20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਆਜ਼ਾਦ ਕਲੱਬ ਪੱਤੋ ਦੀ ਸ਼ੋਕ ਮੀਟਿੰਗ

ਨਿਹਾਲ ਸਿੰਘ ਵਾਲਾ, 20 ਅਗਸਤ (ਪਲਵਿੰਦਰ ਸਿੰਘ ਟਿਵਾਣਾ)-ਖੇਡ ਸਟੇਡੀਅਮ ਪੱਤੋ ਹੀਰਾ ਸਿੰਘ ਵਿਖੇ ਆਜ਼ਾਦ ਕਲੱਬ ਪੱਤੋ ਵਲੋਂ ਇਕ ਸ਼ੋਕ ਮੀਟਿੰਗ ਦਾ ਕੀਤੀ ਗਈ। ਇਸ ਮੀਟਿੰਗ ਦੌਰਾਨ ਸਮੂਹ ਹਾਜ਼ਰ ਮੈਂਬਰਾਂ ਨੇ ਜੋਬਨ ਰੁੱਤੇ ਵਿਛੋੜਾ ਦੇ ਗਏ ਨਾਮਵਰ ਕਬੱਡੀ ਖਿਡਾਰੀ ਗੁਰਜੀਤ ਤੂਤ ਅਤੇ ਕ੍ਰਿਕਟ ਖਿਡਾਰੀ ਕੁਲਦੀਪ ਬਰਾੜ ਦੇ ਬੇਵਕਤੀ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

Ad Position 21
No active advertisement
ਅਜੀਤ ਡੈਸਕ 21-08-2026
ਨਿਹਾਲ ਸਿੰਘ ਵਾਲਾ, 20 ਅਗਸਤ (ਪਲਵਿੰਦਰ ਸਿੰਘ ਟਿਵਾਣਾ)-ਖੇਡ ਸਟੇਡੀਅਮ ਪੱਤੋ ਹੀਰਾ ਸਿੰਘ ਵਿਖੇ ਆਜ਼ਾਦ ਕਲੱਬ ਪੱਤੋ ਵਲੋਂ ਇਕ ਸ਼ੋਕ ਮੀਟਿੰਗ ਦਾ ਕੀਤੀ ਗਈ। ਇਸ ਮੀਟਿੰਗ ਦੌਰਾਨ ਸਮੂਹ ਹਾਜ਼ਰ ਮੈਂਬਰਾਂ ਨੇ ਜੋਬਨ ਰੁੱਤੇ ਵਿਛੋੜਾ ਦੇ ਗਏ ਨਾਮਵਰ ਕਬੱਡੀ ਖਿਡਾਰੀ ਗੁਰਜੀਤ ਤੂਤ ਅਤੇ ਕ੍ਰਿਕਟ ਖਿਡਾਰੀ ਕੁਲਦੀਪ ਬਰਾੜ ਦੇ ਬੇਵਕਤੀ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਲੇਖਕ ਬੱਬੀ ਪੱਤੋ, ਪਰਮਾ ਬਰਾੜ ਪੱਤੋ, ਅੰਤਰਰਾਸ਼ਟਰੀ ਕਬੱਡੀ ਕੁਮੈਂਟੇਟਰ ਅਮਨ ਲੋਪੋ, ਅਮਰੀਕ ਖੋਸਾ ਕੋਟਲਾ, ਸੁਖਰਾਜ ਰੋਡੇ, ਬਿੱਟੂ ਸੈਦੋਕੇ, ਸੁਖਵਿੰਦਰ ਸਿੰਘ ਭਿੱਲਾ, ਕੰਵਲਜੀਤ ਬਰਾੜ, ਲਖਵਿੰਦਰ ਬਰਾੜ, ਵਿੱਕੀ ਪੱਤੋ, ਹਰਭਜਨ ਢਿੱਲੋਂ ਸਮੇਤ ਕਬੱਡੀ ਖਿਡਾਰੀ ਸਾਂਝਾ ਪੱਤੋ, ਬੂਟਾ, ਸ਼ੈਰੀ, ਜੱਗਾ, ਗੁਰਪ੍ਰੀਤ ਅਤੇ ਬਿੰਦਰੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਸ਼ੋਕ ਮੀਟਿੰਗ ‘ਚ ਆਗੂਆਂ ਨੇ ਕਿਹਾ ਕਿ ਇਨ੍ਹਾਂ ਨਾਮੀ ਖਿਡਾਰੀਆਂ ਦਾ ਜੋਬਨ ਰੁੱਤੇ ਫਾਨੀ ਸੰਸਾਰ ਤੋਂ ਰੁਖ਼ਸਤ ਹੋਣਾ ਖੇਡ ਜਗਤ ਤੇ ਪਰਿਵਾਰਾਂ ਲਈ ਕਦੇ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਦੱਸਿਆ ਅਤੇ ਆਜ਼ਾਦ ਕਲੱਬ ਦੇ ਆਗੂਆਂ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਹਮਦਰਦੀ ਜਾਹਿਰ ਕੀਤੀ।
Ad Position 22
No active advertisement
ਪਿਛਲੀ ਖ਼ਬਰ ਰਣਜੀਤ ਸਿੰਘ ਭਾਊ ਨੂੰ ਕੌਮੀ ਮੀਤ ਪ੍ਰਧਾਨ ਨਿਯੁਕਤ ਹੋਣ ’ਤੇ ਵਧਾਈਆਂ ਦੇਣ ਵਾਲਿਆਂ ਦਾ ਲੱਗਾ ਤਾਂਤਾ ਅਗਲੀ ਖ਼ਬਰ ਦੀ ਰਿਟਾਇਰਡ ਰੈਵੀਨਿਊ ਕਾਨੂੰਗੋ, ਪਟਵਾਰੀ ਵੈਲਫੇਅਰ ਐਸੋਸੀਏਸ਼ਨ ਮੋਗਾ ਦੀ ਮੀਟਿੰਗ
Ad Position 24