22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਅਜੀਤਵਾਲ ਵਿਖੇ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ

ਅਜੀਤਵਾਲ, 21 ਅਗਸਤ (ਹਰਦੇਵ ਸਿੰਘ ਮਾਨ)-ਕੌਮੀ ਇਨਸਾਫ ਮੋਰਚੇ ਵਲੋਂ ਦਿੱਤੇ ਬੰਦ ਦੇ ਸੱਦੇ ‘ਤੇ ਅਜੀਤਵਾਲ ਅਤੇ ਆਸ ਪਾਸ ਦੇ ਇਲਾਕੇ ਵਿਚ ਸ਼ਾਂਤੀਪੂਰਵਕ ਦੁਕਾਨਾਂ, ਸਕੂਲ ਤੇ ਕਈ ਹੋਰ ਸੰਸਥਾਵਾਂ ਮੁਕੰਮਲ ਬੰਦ ਰਹੀਆਂ। ਕਿਸਾਨ ਜਥੇਬੰਦੀਆਂ ਵਲੋਂ ਹੋਰ ਹਮਾਇਤੀਆਂ ਸਮੇਤ ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ਬੰਦ ਕਰਕੇ ਧਰਨਾ ਦਿੱਤਾ ਗਿਆ।

Ad Position 21
No active advertisement
ਅਜੀਤ ਡੈਸਕ 22-08-2026
ਅਜੀਤਵਾਲ, 21 ਅਗਸਤ (ਹਰਦੇਵ ਸਿੰਘ ਮਾਨ)-ਕੌਮੀ ਇਨਸਾਫ ਮੋਰਚੇ ਵਲੋਂ ਦਿੱਤੇ ਬੰਦ ਦੇ ਸੱਦੇ ‘ਤੇ ਅਜੀਤਵਾਲ ਅਤੇ ਆਸ ਪਾਸ ਦੇ ਇਲਾਕੇ ਵਿਚ ਸ਼ਾਂਤੀਪੂਰਵਕ ਦੁਕਾਨਾਂ, ਸਕੂਲ ਤੇ ਕਈ ਹੋਰ ਸੰਸਥਾਵਾਂ ਮੁਕੰਮਲ ਬੰਦ ਰਹੀਆਂ। ਕਿਸਾਨ ਜਥੇਬੰਦੀਆਂ ਵਲੋਂ ਹੋਰ ਹਮਾਇਤੀਆਂ ਸਮੇਤ ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ਬੰਦ ਕਰਕੇ ਧਰਨਾ ਦਿੱਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਕਿਸਾਨ ਯੂਨੀਅਨ ਏਕਤਾ ਆਜ਼ਾਦ, ਭਾਰਤੀ ਕਿਸਾਨ ਯੂਨੀਅਨ ਭਟੇੜੀ ਕਲਾਂ, ਸ਼੍ਰੋਮਣੀ ਅਕਾਲੀ ਦਲ (ਅ), ਵਾਰਿਸ ਪੰਜਾਬ ਜਥੇਬੰਦੀ ਦੇ ਆਗੂਆਂ ਤੇ ਵਰਕਰਾਂ ਸਮੇਤ ਆਸ-ਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ ਲੋਕਾਂ ਨੇ ਸ਼ਮੂਲੀਅਤ ਕੀਤੀ। ਮੁੱਖ ਮਾਰਗ ‘ਤੇ ਲੱਗੇ ਧਰਨੇ ਵਿਚ ਆਪਣੇ ਸੰਬੋਧਨ ਦੌਰਾਨ ਆਗੂਆਂ ਨੇ ਕਿਹਾ ਕਿ ਕੌਮੀ ਇਨਸਾਫ ਮੋਰਚਾ ਲੰਮੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਮੰਗ ਕਰਦਾ ਆ ਰਿਹਾ ਹੈ, ਜਿਨ੍ਹਾਂ ਵਿਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘ ਵੀ ਹਨ ਜੋ ਕਿ ਜੇਲ੍ਹਾਂ ਵਿਚ ਬੰਦ ਹਨ। ਆਗੂਆਂ ਨੇ ਸਪਸ਼ਟ ਕਿਹਾ ਕੇ ਕਾਨੂੰਨੀ ਮਾਮਲੇ ਵਿਚ ਪੱਖਪਾਤੀ ਅਤੇ ਰਾਜਨੀਤਿਕ ਬਦਲਾਖੋਰੀ ਨਹੀਂ ਹੋਣੀ ਚਾਹੀਦੀ ਅਤੇ ਕਾਨੂੰਨੀ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਸਮੇਤ ਹੋਰ ਵੀ ਜੇਲ੍ਹਾਂ ਵਿਚ ਬੰਦ ਕਾਨੂੰਨੀ ਤੌਰ ‘ਤੇ ਰਿਹਾ ਹੋਣ ਦੀ ਪ੍ਰਕਿਰਿਆ ਪੂਰੀ ਕਰ ਚੁੱਕੇ ਬੰਦੀਆਂ ਨੂੰ ਰਿਹਾ ਕਰਨਾ ਚਾਹੀਦਾ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਇਨਸਾਫ ਪਸੰਦ ਲੋਕਾਂ ਅਤੇ ਲੋਕਾਂ ਦੁਆਰਾ ਗਠਨ ਜਥੇਬੰਦੀਆਂ ਵਲੋਂ ਇਨਸਾਫ਼ ਲਈ ਇਸ ਰੋਹ ਭਰੀ ਆਵਾਜ਼ ਨੂੰ ਹੋਰ ਬੁਲੰਦ ਕਰਕੇ ਵੱਡੇ ਸੰਘਰਸ਼ਾਂ ਦਾ ਰਾਹ ਅਪਨਾਇਆ ਜਾਵੇਗਾ। ਇਸ ਮੌਕੇ ਕਿਸਾਨ ਆਗੂ ਸੰਦੀਪ ਸਿੰਘ ਚੂਹੜਚੱਕ, ਸੂਬਾ ਆਗੂ ਲਖਬੀਰ ਸਿੰਘ ਦੌਧਰ, ਜ਼ਿਲ੍ਹਾ ਆਗੂ ਨਛੱਤਰ ਸਿੰਘ ਹੇਰ, ਟਹਿਲ ਸਿੰਘ ਝੰਡੇਆਣਾ, ਭਾਈ ਗੁਰਮੇਲ ਸਿੰਘ ਖ਼ਾਲਸਾ, ਨਿਰਮਲ ਸਿੰਘ ਸੰਘਾ, ਤਰਸੇਮ ਸਿੰਘ, ਪ੍ਰਧਾਨ ਜੰਗ ਸਿੰਘ, ਮਨਵੀਰ ਸਿੰਘ ਨੱਥੂਵਾਲਾ, ਜਗਦੀਪ ਸਿੰਘ ਕਿਲੀ, ਸ਼ਮਿੰਦਰ ਸਿੰਘ ਅਜੀਤਵਾਲ, ਗੁਰਮੇਲ ਸਿੰਘ ਤਲਵੰਡੀ ਸਮੇਤ ਵੱਡੀ ਗਿਣਤੀ ਇਲਾਕਾ ਵਾਸੀ ਲੋਕ ਦੁਕਾਨਦਾਰ ਵਪਾਰੀ ਵਰਗ ਤੇ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਕੌਮੀ ਇਨਸਾਫ ਮੋਰਚੇ ਦੇ ਸੱਦੇ ’ਤੇ ਕੋਟ ਈਸੇ ਖਾਂ ਵਿਖੇ ਜਥੇਬੰਦੀਆਂ ਨੇ ਦਿੱਤਾ ਰੋਸ ਧਰਨਾ ਕੋਟ ਈਸੇ ਖਾਂ, 21 ਅਗਸਤ (ਗੁਰਮੀਤ ਸਿੰਘ ਖ਼ਾਲਸਾ)-ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਅਤੇ ਸਿੱਖ ਕੌਮ ਦੇ ਹੋਰਨਾਂ ਸੰਬੰਧਿਤ ਮਸਲਿਆਂ ਨੂੰ ਲੈ ਕੇ ਕੌਮੀ ਇਨਸਾਫ ਮੋਰਚੇ ਦੇ ਸੱਦੇ ‘ਤੇ ਸਵੇਰੇ 7 ਤੋਂ ਦੁਪਹਿਰ 2 ਵਜੇ ਤੱਕ ਪੰਜਾਬ ਬੰਦ ਦੀ ਕਾਲ ਦੌਰਾਨ ਸ਼ਹਿਰ ਕੋਟ ਈਸੇ ਖਾਂ ਵੀ ਦੁਪਹਿਰ 2 ਵਜੇ ਤੱਕ ਪੂਰਨ ਬੰਦ ਰਿਹਾ। ਇਸ ਦੌਰਾਨ ਵੱਖ-ਵੱਖ ਧਾਰਮਿਕ, ਰਾਜਸੀ, ਕਿਸਾਨ ਜਥੇਬੰਦੀਆਂ ਵਲੋਂ ਸ਼ਹਿਰ ਦੇ ਮੁੱਖ ਚੌਂਕ ਵਿਚ ਰੋਸ ਧਰਨਾ ਦਿੱਤਾ ਗਿਆ, ਉੱਥੇ ਹੀ ਇਸ ਦੌਰਾਨ ਆਸ ਪਾਸ ਦੀਆਂ ਸੜਕਾਂ ਨੂੰ ਵੀ ਬੰਦ ਕੀਤਾ ਗਿਆ। ਸਵੇਰ ਸਮੇਂ ਵਿਚ ਜਥੇਬੰਦੀਆਂ ਵਲੋਂ ਸ਼ਹਿਰ ਵਿਚ ਮਾਰਚ ਕਰਕੇ ਜਿੱਥੇ ਬੰਦੀ ਸਿੰਘਾਂ ਦੇ ਹੱਕ ਵਿਚ ਨਾਅਰੇ ਲਗਾਏ ਗਏ, ਉੱਥੇ ਹੀ ਉਨ੍ਹਾਂ ਦੀਆਂ ਸਜਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਰਿਹਾਅ ਨਾ ਕੀਤੇ ਜਾਣ ਕਰਕੇ ਸਰਕਾਰਾਂ ਖ਼ਿਲਾਫ਼ ਵੀ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਇਸ ਤੋਂ ਇਲਾਵਾ ਮੁੱਖ ਚੌਂਕ ਵਿਚ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਦੋ ਪ੍ਰਤੀਸ਼ਤ ਆਬਾਦੀ ਕਹੇ ਜਾਣ ਵਾਲੀ ਸਿੱਖ ਕੌਮ ਨੇ ਜਿੱਥੇ ਦੇਸ਼ ਦੀ ਆਜ਼ਾਦੀ ਦੌਰਾਨ ਲਈ 95 ਫ਼ੀਸਦੀ ਤੋਂ ਉੱਪਰ ਤੱਕ ਦੀਆਂ ਕੁਰਬਾਨੀਆਂ ਦਿੱਤੀਆਂ, ਉੱਥੇ ਹੀ ਹੁਣ ਤੱਕ ਵੀ ਜਿੱਥੇ ਕਿਤੇ ਵੀ ਜਿਸ ਵਰਗ ‘ਤੇ ਵੀ ਮੁਸੀਬਤ ਪਈ ਸਿੱਖਾਂ ਨੇ ਹਿੱਕ ਡਾਹ ਕੇ ਉਨ੍ਹਾਂ ਦੀ ਮਦਦ ਕੀਤੀ ਤੇ ਕਰ ਰਹੇ ਹਨ ਪਰ ਸਮੇਂ ਦੀਆਂ ਸਰਕਾਰਾਂ ਨੇ ਹਮੇਸ਼ਾ ਸਿੱਖਾਂ ਤੇ ਪੰਜਾਬੀਆਂ ਨਾਲ ਵਿਤਕਰੇਬਾਜ਼ੀ ਵਾਲਾ ਵਤੀਰਾ ਜਾਰੀ ਰੱਖਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮਾੜੇ ਹਾਲਾਤਾਂ ਦੌਰਾਨ ਜਦੋਂ ਸਿੱਖ ਕੌਮ ਅਤੇ ਪੰਜਾਬੀਆਂ ‘ਤੇ ਭੀੜ ਪਈ, ਸਿੱਖ ਨੌਜਵਾਨਾਂ ਨਾਲ ਪੁਲਿਸ ਤੇ ਸਰਕਾਰਾਂ ਵਲੋਂ ਧੱਕੇਸ਼ਾਹੀਆਂ ਹੋਈਆਂ ਤਾਂ ਉਸ ਸਮੇਂ ਦੌਰਾਨ ਸਾਡੇ ਸਿੱਖ ਯੋਧਿਆਂ ਨੇ ਮਜਬੂਰ ਹੋ ਕੇ ਆਪਣੀ ਜੰਗ ਛੇੜੀ ਜੋ ਕਿ ਆਪਣਿਆਂ ਨੂੰ ਹੀ ਬਚਾਉਣ ਦੀ ਖ਼ਾਤਰ ਸੀ ਤੇ ਇਸ ਦੌਰਾਨ ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ ਤੇ ਹੋਰ ਬਹੁਤ ਸਾਰੇ ਸਾਡੇ ਸਿੱਖ ਯੋਧੇ ਜੇਲ੍ਹਾਂ ਵਿਚ ਬੰਦ ਕਰ ਦਿੱਤੇ ਗਏ ਤੇ ਹਾਲਾਂ ਕਿ ਉਹ ਆਪਣੀਆਂ ਕਾਨੂੰਨ ਮੁਤਾਬਿਕ ਸਜਾਵਾਂ ਵੀ ਪੂਰੀਆਂ ਕਰ ਚੁੱਕੇ ਹਨ ਪਰ ਸਰਕਾਰਾਂ ਵਲੋਂ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਸਰਕਾਰਾਂ ਨੂੰ ਰੋਸ ਜਾਹਿਰ ਕਰਕੇ ਜਿਤਾਇਆ ਵੀ ਗਿਆ ਪਰ ਸਰਕਾਰਾਂ ਦੇ ਕੰਨਾਂ ‘ਤੇ ਜੂੰ ਨਹੀਂ ਸਰਕ ਰਹੀ। ਆਗੂਆਂ ਕਿਹਾ ਕਿ ਜੇਕਰ ਅਜੇ ਵੀ ਸਰਕਾਰਾਂ ਇਸ ਪਾਸੇ ਵੱਲ ਧਿਆਨ ਨਹੀਂ ਦਿੰਦੀਆਂ ਤਾਂ ਸਾਡੇ ਸੰਘਰਸ਼ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਤਿੱਖੇ ਹੋਣਗੇ। ਦੁਪਹਿਰ 2 ਵਜੇ ਧਰਨੇ ਦੀ ਸਮਾਪਤੀ ਉਪਰੰਤ ਬਾਜ਼ਾਰ ਪੂਰੀ ਤਰ੍ਹਾਂ ਖੁੱਲ ਗਏ। ਇਸ ਧਰਨੇ ਦੌਰਾਨ ਸੁਖ ਗਿੱਲ ਪ੍ਰਧਾਨ ਬੀਕੇਯੂ ਤੋਤੇ ਵਾਲ, ਜਸਵਿੰਦਰ ਸਿੰਘ ਸਿੱਧੂ ਆਗੂ ਅਕਾਲੀ ਦਲ ਵਾਰਸ ਪੰਜਾਬ ਦੇ, ਸੈਕਟਰੀ ਗੁਰਮੀਤ ਸਿੰਘ ਦਾਤੇਵਾਲ, ਜਗਜੀਤ ਸਿੰਘ ਖੋਸਾ ਦਲ ਖ਼ਾਲਸਾ, ਕੁਲਵੰਤ ਸਿੰਘ ਫ਼ੌਜੀ ਕਿਸਾਨ ਆਗੂ, ਕਰਮਜੀਤ ਸਿੰਘ ਰਸੂਲਪੁਰ ਜ਼ਿਲ੍ਹਾ ਪ੍ਰਧਾਨ ਵਾਰਿਸ ਪੰਜਾਬ ਦੇ, ਬਲਵੰਤ ਸਿੰਘ ਬਹਿਰਾਮ ਕੇ ਪ੍ਰਧਾਨ ਬੀਕੇਯੂ ਬਹਿਰਾਮ ਕੇ, ਕੁਲਵਿੰਦਰ ਸਿੰਘ ਮਾਨ ਜਿੰਮ ਵਾਲੇ, ਤਰਸੇਮ ਸਿੰਘ ਗਿੱਲ ਪ੍ਰਧਾਨ ਨਾਮਦੇਵ ਸਭਾ, ਕਾਰਜ ਸਿੰਘ ਮਸੀਤਾਂ ਬਲਾਕ ਪ੍ਰਧਾਨ ਬੀਕੇਯੂ ਪੰਜਾਬ, ਡਾ. ਸੁਰਜੀਤ ਸਿੰਘ ਖਾਲਸਤਾਨੀ, ਜਥੇਦਾਰ ਬਲਵੰਤ ਸਿੰਘ, ਸਾਰਜ ਸਿੰਘ ਬਹਿਰਾਮ ਕੇ, ਬੂਟਾ ਸਿੰਘ ਮਰਾਟੀ, ਤੋਤਾ ਸਿੰਘ ਬਹਿਰਾਮ ਕੇ, ਅਮਰ ਜੀਤ ਸਿੰਘ ਸਿੱਧੂ, ਸੈਕਟਰੀ ਗੁਰਪ੍ਰੀਤ ਸਿੰਘ ਸਦਰਕੋਟ, ਸਿਮਰਨਜੀਤ ਸਿੰਘ ਸਿੱਧੂ, ਬਖ਼ਸ਼ੀਸ਼ ਸਿੰਘ ਰਾਮਗੜ੍ਹ, ਰਜਿੰਦਰ ਸਿੰਘ ਖਹਿਰਾ ਮਸੀਤਾਂ, ਬਾਬਾ ਹਰਦੇਵ ਸਿੰਘ ਚੱਕੀ ਵਾਲੇ, ਸਵਰਨ ਸਿੰਘ ਸਦਰਕੋਟ, ਕਸ਼ਮੀਰ ਸਿੰਘ ਪੱਕੀ, ਬਚਿੱਤਰ ਸਿੰਘ ਮਹਿਲ, ਗੁਰਪ੍ਰੀਤ ਸਿੰਘ ਸਿੱਧੂ, ਬਾਪੂ ਮੋਹਨ ਸਿੰਘ ਜੀਂਦੜਾ, ਸੁਖਦੇਵ ਸਿੰਘ ਘਈ ਤੋਂ ਇਲਾਵਾ ਹੋਰ ਵੱਖ-ਵੱਖ ਜਥੇਬੰਦੀਆਂ, ਸੰਸਥਾਵਾਂ ਦੇ ਆਗੂ ਤੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ। (ਬਾਕੀ ਸਫ਼ਾ 8 ’ਤੇ)
Ad Position 22
No active advertisement
ਪਿਛਲੀ ਖ਼ਬਰ ਛੱਪੜਾਂ ’ਤੇ ਨਜਾਇਜ਼ ਕਬਜ਼ਿਆਂ ਕਾਰਨ ਠੱਠੀ ਭਾਈ ਦਾ ਨਿਕਾਸੀ ਪ੍ਰਬੰਧ ਹੋਇਆ ਬਦਹਾਲ ਅਗਲੀ ਖ਼ਬਰ ਸਕੂਲ ’ਚੋਂ ਚੋਰੀ ਹੋਇਆ ਸਮਾਨ ਥਾਣਾ ਫ਼ਤਿਹਗੜ੍ਹ ਪੰਜਤੂਰ ਦੀ ਪੁਲਿਸ ਨੇ ਕੀਤਾ ਬਰਾਮਦ-ਐੱਸ.ਐੱਚ.ਓ.
Ad Position 24