ਦੀ ਰਿਟਾਇਰਡ ਰੈਵੀਨਿਊ ਕਾਨੂੰਗੋ, ਪਟਵਾਰੀ ਵੈਲਫੇਅਰ ਐਸੋਸੀਏਸ਼ਨ ਮੋਗਾ ਦੀ ਮੀਟਿੰਗ
ਮੋਗਾ, 20 ਅਗਸਤ (ਸੁਰਿੰਦਰਪਾਲ ਸਿੰਘ)-ਦੀ ਰਿਟਾਇਰਡ ਰੈਵੀਨਿਊ ਕਾਨੂੰਗੋ, ਪਟਵਾਰੀ ਵੈਲਫੇਅਰ ਐਸੋਸੀਏਸ਼ਨ ਰਜਿ: ਮੋਗਾ ਦੀ ਵਰਕਿੰਗ ਕਮੇਟੀ ਮੈਂਬਰਾਂ ਦੀ ਮੀਟਿੰਗ ਦਰਸ਼ਨ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਮੋਗਾ ਵਿਖੇ ਹੋਈ। ਮੀਟਿੰਗ ਦੌਰਾਨ ਤਹਿਸੀਲਦਾਰ ਮੋਗਾ ਵਲੋਂ 1 ਜਨਵਰੀ 2016 ਤੋਂ 30 ਜੂਨ 2021 ਤੱਕ ਰਿਵੀਜ਼ਨ ਪੈਨਸ਼ਨਰਜ਼ ਕੇਸਾਂ ਦਾ ਬਕਾਇਆ ਜੋ ਪੈਨਸ਼ਨਰਜ਼ ਨੂੰ ਅਪ੍ਰੈਲ ਦੀ ਤਨਖ਼ਾਹ ਨਾਲ ਮਿਲਣਾ ਸੀ, ਬਕਾਇਆ ਬਣਾਇਆ ਹੀ ਨਹੀਂ ਗਿਆ ਜਿਸ ਨੂੰ ਤਕਰੀਬਨ ਚਾਰ ਮਹੀਨਿਆਂ ਤੋਂ ਵੱਧ ਸਮਾਂ ਹੋ ਚੁੱਕਾ ਹੈ।
ਮੋਗਾ, 20 ਅਗਸਤ (ਸੁਰਿੰਦਰਪਾਲ ਸਿੰਘ)-ਦੀ ਰਿਟਾਇਰਡ ਰੈਵੀਨਿਊ ਕਾਨੂੰਗੋ, ਪਟਵਾਰੀ ਵੈਲਫੇਅਰ ਐਸੋਸੀਏਸ਼ਨ ਰਜਿ: ਮੋਗਾ ਦੀ ਵਰਕਿੰਗ ਕਮੇਟੀ ਮੈਂਬਰਾਂ ਦੀ ਮੀਟਿੰਗ ਦਰਸ਼ਨ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਮੋਗਾ ਵਿਖੇ ਹੋਈ। ਮੀਟਿੰਗ ਦੌਰਾਨ ਤਹਿਸੀਲਦਾਰ ਮੋਗਾ ਵਲੋਂ 1 ਜਨਵਰੀ 2016 ਤੋਂ 30 ਜੂਨ 2021 ਤੱਕ ਰਿਵੀਜ਼ਨ ਪੈਨਸ਼ਨਰਜ਼ ਕੇਸਾਂ ਦਾ ਬਕਾਇਆ ਜੋ ਪੈਨਸ਼ਨਰਜ਼ ਨੂੰ ਅਪ੍ਰੈਲ ਦੀ ਤਨਖ਼ਾਹ ਨਾਲ ਮਿਲਣਾ ਸੀ, ਬਕਾਇਆ ਬਣਾਇਆ ਹੀ ਨਹੀਂ ਗਿਆ ਜਿਸ ਨੂੰ ਤਕਰੀਬਨ ਚਾਰ ਮਹੀਨਿਆਂ ਤੋਂ ਵੱਧ ਸਮਾਂ ਹੋ ਚੁੱਕਾ ਹੈ। ਤਹਿਸੀਲ ਮੋਗਾ ਦੇ ਪੈਨਸ਼ਨਰਜ਼ ਪਟਵਾਰੀਆਂ, ਕਾਨੂੰਗੋ ਦੇ ਬਕਾਇਆ ਨਾ ਬਣਾਉਣ ਦੀ ਸਾਰੀ ਜ਼ਿੰਮੇਵਾਰੀ ਤਹਿਸੀਲਦਾਰ ਮੋਗਾ ਦੀ ਹੈ। ਇਸੇ ਤਰ੍ਹਾਂ ਤਹਿਸੀਲਦਾਰ ਧਰਮਕੋਟ, ਬਾਘਾ ਪੁਰਾਣਾ ਤੇ ਨਿਹਾਲ ਸਿੰਘ ਵਾਲਾ ਨੂੰ ਵੀ ਆਪਣੇ ਰਿਟਾਇਰਡ ਪਟਵਾਰੀਆਂ ਕਾਨੂੰਗੋਆਂ ਦੇ ਬਕਾਇਆ ਦੇ ਬਿੱਲ ਤਿਆਰ ਕਰਵਾ ਕੇ ਤੁਰੰਤ ਖ਼ਜ਼ਾਨਾ ਦਫ਼ਤਰ ਭੇਜਣੇ ਚਾਹੀਦੇ ਹਨ। ਅਸੀਂ ਚਾਰ ਮਹੀਨਿਆਂ ਤੋਂ ਬਕਾਇਆ ਦੀ ਉਡੀਕ ਕਰਦੇ ਹੋਏ ਜ਼ਿਲ੍ਹੇ ਦੇ ਅਧਿਕਾਰੀਆਂ ਵੱਲ ਦੇਖ ਰਹੇ ਹਾਂ। ਅਧਿਕਾਰੀਆਂ ਦਾ ਰਵੱਈਆ ਆਮ ਪਬਲਿਕ ਤੇ ਆਪਣੇ ਰਿਟਾਇਰਡ ਮੁਲਾਜ਼ਮਾਂ ਪ੍ਰਤੀ ਸਹਿਯੋਗ ਵਾਲਾ ਨਹੀਂ ਹੈ। ਜ਼ਿਆਦਾਤਰ ਪਟਵਾਰੀਆਂ, ਕਾਨੂੰਗੋਆਂ ਤੇ ਕਲੈਰੀਕਲ ਸਟਾਫ਼ ‘ਚੋਂ ਆਏ ਨਾਇਬ ਤਹਿਸੀਲਦਾਰ, ਤਹਿਸੀਲਦਾਰਾਂ ਨੂੰ ਪੁਰਾਣੀਆਂ ਆਦਤਾਂ ਪਟਵਾਰੀਆਂ, ਕਲਰਕਾਂ ਵਾਲੀਆਂ ਪਈਆਂ ਹੋਈਆਂ ਹਨ। ਕਿਸੇ ਦਾ ਇੰਤਕਾਲ ਛੇਤੀ ਦਰਜ ਨਹੀਂ ਕਰਨਾ ਤੇ ਕਿਸੇ ਦੀ ਰਿਪੋਰਟ ਅੱਗੇ ਨਹੀਂ ਭੇਜਣੀ, ਕਲਰਕਾਂ ਵਲੋਂ ਜ਼ਰੂਰੀ ਫਾਈਲ ਅੱਗੇ ਤੋਰਨੀ ਹੀ ਨਹੀਂ ਅਤੇ ਨੱਪ ਕੇ ਰੱਖੀ ਰੱਖਣੀ। ਫਾਈਲ ਨੂੰ ਆਪਣੀ ਅਲਮਾਰੀ ਦਾ ਸ਼ਿੰਗਾਰ ਬਣਾਈ ਰੱਖਣ ਦੇ ਆਦੀ ਹੋਣ ਵਾਲੀਆਂ ਹੀ ਹਨ। ਆਮ ਪਬਲਿਕ ਇਨ੍ਹਾਂ ਦੇ ਲਾਰਿਆਂ ਤੋਂ ਤੰਗ ਆ ਕੇ ਕਿਸੇ ਸਿਫ਼ਾਰਸ਼ਾਂ ਦੇ ਚੱਕਰਾਂ ਵਿਚ ਪੈ ਜਾਂਦੀ ਸੀ। ਇਹ ਆਪਣੇ ਮਹਿਕਮੇ ਦੇ ਇਕੱਲੇ ਕਹਿਰੇ ਮੁਲਾਜ਼ਮ ਨੂੰ ਵੀ ਟਿੱਚ ਸਮਝਦੇ ਹਨ ਪਰ ਹੁਣ ਰਿਟਾਇਰਡ ਮੁਲਾਜ਼ਮਾਂ ਦੀ ਐਸੋਸੀਏਸ਼ਨ ਹੋਂਦ ਵਿਚ ਆਉਣ ‘ਤੇ ਮਹਿਕਮੇ ਦੇ ਜਾਣਕਾਰ ਇਨ੍ਹਾਂ ਨੂੰ ਸਿੱਧੇ ਹੋ ਜਾਂਦੇ ਹਨ। ਅਖੀਰ ਵਿਚ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਤਾੜਨਾ ਕਰਦੇ ਹਾਂ ਕਿ ਜੇ ਅਗਸਤ ਦੀ ਪੈਨਸ਼ਨ ਨਾਲ ਬਕਾਇਆ ਤਿਆਰ ਕਰ ਕੇ ਨਾ ਪਾਇਆ ਗਿਆ ਤਾਂ ਜ਼ਿਲ੍ਹੇ ਦੇ ਸਮੁੱਚੇ ਤਹਿਸੀਲਦਾਰਾਂ ਬਰਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ। ਜ਼ਿਲ੍ਹਾ ਹੈੱਡਕੁਆਟਰ ‘ਤੇ ਰੋਸ ਧਰਨਾ ਵੀ ਦਿੱਤਾ ਜਾ ਸਕਦਾ ਹੈ ਜਿਸ ਦੀ ਸਾਰੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਦੀ ਹੋਵੇਗੀ। ਇਹ ਜਾਣਕਾਰੀ ਕੇਵਲ ਸਿੰਘ ਪ੍ਰੈੱਸ ਸਕੱਤਰ ਨੇ ਦਿੱਤੀ।