ਜਦੋਂ ਸਾਰਾ ਪੰਜਾਬ ਕੂੜੇ ਦੇ ਢੇਰਾਂ ਨਾਲ ਜੂਝ ਰਿਹਾ ਸੀ ਉਦੋਂ ਸਰਕਾਰ ਨੂੰ ਸਫ਼ਾਈ ਮੁਹਿੰਮ ਯਾਦ ਨਹੀਂ ਆਈ-ਖ਼ਾਲਸਾ
ਮੋਗਾ, 29 ਅਗਸਤ (ਸੁਰਿੰਦਰਪਾਲ ਸਿੰਘ)-ਉੱਘੇ ਸਮਾਜ ਸੇਵੀ ਗੁਰਮੁਖ ਸਿੰਘ ਖ਼ਾਲਸਾ ਨੇ ਇਕ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਜਦੋਂ ਸਾਰਾ ਪੰਜਾਬ ਕੂੜੇ ਦੇ ਢੇਰਾਂ ਨਾਲ ਤੇ ਬਿਮਾਰੀਆਂ ਨਾਲ ਜੂਝ ਰਿਹਾ ਸੀ ਉਦੋਂ ਸਰਕਾਰ ਨੂੰ ਸਫ਼ਾਈ ਮੁਹਿੰਮ ਯਾਦ ਨਹੀਂ ਆਈ? ਸਰਕਾਰ ਦਾ ਲੋਕਾਂ ਨਾਲ ਕੋਈ ਮਤਲਬ ਨਹੀਂ, ਲੀਡਰਾਂ ਨੂੰ ਬਸ ਆਪਣੀ ਰਾਜਨੀਤੀ ਚਮਕਣੀ ਚਾਹੀਦੀ।
ਮੋਗਾ, 29 ਅਗਸਤ (ਸੁਰਿੰਦਰਪਾਲ ਸਿੰਘ)-ਉੱਘੇ ਸਮਾਜ ਸੇਵੀ ਗੁਰਮੁਖ ਸਿੰਘ ਖ਼ਾਲਸਾ ਨੇ ਇਕ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਜਦੋਂ ਸਾਰਾ ਪੰਜਾਬ ਕੂੜੇ ਦੇ ਢੇਰਾਂ ਨਾਲ ਤੇ ਬਿਮਾਰੀਆਂ ਨਾਲ ਜੂਝ ਰਿਹਾ ਸੀ ਉਦੋਂ ਸਰਕਾਰ ਨੂੰ ਸਫ਼ਾਈ ਮੁਹਿੰਮ ਯਾਦ ਨਹੀਂ ਆਈ? ਸਰਕਾਰ ਦਾ ਲੋਕਾਂ ਨਾਲ ਕੋਈ ਮਤਲਬ ਨਹੀਂ, ਲੀਡਰਾਂ ਨੂੰ ਬਸ ਆਪਣੀ ਰਾਜਨੀਤੀ ਚਮਕਣੀ ਚਾਹੀਦੀ। ਹੁਣ ਸਾਫ਼ ਜਗ੍ਹਾ ‘ਤੇ ਝਾੜੂ ਲਗਾ ਕੇ ਸਫ਼ਾਈ ਦੇ ਡਰਾਮੇ ਕਰ ਰਹੇ ਹਨ। ਸਾਰੇ ਪਾਸੇ ਸੀਵਰੇਜ ਦਾ ਬੁਰਾ ਹਾਲ ਹੈ, ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਦਾ ਬੁਰਾ ਹਾਲ ਹੈ, ਸਰਕਾਰੀ ਹਸਪਤਾਲ ‘ਚ ਮਰੀਜ਼ ਠੀਕ ਘੱਟ ਤੇ ਬਿਮਾਰ ਜ਼ਿਆਦਾ ਹੁੰਦੇ ਹਨ ਪਰ ਇਸ ਪਾਸੇ ਕੋਈ ਧਿਆਨ ਨਹੀਂ। ਸਿਰਫ਼ ਫ਼ੋਟੋ ਸ਼ੂਟ ਨੂੰ ਵਿਕਾਸ ਦਸ ਰਹੇ ਹਨ। 2027 ਦੀਆਂ ਚੋਣਾਂ ‘ਚ ਆਪ ਪਾਰਟੀ ਨੂੰ ਇਸ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ ਕਿਉਂਕਿ ਅੱਜ ਹਰ ਵਰਗ ਮਾਨ ਸਰਕਾਰ ਦੀਆਂ ਨੀਤੀਆਂ ਤੋਂ ਬੇਹੱਦ ਦੁਖੀ ਤੇ ਸੜਕਾਂ ‘ਤੇ ਉੱਤਰ ਆਇਆ ਹੈ ਤੇ 27 ਅਗਸਤ ਦੀ ਪੰਜਾਬ ਦੇ ਮੁਲਾਜ਼ਮਾਂ, ਪੈਨਸ਼ਨਰਾਂ ਤੇ ਅਧਿਕਾਰੀਆਂ ਦੀ ਹੜਤਾਲ ਬਹੁਤ ਜ਼ਿਆਦਾ ਸਫਲ ਰਹੀ ਜਿਸ ‘ਤੇ ਸਰਕਾਰ ਬੌਖਲਾਹਟ ਵਿਚ ਹੈ। ਆ ਰਹੀਆਂ ਚੋਣਾਂ ਵਿਚ ਸੂਬੇ ਦੇ ਲੋਕ ਇਸ ਨੂੰ ਚੱਲਦਾ ਕਰ ਦੇਣ ਲਈ ਮਨ ਬਣਾਈ ਬੈਠੇ ਹਨ।