07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸਰਪੰਚ ਦਰਸ਼ਨ ਸਿੰਘ ਨੱਥੋਕੇ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ

ਸਮਾਧ ਭਾਈ, 6 ਸਤੰਬਰ (ਜਗਰੂਪ ਸਿੰਘ ਸਰੋਆ)- ਸਾਬਕਾ ਸਰਪੰਚ ਦਰਸ਼ਨ ਸਿੰਘ ਨੱਥੋਕੇ ਨਮਿਤ ਸ਼ਰਧਾਂਜਲੀ ਸਮਾਗਮ ਪਿੰਡ ਨੱਥੋਕੇ ਦੇ ਗੁਰਦੁਆਰਾ ਸਾਹਿਬ ਵਿਖੇ ਹੋਇਆ। ਇਸ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਸਮਾਧ ਭਾਈ, 6 ਸਤੰਬਰ (ਜਗਰੂਪ ਸਿੰਘ ਸਰੋਆ)- ਸਾਬਕਾ ਸਰਪੰਚ ਦਰਸ਼ਨ ਸਿੰਘ ਨੱਥੋਕੇ ਨਮਿਤ ਸ਼ਰਧਾਂਜਲੀ ਸਮਾਗਮ ਪਿੰਡ ਨੱਥੋਕੇ ਦੇ ਗੁਰਦੁਆਰਾ ਸਾਹਿਬ ਵਿਖੇ ਹੋਇਆ। ਇਸ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ। ਉਪਰੰਤ ਭਾਈ ਸਤਨਾਮ ਸਿੰਘ ਘੋਲੀਆ ਖੁਰਦ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ । ਇਸ ਮੌਕੇ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਭੋਲਾ ਸਿੰਘ ਬਰਾੜ, ਸਾਬਕਾ ਚੇਅਰਮੈਨ ਜਗਸੀਰ ਸਿੰਘ ਕਾਲੇਕੇ, ਸੁਖਮੰਦਰ ਸਿੰਘ ਉੱਗੋਕੇ ਪ੍ਰਧਾਨ ਬੀ.ਕੇ.ਯੂ. ਖੋਸਾ ਮੋਗਾ, ਐਡਵੋਕੇਟ ਧਰਮਪਾਲ ਸਿੰਘ ਡੀ.ਪੀ., ਪ੍ਰਧਾਨ ਅਮਰਜੀਤ ਸਿੰਘ ਰਾਜੇਆਣਾ, ਸੁਰਿੰਦਰ ਰਾਮ ਕੁੱਸਾ, ਮਾ. ਨਾਹਰ ਸਿੰਘ ਨੱਥੋਕੇ ਆਦਿ ਬੁਲਾਰਿਆਂ ਨੇ ਕਿਹਾ ਕਿ ਸਰਪੰਚ ਦਰਸ਼ਨ ਸਿੰਘ ਬਹੁਤ ਮਿਲਾਪੜੇ ਸੁਭਾਅ ਦੇ ਮਾਲਕ ਸਨ, ਇਸੇ ਕਰਕੇ ਉਨ੍ਹਾਂ ਨੇ ਆਪਣੇ ਸਿਆਸੀ ਖੇਤਰ ਅਤੇ ਸਰਪੰਚੀ ਕਰਦਿਆਂ ਲੋਕਾਂ ਦੇ ਦਿਲਾਂ ਵਿਚ ਵਿਸ਼ੇਸ਼ ਜਗ੍ਹਾ ਬਣਾਈ। ਇਸ ਮੌਕੇ ਸਾਬਕਾ ਚੇਅਰਮੈਨ ਰਣਧੀਰ ਸਿੰਘ ਫੂਲੇਵਾਲਾ ਕੈਨੇਡਾ, ਮੋਹਰ ਸਿੰਘ ਗਿੱਲ ਕੈਨੇਡਾ, ਬਲਦੇਵ ਸਿੰਘ ਮਾਣੂੰਕੇ ਆਦਿ ਦੇ ਸ਼ੋਕ ਸੰਦੇਸ਼ ਪੜ੍ਹੇ ਗਏ। ਇਸ ਮੌਕੇ ਯੂਥ ਆਗੂ ਕਮਲਜੀਤ ਸਿੰਘ ਬਰਾੜ, ਯੋਧਾ ਸਿੰਘ ਬਰਾੜ, ਕਰਨਲ ਦਰਸ਼ਨ ਸਿੰਘ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ, ਸਾਬਕਾ ਸਰਪੰਚ ਤਾਰਾ ਸਿੰਘ ਮਾਣੂੰਕੇ, ਗੁਰਜੰਟ ਸਿੰਘ ਕਾਂਗਰਸੀ ਸ਼ਹਿਰੀ ਪ੍ਰਧਾਨ ਬਾਘਾ ਪੁਰਾਣਾ, ਸੰਮਤੀ ਮੈਂਬਰ ਬਲਕਰਨ ਸਿੰਘ ਮਾਣੂੰਕੇ, ਪਰਮਜੀਤ ਸਿੰਘ ਮਾਣੂੰਕੇ, ਗੁਰਦਰਸ਼ਨ ਸਿੰਘ ਕਲੇਰ ਸੀਨੀਅਰ ਮੀਤ ਪ੍ਰਧਾਨ, ਪ੍ਰਧਾਨ ਸੁਖਮੰਦਰ ਸਿੰਘ ਰਿਟਾਇਰਡ ਲੈਕਚਰਾਰ, ਹਰਮੰਦਰ ਸਿੰਘ ਡੇਮਰੂ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਮੋਗਾ, ਪਟਵਾਰੀ ਜਗਦੇਵ ਸਿੰਘ ਗੁਰੂਸਰ, ਸਰਪੰਚ ਬੀਰਬਲ ਵਰਮਾ ਨੱਥੋਕੇ, ਸੰਮਤੀ ਮੈਂਬਰ ਹਰਪ੍ਰੀਤ ਸਿੰਘ ਲਵਲੀ ਘੋਲੀਆ, ਸਾਬਕਾ ਸਰਪੰਚ ਕੁਲਵਿੰਦਰ ਸਿੰਘ ਢਿੱਲੋਂ, ਸਾਬਕਾ ਸਰਪੰਚ ਅਮਰਜੀਤ ਸਿੰਘ ਘੋਲੀਆ ਖੁਰਦ, ਗੁਰਬਚਨ ਸਿੰਘ ਬਰਾੜ, ਐਮ.ਸੀ. ਮਨਦੀਪ ਕੱਕੜ ਬਾਘਾ ਪੁਰਾਣਾ, ਤੇਜ਼ ਸਿੰਘ ਰਹਿਲ, ਰਵਿੰਦਰ ਸਿੰਘ ਬਰਾੜ, ਦਰਸ਼ਨ ਸਿੰਘ ਉੱਗੋਕੇ, ਜਸਵੰਤ ਸਿੰਘ ਕਾਲੇਕੇ, ਸਰਪੰਚ ਗੁਰਮੇਲ ਸਿੰਘ ਉੱਗੋਕੇ, ਸਾਬਕਾ ਸਰਪੰਚ ਅਵਤਾਰ ਸਿੰਘ ਨੱਥੋਕੇ, ਨੰਬਰਦਾਰ ਗੁਰਦੇਵ ਸਿੰਘ ਫੂਲੇਵਾਲਾ, ਐਡਵੋਕੇਟ ਰਣਜੀਤ ਸਿੰਘ ਧਾਲੀਵਾਲ, ਗੁਰਦੀਪ ਸਿੰਘ ਮਾਣੂੰਕੇ, ਮਾਸਟਰ ਅਮਰਜੀਤ ਸਿੰਘ ਮਾਣੂੰਕੇ, ਸਾਬਕਾ ਸਰਪੰਚ ਪਵਿੱਤਰ ਸਿੰਘ, ਪ੍ਰਧਾਨ ਹਰਫੂਲ ਸਿੰਘ, ਸਰਪੰਚ ਭੁਪਿੰਦਰ ਸਿੰਘ ਲਧਾਈਕੇ, ਸੁਖਵਿੰਦਰ ਸਿੰਘ ਬੁੱਧ ਸਿੰਘ ਵਾਲਾ, ਪਾਲ ਸਿੰਘ ਬੁੱਧ ਸਿੰਘ ਵਾਲਾ, ਪ੍ਰੇਮ ਸਿੰਘ ਕੁੱਸਾ, ਤਰਸੇਮ ਸਿੰਘ ਸੰਗਮ, ਪੱਤਰਕਾਰ ਜਗਰੂਪ ਸਿੰਘ ਮਠਾੜੂ, ਅਕਾਲੀ ਆਗੂ ਅਵਤਾਰ ਸਿੰਘ ਨੱਥੋਕੇ, ਸੁਖਰਾਜ ਸਿੰਘ ਰੋਡੇ, ਅਮਰ ਸਿੰਘ ਫੂਲੇਵਾਲਾ, ਭੋਲਾ ਸਿੰਘ ਸ਼ਰਮਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੰਚ-ਸਰਪੰਚ ਤੇ ਸਕੇ ਸਬੰਧੀ ਹਾਜ਼ਰ ਸਨ। ਅਖੀਰ ਵਿਚ ਸਟੇਜ ਸਕੱਤਰ ਮਾ. ਨਾਹਰ ਸਿੰਘ ਨੱਥੋਕੇ ਨੇ ਸਰਪੰਚ ਦਰਸ਼ਨ ਸਿੰਘ ਦੇ ਪੁੱਤਰ ਗੁਰਪ੍ਰੀਤ ਸਿੰਘ ਗੋਰਾ ਦੀ ਤਰਫੋਂ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਬਰਸੀ ਸਮਾਗਮਾਂ ’ਚ ਹੋਏ ਨਤਮਸਤਕ ਅਗਲੀ ਖ਼ਬਰ ਬੀ.ਕੇ.ਯੂ. ਖੋਸਾ ਦੀ ਮਹਿੰਗਾਈ ਵਿਰੁੱਧ ਹੋਈ ਵਿਸ਼ੇਸ਼ ਮੀਟਿੰਗ
Ad Position 24