26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸੁਸਾਇਟੀ ਦੇ ਸਾਲਾਨਾ ਮੇਲੇ ਦਾ ਪੋਸਟਰ ਜਾਰੀ

ਕੋਟ ਈਸੇ ਖਾਂ, 26 ਅਗਸਤ (ਗੁਰਮੀਤ ਸਿੰਘ ਖ਼ਾਲਸਾ)-ਪੰਜਾਬ ਵਿਚ ਆਮ ਆਦਮੀ ਪਾਰਟੀ ਵਲੋਂ ਹਿੰਦੂ ਭਾਈਚਾਰੇ ਦੇ ਹੱਕ ਵਿਚ ਜਿੱਥੇ ਵੱਖ-ਵੱਖ ਤਰ੍ਹਾਂ ਦੇ ਕਾਰਜ ਕਰਨ ਦੇ ਯਤਨ ਆਰੰਭੇ ਗਏ ਹਨ, ਉੱਥੇ ਹੀ ਹੇਠਲੇ ਪੱਧਰ ‘ਤੇ ਆਗੂਆਂ ਵਲੋਂ ਜਿੱਥੇ ਕਈ ਤਰ੍ਹਾਂ ਦੇ ਸਮਾਗਮ ਕਰਵਾਏ ਜਾ ਰਹੇ ਹਨ, ਉੱਥੇ ਹੀ ਬੀਤੇ ਦਿਨਾਂ ਵਿਚ ਸ੍ਰੀ ਰਾਮ ਮੰਦਰ ਅਯੁੱਧਿਆ ਵਿਖੇ ਹੋਈ ਚੜ੍ਹਾਵੇ ਦੀ ਵੱਡੀ ਚੋਰੀ ਸਬੰਧੀ ਵੀ ਭਾਜਪਾ ਸਰਕਾਰਾਂ ਨੂੰ ਇਕ ਹਲੂਣਾ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ ਤੇ ਇਸ ਮਾਮਲੇ ਵਿਚ ਸੰਬੰਧਿਤ ਦੋਸ਼ੀਆਂ ਦੀ ਪਹਿਚਾਣ ਕਰਕੇ ਤੁਰੰਤ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ। ਇਸੇ ਦੇ ਸੰਬੰਧ ਵਿੱਚ ਸਥਾਨਕ ਸ਼੍ਰੀ ਸ਼ਿਵ ਬਉਲੀ ਮੰਦਰ ਵਿਖੇ ਨਗਰ ਪੰਚਾਇਤ ਪ੍ਰਧਾਨ ਸਚਿਨ ਧੀਰ ਸਾਥੀ ਕੌਂਸਲਰਾਂ ਵਲੋਂ ਸ਼ਰਧਾਲੂਆਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ੍ਰੀ ਹਨੂਮਾਨ ਚਾਲੀਸਾ ਦੇ ਪਾਠ ਹੋਏ, ਉਪਰੰਤ ਵੱਡੀ ਗਿਣਤੀ ਵਿਚ ਹਾਜ਼ਰ ਸ਼ਰਧਾਲੂ ਮਹਿਲਾਵਾਂ ਵਲੋਂ ਵੀ ਪ੍ਰਭੂ ਦੀ ਉਸਤਤ ਵਿਚ ਭਜਨ ਗਾਏ ਗਏ।

Ad Position 21
No active advertisement
ਅਜੀਤ ਡੈਸਕ 27-08-2026
ਕੋਟ ਈਸੇ ਖਾਂ, 26 ਅਗਸਤ (ਗੁਰਮੀਤ ਸਿੰਘ ਖ਼ਾਲਸਾ)-ਪੰਜਾਬ ਵਿਚ ਆਮ ਆਦਮੀ ਪਾਰਟੀ ਵਲੋਂ ਹਿੰਦੂ ਭਾਈਚਾਰੇ ਦੇ ਹੱਕ ਵਿਚ ਜਿੱਥੇ ਵੱਖ-ਵੱਖ ਤਰ੍ਹਾਂ ਦੇ ਕਾਰਜ ਕਰਨ ਦੇ ਯਤਨ ਆਰੰਭੇ ਗਏ ਹਨ, ਉੱਥੇ ਹੀ ਹੇਠਲੇ ਪੱਧਰ ‘ਤੇ ਆਗੂਆਂ ਵਲੋਂ ਜਿੱਥੇ ਕਈ ਤਰ੍ਹਾਂ ਦੇ ਸਮਾਗਮ ਕਰਵਾਏ ਜਾ ਰਹੇ ਹਨ, ਉੱਥੇ ਹੀ ਬੀਤੇ ਦਿਨਾਂ ਵਿਚ ਸ੍ਰੀ ਰਾਮ ਮੰਦਰ ਅਯੁੱਧਿਆ ਵਿਖੇ ਹੋਈ ਚੜ੍ਹਾਵੇ ਦੀ ਵੱਡੀ ਚੋਰੀ ਸਬੰਧੀ ਵੀ ਭਾਜਪਾ ਸਰਕਾਰਾਂ ਨੂੰ ਇਕ ਹਲੂਣਾ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ ਤੇ ਇਸ ਮਾਮਲੇ ਵਿਚ ਸੰਬੰਧਿਤ ਦੋਸ਼ੀਆਂ ਦੀ ਪਹਿਚਾਣ ਕਰਕੇ ਤੁਰੰਤ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ। ਇਸੇ ਦੇ ਸੰਬੰਧ ਵਿੱਚ ਸਥਾਨਕ ਸ਼੍ਰੀ ਸ਼ਿਵ ਬਉਲੀ ਮੰਦਰ ਵਿਖੇ ਨਗਰ ਪੰਚਾਇਤ ਪ੍ਰਧਾਨ ਸਚਿਨ ਧੀਰ ਸਾਥੀ ਕੌਂਸਲਰਾਂ ਵਲੋਂ ਸ਼ਰਧਾਲੂਆਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ੍ਰੀ ਹਨੂਮਾਨ ਚਾਲੀਸਾ ਦੇ ਪਾਠ ਹੋਏ, ਉਪਰੰਤ ਵੱਡੀ ਗਿਣਤੀ ਵਿਚ ਹਾਜ਼ਰ ਸ਼ਰਧਾਲੂ ਮਹਿਲਾਵਾਂ ਵਲੋਂ ਵੀ ਪ੍ਰਭੂ ਦੀ ਉਸਤਤ ਵਿਚ ਭਜਨ ਗਾਏ ਗਏ। ਇਸ ਦੌਰਾਨ ਵਿਸ਼ੇਸ਼ ਗੱਲਬਾਤ ਕਰਦਿਆਂ ਨਗਰ ਪੰਚਾਇਤ ਪ੍ਰਧਾਨ ਸਚਿਨ ਧੀਰ, ਕੌਂਸਲਰ ਕਪਿਲ ਮਹਿਤਾ ਤੇ ਹੋਰਨਾਂ ਨੇ ਕਿਹਾ ਕਿ ਦੇਸ਼ ਦੇ ਪ੍ਰਸਿੱਧ ਅਤੇ ਹਿੰਦੂ ਭਾਈਚਾਰੇ ਦੇ ਮੁੱਖ ਧਾਰਮਿਕ ਅਸਥਾਨ ਸ੍ਰੀ ਰਾਮ ਮੰਦਰ ਵਿਖੇ ਚੜ੍ਹਾਵੇ ਦੀ ਇੰਨੀ ਵੱਡੀ ਚੋਰੀ ਹੋ ਜਾਣ ਨਾਲ ਉੱਥੋਂ ਦੀ ਸਰਕਾਰ ਦੇ ਸੁਰੱਖਿਆ ਪ੍ਰਬੰਧਾਂ ‘ਤੇ ਵੀ ਵੱਡਾ ਸਵਾਲ ਖੜਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇੰਨੀ ਵੱਡੀ ਚੋਰੀ ਹੋ ਜਾਣ ਦੇ ਬਾਵਜੂਦ ਕੇਂਦਰ ਅਤੇ ਯੂ.