ਗਿਆਨ ਸਾਗਰ ਪਬਲਿਕ ਸਕੂਲ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਠੱਠੀ ਭਾਈ, 5 ਸਤੰਬਰ (ਜਗਰੂਪ ਸਿੰਘ ਮਠਾੜੂ)-ਪਿਛਲੇ ਦਿਨੀਂ ਜ਼ਿਲ੍ਹਾ ਮੋਗਾ ਵਲੋਂ ਕਬੱਡੀ ਨੈਸ਼ਨਲ ਸਟਾਈਲ ਦੇ ਅੰਤਰ-ਜ਼ੋਨ ਟੂਰਨਾਮੈਂਟ ਕਰਵਾਏ ਗਏ| ਜਿਸ ਵਿਚ ਜੀ. ਟੀ.
ਠੱਠੀ ਭਾਈ, 5 ਸਤੰਬਰ (ਜਗਰੂਪ ਸਿੰਘ ਮਠਾੜੂ)-ਪਿਛਲੇ ਦਿਨੀਂ ਜ਼ਿਲ੍ਹਾ ਮੋਗਾ ਵਲੋਂ ਕਬੱਡੀ ਨੈਸ਼ਨਲ ਸਟਾਈਲ ਦੇ ਅੰਤਰ-ਜ਼ੋਨ ਟੂਰਨਾਮੈਂਟ ਕਰਵਾਏ ਗਏ| ਜਿਸ ਵਿਚ ਜੀ.ਟੀ.ਬੀ. ਗੜ੍ਹ ਜ਼ੋਨ ਅੰਡਰ-19 ਸਾਲ ਵਰਗ ਦੀ ਟੀਮ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਜਦੋਂ ਕਿ ਅੰਡਰ-17 ਸਾਲ ਵਰਗ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਟੂਰਨਾਮੈਂਟ ਵਿਚ ਗਿਆਨ ਸਾਗਰ ਪਬਲਿਕ ਸਕੂਲ ਠੱਠੀ ਭਾਈ ਦੇ ਖਿਡਾਰੀਆਂ ਨੇ ਜੀ.ਟੀ.ਬੀ. ਗੜ੍ਹ ਜ਼ੋਨ ਵਲੋਂ ਖੇਡਦਿਆਂ ਬੇਹੱਦ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਜਿਸ ਨੂੰ ਦੇਖਦੇ ਹੋਏ ਜ਼ਿਲ੍ਹਾ ਕਮੇਟੀ ਵਲੋਂ ਸਕੂਲ ਦੇ ਤਿੰਨ ਖਿਡਾਰੀਆਂ ਏਕਮਵੀਰ ਸਿੰਘ, ਬਾਰਾ ਸਿੰਘ ਅਤੇ ਸੁਖਜੀਤ ਸਿੰਘ ਦੀ ਚੋਣ ਅੰਤਰ-ਜ਼ਿਲ੍ਹਾ ਕਬੱਡੀ ਟੂਰਨਾਮੈਂਟ ਲਈ ਕੀਤੀ ਗਈ ਹੈ| ਸਕੂਲ ਪ੍ਰਬੰਧਕ ਗੁਰਸੇਵਕ ਸਿੰਘ ਚਾਨੀ ਨੇ ਕਿਹਾ ਕਿ ਸਕੂਲ ਨੂੰ ਆਪਣੇ ਹੋਣਹਾਰ ਖਿਡਾਰੀਆਂ ’ਤੇ ਮਾਣ ਹੈ।