21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਐੱਸ.ਐੱਫ.ਸੀ. ਕਾਨਵੈਂਟ ਸਕੂਲ ਜਲਾਲਾਬਾਦ (ਪੂਰਬ) ਮੋਗਾ ਦੇ ਵਿਦਿਆਰਥੀ ਗੁਰਦੀਪ ਸਿੰਘ ਮੱਲ੍ਹੀ ਨੇ ਕਿਤਾਬ ਲਿਖ ਕੇ ਸਕੂਲ ਦਾ ਨਾਮ ਕੀਤਾ ਰੌਸ਼ਨ

ਧਰਮਕੋਟ, 21 ਅਗਸਤ (ਪਰਮਜੀਤ ਸਿੰਘ)-ਮੋਗਾ ਇਲਾਕੇ ਦੀ ਪ੍ਰਸਿੱਧ ਸੰਸਥਾ ਐਸ. ਐਫ.

Ad Position 21
No active advertisement
ਗੁਰਦੀਪ ਸਿੰਘ ਮੱਲ੍ਹੀ ਆਪਣੀ ਲਿਖੀ ਭੇਟ ਕਰਦੇ ਹੋਏ। 22-08-2026
ਧਰਮਕੋਟ, 21 ਅਗਸਤ (ਪਰਮਜੀਤ ਸਿੰਘ)-ਮੋਗਾ ਇਲਾਕੇ ਦੀ ਪ੍ਰਸਿੱਧ ਸੰਸਥਾ ਐਸ.ਐਫ.ਸੀ. ਕਾਨਵੈਂਟ ਸਕੂਲ ਜਲਾਲਾਬਾਦ (ਪੂਰਬ) ਮੋਗਾ ਜੋ ਕਿ ਆਈ.ਸੀ.ਐਸ.ਈ. ਬੋਰਡ ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਹੈ, ਦੇ ਹੋਣਹਾਰ ਵਿਦਿਆਰਥੀ ਗੁਰਦੀਪ ਸਿੰਘ ਮੱਲ੍ਹੀ ਨੇ ਆਪਣੀ ਕਿਤਾਬ ‘’ਹਾਓ ਦੀ ਨੈਸ਼ਨਲ ਸਿਸਟਮ ਵਰਕ’’ ਲਿਖ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਹ ਕਿਤਾਬ ਹਿੰਦੀ ਅਤੇ ਪੰਜਾਬੀ, ਦੋ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਹੋਈ ਹੈ। ਵਿਦਿਆਰਥੀ ਗੁਰਦੀਪ ਸਿੰਘ ਮੱਲ੍ਹੀ ਨੇ ਦੱਸਿਆ ਕਿ ਇਸ ਕਿਤਾਬ ਨੂੰ ਲਿਖਣ ਦਾ ਉਦੇਸ਼ ਆਪਣੇ ਵਿਚਾਰਾਂ ਅਤੇ ਵਿਸ਼ਵ-ਦ੍ਰਿਸ਼ਟੀ ਨੂੰ ਲੋਕਾਂ ਨਾਲ ਸਾਂਝਾ ਕਰਨਾ ਹੈ। ਇਸ ਕਿਤਾਬ ਰਾਹੀਂ ਉਸ ਨੇ ਇਹ ਸਮਝਾਉਣ ਦਾ ਯਤਨ ਕੀਤਾ ਹੈ ਕਿ ਦੇਸ਼ ਕਿਵੇਂ ਕੰਮ ਕਰਦੇ ਹਨ, ਕ੍ਰਾਂਤੀਆਂ ਕਿਉਂ ਹੁੰਦੀਆਂ ਹਨ, ਕੂਟਨੀਤੀ, ਵਿਦੇਸ਼ ਨੀਤੀ ਅਤੇ ਅਰਥ-ਵਿਵਸਥਾ ਦੇਸ਼ਾਂ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ, ਸਾਮਰਾਜਾਂ ਦੇ ਉਭਾਰ ਅਤੇ ਪਤਨ ਦੇ ਪੜਾਅ ਕੀ ਹਨ, ਬੁਨਿਆਦੀ ਢਾਂਚੇ ਦਾ ਵਿਕਾਸ ਕਿਵੇਂ ਹੁੰਦਾ ਹੈ ਅਤੇ ਇਸ ਤੋਂ ਇਲਾਵਾ ਕਈ ਹੋਰ ਮਹੱਤਵਪੂਰਨ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਵਿਦਿਆਰਥੀ ਨੇ ਦੱਸਿਆ ਕਿ ਉਸ ਦੀ ਰਾਜਨੀਤੀ ਅਤੇ ਇਤਿਹਾਸ ਵਿਚ ਡੂੰਘੀ ਰੁਚੀ ਹੈ ਅਤੇ ਉਹ ਆਪਣਾ ਗਿਆਨ ਵਧਾਉਣ ਲਈ ਕਿਤਾਬਾਂ ਪੜ੍ਹਨਾ ਪਸੰਦ ਕਰਦਾ ਹੈ। ਆਪਣੇ ਪਰਿਵਾਰ ਅਤੇ ਅਧਿਆਪਕਾਂ ਦੇ ਮਾਰਗ ਦਰਸ਼ਨ ਨਾਲ ਉਹ ਇਨ੍ਹਾਂ ਵਿਸਿਆਂ ਨੂੰ ਉਤਸੁਕਤਾ ਅਤੇ ਸਮਰਪਣ ਨਾਲ ਸਮਝਣ ਅਤੇ ਲਿਖਣ ਲਈ ਪ੍ਰੇਰਿਤ ਹੋਇਆ। ਇਸ ਮੌਕੇ ‘ਤੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਮਨੀਸ਼ਾ ਕੌਸ਼ਿਕ ਨੇ ਵਿਦਿਆਰਥੀ ਦੀ ਸ਼ਲਾਘਾ ਕਰਦਿਆਂ ਉਸ ਨੂੰ ਆਸ਼ੀਰਵਾਦ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਾਡੇ ਸਕੂਲ ਲਈ ਬੇਹੱਦ ਮਾਣ ਅਤੇ ਖ਼ੁਸ਼ੀ ਦਾ ਵਿਸ਼ਾ ਹੈ। ਇੰਨੀ ਛੋਟੀ ਉਮਰ ਵਿਚ ਕਿਤਾਬ ਲਿਖਣਾ ਬੱਚੇ ਦੀ ਵਿਲੱਖਣ ਪ੍ਰਤਿਭਾ, ਮਿਹਨਤ ਅਤੇ ਲਗਨ ਨੂੰ ਦਰਸਾਉਂਦਾ ਹੈ। ਉਸ ਦੀ ਇਹ ਉਪਲਬਧੀ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾਦਾਇਕ ਹੈ। ਇਸ ਮੌਕੇ ਸਕੂਲ ਦੇ ਸੀ.ਐਮ.ਡੀ. ਅਭਿਸ਼ੇਕ ਜਿੰਦਲ, ਸ਼ੀਨਮ ਜਿੰਦਲ ਅਤੇ ਸਰੋਜ ਰਾਣੀ ਜਿੰਦਲ ਨੇ ਵੀ ਵਿਦਿਆਰਥੀ ਦੀ ਇਸ ਸ਼ਾਨਦਾਰ ਉਪਲਬਧੀ ‘ਤੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਬੱਚੇ ਦੀ ਲਿਖਣੀ ਭਵਿੱਖ ਵਿਚ ਹੋਰ ਵੀ ਕਈ ਉਚਾਈਆਂ ਨੂੰ ਛੂਹੇਗੀ ਅਤੇ ਉਹ ਆਪਣੀ ਪ੍ਰਤਿਭਾ ਨਾਲ ਸਕੂਲ ਅਤੇ ਪਰਿਵਾਰ ਦਾ ਨਾਮ ਹੋਰ ਰੌਸ਼ਨ ਕਰੇਗਾ।
Ad Position 22
No active advertisement
ਪਿਛਲੀ ਖ਼ਬਰ ਪਾਥਵੇਅਜ਼ ਸਕੂਲ ਨੇ 29ਵੀਂਆਂ ਜ਼ੋਨ ਖੇਡਾਂ ਕਰਾਟੇ ’ਚ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ ਸ਼ਿਵ ਮੰਦਰ ਪ੍ਰਬੰਧਕ ਕਮੇਟੀ ਵਲੋਂ 50ਵੀਂ ਵਰ੍ਹੇਗੰਢ ‘ਗੋਲਡਨ ਜੁਬਲੀ’ ਬੜੀ ਧੂਮਧਾਮ ਨਾਲ ਮਨਾਈ
Ad Position 24