21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਸ਼ਿਵ ਮੰਦਰ ਪ੍ਰਬੰਧਕ ਕਮੇਟੀ ਵਲੋਂ 50ਵੀਂ ਵਰ੍ਹੇਗੰਢ ‘ਗੋਲਡਨ ਜੁਬਲੀ’ ਬੜੀ ਧੂਮਧਾਮ ਨਾਲ ਮਨਾਈ

ਬਾਘਾ ਪੁਰਾਣਾ, 21 ਅਗਸਤ (ਟਿੰਕੂ ਕਾਠਪਾਲ)-ਸ੍ਰੀ ਸ਼ਿਵ ਮੰਦਰ ਪ੍ਰਬੰਧਕ ਕਮੇਟੀ ਵਲੋਂ ਮੰਦਰ ਦੀ 50ਵੀਂ ਵਰ੍ਹੇਗੰਢ ਬੀਤੀ ਰਾਤ ਗੋਲਡਨ ਜੁਬਲੀ ਪ੍ਰਧਾਨ ਬਲਵਿੰਦਰ ਗਰਗ ਅਤੇ ਪ੍ਰਧਾਨ ਕ੍ਰਿਸ਼ਨ ਗਰਗ ਦੀ ਯੋਗ ਅਗਵਾਈ ਹੇਠ ਅਲੌਕਿਕ ਧਾਰਮਿਕ ਉਤਸ਼ਾਹ ਨਾਲ ਮਨਾਈ ਗਈ। ਜ਼ਿਕਰਯੋਗ ਹੈ ਕਿ 20 ਅਗਸਤ 1976 ਨੂੰ ਜਗਦੀਸ਼ ਗਰਗ ਨੂੰ ਪ੍ਰਧਾਨ ਥਾਪ ਕੇ ਇਸ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਗਿਆ ਸੀ, ਗਰਗ ਪਰਿਵਾਰ ਜੋ ਪਿਛਲੇ 50 ਸਾਲਾਂ ਤੋਂ ਨਿਰੰਤਰ ਮੰਦਰ ‘ਚ ਸਮਾਜਿਕ ਤੇ ਧਾਰਮਿਕ ਸੇਵਾਵਾਂ ਨਿਭਾਅ ਰਿਹਾ ਹੈ।

Ad Position 21
No active advertisement
ਸਮਾਗਮ ਦੌਰਾਨ ਪ੍ਰਧਾਨ ਬਲਵਿੰਦਰ ਗਰਗ, ਪ੍ਰਧਾਨ ਕ੍ਰਿਸ਼ਨ ਗਰਗ,ਅਸ਼ਵਨੀ ਸ਼ਰਮਾ ਰੌਸ਼ਨ ਲਾਲ ਰੋਸ਼ੀ ਅਤੇ ਹੋਰ ਸੰਗਤਾਂ। ਤਸਵੀਰ : ਕਾਠਪਾਲ 22-08-2026
ਬਾਘਾ ਪੁਰਾਣਾ, 21 ਅਗਸਤ (ਟਿੰਕੂ ਕਾਠਪਾਲ)-ਸ੍ਰੀ ਸ਼ਿਵ ਮੰਦਰ ਪ੍ਰਬੰਧਕ ਕਮੇਟੀ ਵਲੋਂ ਮੰਦਰ ਦੀ 50ਵੀਂ ਵਰ੍ਹੇਗੰਢ ਬੀਤੀ ਰਾਤ ਗੋਲਡਨ ਜੁਬਲੀ ਪ੍ਰਧਾਨ ਬਲਵਿੰਦਰ ਗਰਗ ਅਤੇ ਪ੍ਰਧਾਨ ਕ੍ਰਿਸ਼ਨ ਗਰਗ ਦੀ ਯੋਗ ਅਗਵਾਈ ਹੇਠ ਅਲੌਕਿਕ ਧਾਰਮਿਕ ਉਤਸ਼ਾਹ ਨਾਲ ਮਨਾਈ ਗਈ। ਜ਼ਿਕਰਯੋਗ ਹੈ ਕਿ 20 ਅਗਸਤ 1976 ਨੂੰ ਜਗਦੀਸ਼ ਗਰਗ ਨੂੰ ਪ੍ਰਧਾਨ ਥਾਪ ਕੇ ਇਸ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਗਿਆ ਸੀ, ਗਰਗ ਪਰਿਵਾਰ ਜੋ ਪਿਛਲੇ 50 ਸਾਲਾਂ ਤੋਂ ਨਿਰੰਤਰ ਮੰਦਰ ‘ਚ ਸਮਾਜਿਕ ਤੇ ਧਾਰਮਿਕ ਸੇਵਾਵਾਂ ਨਿਭਾਅ ਰਿਹਾ ਹੈ। ਸਮਾਗਮ ਦੀ ਸ਼ੁਰੂਆਤ ਪੁਜਾਰੀ ਸੰਜੀਵ ਗੌਤਮ ਵਲੋਂ ਪੂਰਨ ਵਿਧੀ-ਵਿਧਾਨ ਨਾਲ ਪੂਜਾ-ਅਰਚਨਾ ਕਰਵਾ ਕੇ ਕੀਤੀ ਗਈ। ਇਸ ਤੋਂ ਬਾਅਦ ਮਸ਼ਹੂਰ ਭਜਨ ਗਾਇਕਾਂ ਅਸ਼ਵਨੀ ਸ਼ਰਮਾ, ਰੌਸ਼ਨ ਲਾਲ ਰੋਸ਼ੀ ਅਤੇ ਸੰਜੀਵ ਕੁਮਾਰ ਟੀਟੂ ਨੇ ਆਪਣੀਆਂ ਮਧੁਰ ਆਵਾਜ਼ਾਂ ਵਿਚ ਸੁੰਦਰ-ਸੁੰਦਰ ਭਜਨ ਗਾਇਨ ਕਰਕੇ ਸਮਾਂ ਬੰਨ੍ਹ ਦਿੱਤਾ ਅਤੇ ਆਈਆਂ ਸੰਗਤਾਂ ਨੂੰ ਝੂਮਣ ਲਾ ਦਿੱਤਾ। ਇਸ ਮੌਕੇ ਮੰਦਰ ਪ੍ਰਬੰਧਕਾਂ ਬਲਵਿੰਦਰ ਗਰਗ, ਕ੍ਰਿਸ਼ਨ ਗਰਗ, ਰਜਿੰਦਰ ਗੋਇਲ, ਸੰਦੀਪ ਗੋਇਲ ਅਤੇ ਵਿਮਲ ਗੋਇਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਮੂਹ ਸ਼ਹਿਰ ਨਿਵਾਸੀਆਂ ਅਤੇ ਐਨ.ਆਰ.ਆਈ. ਭਰਾਵਾਂ ਦੇ ਵਡਮੁੱਲੇ ਸਹਿਯੋਗ ਨਾਲ ਮੰਦਰ ਦੀ ਵਿਸ਼ਾਲ ਨਵ-ਉਸਾਰੀ ਕਰਵਾਈ ਗਈ ਹੈ। ਮੰਦਰ ਵਿਚ ਭਗਵਾਨ ਭੋਲੇਨਾਥ ਸ਼ਿਵਲਿੰਗ ਰੂਪ ਵਿਚ ਪਰਿਵਾਰ ਸਮੇਤ ਬਿਰਾਜਮਾਨ ਹਨ। ਇਸ ਤੋਂ ਇਲਾਵਾ ਅਸ਼ਟਭੁਜੀ ਮਾਤਾ ਦੁਰਗਾ, ਸ੍ਰੀ ਰਾਮ ਚੰਦਰ, ਮਹਾਵੀਰ ਹਨੂਮਾਨ ਜੀ, ਲਕਸ਼ਮੀ ਨਰਾਇਣ, ਸ੍ਰੀ ਰਾਧਾ ਕ੍ਰਿਸ਼ਨ, ਸਰਸਵਤੀ ਮਾਤਾ ਅਤੇ ਸਾਈਂ ਨਾਥ ਦੇ ਭਵਿਆ ਦਰਬਾਰ ਸ਼ਰਧਾਲੂਆਂ ਲਈ ਵਿਸ਼ੇਸ਼ ਆਕਰਸ਼ਨ ਦਾ ਕੇਂਦਰ ਹਨ। ਪ੍ਰਬੰਧਕਾਂ ਨੇ ਗੋਲਡਨ ਜੁਬਲੀ ਦੀਆਂ ਵਧਾਈਆਂ ਦਿੰਦਿਆਂ ਸਾਰੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਆਈਆਂ ਸੰਗਤਾਂ ਲਈ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਪਵਨ ਗੋਇਲ, ਪ੍ਰਧਾਨ ਅਰੁਣ ਬਾਂਸਲ, ਵਾਈਸ ਪ੍ਰਧਾਨ ਵਿਜੇ ਜਿੰਦਲ ਬੰਟੀ, ਕੈਸ਼ੀਅਰ ਅਮਨ ਤਨੇਜਾ, ਮਨੋਜ ਗੋਇਲ, ਭੂਸ਼ਨ ਜੈਨ, ਸੋਮਪਾਲ ਸੋਮੀ ਪ੍ਰਾਪਰਟੀ ਡੀਲਰ, ਗੌਰਵ ਕਾਲਾ, ਪ੍ਰਧਾਨ ਰਾਜ ਕੁਮਾਰ ਗਰਗ, ਸਕੱਤਰ ਯੋਗੇਸ਼ ਕੁਮਾਰ ਯੋਗੀ, ਪਵਨ ਬਾਂਸਲ, ਰਤਨ ਜਿੰਦਲ, ਬਲਦੇਵ ਰਾਜ, ਵਿਨੋਦ ਕੁਮਾਰ ਸਮੇਤ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਆਗੂ ਤੇ ਵੱਡੀ ਗਿਣਤੀ ‘ਚ ਸ਼ਹਿਰ ਨਿਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐੱਸ.ਐੱਫ.ਸੀ. ਕਾਨਵੈਂਟ ਸਕੂਲ ਜਲਾਲਾਬਾਦ (ਪੂਰਬ) ਮੋਗਾ ਦੇ ਵਿਦਿਆਰਥੀ ਗੁਰਦੀਪ ਸਿੰਘ ਮੱਲ੍ਹੀ ਨੇ ਕਿਤਾਬ ਲਿਖ ਕੇ ਸਕੂਲ ਦਾ... ਅਗਲੀ ਖ਼ਬਰ ਫਰੈਂਡਜ਼ ਕਿੱਟੀ ਗਰੁੱਪ ਮੋਗਾ ਵਲੋਂ ਤੀਆਂ ਦਾ ਤਿਉਹਾਰ ਮਨਾਇਆ
Ad Position 24