ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਾਂਵਾਲਾ ਵਿਖੇ ਛਾਂਦਾਰ ਬੂਟੇ ਲਗਾਏ
ਮੋਗਾ, 2 ਸਤੰਬਰ (ਸੁਰਿੰਦਰਪਾਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਾਂਵਾਲਾ ਵਿਖੇ ਰਣਜੀਤ ਸਿੰਘ ਪ੍ਰਿੰਸੀਪਲ ਦੀ ਪ੍ਰੇਰਨਾ ਅਤੇ ਡਾ. ਸੁਰਜੀਤ ਸਿੰਘ ਦੌਧਰ ਦੇ ਸਹਿਯੋਗ ਨਾਲ ਮੋਗਾ ਦੇ ਸਮਾਜ ਸੇਵੀ ਪ੍ਰਸ਼ੋਤਮ ਸ਼ਰਮਾ ਵਲੋਂ ਆਪਣੀ ਮਾਤਾ ਦੀ ਯਾਦ ਵਿਚ ਬੂਟੇ ਲਗਵਾਏ ਗਏ।
ਮੋਗਾ, 2 ਸਤੰਬਰ (ਸੁਰਿੰਦਰਪਾਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਾਂਵਾਲਾ ਵਿਖੇ ਰਣਜੀਤ ਸਿੰਘ ਪ੍ਰਿੰਸੀਪਲ ਦੀ ਪ੍ਰੇਰਨਾ ਅਤੇ ਡਾ. ਸੁਰਜੀਤ ਸਿੰਘ ਦੌਧਰ ਦੇ ਸਹਿਯੋਗ ਨਾਲ ਮੋਗਾ ਦੇ ਸਮਾਜ ਸੇਵੀ ਪ੍ਰਸ਼ੋਤਮ ਸ਼ਰਮਾ ਵਲੋਂ ਆਪਣੀ ਮਾਤਾ ਦੀ ਯਾਦ ਵਿਚ ਬੂਟੇ ਲਗਵਾਏ ਗਏ। ਇਸ ਕੰਮ ਲਈ ਉਨ੍ਹਾਂ ਵਲੋਂ 15 ਹਜ਼ਾਰ ਰੁਪਏ ਦੀ ਰਾਸ਼ੀ ਸਕੂਲ ਨੂੰ ਭੇਟ ਕੀਤੀ ਗਈ ਜਿਸ ਨਾਲ ਵੱਖ-ਵੱਖ ਕਿਸਮ ਦੇ ਵੱਡੇ ਆਕਾਰ ਦੇ ਛਾਂਦਾਰ ਬੂਟੇ ਜੋ ਕਿ ਬੱਦੋਵਾਲ ਲੁਧਿਆਣਾ ਟੈਕਣੋਕਰੇਟ ਨਰਸਰੀ ਤੋਂ ਮੰਗਵਾ ਕੇ ਲਗਵਾਏ ਗਏ ਜਿਨ੍ਹਾਂ ਵਿਚ ਅਰਜਨ, ਪਿੱਪਲ ਚੰਪਾ, ਟਾਹਲੀ, ਅੰਬ, ਅਮਰੂਦ, ਨਾਸ਼ਪਾਤੀ, ਚੀਕੂ, ਨਿੰਬੂ, ਬੇਰੀ, ਕਵਾਰ ਲਗਵਾਏ ਗਏ। ਇਸ ਮੌਕੇ ਡਾ. ਸੁਰਜੀਤ ਸਿੰਘ ਦੌਧਰ ਕਾਰਜਕਾਰੀ ਪ੍ਰਿੰਸੀਪਲ, ਰਣਜੀਤ ਸਿੰਘ ਹਠੂਰ, ਸਰਪੰਚ ਤੀਰਥ ਸਿੰਘ, ਮੈਡਮ ਨੀਲਮ, ਜਸਵੰਤ ਕੌਰ, ਕਿਰਨ ਬਾਲਾ, ਜਸਕਰਨ ਸਿੰਘ, ਅੰਮ੍ਰਿਤਪਾਲ, ਮੈਡਮ ਹਰਿੰਦਰ ਕੌਰ, ਰੀਤੂ ਬੇਰੀ, ਰੁਪਿੰਦਰ ਕੌਰ, ਸਤਬੀਰ ਸਿੰਘ ਵਲੋਂ ਪ੍ਰਸ਼ੋਤਮ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਬਲਜਿੰਦਰ ਕੌਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਨੂੰ ਵਾਤਾਵਰਨ ਨੂੰ ਬਚਾਉਣ ਲਈ ਅਜਿਹੇ ਉਪਰਾਲੇ ਵੱਧ ਤੋਂ ਵੱਧ ਕਰਨੇ ਚਾਹੀਦੇ ਹਨ ਜਿਸ ਨਾਲ ਸਾਡਾ ਆਲਾ-ਦੁਆਲਾ ਹਰਿਆ ਭਰਿਆ ਰਹਿ ਸਕੇ।