13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਕਿਸ਼ਨਪੁਰਾ ਕਲਾਂ ਵਿਖੇ ਤਿੰਨ ਜਥੇਬੰਦੀਆਂ ਨੇ ਲਾਇਆ ਬਿਜਲੀ ਗਰਿੱਡ ਅੱਗੇ ਧਰਨਾ

ਕਿਸ਼ਨਪੁਰਾ ਕਲਾਂ, 12 ਸਤੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਲਗਪਗ ਇਕ ਸਤੰਬਰ ਤੋਂ ਬਿਜਲੀ ਦਾ ਬਹੁਤ ਹੀ ਮਾੜਾ ਹਾਲ ਚੱਲ ਰਿਹਾ ਹੈ। ਮੋਟਰਾਂ ਦੀ ਲਾਈਟ ਕਈ ਕਈ ਦਿਨ ਵਿਚੋਂ ਕੱਟ ਲਗਾ ਰਹੀ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਕਿਸ਼ਨਪੁਰਾ ਕਲਾਂ, 12 ਸਤੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਲਗਪਗ ਇਕ ਸਤੰਬਰ ਤੋਂ ਬਿਜਲੀ ਦਾ ਬਹੁਤ ਹੀ ਮਾੜਾ ਹਾਲ ਚੱਲ ਰਿਹਾ ਹੈ। ਮੋਟਰਾਂ ਦੀ ਲਾਈਟ ਕਈ ਕਈ ਦਿਨ ਵਿਚੋਂ ਕੱਟ ਲਗਾ ਰਹੀ ਹੈ। ਜੇਕਰ ਆਉਂਦੀ ਵੀ ਹੈ ਤਾਂ ਸਿਰਫ ਦੋ ਘੰਟੇ ਜਿਸ ਕਾਰਨ ਝੋਨੇ ਵਿਚੋਂ ਪਾਣੀ ਤੋਂ ਸੁੱਕ ਰਿਹਾ ਹੈ ਜਿਸ ਨਾਲ ਝੋਨੇ ਦਾ ਝਾੜ ਘਟੇਗਾ। ਬਿਜਲੀ ਸਪਲਾਈ ਤੋਂ ਤੰਗ ਹੋ ਕੇ ਅੱਜ ਕਿਸ਼ਨਪੁਰਾ ਕਲਾਂ ਬਿਜਲੀ ਗਰਿੱਡ ਅੱਗੇ ਕਿਸਾਨ, ਮਜ਼ਦੂਰ ਸੰਘਰਸ਼ ਕਮੇਟੀ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵਲੋਂ ਸਾਂਝਾ ਧਰਨਾ ਲਾਇਆ। ਕਈ ਘੰਟੇ ਤੱਕ ਲੁਧਿਆਣਾ ਕਿਸ਼ਨਪੁਰਾ ਕਲਾਂ , ਸਿਧਵਾਂ ਬੇਟ ਰੋਡ ਤੇ ਧਰਮਕੋਟ ਰੋਡ ਬੰਦ ਰੱਖਿਆ ਗਿਆ| ਬਿਜਲੀ ਸਪਲਾਈ ਨੂੰ ਲੈ ਕੇ ਸ਼ਹਿਰੀ ਫੀਡਰ ਦਾ ