ਹਰੀਏਵਾਲਾ ਵਿਖੇ ਬੱਕਰੀਆਂ ਚਾਰਨ ਵਾਲੇ ਵਿਅਕਤੀ ਦੀ ਮੌਤ
ਮੋਗਾ, 10 ਸਤੰਬਰ (ਨਵਦੀਪ ਸਿੰਘ)- ਪਿੰਡ ਨੱਥੂਵਾਲਾ ਤੋਂ ਹਰੀਏਵਾਲਾ ਨੂੰ ਜਾਣ ਵਾਲੀ ਲਿੰਕ ਸੜਕ ਉੱਪਰ ਬੱਕਰੀਆਂ ਚਾਰ ਰਹੇ ਬੱਬੀ (45 ਸਾਲ) ਪੁੱਤਰ ਬਹਾਦਰ ਸਿੰਘ ਵਾਸੀ ਹਰੀਏ ਵਾਲਾ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡੀ.
ਮੋਗਾ, 10 ਸਤੰਬਰ (ਨਵਦੀਪ ਸਿੰਘ)- ਪਿੰਡ ਨੱਥੂਵਾਲਾ ਤੋਂ ਹਰੀਏਵਾਲਾ ਨੂੰ ਜਾਣ ਵਾਲੀ ਲਿੰਕ ਸੜਕ ਉੱਪਰ ਬੱਕਰੀਆਂ ਚਾਰ ਰਹੇ ਬੱਬੀ (45 ਸਾਲ) ਪੁੱਤਰ ਬਹਾਦਰ ਸਿੰਘ ਵਾਸੀ ਹਰੀਏ ਵਾਲਾ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡੀ.ਐਸ.ਪੀ. ਜਸਬਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਇਹ ਵਿਅਕਤੀ ਇਸ ਰਸਤੇ ਵਿਚ ਬੱਕਰੀਆਂ ਚਾਰ ਰਿਹਾ ਸੀ ਤਾਂ ਗੁਰਪ੍ਰੀਤ ਸਿੰਘ ਪੁੱਤਰ ਪਾਲ ਸਿੰਘ ਵਾਸੀ ਨੱਥੂਵਾਲਾ ਨੇ ਬੱਕਰੀਆਂ ਚੋਰੀ ਕਰਨ ਨੂੰ ਲੈ ਕੇ ਇਸ ਉੱਪਰ ਹਮਲਾ ਕਰ ਦਿੱਤਾ। ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਅਤੇ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਸਵਰਗਵਾਸ ਹੋ ਗਿਆ। ਬਾਅਦ ਵਿਚ ਡੀ.ਐਸ.ਪੀ. ਬਾਘਾ ਪੁਰਾਣਾ ਵਲੋਂ ਪੁਲਿਸ ਫੋਰਸ ਨੂੰ ਨਾਲ ਲੈ ਕੇ ਤਕਰੀਬਨ ਤਿੰਨ ਘੰਟੇ ਵਿਚ ਇਹ ਵਾਰਦਾਤ ਕਰਨ ਵਾਲਾ ਵਿਅਕਤੀ ਗੁਰਪ੍ਰੀਤ ਸਿੰਘ ਪੁੱਤਰ ਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਚੋਰੀ ਕੀਤੀਆਂ ਬੱਕਰੀਆਂ ਵੀ ਬਰਾਮਦ ਕਰ ਲਈਆਂ। ਉਨ੍ਹਾਂ ਦੱਸਿਆ ਕਿ ਇਹ ਵਾਰਦਾਤ ਕਰਨ ਵਾਲੇ ਗੁਰਪ੍ਰੀਤ ਸਿੰਘ ਦੇ ਨਾਲ ਤਿੰਨ ਵਿਅਕਤੀ ਹੋਰ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਹ ਵੀ ਪੁਲਿਸ ਦੀ ਗ੍ਰਿਫ਼ਤ ਵਿਚ ਹੋਣਗੇ।