ਪੀ. ਦੀ ਸਰਕਾਰ ਵਿਚ ਕੋਈ ਗੰਭੀਰਤਾ ਦਿਖਾਈ ਨਹੀਂ ਦੇ ਰਹੀ ਤੇ ਇਸ ਮਾਮਲੇ ਨੂੰ ਲੈ ਕੇ ਦੇਸ਼ ਭਰ ਦੇ ਰਾਮ ਭਗਤਾਂ ਦੇ ਮਨਾਂ ‘ਤੇ ਵੱਡੀ ਠੇਸ ਵੱਜੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਚੁੱਪੀ ਸਾਧਨ ਦੀ ਬਜਾਏ ਜਲਦ ਤੋਂ ਜਲਦ ਇਸ ਘਟਨਾਕ੍ਰਮ ਦੀ ਸਹੀ ਜਾਂਚ ਕਰਵਾ ਕੇ ਚੜ੍ਹਾਵੇ ਦੀ ਭਰਪਾਈ ਕਰਨ ਦੇ ਨਾਲ-ਨਾਲ ਦੋਸ਼ੀਆਂ ਨੂੰ ਫੜ ਕੇ ਜਲਦ ਸੱਚ ਸਾਹਮਣੇ ਲਿਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਮਾਨ ਸਰਕਾਰ ਹਰ ਵਰਗ ਧਰਮ ਭਾਈਚਾਰਕ ਸਾਂਝ ਲਈ ਕੰਮ ਕਰ ਰਹੀ ਹੈ ਤੇ ਇਸੇ ਤਹਿਤ ਅੱਜ ਦਾ ਜੋ ਇਹ ਸਮਾਗਮ ਰੱਖਿਆ ਗਿਆ ਹੈ, ਉਸ ਵਿਚ ਜਿੱਥੇ ਪ੍ਰਭੂ ਸ੍ਰੀ ਰਾਮ ਚੰਦਰ ਦੇ ਚਰਨਾਂ ਵਿੱਚ ਅਰਦਾਸ ਕੀਤੀ ਜਾ ਰਹੀ ਹੈ, ਉੱਥੇ ਹੀ ਹਿੰਦੂ ਭਾਈਚਾਰੇ ਦੇ ਨਾਂਅ ‘ਤੇ ਆਪਣੇ ਸਿਆਸੀ ਮੰਤਵ ਪੂਰੇ ਕਰਨ ਵਾਲੇ ਲੋਕਾਂ ਨੂੰ ਇਕ ਹਲੂਣਾ ਦੇਣ ਦਾ ਵੀ ਇਕ ਯਤਨ ਹੈ। ਬਉਲੀ ਮੰਦਰ ਵਿਖੇ ਸਮਾਗਮ ਦੌਰਾਨ ਕਿਰਨ ਕਾਲੜਾ ਵਾਈਸ ਪ੍ਰਧਾਨ ਨਗਰ ਪੰਚਾਇਤ, ਭਾਊ ਵਿਜੇ ਕਾਲੜਾ ਸੀਨੀਅਰ ਆਪ ਆਗੂ, ਡਾ. ਮਾਲਤੀ ਧੀਰ, ਕੌਂਸਲਰ ਸੁੱਚਾ ਸਿੰਘ ਪੁਰਬਾ, ਗੁਰਭੇਜ ਸਿੰਘ ਭੇਜਾਂ, ਪੰਡਤ ਬਦਰੀ ਪ੍ਰਸ਼ਾਦ, ਪੰਡਤ ਜਗਦੀਸ਼ ਬਜਾਜ, ਵਿਨੋਦ ਮਲਹੋਤਰਾ ਤੋਂ ਇਲਾਵਾ ਨਗਰ ਪੰਚਾਇਤ ਨਾਲ ਸੰਬੰਧਿਤ ਹੋਰ ਕੌਂਸਲਰ ਤੇ ਵੱਡੀ ਗਿਣਤੀ ‘ਚ ਸ਼ਰਧਾਲੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਮੀਨੀ ਤਕਰਾਰ ਦੌਰਾਨ ਜ਼ਖ਼ਮੀ ਹੋਏ ਵਿਅਕਤੀ ਦੀ ਮੌਤ ਮਗਰੋਂ ਕਤਲ ਦਾ ਕੇਸ ਦਰਜ ਮੁੱਖ ਮੁਲਜ਼ਮ ਹਥਿਆਰ ਸਮੇਤ ਗ੍ਰਿਫ਼ਤਾਰ ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਵਲੋਂ 1 ਸਤੰਬਰ ਨੂੰ ਲੱਗਣ ਵਾਲੇ ਧਰਨੇ ਸੰਬੰਧੀ ਮੀਟਿੰਗਾਂ
Ad Position 24