25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਸ੍ਰੀ ਸ਼ਿਆਮ ਪਰਿਵਾਰ ਵਲੋਂ ਦਵਾਦਸ਼ੀ ’ਤੇ ਸ਼ਹੀਦੀ ਪਾਰਕ ’ਚ ਭਗਵਾਨ ਖਾਟੂ ਸ਼ਿਆਮ ਦਾ ਸੰਕੀਰਤਨ ਕਰਵਾਇਆ

ਮੋਗਾ, 25 ਅਗਸਤ (ਅਸ਼ੋਕ ਬਾਂਸਲ)-ਦੁਆਦਸ਼ੀ ਤੇ ਸ਼੍ਰੀ ਸ਼ਿਆਮ ਪਰਿਵਾਰ ਨੇ ਸ਼ਹੀਦੀ ਪਾਰਕ ਵਿਖੇ ਸ਼੍ਰੀ ਸ਼ਿਆਮ ਪ੍ਰਭੂ ਦਾ ਸੰਕੀਰਤਨ ਕਰਵਾਇਆ। ਪਹਿਲਾਂ, ਪੰਡਤ ਹਰੀ ਓਮ ਸ਼ਰਮਾ ਦੀ ਅਗਵਾਈ ਹੇਠ ਸ਼੍ਰੀ ਸ਼ਿਆਮ ਪਰਿਵਾਰ ਦੇ ਅਹੁਦੇਦਾਰਾਂ ਨੇ ਸ਼ਿਆਮ ਬਾਬਾ ਦੇ ਦਰਬਾਰ ਵਿਚ ਜੋਤੀ ਜਗਾਈ।

Ad Position 21
No active advertisement
ਅਜੀਤ ਡੈਸਕ 26-08-2026
ਮੋਗਾ, 25 ਅਗਸਤ (ਅਸ਼ੋਕ ਬਾਂਸਲ)-ਦੁਆਦਸ਼ੀ ਤੇ ਸ਼੍ਰੀ ਸ਼ਿਆਮ ਪਰਿਵਾਰ ਨੇ ਸ਼ਹੀਦੀ ਪਾਰਕ ਵਿਖੇ ਸ਼੍ਰੀ ਸ਼ਿਆਮ ਪ੍ਰਭੂ ਦਾ ਸੰਕੀਰਤਨ ਕਰਵਾਇਆ। ਪਹਿਲਾਂ, ਪੰਡਤ ਹਰੀ ਓਮ ਸ਼ਰਮਾ ਦੀ ਅਗਵਾਈ ਹੇਠ ਸ਼੍ਰੀ ਸ਼ਿਆਮ ਪਰਿਵਾਰ ਦੇ ਅਹੁਦੇਦਾਰਾਂ ਨੇ ਸ਼ਿਆਮ ਬਾਬਾ ਦੇ ਦਰਬਾਰ ਵਿਚ ਜੋਤੀ ਜਗਾਈ। ਅਨਮੋਲ ਜਾਗਰਣ ਪਾਰਟੀ ਦੇ ਭਜਨ ਗਾਇਕ ਧਰਮਿੰਦਰ ਸ਼ਰਮਾ ਅਤੇ ਅਨਮੋਲ ਸ਼ਰਮਾ ਨੇ ਗਣਪਤੀ ਅਰਾਧਨਾ ਅਤੇ ਸ਼੍ਰੀ ਸ਼ਿਆਮ ਸਤੁਤੀ ਗਾ ਕੇ ਸ਼ਰਧਾਲੂਆਂ ਨੂੰ ਮੰਤਰ ਮੁਗਧ ਕੀਤਾ। ਸੰਕੀਰਤਨ ਦੇ ਅੰਤ ਵਿਚ ਸ਼੍ਰੀ ਸ਼ਿਆਮ ਪਰਿਵਾਰ ਨੇ ਮੁੱਖ ਮਹਿਮਾਨਾਂ ਅਤੇ ਪਤਵੰਤਿਆਂ ਨੂੰ ਸ਼ਿਆਮ ਬਾਬਾ ਦਾ ਰੂਪ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਰਜਿੰਦਰ ਮਿੱਡਾ, ਬਲਜੀਤ ਬੱਗੀ, ਸੁਨੀਲ ਸ਼ਰਮਾ, ਰਘੁਵੀਰ ਸ਼ਰਮਾ, ਰਮਨ ਸੂਦ, ਰਾਜੂ ਨਾਰੰਗ, ਅਕਸ਼ੈ ਗੁਲਾਟੀ, ਅਮਿਤ, ਲੱਕੀ, ਪ੍ਰੀਤਮ ਅਰੋੜਾ, ਪ੍ਰਿੰਸ ਅਰੋੜਾ, ਅਵਿਨਾਸ਼ ਗੁਪਤਾ, ਸੋਨੂੰ ਕੁਮਾਰ, ਮਨਜੀਤ ਛਾਬੜਾ, ਅਕਸ਼ੈ ਗੁਲਾਟੀ, ਸੁਸ਼ੀਲ ਸ਼ਰਮਾ, ਰਾਮ ਚੰਦਰ ਆਦਿ ਸ਼ਿਆਮ ਪ੍ਰੇਮੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਮਰਦੀਪ ਸਿੰਘ ਮਨੀਲਾ ਭਿੰਡਰ ਕਲਾਂ ਨੇ ਚੇਅਰਮੈਨ ਤੇ ਬੇਅੰਤ ਕੌਰ ਜੌਹਲ ਨੇ ਵਾਈਸ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ ਅਗਲੀ ਖ਼ਬਰ ਪੰਜਾਬ ਸਰਕਾਰ ਦੇ ਸਾਫ਼ਟਵੇਅਰ ’ਚ ਗੜਬੜ ਕਾਰਨ ਵੱਧ ਬਿਜਲੀ ਬਿੱਲਾਂ ਨੇ ਲੋਕਾਂ ਨੂੰ ਕੀਤਾ ਪ੍ਰੇਸ਼ਾਨ ਕਾਲੇਕੇ ਤੇ ਲੰਗੇਆਣਾ ਨ...
Ad Position 24