ਡਾ. ਰਣਜੀਤ ਨੇ ਏਆਈ ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਨਾਲ ਬਜ਼ੁਰਗ ਦੇ ਦੋਵੇਂ ਗੋਡੇ ਬਦਲੇ
ਲੁਧਿਆਣਾ, 5 ਸਤੰਬਰ (ਡਾ. ਤਰਲੋਚਨ ਸਿੰਘ)-ਐਸ.
ਲੁਧਿਆਣਾ, 5 ਸਤੰਬਰ (ਡਾ. ਤਰਲੋਚਨ ਸਿੰਘ)-ਐਸ.ਪੀ.ਐਸ ਹਸਪਤਾਲ, ਸ਼ੇਰਪੁਰ ਚੌਕ, ਲੁਧਿਆਣਾ ਦੇ ਪ੍ਰਸਿੱਧ ਹੱਡੀਆਂ ਅਤੇ ਜੋੜ ਬਦਲਣ ਦੇ ਮਾਹਿਰ ਡਾ.ਰਣਜੀਤ ਸਿੰਘ ਵਲੋਂ ਐਸ.ਪੀ.ਐਸ ਹਸਪਤਾਲ ਵਿਖੇ ਲੁਧਿਆਣਾ ਨਿਵਾਸੀ 75 ਸਾਲਾਂ ਬਜ਼ੁਰਗ ਅਸ਼ੋਕ ਕੁਮਾਰ ਦੇ ਏਆਈ ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਨਾਲ ਦੋਵੇਂ ਗੋਡੇ ਬਦਲ ਕੇ ਉਸ ਨੂੰ ਨਵਾਂ ਜੀਵਨ ਪ੍ਰਦਾਨ ਕੀਤਾ ਗਿਆ। ਇਸ ਬਜ਼ੁਰਗ ਵਿਅਕਤੀ ਅਸ਼ੋਕ ਕੁਮਾਰ ਦੀ ਸਰਜਰੀ ਸੰਬੰਧੀ ਜਾਣਕਾਰੀ ਦਿੰਦਿਆਂ ਡਾ.ਰਣਜੀਤ ਨੇ ਦੱਸਿਆ ਕਿ ਉਕਤ ਬਜ਼ੁਰਗ ਵਿਅਕਤੀ ਨੇ ਹੱਡੀਆਂ ਅਤੇ ਜੋੜ ਬਦਲਣ ਦੇ ਕਈ ਮਾਹਿਰ ਡਾਕਟਰਾਂ ਨੂੰ ਆਪਣੇ ਗੋਡਿਆਂ ਦੀ ਜਾਂਚ ਕਰਵਾਈ, ਪਰ ਕਿਸੇ ਵੀ ਡਾਕਟਰ ਨੇ ਉਸ ਦੇ ਗੋਡਿਆਂ ਦਾ ਇਲਾਜ ਕਰਨ ਲਈ ਹਾਮੀ ਨਹੀਂ ਭਰੀ। ਆਖ਼ਿਰ ਕਿਸੇ ਰਿਸ਼ਤੇਦਾਰ ਨੇ ਉਸ ਨੂੰ ਐਸ.ਪੀ.ਐਸ ਹਸਪਤਾਲ ਵਿਖੇ ਡਾ. ਰਣਜੀਤ ਤੋਂ ਆਪਣੇ ਗੋਡਿਆਂ ਦੀ ਜਾਂਚ ਕਰਵਾਉਣ ਦੀ ਸਲਾਹ ਦਿੱਤੀ। ਡਾ. ਰਣਜੀਤ ਨੇ ਦੱਸਿਆ ਕਿ ਜਦੋਂ ਉਕਤ ਬਜ਼ੁਰਗ ਵਿਅਕਤੀ ਇਸ ਹਸਪਤਾਲ ਵਿਖੇ ਜਾਂਚ ਕਰਵਾਉਣ ਲਈ ਆਇਆ ਤਾਂ ਉਸ ਦੀ ਮੁੱਢਲੀ ਜਾਂਚ ਕਰਨ ਉਪਰੰਤ ਉਸ ਨੂੰ ਪੂਰਾ ਯਕੀਨ ਦਿਵਾਇਆ ਗਿਆ ਕਿ ਉਸ ਦੀ ਏਆਈ ਥ੍ਰੀਡੀ ਪਾਵਰਡ ਰੋਬੋਲੈਂਸ ਤਕਨੀਕ ਨਾਲ ਸਰਜਰੀ ਕਰਕੇ ਦੋਨੋਂ ਗੋਡੇ ਬਿਨਾਂ ਕਿਸੇ ਤਕਲੀਫ਼ ਤੋਂ ਬਦਲ ਦਿੱਤੇ ਜਾਣਗੇ। ਡਾ. ਰਣਜੀਤ ਨੇ ਦੱਸਿਆ ਕਿ ਉਕਤ ਬਜ਼ੁਰਗ ਵਿਅਕਤੀ ਦੀ ਪਹਿਲਾਂ ਦਿਲ ਦੀ ਬਾਈਪਾਸ ਸਰਜਰੀ ਵੀ ਹੋਈ ਸੀ ਅਤੇ ਉਹ ਪਿਛਲੇ ਲੰਮੇ ਸਮੇਂ ਤੋਂ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਸੀ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਮਿਲਣ ਉਪਰੰਤ ਲੁਧਿਆਣਾ ਨਿਵਾਸੀ 75 ਸਾਲਾਂ ਬਜ਼ੁਰਗ ਵਿਅਕਤੀ ਅਸ਼ੋਕ ਕੁਮਾਰ ਦੇ ਏਆਈ ਥ੍ਰੀਡੀ ਪਾਵਰਡ ਰੋਬੋਲੈਂਸ ਤਕਨੀਕ ਨਾਲ ਦੋਨੋਂ ਗੋਡੇ ਸਫਲਤਾ ਪੂਰਵਕ ਬਦਲ ਕੇ ਉਸ ਨੂੰ ਨਵਾਂ ਜੀਵਨ ਪ੍ਰਦਾਨ ਕੀਤਾ। ਉਕਤ ਬਜ਼ੁਰਗ ਅਸ਼ੋਕ ਕੁਮਾਰ ਨੂੰ ਇਕ ਦਿਨ ਹਸਪਤਾਲ ’ਚ ਰੱਖਣ ਉਪਰੰਤ ਛੁੱਟੀ ਦੇ ਦਿੱਤੀ ਗਈ। ਹੁਣ ਬਜ਼ੁਰਗ ਵਿਅਕਤੀ ਅਸ਼ੋਕ ਕੁਮਾਰ ਆਮ ਵਾਂਗ ਤੁਰ ਫਿਰ ਸਕਦਾ ਹੈ ਅਤੇ ਰੋਜ਼ਾਨਾ ਦੇ ਕੰਮਕਾਰ ਬੜੇ ਆਰਾਮ ਨਾਲ ਕਰ ਰਿਹਾ ਹੈ। ਡਾ. ਰਣਜੀਤ ਨੇ ਦੱਸਿਆ ਕਿ ਉਕਤ ਬਜ਼ੁਰਗ ਵਿਅਕਤੀ ਸਰਜਰੀ ਕਰਵਾਉਣ ਤੋਂ ਇਕ ਮਹੀਨਾ ਬਾਅਦ ਹੀ ਚੌਂਕੜੀ ਮਾਰ ਕੇ ਬੈਠਣ ਲੱਗ ਪਿਆ ਹੈ। ਸਰਜਰੀ ਕਰਵਾਉਣ ਤੋਂ ਬਾਅਦ ਉਕਤ ਬਜ਼ੁਰਗ ਵਿਅਕਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਸਫਲਤਾ ਪੂਰਵਕ ਗੋਡੇ ਬਦਲਣ ਲਈ ਡਾ. ਰਣਜੀਤ ਸਿੰਘ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਡਾ. ਰਣਜੀਤ ਨੇ ਬਜ਼ੁਰਗ ਜਸਵੰਤ ਸਿੰਘ ਦੇ ਦੋਵੇਂ ਗੋਡਿਆਂ ਦੀ ਸਫਲਤਾ ਪੂਰਵਕ ਸਰਜਰੀ ਕਰਕੇ ਉਸ ਦੇ ਜੀਵਨ ਵਿਚ ਫਿਰ ਤੋਂ ਰੌਸ਼ਨੀ ਲਿਆ ਦਿੱਤੀ ਹੈ।