04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਭਾਈ ਬੋਹੜ ਸਿੰਘ ਖੁਖਰਾਣਾ ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਅੱਜ - ਡਾ. ਬਰਾੜ ਸੇਵਾ ਅਤੇ ਨਿਮਰਤਾ ਦੇ ਪ੍ਰਤੀਕ ਸਨ ਦਰਵੇਸ਼ ਸ਼ਖਸੀਅਤ ਭਾਈ ਬੋਹੜ ਸਿੰਘ ਸੇਖੋਂ - ਜਗਤਾਰ ਸਿੰਘ ਰਾਜੇਆਣਾ

ਮੋਗਾ, 3 ਸਤੰਬਰ (ਸੁਰਿੰਦਰਪਾਲ ਸਿੰਘ)- ਪਿੰਡ ਖੁਖਰਾਣਾ ਦੇ ਅਗਾਂਹਵਧੂ, ਅਣਥੱਕ ਤੇ ਮਿਹਨਤੀ ਕਿਸਾਨ ਸਵ. ਬੋਹੜ ਸਿੰਘ ਸੇਖੋਂ ਦੇ ਸਮੇਂ ਤੋਂ ਪਹਿਲਾਂ ਅਕਾਲ ਚਲਾਣਾ ਕਰਨ ਨਾਲ ਜਿੱਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਉੱਥੇ ਸਮਾਜ ਭਲਾਈ ਕਾਰਜਾਂ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਭਾਈ ਬੋਹੜ ਸਿੰਘ ਦਾ ਨਾ ਪੂਰਾ ਹੋਣ ਵਾਲਾ ਘਾਟਾ ਸਮਾਜ ਨੂੰ ਵੀ ਪਿਆ ਹੈ ਜਿਸ ਦਾ ਉਨ੍ਹਾਂ ਨੂੰ ਗਹਿਰਾ ਦੁੱਖ ਹੈ।

Ad Position 21
repet_subhas-goyals [Copy P29]
ਸਵ. ਬੋਹੜ ਸਿੰਘ ਸੇਖੋਂ 04-09-2026
ਮੋਗਾ, 3 ਸਤੰਬਰ (ਸੁਰਿੰਦਰਪਾਲ ਸਿੰਘ)- ਪਿੰਡ ਖੁਖਰਾਣਾ ਦੇ ਅਗਾਂਹਵਧੂ, ਅਣਥੱਕ ਤੇ ਮਿਹਨਤੀ ਕਿਸਾਨ ਸਵ. ਬੋਹੜ ਸਿੰਘ ਸੇਖੋਂ ਦੇ ਸਮੇਂ ਤੋਂ ਪਹਿਲਾਂ ਅਕਾਲ ਚਲਾਣਾ ਕਰਨ ਨਾਲ ਜਿੱਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਉੱਥੇ ਸਮਾਜ ਭਲਾਈ ਕਾਰਜਾਂ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਭਾਈ ਬੋਹੜ ਸਿੰਘ ਦਾ ਨਾ ਪੂਰਾ ਹੋਣ ਵਾਲਾ ਘਾਟਾ ਸਮਾਜ ਨੂੰ ਵੀ ਪਿਆ ਹੈ ਜਿਸ ਦਾ ਉਨ੍ਹਾਂ ਨੂੰ ਗਹਿਰਾ ਦੁੱਖ ਹੈ। ਇਹ ਪ੍ਰਗਟਾਵਾ ਅਹਿਮ ਸ਼ਖਸੀਅਤ ਤੇ ਸਿਆਸੀ ਆਗੂ ਜਗਤਾਰ ਸਿੰਘ ਰਾਜੇਆਣਾ ਨੇ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਸਾਡੇ ਲਈ ਇਕ ਪ੍ਰੇਰਨਾ ਹੈ| ਜਿੱਥੇ ਉਨ੍ਹਾਂ ਨੇ ਖੇਤੀ ਖੇਤਰ ਵਿਚ ਮੱਲ੍ਹਾਂ ਮਾਰੀਆਂ ਉੱਥੇ ਸਾਂਝੇ ਵਿਕਾਸ ਤੇ ਭਾਈਚਾਰਕ ਸਾਂਝ ਨੂੰ ਵੀ ਮਜ਼ਬੂਤ ਕੀਤਾ। ਉਨ੍ਹਾਂ ਵਿਚ ਸੇਵਾ ਦੇ ਉੱਚੇ ਮਿਆਰ ਤੇ ਨਿਮਰਤਾ ਦੇ ਗੁਣ ਸਾਫ਼ ਦਿਖਾਈ ਦਿੰਦੇ ਸਨ। ਉਨ੍ਹਾਂ ਕਿਹਾ ਕਿ ਭਾਈ ਬੋਹੜ ਸਿੰਘ ਨੇ ਆਪਣੇ ਜੀਵਨ ਵਿਚ ਸਦਾ ਦੂਜਿਆਂ ਦੀ ਭਲਾਈ ਲਈ ਕੰਮ ਕੀਤਾ ਤੇ ਆਪਣੇ ਆਸ-ਪਾਸ ਦੇ ਲੋਕਾਂ ਦੀ ਸਹਾਇਤਾ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਦੀ ਸੇਵਾ ਤੇ ਨਿਮਰਤਾ ਨੇ ਉਨ੍ਹਾਂ ਨੂੰ ਇਕ ਆਦਰਸ਼ ਵਿਅਕਤੀ ਬਣਾਇਆ ਹੈ, ਜਿਸ ਕਰਕੇ ਅੱਜ ਸਮਾਜ ਵਿਚ ਉਨ੍ਹਾਂ ਦੀ ਸਲਾਹੁਣਾ ਹੁੰਦੀ ਹੈ। ਉਨ੍ਹਾਂ ਨੇ ਆਪਣੇ ਜੀਵਨ ਦੇ ਹਰ ਪਹਿਲੂ ਵਿਚ ਸੇਵਾ ਦੇ ਮੂਲ ਸਿਧਾਂਤਾਂ ਨੂੰ ਅਪਣਾਇਆ ਅਤੇ ਇਸ ਤਰ੍ਹਾਂ ਉਹ ਸਾਡੇ ਲਈ ਇਕ ਮਿਸਾਲ ਹਨ। ਇਸ ਮੌਕੇ ਉਨ੍ਹਾਂ ਸਵ. ਬੋਹੜ ਸਿੰਘ ਅਤੇ ਉਨ੍ਹਾਂ ਦੇ ਪਿਤਾ ਸਵਰਗੀ ਮੁਖਤਿਆਰ ਸਿੰਘ ਸੇਖੋਂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਥੰਮ੍ਹ ਸਨ। ਉਨ੍ਹਾਂ ਇਸ ਇਲਾਕੇ ਤੇ ਪਾਰਟੀ ਤੇ ਆਮ ਲੋੜਵੰਦ ਲੋਕਾਂ ਦੀ ਨਿਸ਼ਕਾਮ ਸੇਵਾ ਕੀਤੀ ਜੋ ਕਿ ਇਕ ਅਭੁੱਲ ਯਾਦ ਰਹੇਗੀ। ਸਾਬਕਾ ਖੇਤੀਬਾੜੀ ਡਿਪਟੀ ਡਾਇਰੈਕਟਰ ਡਾ. ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸਵ. ਬੋਹੜ ਸਿੰਘ ਸੇਖੋਂ ਦੀ ਅੰਤਿਮ ਅਰਦਾਸ 4 ਸਤੰਬਰ ਦਿਨ ਸ਼ੁੱਕਰਵਾਰ ਨੂੰ ਦੁਪਹਿਰ ਕਰੀਬ 12 ਤੋਂ 1 ਵਜੇ ਤੱਕ ਗੁਰਦੁਆਰਾ ਸਾਹਿਬ ਪਿੰਡ ਖੁਖਰਾਣਾ ਵਿਖੇ ਹੋਵੇਗੀ| - ਸੁਰਿੰਦਰਪਾਲ ਸਿੰਘ
Ad Position 22
No active advertisement
ਪਿਛਲੀ ਖ਼ਬਰ ਅਜੀਤਵਾਲ ਕਾਲਜ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਧਰਮਕੋਟ ਰੈਲੀ ਇਤਿਹਾਸਕ ਹੋਵੇਗੀ-ਸ਼ਾਹ, ਔਲਖ, ਘਾਲਾ
Ad Position 24