ਕਿਰਤੀ ਕਿਸਾਨ ਯੂਨੀਅਨ ਵਲੋਂ 1 ਸਤੰਬਰ ਨੂੰ ਲੱਗਣ ਵਾਲੇ ਧਰਨੇ ਸੰਬੰਧੀ ਮੀਟਿੰਗਾਂ
ਨੱਥੂਵਾਲਾ ਗਰਬੀ, 26 ਅਗਸਤ (ਨਵਦੀਪ ਸਿੰਘ)-ਕਿਰਤੀ ਕਿਸਾਨ ਯੂਨੀਅਨ ਵਲੋਂ 1 ਸਤੰਬਰ ਨੂੰ ਲੱਗਣ ਵਾਲੇ ਧਰਨੇ ਸਬੰਧੀ ਮੀਟਿੰਗਾਂ ਅਜਮੇਰ ਸਿੰਘ ਛੋਟਾ ਘਰ ਦੀ ਅਗਵਾਈ ਹੇਠ ਕੀਤੀਆਂ ਗਈਆਂ। ਇਸ ਮੌਕੇ ਸੂਬਾ ਆਗੂ ਚਮਕੌਰ ਸਿੰਘ ਰੋਡੇ ਵਿਸ਼ੇਸ਼ ਤੌਰ ‘ਤੇ ਇਸ ਮੀਟਿੰਗ ਵਿਚ ਪਹੁੰਚੇ।
ਨੱਥੂਵਾਲਾ ਗਰਬੀ, 26 ਅਗਸਤ (ਨਵਦੀਪ ਸਿੰਘ)-ਕਿਰਤੀ ਕਿਸਾਨ ਯੂਨੀਅਨ ਵਲੋਂ 1 ਸਤੰਬਰ ਨੂੰ ਲੱਗਣ ਵਾਲੇ ਧਰਨੇ ਸਬੰਧੀ ਮੀਟਿੰਗਾਂ ਅਜਮੇਰ ਸਿੰਘ ਛੋਟਾ ਘਰ ਦੀ ਅਗਵਾਈ ਹੇਠ ਕੀਤੀਆਂ ਗਈਆਂ। ਇਸ ਮੌਕੇ ਸੂਬਾ ਆਗੂ ਚਮਕੌਰ ਸਿੰਘ ਰੋਡੇ ਵਿਸ਼ੇਸ਼ ਤੌਰ ‘ਤੇ ਇਸ ਮੀਟਿੰਗ ਵਿਚ ਪਹੁੰਚੇ। ਇਸ ਮੌਕੇ ਚਮਕੌਰ ਸਿੰਘ ਰੋਡੇ ਨੇ 1 ਸਤੰਬਰ ਨੂੰ ਚੰਡੀਗੜ੍ਹ ਵਿਚ ਲੱਗਣ ਵਾਲੇ ਧਰਨੇ ਬਾਰੇ ਜਾਣਕਾਰੀ ਦਿੱਤੀ ਕਿ ਇਹ ਧਰਨਾ ਪੰਜਾਬ ਦੇ ਪਾਣੀਆਂ ਦੇ ਮਸਲੇ, ਫ਼ਰੀ ਟਰੇਡ ਐਗਰੀਮੈਂਟ ਰੱਦ ਕਰਵਾਉਣੇ, ਕਰਜ਼ਾ ਮੁਆਫ਼ ਕਰਵਾਉਣਾ, ਅਤੇ 6 ਫ਼ਸਲਾਂ ਦੇ ਪੱਕੇ ਰੇਟ ਤੇ ਐਮ. ਐਸ.ਪੀ., ਪੰਜਾਬ ਦੇ ਹਰ ਖੇਤ ਨੂੰ ਨਹਿਰੀ ਪਾਣੀ ਦੇਣਾ। ਹਰ ਘਰ ਨੂੰ ਪੀਣ ਯੋਗ ਸਾਫ਼ ਸੁਥਰਾ ਪਾਣੀ ਦੇਣਾ, ਪਾਣੀ ਨਾਲ ਸੰਬੰਧਿਤ ਹਰ ਚੀਜ਼ ਨੂੰ ਪਾਣੀ ਦੇਣਾ ਆਦਿ। ਪੰਜਾਬ ਦੀਆਂ 6 ਫ਼ਸਲਾਂ ਉੱਪਰ ਪੱਕੇ ਰੇਟ ਤੇ ਐਮ.ਐਸ.ਪੀ., ਲੈਣੀ, ਜਿਵੇਂ ਮੂੰਗੀ, ਆਲੂ, ਗੋਭੀ, ਮਟਰ, ਬਾਸਮਤੀ, ਮੱਕੀ ਦੇ ਪੱਕੇ ਰੇਟ ਤੇ ਐਮ.ਐਸ.ਪੀ. ਲੈਣੀ। ਕੇਂਦਰ ਸਰਕਾਰ ਵਲੋਂ ਅਮਰੀਕਾ ਨਾਲ ਫ਼ਰੀ ਟਰੇਡ ਐਗਰੀਮੈਂਟ ਰੱਦ ਕਰਵਾਉਣੇ। ਪੰਜਾਬ ਦੇ ਲੋਕਾਂ ਸਿਰ ਸਰਕਾਰ ਵਲੋਂ ਕੀਤੀ ਮਹਿੰਗਾਈ ਕਾਰਨ ਚੜੇ ਕਰਜ਼ੇ ਨੂੰ ਮੁਆਫ਼ ਕਰਵਾਉਣਾ। ਇਸ ਮੌਕੇ ਯੂਥ ਵਿੰਗ ਆਗੂ ਬਲਕਰਨ ਸਿੰਘ ਵੈਰੋਕੇ ਨੇ ਵੀ ਚੰਡੀਗੜ੍ਹ ਵਿਚ ਲੱਗਣ ਵਾਲੇ ਧਰਨੇ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਮਿਤੀ : 31 ਅਗਸਤ ਨੂੰ ਠੀਕ 11 ਵਜੇ ਟਰੈਕਟਰ ਟਰਾਲੀਆਂ ਅਜੀਤਵਾਲ ਦੀ ਦਾਣਾ ਮੰਡੀ ਵਿਚ ਇਕੱਠੀਆਂ ਹੋ ਕੇ ਤੁਰਨਗੀਆਂ ਅਤੇ ਗੁਰੂ ਕਾ ਲੰਗਰ ਵੀ ਲਾਇਆ ਜਾਵੇਗਾ। ਇਸ ਮੌਕੇ ਬਲਾਕ ਪ੍ਰਧਾਨ ਅਜਮੇਰ ਸਿੰਘ ਛੋਟਾ ਘਰ ਨੇ ਮੀਟਿੰਗਾਂ ਵਿਚ ਆਏ ਸਾਥੀਆਂ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਕਿਰਤੀ ਕਿਸਾਨ ਯੂਨੀਅਨ ਬਲਾਕ ਬਾਘਾ ਪੁਰਾਣਾ ਦੇ ਸਾਥੀ ਵੱਡੀ ਗਿਣਤੀ ਵਿਚ ਟਰੈਕਟਰ ਟਰਾਲੀਆਂ ਦਾ ਕਾਫ਼ਲਾ ਲੈ ਕੇ ਚੰਡੀਗੜ੍ਹ ਧਰਨੇ ਵਿਚ ਸ਼ਮੂਲੀਅਤ ਕਰਨਗੇ। ਇਸ ਮੌਕੇ ਮੋਹਲ਼ਾ ਸਿੰਘ, ਲਖਵੀਰ ਸਿੰਘ ਰੋਡੇ, ਸਾਧੂ ਸਿੰਘ, ਗੁਰਮੇਲ ਸਿੰਘ ਲੰਡੇ, ਨਿਰਮਲ ਸਿੰਘ, ਕਰਨੈਲ ਸਿੰਘ ਨੱਥੂਵਾਲਾ ਗਰਬੀ, ਸਰਬਜੀਤ ਸਿੰਘ, ਰਾਜਿੰਦਰ ਸਿੰਘ ਲੰਗੇਆਣਾ ਪੁਰਾਣਾ, ਗੁਰਤੇਜ ਸਿੰਘ, ਬਲਵਿੰਦਰ ਸਿੰਘ ਬਾਬਾ, ਚਰਨਜੀਤ ਸਿੰਘ ਛੋਟਾ ਘਰ ਆਦਿ ਸਾਥੀ ਮੀਟਿੰਗ ਵਿਚ ਸ਼ਾਮਲ ਹੋਏ।