ਅਜੀਤਵਾਲ ਵਿਖੇ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ
ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਬਾਘਾ ਪੁਰਾਣਾ ਮੇਨ ਚੌਂਕ ਵਿਖੇ ਲੱਗਿਆ ਧਰਨਾ
ਬਾਘਾ ਪੁਰਾਣਾ, (ਟਿੰਕੂ ਕਾਠਪਾਲ)-ਕੌਮੀ ਇਨਸਾਫ਼ ਮੋਰਚੇ ਦੇ ਸੱਦੇ ‘ਤੇ ਅੱਜ ਬਾਘਾ ਪੁਰਾਣਾ ਪੂਰਨ ਤੌਰ ‘ਤੇ ਬੰਦ ਰਿਹਾ ਹਸਪਤਾਲ ਦਵਾਈਆਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹੀਆਂ ਗਲੀ ਮਹੱਲਿਆਂ ਛੋਟੇ ਦੁਕਾਨਦਾਰਾਂ ਵਲੋਂ ਦੁਕਾਨਾਂ ਖੁੱਲ੍ਹੀਆਂ ਰੱਖੀਆਂ ਗਈਆਂ ਅੱਜ ਦਾ ਇਹ ਬੰਦ ਸਜ਼ਾਵਾਂ ਪੂਰੀਆਂ ਕਰ ਚੁੱਕੇ ਜੇਲ੍ਹਾਂ ਵਿਚ ਡੱਕੇ ਸਿੱਖ ਕੈਦੀਆਂ, ਬੁੱਧੀਜੀਵੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਰੱਖਿਆ ਗਿਆ ਸੀ ਜਿਸ ਦੇ ਤਹਿਤ ਬਾਘਾ ਪੁਰਾਣਾ ਦੇ ਮੇਨ ਚੌਕ ਵਿਚ 7 ਵਜੇ ਤੋਂ 2 ਵਜੇ ਤੱਕ ਧਰਨਾ ਲਗਾਇਆ ਗਿਆ ਇਸ ਮੌਕੇ ਆਗੂ ਜਸਮੇਲ ਸਿੰਘ ਰਾਜੇਆਣਾ ਨੇ ਪ੍ਰੈੱਸ ਨੋਟ ਜ਼ਰੀਏ ਕੀਤਾ। ਅੱਜ ਦੇ ਪੰਜਾਬ ਬੰਦ ਦੇ ਰੋਸ ਧਰਨੇ ਵਿਚ ਕੌਮੀ ਇਨਸਾਫ਼ ਮੋਰਚਾ, ਸਿੱਖ ਤੇ ਪੰਥਕ ਜਥੇਬੰਦੀਆਂ, ਕਿਸਾਨ ਯੂਨੀਅਨਾਂ ਵੱਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਗਈ।
ਬਾਘਾ ਪੁਰਾਣਾ, (ਟਿੰਕੂ ਕਾਠਪਾਲ)-ਕੌਮੀ ਇਨਸਾਫ਼ ਮੋਰਚੇ ਦੇ ਸੱਦੇ ‘ਤੇ ਅੱਜ ਬਾਘਾ ਪੁਰਾਣਾ ਪੂਰਨ ਤੌਰ ‘ਤੇ ਬੰਦ ਰਿਹਾ ਹਸਪਤਾਲ ਦਵਾਈਆਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹੀਆਂ ਗਲੀ ਮਹੱਲਿਆਂ ਛੋਟੇ ਦੁਕਾਨਦਾਰਾਂ ਵਲੋਂ ਦੁਕਾਨਾਂ ਖੁੱਲ੍ਹੀਆਂ ਰੱਖੀਆਂ ਗਈਆਂ ਅੱਜ ਦਾ ਇਹ ਬੰਦ ਸਜ਼ਾਵਾਂ ਪੂਰੀਆਂ ਕਰ ਚੁੱਕੇ ਜੇਲ੍ਹਾਂ ਵਿਚ ਡੱਕੇ ਸਿੱਖ ਕੈਦੀਆਂ, ਬੁੱਧੀਜੀਵੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਰੱਖਿਆ ਗਿਆ ਸੀ ਜਿਸ ਦੇ ਤਹਿਤ ਬਾਘਾ ਪੁਰਾਣਾ ਦੇ ਮੇਨ ਚੌਕ ਵਿਚ 7 ਵਜੇ ਤੋਂ 2 ਵਜੇ ਤੱਕ ਧਰਨਾ ਲਗਾਇਆ ਗਿਆ ਇਸ ਮੌਕੇ ਆਗੂ ਜਸਮੇਲ ਸਿੰਘ ਰਾਜੇਆਣਾ ਨੇ ਪ੍ਰੈੱਸ ਨੋਟ ਜ਼ਰੀਏ ਕੀਤਾ। ਅੱਜ ਦੇ ਪੰਜਾਬ ਬੰਦ ਦੇ ਰੋਸ ਧਰਨੇ ਵਿਚ ਕੌਮੀ ਇਨਸਾਫ਼ ਮੋਰਚਾ, ਸਿੱਖ ਤੇ ਪੰਥਕ ਜਥੇਬੰਦੀਆਂ, ਕਿਸਾਨ ਯੂਨੀਅਨਾਂ ਵੱਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਗਈ। ਜ਼ਿਕਰਯੋਗ ਹੈ ਕਿ ਜੇਲ੍ਹਾਂ ਵਿਚ ਬੰਦ ਸਿੱਖ ਕੈਦੀਆਂ ਅਤੇ ਹੋਰ ਕੈਦੀਆਂ ਵਲੋਂ ਆਪਣੀ ਸਜ਼ਾ ਪੂਰੀ ਕਰ ਲਈ ਹੈ, ਪ੍ਰੰਤੂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨਹੀਂ ਚਾਹੁੰਦੀਆਂ ਕਿ ਸਾਰੇ ਸਜ਼ਾ ਕੱਟ ਚੁੱਕੇ ਕੈਦੀ ਜੇਲ੍ਹਾਂ ਵਿਚੋਂ ਬਾਹਰ ਆਉਣ। ਪੰਜਾਬ ਤੇ ਪੰਜਾਬੀਅਤ ਨਾਲ ਹਮੇਸ਼ਾ ਹੀ ਸਰਕਾਰਾਂ ਧੱਕੇ ਕਰਦੀਆਂ ਆ ਰਹੀਆਂ ਹਨ, ਪ੍ਰੰਤੂ ਹੁਣ ਲੋਕ ਜਾਗਰੂਕ ਹੋ ਚੁੱਕੇ ਹਨ ਤੇ ਆਪਣੇ ਸਿੱਖ ਕੈਦੀਆਂ, ਤੇ ਬੁੱਧੀਜੀਵੀ ਕੈਦੀਆਂ ਨੂੰ ਜੇਲ੍ਹਾਂ ਵਿਚੋਂ ਬਾਹਰ ਕੱਢਣਾ ਚਾਹੁੰਦੇ ਹਨ। ਪਿਛਲੇ ਦਿਨੀਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਸਰਕਾਰ ਵਲੋਂ ਦਿੱਤੇ ਜਾਣ ਲਈ ਆਖਿਆ ਸੀ, ਪ੍ਰੰਤੂ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਇਕ ਦਿਨ ਦੀ ਪੈਰੋਲ ਨੂੰ ਠੁਕਰਾ ਦਿੱਤਾ ਸੀ। ਅੱਜ ਦੇ ਧਰਨੇ ਨੂੰ ਲਖਵੀਰ ਸਿੰਘ ਕੋਮਲ ਬੀਕੇਯੂ ਖੋਸਾ, ਕਸ਼ਮੀਰ ਸਿੰਘ ਭੇਖਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਮਹਾਂ ਸਿੰਘ ਰਾਊਕੇ, ਬਲਤੇਜ ਸਿੰਘ ਲੰਗੇਆਣਾ, ਸੁਖਦੀਪ ਸਿੰਘ ਰੋਡੇ, ਬਲਵਿੰਦਰ ਸਿੰਘ ਬਾਵਾ ਅਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ, ਮਲਕੀਤ ਸਿੰਘ ਕੌਮੀ ਇਨਸਾਫ਼ ਮੋਰਚਾ, ਨਿਰਭੈ ਸਿੰਘ ਢੁੱਡੀਕੇ ਸੂਬਾ ਪ੍ਰਧਾਨ, ਚਮਕੌਰ ਸਿੰਘ ਰੋਡੇ ਖ਼ੁਰਦ, ਛਿੰਦਰਪਾਲ ਕੌਰ ਰੋਡੇ ਖ਼ੁਰਦ, ਬਲਕਰਨ ਸਿੰਘ ਵੈਰੋਕੇ, ਜਗਵਿੰਦਰ ਕੌਰ ਰਾਜੇਆਣਾ, ਦਰਸ਼ਨ ਸਿੰਘ ਘੋਲੀਆ, ਲਖਵੀਰ ਸਿੰਘ ਲੱਖਾ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਮਾਤਾ ਦੀਨ ਸਫ਼ਾਈ ਸੇਵਕ, ਮੰਗਾ ਸਿੰਘ ਵੈਰੋਕੇ, ਪੇਂਡੂ ਮਜ਼ਦੂਰ ਯੂਨੀਅਨ, ਗੁਰਦੀਪ ਸਿੰਘ ਵੈਰੋਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਬਲਰਾਜ ਸਿੰਘ ਬਾਦਲ, ਅਮਨਦੀਪ ਘੋਲੀਆ, ਗੁਰਮੇਲ ਸੈਦੋਕੇ ਜ਼ਿਲ੍ਹਾ ਆਗੂ ਬੀਕੇਯੂ ਕ੍ਰਾਂਤੀਕਾਰੀ, ਸੁਖਮੰਦਰ ਸਿੰਘ ਉਗੋਕੇ ਜ਼ਿਲ੍ਹਾ ਪ੍ਰਧਾਨ ਬੀਕੇਯੂ ਖੋਸਾ, ਹਰਜਿੰਦਰ ਸਿੰਘ, ਪਰਮਜੀਤ ਕੌਰ ਡੇਮਰੂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਜਸਵਿੰਦਰ ਸਿੰਘ ਕਾਲੇਕੇ ਜ਼ਿਲ੍ਹਾ ਪ੍ਰਧਾਨ ਬੀਕੇਯੂ ਡਕੌਂਦਾ, ਮਨਜੀਤ ਕੌਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਜਥੇਦਾਰ ਜਸਵੀਰ ਸਿੰਘ ਘੋਲੀਆ ਅਰਬਾਂ ਖਰਬਾਂ ਤਰਨਾ ਦਲ,ਸਾਧੂ ਸਿੰਘ ਸੇਖਾ ਨੌਜਵਾਨ ਭਾਰਤ ਸਭਾ, ਦਵਿੰਦਰ ਸਿੰਘ ਹਰੀਏਵਾਲਾ, ਪਵਨ ਗੋਇਲ ਪ੍ਰਧਾਨ ਵਪਾਰ ਮੰਡਲ ਬਾਘਾ ਪੁਰਾਣਾ, ਰਵਿੰਦਰ ਸਿੰਘ, ਸੁਰਜੀਤ ਸਿੰਘ ਬੀਕੇਯੂ ਖੋਸਾ, ਬਲਵੰਤ ਸਿੰਘ ਸੇਰਾਂ ਵਾਲੇ ਐਡਵੋਕੇਟ, ਬੁਲਾਰਿਆਂ ਨੇ ਸੰਬੋਧਨ ਕੀਤਾ। ਇਸ ਦੌਰਾਨ ਸ਼ਹੀਦ ਭਾਈ ਅਵਤਾਰ ਸਿੰਘ ਖੰਡੇ ਦੇ ਮਾਤਾ ਚਰਨਜੀਤ ਕੌਰ, ਗਗਨਦੀਪ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਾਘਾਪੁਰਾਣਾ ਪੰਜਾਬ, ਪ੍ਰਗਟ ਸਿੰਘ ਰਾਜੇਆਣਾ ਸਾਂਝਾ ਪੰਜਾਬ ਮੋਰਚਾ, ਜਸਵਿੰਦਰ ਸਿੰਘ ਖੰਭਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਮੱਖਣ ਸਿੰਘ ਮੁਸਾਫ਼ਰ ਸਿੱਖ ਪ੍ਰਚਾਰਕ, ਪਰਮਜੀਤ ਸਿੰਘ ਐਮ ਸੀ, ਸੁਰਜੀਤ ਸਿੰਘ ਵਿਰਕ ਬਲਾਕ ਪ੍ਰਧਾਨ, ਰਵਿੰਦਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਬੀਕੇਯੂ ਖੋਸਾ, ਬੱਬਲੂ ਰੋਡੇ, ਰਜਿੰਦਰ ਸਿੰਘ ਕਾਲੀ ਰੋਡੇ, ਅਜਮੇਰ ਸਿੰਘ ਛੋਟਾ ਘਰ ਬਲਾਕ ਪ੍ਰਧਾਨ, ਕਪਤਾਨ ਸਿੰਘ ਮਾਸਟਰ ਲੰਗੇਆਣਾ, ਤਜਿੰਦਰ ਸਿੰਘ ਭੇਖਾ, ਬੂਟਾ ਸਿੰਘ, ਮਲਕੀਤ ਸਿੰਘ ਪ੍ਰਧਾਨ, ਰਸਪਿੰਦਰ ਸਿੰਘ, ਅਮਨਦੀਪ ਸਿੰਘ, ਛਿੰਦਾ ਸਿੰਘ ਚਹਿਲ, ਆਦਿ ਆਗੂ ਹਾਜ਼ਰ ਹੋਏ। ਫਾਰਮ ਫੂਡ ਰੈਸਟੋਰੈਂਟ ਵਲੋਂ ਚਾਹ ਤੇ ਜਲ ਦਾ ਲੰਗਰ ਲਗਾਇਆ ਗਿਆ ਅਤੇ ਜਸਮੇਲ ਸਿੰਘ ਰਾਜੇਆਣਾ ਵਲੋਂ ਸਟੇਜ ਦਾ ਸੰਚਾਲਨ ਬਾਖ਼ੂਬੀ ਚਲਾਇਆ ਗਿਆ। ਬੰਦੀ ਸਿੰਘਾਂ ਦੀ ਰਿਹਾਈ ਤੇ ਚੰਡੀਗੜ੍ਹ ਸੰਗਤਾਂ ’ਤੇ ਅੱਤਿਆਚਾਰ ਦੇ ਵਿਰੁੱਧ ਅੱਜ ਦਾ ਬੰਦ ਮੋਗਾ ਨਿਵਾਸੀਆਂ ਨੇ ਭਾਰੀ ਸਮਰਥਨ ਦਿੱਤਾ-ਜਥੇਦਾਰ ਰਣਸੀਂਹ, ਖੋਸਾ, ਦੌਲਤਪੁਰਾ ਮੋਗਾ, (ਸੁਰਿੰਦਰਪਾਲ ਸਿੰਘ)-ਧਰਮ ਯੁੱਧ ਮੋਰਚੇ ਦੀਆਂ ਮੰਗਾਂ ਦੀ ਖ਼ਾਤਰ ਚਾਰ ਅਗਸਤ 1982 ਨੂੰ ਲੱਗਿਆ ਮੋਰਚਾ ਦੇ ਸਬੰਧ ਵਿਚ ਪੰਜਾਬ ਦੇ ਨੌਜਵਾਨ ਲੰਬੇ ਸਮੇਂ ਤੋਂ ਜੇਲ੍ਹਾਂ ਵਿਚ ਬੰਦ ਹਨ ਜਿਨ੍ਹਾਂ ਦੀ ਪਹਿਲੀ ਗੱਲ ਸ਼ਹੀਦ ਭਾਈ ਦਿਲਬਾਗ ਸਿੰਘ ਨੇ ਉਠਾਈ, ਫਿਰ ਜਥੇਦਾਰ ਸੂਰ ਸਿੰਘ ਖ਼ਾਲਸਾ ਲਗਾਤਾਰ ਅੱਠ ਸਾਲ ਬੰਦੀ ਸਿੰਘਾਂ ਦੀ ਰਿਹਾਈ ਦੀ ਖ਼ਾਤਰ ਸੰਘਰਸ਼ ਕਰਦਾ ਰਿਹਾ ਅਤੇ ਦੋਨੇਂ ਖ਼ਾਲਸੇ ਅੱਜ ਦੁਨੀਆ ‘ਤੇ ਨਹੀਂ ਰਹੇ। ਪਿਛਲੇ ਸਾਢੇ ਤਿੰਨ ਸਾਲ ਤੋਂ ਚੰਡੀਗੜ੍ਹ ਮੁਹਾਲੀ ਦੀ ਸਰਹੱਦ ‘ਤੇ ਕੌਮੀ ਇਨਸਾਫ਼ ਮੋਰਚਾ ਪੰਥ ਆਗੂਆਂ ਵਲੋਂ ਚਲਾਇਆ ਜਾ ਰਿਹਾ ਹੈ ਜਿਸ ਦੀ ਸਰਕਾਰ ਨੇ ਅਜੇ ਤੱਕ ਕੋਈ ਗੱਲ ਨਹੀਂ ਸੁਣੀ। ਸਰਬੱਤ ਖ਼ਾਲਸੇ ਵਲੋਂ ਲੱਖਾਂ ਦੇ ਇਕੱਠ ਵਿਚ ਥਾਪੇ ਹੋਏ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੋ 31 ਸਾਲ ਤੋਂ ਜੇਲ੍ਹ ਦੀ ਕਾਲ ਕੋਠੜੀ ਵਿਚ ਬੰਦ ਹਨ। ਉਨ੍ਹਾਂ ਦੀ ਬਿਰਧ ਮਾਤਾ ਜੋ ਆਖ਼ਰੀ ਸਾਹਾਂ ‘ਤੇ ਹੈ, ਉਸ ਨੂੰ ਮਿਲਣ ਦੀ ਖ਼ਾਤਰ ਪਰੋਲ ਦੀਆਂ ਅਰਜ਼ੀਆਂ ਵੀ ਦਿੱਤੀਆਂ ਗਈਆਂ, ਪੰਜਾਬ ਦੇ ਰਾਜਪਾਲ ਨੂੰ ਵੀ ਮਿਲਿਆ ਗਿਆ ਪਰ ਕਿਸੇ ਨੇ ਕੋਈ ਗੱਲ ਨਹੀਂ ਸੁਣੀ। ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਜਗਤਾਰ ਸਿੰਘ ਤਾਰਾ ਪੰਜਾਬ ਦੀ ਜੇਲ੍ਹ ਵਿਚ ਬੰਦ ਹਨ। ਨਾ ਹੀ ਪੰਜਾਬ ਸਰਕਾਰ ਨੇ ਕੋਈ ਪਰੋਲ ਜਾ ਰਿਹਾਈ ਦੀ ਗੱਲ ਕੀਤੀ। ਇਸ ਦੇ ਉਲਟ ਡੇਰਾ ਮੁਖੀ ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਤੇ ਪੱਤਰਕਾਰਾਂ ਦੇ ਕਤਲ ਕਰਾਏ, ਬਲਾਤਕਾਰ ਕੀਤੇ, ਉਸ ਨੂੰ ਕੇਂਦਰ ਦੀ ਸਰਕਾਰ ਅਤੇ ਹਰਿਆਣਾ ਸਰਕਾਰ 42 ਦਿਨ ਦੀ ਪਰੋਲ ‘ਤੇ ਭੇਜ ਰਹੀ ਹੈ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਵਲੋਂ 15 ਅਗਸਤ ਨੂੰ ਪੰਜਾਬ ਦੇ ਰਾਜਪਾਲ ਦੇ ਗੇਟ ਅੱਗੇ ਬੈਠ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਦਾ ਪ੍ਰੋਗਰਾਮ ਉਲੀਕਿਆ ਗਿਆ ਪਰ ਚੰਡੀਗੜ੍ਹ ਪ੍ਰਸ਼ਾਸਨ ਅਤੇ ਪੁਲਿਸ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਭ ਨੇ ਰਲ ਕੇ ਸ਼ਾਂਤਮਈ ਰੋਸ ਧਰਨੇ ਵਿਚ ਜਾ ਰਹੀਆਂ ਸੰਗਤਾਂ ‘ਤੇ ਗੰਦੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਤੇ ਡਰੌਨ ਰਾਹੀਂ ਅੱਥਰੂ ਗੈਸ ਸੁੱਟ ਕੇ ਇਹ ਸਿੱਧ ਕਰ ਦਿੱਤਾ ਕਿ ਕੇਂਦਰ ਦੇ ਵਿਚ ਭਾਵੇਂ ਕਾਂਗਰਸ ਸਰਕਾਰ ਹੋਵੇ ਜਾਂ ਅੱਜ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਹੋਵੇ, ਇਹ ਸਾਰੇ ਲੋਕ ਪੰਜਾਬੀਆਂ ਖ਼ਾਸ ਕਰ ਕੇ ਸਿੱਖਾਂ ਦੇ ਉਲਟ ਹਨ। ਇਸ ਦੇ ਰੋਸ ਵਜੋਂ ਕੌਮੀ ਇਨਸਾਫ਼ ਮੋਰਚੇ ਵਲੋਂ ਅੱਜ ਸਵੇਰੇ 7 ਵਜੇ ਤੋਂ 2 ਵਜੇ ਤੱਕ ਪੰਜਾਬ ਬੰਦ ਕਰਨ ਦੀ ਬੇਨਤੀ ਕੀਤੀ ਜਿਸ ‘ਤੇ ਸਾਰੇ ਪੰਜਾਬ ਨਿਵਾਸੀਆਂ ਨੇ ਭਾਰੀ ਸਮਰਥਨ ਦਿੱਤਾ। ਅੱਜ ਮੋਗਾ ਜ਼ਿਲ੍ਹੇ ਦੇ ਸਭ ਤੋਂ ਵੱਡੇ ਸ਼ਹਿਰ ਮੋਗਾ ਵਿਚ ਸਾਰੇ ਪੰਜਾਬ ਅਤੇ ਕਾਰੋਬਾਰ ਦਫ਼ਤਰ ਪੂਰਨ ਤੌਰ ‘ਤੇ ਬੰਦ ਰਹੇ ਅਤੇ ਮੋਗਾ ਦੇ ਮੇਨ ਚੌਕ ਵਿਚ ਪੰਥਕ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੇ ਸਾਂਝੇ ਤੌਰ ‘ਤੇ ਧਰਨਾ ਦੇ ਕੇ ਆਗੂਆਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ਕਿ ਅੱਜ ਲੋੜ ਹੈ ਕਿ ਪੰਜਾਬ ਅੰਦਰ ਪੰਥਕ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਧਾਰਮਿਕ ਤੇ ਸਮਾਜ ਸੇਵੀ ਜਥੇਬੰਦੀਆਂ ਮਿਲ ਕੇ ਇਕ ਚੰਗੀ ਪੰਥਕ ਸਰਕਾਰ ਬਣਾ ਕੇ ਲੋਕਾਂ ਦੇ ਹੱਕ ਲੋਕਾਂ ਨੂੰ ਦਿੱਤੇ ਜਾਣ, ਬੰਦੀ ਸਿੰਘ ਰਿਹਾਅ ਕੀਤੇ ਜਾਣ। ਅਕਾਲੀ ਦਲ (ਅ) ਦੇ ਜ਼ਿਲ੍ਹਾ ਪ੍ਰਧਾਨ ਭਾਈ ਬਰਦਾਸ ਸਿੰਘ ਖ਼ਾਲਸਾ, ਦਲ ਖ਼ਾਲਸਾ ਦੇ ਆਗੂ ਭਾਈ ਅਮਰਜੀਤ ਸਿੰਘ ਡਾਲਾ, ਸੁਰਜੀਤ ਸਿੰਘ ਸਰਪੰਚ ਰਾਮਗੜ੍ਹ, ਵਾਰਿਸ ਪੰਜਾਬ ਦੇ ਆਗੂ ਭਾਈ ਦਵਿੰਦਰ ਸਿੰਘ ਰਣੀਆ, ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਪ੍ਰਧਾਨ ਭਾਈ ਸੁਰਜਿੰਦਰ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਭਾਈ ਨਿਰਭੈ ਸਿੰਘ ਢੁੱਡੀਕੇ, ਲੱਖੋਵਾਲ ਕਿਸਾਨ ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਭਾਈ ਕਰੋੜ ਸਿੰਘ ਤਲਵੰਡੀ ਭਾਈ, ਬਲਜੀਤ ਸਿੰਘ, ਗੁਰਲਾਲ ਸਿੰਘ ਧਰਮਕੋਟ, ਭਾਈ ਹਰਪ੍ਰੀਤ ਸਿੰਘ ਧੱਲੇਕੇ, ਜਥੇਦਾਰ ਬੂਟਾ ਸਿੰਘ ਧੱਲੇਕੇ, ਗਿਆਨੀ ਗੁਰਮੇਲ ਸਿੰਘ ਕਪੂਰੇ, ਜਸਵਿੰਦਰ ਸਿੰਘ ਡਾਲਾ, ਸਿੱਖ ਖਲਵਾੜੀਂ ਜਥੇਬੰਦੀ ਡਾਲਾ ਵਲੋਂ ਸੰਤ ਬਾਬਾ ਰੇਸ਼ਮ ਸਿੰਘ ਖੁਖਰਾਣਾ, ਜਸਵਿੰਦਰ ਸਿੰਘ ਸਮਾਲਸਰ, ਗੁਰਪ੍ਰੀਤ ਸਿੰਘ ਜੌਹਲ ਧੱਲੇਕੇ, ਭਾਈ ਜਸਵਿੰਦਰ ਸਿੰਘ ਘੋਲੀਆ, ਭਾਈ ਭੁਪਿੰਦਰ ਸਿੰਘ ਮਾੜੀ, ਤਰਸੇਮ ਸਿੰਘ ਸਲੀਣਾ, ਬਲਵਿੰਦਰ ਸਿੰਘ ਡਰੋਲੀ ਭਾਈ, ਜਤਿੰਦਰ ਸਿੰਘ ਹੈਪੀ ਮੋਗਾ, ਗੁਰਪ੍ਰੀਤ ਸਿੰਘ ਕਪੂਰੇ, ਅਮਰਜੀਤ ਸਿੰਘ ਲੰਢੇਕੇ, ਦਲਜੀਤ ਸਿੰਘ, ਜਵਰਾਜ ਸਿੰਘ, ਅਮਰਜੀਤ ਸਿੰਘ ਬਿੱਟੂ, ਮਾਸਟਰ ਮੱਘਰ ਸਿੰਘ ਮੋਗਾ ਜੋਧਪੁਰੀ, ਦਰਸ਼ਨ ਸਿੰਘ ਮਨਾਵਾਂ, ਬਲਜੀਤ ਸਿੰਘ ਯੂਨਾਈਟਿਡ ਅਕਾਲੀ ਦਲ, ਵੀਰਪਾਲ ਸਿੰਘ ਔਗੜ, ਤਰਨਜੀਤ ਸਿੰਘ ਬੁੱਕਣ ਵਾਲਾ, ਦੌਲਤ ਸਿੰਘ ਬੁੱਕਣ ਵਾਲਾ, ਅੰਗਰੇਜ਼ ਸਿੰਘ, ਢਾਡੀ ਭੁਪਿੰਦਰ ਸਿੰਘ ਮੋਗਾ, ਬਾਜ ਸਿੰਘ ਮਨਾਵਾਂ, ਦਰਸ਼ਨ ਸਿੰਘ ਤੂਰ, ਕਿਸਾਨ ਯੂਨੀਅਨ ਆਗੂ ਜਗਮੋਹਨ ਸਿੰਘ, ਜਗਰਾਜ ਸਿੰਘ ਬੀ.ਕੇ.ਯੂ. ਏਕਤਾ ਉਗਰਾਹਾਂ, ਕੁਲਵੰਤ ਸਿੰਘ ਰਾਣਾ, ਕੁਲਵੰਤ ਸਿੰਘ ਖ਼ਾਲਸਾ, ਹਰਪ੍ਰੀਤ ਸਿੰਘ ਢੁੱਡੀਕੇ ਜ਼ਿਲ੍ਹਾ ਆਗੂ ਪੰਜਾਬ ਸਟੂਡੈਂਟ ਯੂਨੀਅਨ, ਸੁਖਦੀਪ ਸਿੰਘ ਪੰਜਾਬ ਪ੍ਰਧਾਨ ਸਰਬੱਤ ਦਾ ਭਲਾ, ਬਲਦੇਵ ਸਿੰਘ ਢਿੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਦਰਸ਼ਨ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਸੁਖਦੀਪ ਸਿੰਘ ਪੰਜਾਬ ਪ੍ਰਧਾਨ, ਹਰਵਿੰਦਰ ਸਿੰਘ ਮਿੰਟੂ ਮੋਗਾ ਤੋ ਇਲਾਵਾ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਹਾਜ਼ਰ ਸਨ। ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸੂਬਾ ਅਤੇ ਕੇਂਦਰ ਸਰਕਾਰ ਦੇ ਬੰਦੀ ਸਿੱਖਾਂ ਖ਼ਿਲਾਫ਼ ਅਪਣਾਏ ਵਤੀਰੇ ਦੀ ਕੀਤੀ ਸਖ਼ਤ ਨਿੰਦਿਆ ਨਿਹਾਲ ਸਿੰਘ ਵਾਲਾ, (ਸੁਖਦੇਵ ਸਿੰਘ ਖ਼ਾਲਸਾ)-ਕੌਮੀ ਇਨਸਾਫ਼ ਮੋਰਚੇ ਵਲੋਂ ਪੰਜਾਬ ਬੰਦ ਦੇ ਦਿੱਤੇ ਸੱਦੇ ਤਹਿਤ ਅੱਜ ਨਿਹਾਲ ਸਿੰਘ ਵਾਲਾ ਸ਼ਹਿਰ ਪੂਰਨ ਰੂਪ ‘ਚ ਬੰਦ ਰਿਹਾ । ਜਿਉਂ ਸਵੇਰ ਦੇ ਸਮੇਂ ਕੁਝ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਸ਼ੇਰੇ ਪੰਜਾਬ ਕਿਸਾਨ ਯੂਨੀਅਨ, ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਕੁਝ ਆਗੂਆਂ ਵਲੋਂ ਆਪ ਅਪੀਲਾਂ ਕਰਕੇ ਦੁਕਾਨਾਂ ਬੰਦ ਕਰਵਾਈਆਂ ਗਈਆਂ। ਇਸ ਮੌਕੇ ਜਥੇਬੰਦੀਆਂ ਦੇ ਆਗੂਆਂ ਵਲੋਂ ਨਿਹਾਲ ਸਿੰਘ ਵਾਲਾ ਸ਼ਹਿਰ ਦੇ ਸਾਰੇ ਰਸਤੇ ਬੰਦ ਕਰਕੇ ਸ਼ਹਿਰ ਨੂੰ ਮੁਕੰਮਲ ਰੂਪ ‘ਚ ਬੰਦ ਰੱਖਿਆ ਗਿਆ। ਇਸ ਮੌਕੇ ਨਿਹਾਲ ਸਿੰਘ ਵਾਲਾ ਦੇ ਮੁੱਖ ਚੌਂਕ ‘ਚ 10 ਵਜੇ ਤੋਂ ਲੈ ਕੇ 3 ਵਜੇ ਤੱਕ ਰੋਸ ਧਰਨਾ ਦੇ ਕੇ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਸਿੱਖ ਕੌਮ ਦੇ ਲਟਕਦੇ ਮਾਮਲਿਆਂ ਸਬੰਧੀ ਕੀਤੀਆਂ ਜਾ ਰਹੀਆਂ ਬੇਇਨਸਾਫ਼ੀਆਂ ਖ਼ਿਲਾਫ਼ ਬੋਲਦਿਆਂ ਸਖ਼ਤ ਸ਼ਬਦਾਂ ‘ਚ ਨਿੰਦਿਆਂ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਜਥੇਦਾਰ ਬਲਦੇਵ ਸਿੰਘ ਗਗੜਾ, ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਆਤਮਾ ਸਿੰਘ, ਮੱਖਣ ਸਿੰਘ ਰੌਂਤਾ, ਵਾਰਿਸ ਪੰਜਾਬ ਜਥੇਬੰਦੀ ਦੇ ਸਤਨਾਮ ਸਿੰਘ ਬਿਲਾਸਪੁਰ, ਦਰਸ਼ਨ ਸਿੰਘ ਮਾਣੂੰਕੇ, ਰੇਸ਼ਮ ਸਿੰਘ ਮਾਣੂੰਕੇ, ਨਿਰਭੈ ਸਿੰਘ ਪੱਤੋ, ਹਰਜਿੰਦਰ ਸਿੰਘ ਨਿਹਾਲ ਸਿੰਘ ਵਾਲਾ, ਇੰਟਰਨੈਸ਼ਨ ਪੰਥਕ ਦਲ ਦੇ ਸੁਖਦੇਵ ਸਿੰਘ ਬੱਬਰ, ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਅਜੀਤ ਸਿੰਘ ਬਾਠ ਪੱਤੋ, ਨਿਹੰਗ ਸਿੰਘ ਜਥੇਬੰਦੀ ਤੋਂ ਬਾਬਾ ਬਲਕਾਰ ਸਿੰਘ ਘੋਲੀਆ ਖ਼ੁਰਦ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਪੰਜਾਬ ਉੱਪਰ ਗਹਿਰੀ ਸਾਜ਼ਿਸ਼ਾਂ ਤਹਿਤ ਸਰਕਾਰਾਂ ਹਮਲੇ ਕਰਕੇ ਜਿੱਥੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ‘ਚ ਧੱਕਿਆ ਜਾ ਰਿਹਾ ਹੈ ਉੱਥੇ ਪੰਜਾਬ ਲੰਬੇ ਸਮੇਂ ਤੋਂ ਲਟਕਦੇ ਮਾਮਲਿਆਂ ‘ਚ ਸੂਬਾ ਅਤੇ ਕੇਂਦਰ ਸਰਕਾਰਾਂ ਜਾਣਬੁੱਝ ਕੇ ਪੰਜਾਬ ਦੇ ਸਿੱਖਾਂ ਨਾਲ ਬੇਇਨਸਾਫ਼ੀ ਕੀਤੀ ਜਾ ਰਹੀ ਹੈ। ਉਕਤ ਆਗੂਆਂ ਨੇ ਕਿਹਾ ਕਿ ਸਿੱਖਾਂ ਕੌਮ ਦੇ ਮਹਾਨ ਯੋਧੇ ਜੋ ਕਿ ਲੰਬੇ ਸਮੇਂ ਤੋਂ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਬੰਦ ਹਨ ਅਤੇ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਹਨ ਪਰ ਹੁਣ ਤੱਕ ਦੀਆਂ ਸੂਬਾ ਅਤੇ ਕੇਂਦਰ ਦੀਆਂ ਸਰਕਾਰਾਂ ਵਲੋਂ ਬੰਦੀ ਸਿੱਖਾਂ ਨੂੰ ਜੇਲ੍ਹਾਂ ‘ਚੋਂ ਰਿਹਾ ਕਰਨਾ ਤਾਂ ਇਕ ਪਾਸੇ ਪੈਰੋਲ ਦੇਣਾ ਵੀ ਮੁਨਾਸਬ ਨਹੀਂ ਸਮਝ ਰਹੀਆਂ। ਉਨ੍ਹਾਂ ਕਿਹਾ ਕਿ ਸਿੱਖਾਂ ਦੀਆਂ ਮਰਯਾਦਾਵਾਂ ਦਾ ਘਾਣ ਕਰਨ ਵਾਲੇ ਸਿਰਸਾ ਸਾਧ ਨੂੰ ਸਿੱਖਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਣ ਲਈ ਵਾਰ-ਵਾਰ ਪੈਰੋਲ ਦਿੱਤੀ ਜਾ ਰਹੀ ਜਿਸ ਦਾ ਸਿੱਧਾ ਮੰਤਵ ਦੋਨੋਂ ਸਰਕਾਰਾਂ ਵੋਟਾਂ ਬਟੋਰਨ ਦੀ ਖੇਡ ਖੇਡ ਰਹੀਆਂ ਹਨ। ਇਸ ਮੌਕੇ ਹਰਵਿੰਦਰ ਸਿੰਘ ਮਧੇਕੇ, ਸੋਨੀ ਨੰਗਲ, ਜਸਵੀਰ ਸਿੰਘ ਮਾਛੀਕੇ, ਜਸਵੰਤ ਸਿੰਘ ਜਵਾਹਰ ਸਿੰਘ ਵਾਲਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਜਗਜੀਵਨ ਸਿੰਘ ਖਹਿਰਾ, ਜੋਗਿੰਦਰ ਸਿੰਘ ਬਰਾੜ, ਬਲਤੇਜ ਸਿੰਘ ਪੱਤੋ, ਮੇਜਰ ਸਿੰਘ ਰੌਂਤਾ, ਜਲੌਰ ਸਿੰਘ, ਕਿਸਾਨ ਆਗੂ ਸੁਖਚੈਨ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਅਵਤਾਰ ਸਿੰਘ ਬਲਾਕ ਜਨ.ਸਕੱਤਰ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਹਾਜ਼ਰ ਸਨ। ਕੌਮੀ ਇਨਸਾਫ ਮੋਰਚੇ ਨੂੰ ਲੈ ਕੇ ਧਰਮਕੋਟ ਦੇ ਦੁਕਾਨਦਾਰਾਂ ਨੇ ਦਿੱਤਾ ਭਰਵਾ ਹੁੰਗਾਰਾ ਧਰਮਕੋਟ, (ਪਰਮਜੀਤ ਸਿੰਘ)-ਕੌਮੀ ਇਨਸਾਫ ਮੋਰਚਾ ਦੇ ਸੱਦੇ ‘ਤੇ ਬੰਦੀ ਸਿੰਘਾਂ ਦੀ ਰਿਹਾਈ ਅਤੇ 15 ਅਗਸਤ ਨੂੰ ਚੰਡੀਗੜ੍ਹ ਵਿਖੇ ਸਿੱਖਾਂ ਨਾਲ ਕਥਿਤ ਜੁਲਮ ਦੇ ਰੋਸ ਵਿਚ ਅੱਜ 21 ਅਗਸਤ ਨੂੰ ਧਰਮਕੋਟ ਸ਼ਹਿਰ ਦੇ ਦੁਕਾਨਦਾਰਾਂ ਵਲੋਂ ਇਸ ਸੱਦੇ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ ਅਤੇ ਸਮੂਹ ਦੁਕਾਨਦਾਰਾ ਵਲੋਂ ਬਾਜ਼ਾਰ ਬੰਦ ਰੱਖ ਕੇ ਇਸ ਸੱਦੇ ਨੂੰ ਕਬੂਲ ਕੀਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਮ ਕੇ ਅਤੇ ਹੋਰ ਜਥੇਬੰਦੀਆਂ ਵਲੋਂ ਲੋਕਾਂ ਨੂੰ ਸਤਿਕਾਰ ਸਹਿਤ ਆਪਣੇ ਅਦਾਰੇ ਬੰਦ ਰੱਖਣ ਦੀ ਅਪੀਲ ਕੀਤੀ ਗਈ ਇਸ ਜਥੇਬੰਦੀ ਵਲੋਂ ਸਕੂਲ ਅਤੇ ਕਾਲਜਾਂ ਅਤੇ ਬੈਂਕਾਂ ਨੂੰ ਵੀ ਬੇਨਤੀ ਸਹਿਤ ਬੰਦ ਕਰਨ ਲਈ ਕਿਹਾ ਗਿਆ। ਇਸ ਮੌਕੇ ਇਨ੍ਹਾਂ ਵੱਖ-ਵੱਖ ਕਿਸਾਨ ਯੂਨੀਅਨ ਦੇ ਜਥੇਬੰਦੀਆਂ ਵਲੋਂ ਕਿਹਾ ਗਿਆ ਕਿ ਪਿਛਲੇ ਲੰਮੇ ਸਮੇਂ ਤੋਂ ਬੰਦ ਕੀਤੇ ਗਏ ਸਿੱਖਾਂ ਨੂੰ ਰਿਹਾ ਕੀਤਾ ਜਾਵੇ ਅਤੇ ਵਿਚ ਦਿਨ ਚੰਡੀਗੜ੍ਹ ਵਿਖੇ ਸ਼ਾਂਤਮਈ ਤਰੀਕੇ ਨਾਲ ਮੰਗ ਪੱਤਰ ਦੇਣ ਜਾਣ ਵਾਲੇ ਕਿਸਾਨਾਂ ਤੇ ਵੀ ਜੋ ਅੱਥਰੂ ਗੈਸ ਛੱਡੀ ਗਈ ਹੈ ਉਸ ਦਾ ਵੀ ਵਿਰੋਧ ਕੀਤਾ ਗਿਆ।