02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਬਾਘਾ ਪੁਰਾਣਾ ਵਪਾਰ ਮੰਡਲ ਦਾ ਗਠਨ, ਨਵੀਂ ਟੀਮ ਦਾ ਕੀਤਾ ਸਨਮਾਨ ‘ਰਾਧੇ-ਰਾਧੇ’ ਨਾਲ ਗੂੰਜਿਆ ਬਾਘਾ ਪੁਰਾਣਾ-ਕਿਡਜ਼ੀ ਅਤੇ ਮਾਊਂਟ ਇੰਟਰਨੈਸ਼ਨਲ ਸਕੂਲ ਵਿਖੇ ਜਨਮ-ਅਸ਼ਟਮੀ ਦਾ ਰੰਗਾਰੰਗ ਸਮਾਗਮ

ਬਾਘਾ ਪੁਰਾਣਾ, 2 ਸਤੰਬਰ (ਟਿੰਕੂ ਕਾਠਪਾਲ)-ਜਦੋਂ ਨੰਨ੍ਹੇ-ਮੁੰਨ੍ਹੇ ਬੱਚਿਆਂ ਦੀਆਂ ਮਾਸੂਮ ਆਵਾਜ਼ਾਂ ਵਿਚ ‘’ਰਾਧੇ-ਰਾਧੇ’’ ਗੂੰਜਿਆਂ, ਭਜਨਾਂ ਦੀਆਂ ਧੁਨਾਂ ਵੱਜੀਆਂ ਅਤੇ ਭਗਵਾਨ ਕ੍ਰਿਸ਼ਨ ਦੇ ਰੰਗ ਵਿਚ ਰੰਗੇ ਬੱਚਿਆਂ ਨੇ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ, ਤਾਂ ਕਿਡਜ਼ੀ ਪ੍ਰੀ-ਸਕੂਲ ਅਤੇ ਮਾਊਂਟ ਇੰਟਰਨੈਸ਼ਨਲ ਸਕੂਲ, ਬਾਘਾ ਪੁਰਾਣਾ ਵਿਖੇ ਜਨਮ ਅਸ਼ਟਮੀ ਦਾ ਮਾਹੌਲ ਬੇਹੱਦ ਮਨਮੋਹਕ ਬਣ ਗਿਆ। ਇਸ ਮੌਕੇ ਸਵ: ਚੇਅਰਮੈਨ ਗੁਰਦੇਵ ਸਿੰਘ ਦੀ ਦੂਰ ਦਰਸ਼ੀ ਸੋਚ ਅਤੇ ਅਸੀਸਾਂ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਬਾਘਾ ਪੁਰਾਣਾ, 2 ਸਤੰਬਰ (ਟਿੰਕੂ ਕਾਠਪਾਲ)-ਜਦੋਂ ਨੰਨ੍ਹੇ-ਮੁੰਨ੍ਹੇ ਬੱਚਿਆਂ ਦੀਆਂ ਮਾਸੂਮ ਆਵਾਜ਼ਾਂ ਵਿਚ ‘’ਰਾਧੇ-ਰਾਧੇ’’ ਗੂੰਜਿਆਂ, ਭਜਨਾਂ ਦੀਆਂ ਧੁਨਾਂ ਵੱਜੀਆਂ ਅਤੇ ਭਗਵਾਨ ਕ੍ਰਿਸ਼ਨ ਦੇ ਰੰਗ ਵਿਚ ਰੰਗੇ ਬੱਚਿਆਂ ਨੇ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ, ਤਾਂ ਕਿਡਜ਼ੀ ਪ੍ਰੀ-ਸਕੂਲ ਅਤੇ ਮਾਊਂਟ ਇੰਟਰਨੈਸ਼ਨਲ ਸਕੂਲ, ਬਾਘਾ ਪੁਰਾਣਾ ਵਿਖੇ ਜਨਮ ਅਸ਼ਟਮੀ ਦਾ ਮਾਹੌਲ ਬੇਹੱਦ ਮਨਮੋਹਕ ਬਣ ਗਿਆ। ਇਸ ਮੌਕੇ ਸਵ: ਚੇਅਰਮੈਨ ਗੁਰਦੇਵ ਸਿੰਘ ਦੀ ਦੂਰ ਦਰਸ਼ੀ ਸੋਚ ਅਤੇ ਅਸੀਸਾਂ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ ਗਿਆ। ਉਨ੍ਹਾਂ ਵਲੋਂ ਸਿੱਖਿਆ ਦੇ ਖੇਤਰ ਵਿਚ ਰੱਖੀ ਗਈ ਮਜ਼ਬੂਤ ਨੀਂਹ ਸਦਕਾ ਕਿਡਜ਼ੀ ਪ੍ਰੀ-ਸਕੂਲ ਅਤੇ ਮਾਊਂਟ ਇੰਟਰਨੈਸ਼ਨਲ ਸਕੂਲ ਦਿਨੋ-ਦਿਨ ਤਰੱਕੀ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹ ਰਹੇ ਹਨ। ਮਾਊਂਟ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਪੇਸ਼ਕਾਰੀਆਂ ਨਾਲ ਸਮਾਗਮ ਵਿਚ ਰੂਹਾਨੀ ਰੰਗ ਭਰ ਦਿੱਤਾ। ਇਸੇ ਮੌਕੇ ਪ੍ਰਿੰਸੀਪਲ ਅਤੇ ਮੈਨੇਜਿੰਗ ਡਾਇਰੈਕਟਰ ਸੰਦੀਪ ਮਹਿਤਾ ਨੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਭਗਵਾਨ ਸ਼੍ਰੀ ਕ੍ਰਿਸ਼ਨ ਦੀਆਂ ਸਿੱਖਿਆਵਾਂ ਸਾਨੂੰ ਹਿੰਮਤ, ਕਰਤੱਵ-ਨਿਸ਼ਠਾ ਅਤੇ ਸਚਾਈ ਨਾਲ ਜੀਵਨ ਜਿਊਣ ਦੀ ਪ੍ਰੇਰਨਾ ਦਿੰਦੀਆਂ ਹਨ। ਸੈਂਟਰ ਹੈੱਡ ਮੈਡਮ ਪਰਮਿੰਦਰ ਕੌਰ ਨੇ ਕਿਹਾ, ‘’ਸਾਡੇ ਨੰਨ੍ਹੇ ਬੱਚਿਆਂ ਦਾ ‘ਰਾਧੇ-ਰਾਧੇ’ ਜਾਪ ਇਸ ਜਨਮ-ਅਸ਼ਟਮੀ ਦੀ ਸਭ ਤੋਂ ਪਿਆਰੀ ਝਲਕ ਰਹੀ। ਕਿਡਜ਼ੀ ਦੀ ਡਾਇਰੈਕਟਰ ਮੈਡਮ ਸੁਧਾ ਮਹਿ ਤਾ ਨੇ ਕਿਹਾ ਕਿ ਜਨਮ-ਅਸ਼ਟਮੀ ਬੱਚਿਆਂ ਨੂੰ ਸਾਡੇ ਸਭਿਆਚਾਰ ਨਾਲ ਜੋੜਨ ਅਤੇ ਸ਼੍ਰੀ ਕ੍ਰਿਸ਼ਨ ਦੇ ਪਿਆਰ, ਦਇਆ ਅਤੇ ਨੇਕੀ ਦੇ ਸੰਦੇਸ਼ ਨੂੰ ਸਮਝਣ ਦਾ ਸੁੰਦਰ ਮੌਕਾ ਦਿੰਦੀ ਹੈ। ਕਿਡਜ਼ੀ ਦੀ ਕਾਊਂਸਲਰ ਮੈਡਮ ਭਾਵਨਾ ਅਤੇ ਮਾਊਂਟ ਇੰਟਰਨੈਸ਼ਨਲ ਸਕੂਲ ਦੀ ਕੋਆਰਡੀਨੇਟਰ ਮੈਡਮ ਨੇਹਾ ਮੋਲਰੀ ਨੇ ਇਸ ਸ਼ਾਨਦਾਰ ਸਮਾਗਮ ਨੂੰ ਸਫਲ ਅਤੇ ਯਾਦਗਾਰ ਬਣਾਉਣ ਲਈ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਬੀ.ਕੇ.ਯੂ. ਏਕਤਾ ਉਗਰਾਹਾਂ ਜ਼ਿਲ੍ਹਾ ਕਮੇਟੀ ਮੋਗਾ ਵਲੋਂ ਅਣਮਿਥੇ ਸਮੇਂ ਲਾਇਆ ਧਰਨਾ ਚੌਥੇ ਦਿਨ ਵੀ ਜਾਰੀ ਰਿਹਾ 4 ਸਤੰਬਰ ਨ... ਅਗਲੀ ਖ਼ਬਰ ਡਾ. ਸੈਫੂਦੀਨ ਕਿਚਲੂ ਸਕੂਲ ਦੇ ਵਿਦਿਆਰਥੀਆਂ ਨੇ ਲਿਆ ਜੀਵਨ ਬਦਲਣ ਵਾਲਾ ਸੰਕਲਪ
Ad Position 24