ਹਲਕਾ ਇੰਚਾਰਜ ਤੇ ਜ਼ਿਲ੍ਹਾ ਪ੍ਰਧਾਨ ਵਲੋਂ ਨਿਹਾਲ ਸਿੰਘ ਵਾਲਾ ਹਲਕੇ ਦੇ ਨਵੇਂ ਸਰਕਲਾਂ ਦੀ ਸੂਚੀ ਜਾਰੀ
ਨਿਹਾਲ ਸਿੰਘ ਵਾਲਾ, 23 ਅਗਸਤ (ਸੁਖਦੇਵ ਸਿੰਘ ਖ਼ਾਲਸਾ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਲਕਾ ਨਿਹਾਲ ਸਿੰਘ ਵਾਲਾ ਦੇ ਪੰਜ ਨਵੇਂ ਸਰਕਲਾਂ ਦੀ ਸੂਚੀ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਅਤੇ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਵਲੋਂ ਜਾਰੀ ਕੀਤੀ ਗਈ। ਜ਼ਿਕਰਯੋਗ ਹੈ ਕਿ ਨਿਹਾਲ ਸਿੰਘ ਵਾਲਾ ਹਲਕੇ ਦੇ ਪਹਿਲਾਂ 13 ਸਰਕਲ ਸਨ ਜਿਨ੍ਹਾਂ ‘’ਚ 11 ਦਿਹਾਤੀ ਅਤੇ ਦੋ ਸ਼ਹਿਰੀ ਸਰਕਲ ਸਨ ਅਤੇ ਹੁਣ ਇਨ੍ਹਾਂ ਸਰਕਲਾਂ ‘’ਚ 5 ਨਵੇਂ ਦਿਹਾਤੀ ਸਰਕਲ ਬਣਾ ਕੇ 18 ਕਰ ਦਿੱਤੇ ਗਏ ਹਨ।
ਨਿਹਾਲ ਸਿੰਘ ਵਾਲਾ, 23 ਅਗਸਤ (ਸੁਖਦੇਵ ਸਿੰਘ ਖ਼ਾਲਸਾ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਲਕਾ ਨਿਹਾਲ ਸਿੰਘ ਵਾਲਾ ਦੇ ਪੰਜ ਨਵੇਂ ਸਰਕਲਾਂ ਦੀ ਸੂਚੀ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਅਤੇ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਵਲੋਂ ਜਾਰੀ ਕੀਤੀ ਗਈ। ਜ਼ਿਕਰਯੋਗ ਹੈ ਕਿ ਨਿਹਾਲ ਸਿੰਘ ਵਾਲਾ ਹਲਕੇ ਦੇ ਪਹਿਲਾਂ 13 ਸਰਕਲ ਸਨ ਜਿਨ੍ਹਾਂ ‘’ਚ 11 ਦਿਹਾਤੀ ਅਤੇ ਦੋ ਸ਼ਹਿਰੀ ਸਰਕਲ ਸਨ ਅਤੇ ਹੁਣ ਇਨ੍ਹਾਂ ਸਰਕਲਾਂ ‘’ਚ 5 ਨਵੇਂ ਦਿਹਾਤੀ ਸਰਕਲ ਬਣਾ ਕੇ 18 ਕਰ ਦਿੱਤੇ ਗਏ ਹਨ। ਇਸ ਸਬੰਧੀ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਰਾਣੇ ਸਰਕਲ ਅਤੇ ਉਨ੍ਹਾਂ ਦੇ ਸਰਕਲ ਪ੍ਰਧਾਨ ਪਹਿਲਾਂ ਵਾਂਗ ਹੀ ਰਹਿਣਗੇ ਨਵੇਂ ਸਰਕਲਾਂ ‘’ਚ ਅਜੀਤਵਾਲ, ਰਾਮੂੰਵਾਲਾ, ਲੋਪੋ, ਰਣਸੀਂਹ ਕਲਾਂ ਅਤੇ ਬਿਲਾਸਪੁਰ ਸਰਕਲ ਜੋੜ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਵੇਂ ਸਰਕਲਾਂ ‘’ਚ ਅਜੀਤਵਾਲ ਸਰਕਲ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੀਟਾ ਅਜੀਤਵਾਲ, ਰਾਮੂੰਵਾਲਾ ਸਰਕਲ ਦੇ ਹਰਪ੍ਰੀਤ ਸਿੰਘ ਗਿੱਲ ਰਾਮੂੰਵਾਲਾ, ਲੋਪੋ ਸਰਕਲ ਦੇ ਗੁਰਪ੍ਰੀਤ ਸਿੰਘ ਲੋਪੋ, ਰਣਸੀਂਹ ਕਲਾਂ ਸਰਕਲ ਦੇ ਕੁਲਬੀਰ ਸਿੰਘ ਜੰਬੀ ਅਤੇ ਬਿਲਾਸਪੁਰ ਸਰਕਲ ਦੇ ਜਗਰੂਪ ਸਿੰਘ ਰੂਪਾ ਰਾਮਾ ਨੂੰ ਮੁੱਖ ਸਲਾਹਕਾਰ ਕਮੇਟੀ ਦੀ ਸਲਾਹ ਮਸ਼ਵਰੇ ਨਾਲ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਤਰ੍ਹਾਂ ਨਿਹਾਲ ਸਿੰਘ ਵਾਲਾ ਹਲਕੇ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ 18 ਸਰਕਲਾਂ ‘’ਚ ਵੰਡ ਦਿੱਤਾ ਗਿਆ ਹੈ । ਇਸ ਮੌਕੇ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਨੇ ਪੁਰਾਣੇ ਸਰਕਲ ਪ੍ਰਧਾਨ ਅਤੇ ਨਵੇਂ ਚੁਣੇ ਗਏ ਸਰਕਲ ਪ੍ਰਧਾਨਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪਾਰਟੀ ਪ੍ਰਤੀ ਵਿਖਾਈ ਗਈ ਵਫ਼ਾਦਾਰੀ ਅਤੇ ਮਿਹਨਤ ਨੂੰ ਦੇਖਦੇ ਹੋਏ ਇਹ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਉਨ੍ਹਾਂ ਨਵ ਨਿਯੁਕਤ ਸਰਕਲ ਪ੍ਰਧਾਨਾਂ ਤੋਂ ਆਸ ਕੀਤੀ ਹੈ ਕਿ ਉਹ ਭਵਿੱਖ ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ਨੂੰ ਹੋਰ ਵਧੇਰੇ ਮਜ਼ਬੂਤ ਬਣਾਉਣ ਲਈ ਜ਼ਮੀਨੀ ਪੱਧਰ ‘’ਤੇ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।