ਲੋਕ ਭਲਾਈ ਕਲੱਬ ਵਲੋਂ ਪਿੰਡ ’ਚ ਬੂਟੇ ਲਗਾ ਕੇ ਵਾਤਾਵਰਨ ਸੰਭਾਲ ਦਾ ਦਿੱਤਾ ਸੰਦੇਸ਼
ਨੱਥੂਵਾਲਾ ਗਰਬੀ , 22 ਅਗਸਤ ( ਨਵਦੀਪ ਸਿੰਘ )- ਸਥਾਨਕ ਕਸਬਾ ਨੱਥੂਵਾਲਾ ਗਰਬੀ ਵਿਚ ਬਣੇ ਲੋਕ ਭਲਾਈ ਕਲੱਬ ਵਲੋਂ ਵਾਤਾਵਰਨ ਨੂੰ ਹਰਿਆ - ਭਰਿਆ ਬਣਾਉਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼ - ਸੁਥਰਾ ਵਾਤਾਵਰਨ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਪਿੰਡ ਦੇ ਆਸ - ਪਾਸ ਵੱਖ - ਵੱਖ ਥਾਵਾਂ ‘ ਤੇ ਬੂਟੇ ਲਗਾਏ ਗਏ । ਇਸ ਮੌਕੇ ਕਲੱਬ ਦੇ ਮੈਂਬਰਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਵਾਤਾਵਰਨ ਦੀ ਸੰਭਾਲ ਕਰਨਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ।
ਨੱਥੂਵਾਲਾ ਗਰਬੀ , 22 ਅਗਸਤ ( ਨਵਦੀਪ ਸਿੰਘ )- ਸਥਾਨਕ ਕਸਬਾ ਨੱਥੂਵਾਲਾ ਗਰਬੀ ਵਿਚ ਬਣੇ ਲੋਕ ਭਲਾਈ ਕਲੱਬ ਵਲੋਂ ਵਾਤਾਵਰਨ ਨੂੰ ਹਰਿਆ - ਭਰਿਆ ਬਣਾਉਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼ - ਸੁਥਰਾ ਵਾਤਾਵਰਨ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਪਿੰਡ ਦੇ ਆਸ - ਪਾਸ ਵੱਖ - ਵੱਖ ਥਾਵਾਂ ‘ ਤੇ ਬੂਟੇ ਲਗਾਏ ਗਏ । ਇਸ ਮੌਕੇ ਕਲੱਬ ਦੇ ਮੈਂਬਰਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਵਾਤਾਵਰਨ ਦੀ ਸੰਭਾਲ ਕਰਨਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ । ਵੱਧ ਤੋਂ ਵੱਧ ਬੂਟੇ ਲਗਾਉਣ ਦੇ ਨਾਲ - ਨਾਲ ਉਨ੍ਹਾਂ ਦੀ ਸੰਭਾਲ ਕਰਨਾ ਵੀ ਬੇਹੱਦ ਜ਼ਰੂਰੀ ਹੈ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ , ਖੇਤਾਂ ਅਤੇ ਜਨਤਕ ਥਾਵਾਂ ‘ ਤੇ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸਾਂਭ - ਸੰਭਾਲ ਨੂੰ ਯਕੀਨੀ ਬਣਾਉਣ । ਲੋਕ ਭਲਾਈ ਕਲੱਬ ਵਲੋਂ ਕੀਤੇ ਇਸ ਉਪਰਾਲੇ ਦੀ ਪਿੰਡ ਵਾਸੀਆਂ ਵਲੋਂ ਸ਼ਲਾਘਾ ਕੀਤੀ ਗਈ ਅਤੇ ਅਜਿਹੇ ਲੋਕ - ਭਲਾਈ ਤੇ ਵਾਤਾਵਰਨ ਪੱਖੀ ਕਾਰਜਾਂ ਨੂੰ ਭਵਿੱਖ ਵਿਚ ਵੀ ਜਾਰੀ ਰੱਖਣ ਦੀ ਆਸ ਪ੍ਰਗਟਾਈ ਗਈ । ਇਸ ਮੌਕੇ ਬਾਬਾ ਨਛੱਤਰ ਸਿੰਘ , ਸੁਖਦੇਵ ਸਿੰਘ , ਪੂਰਨ ਸਿੰਘ , ਸੁਖਜਿੰਦਰ ਸਿੰਘ , ਜਗਮੀਤ ਸਿੰਘ , ਹਰਜਿੰਦਰ ਸਿੰਘ ਤੇ ਹੋਰ ਕਲੱਬ ਮੈਂਬਰ ਹਾਜ਼ਰ ਸਨ ।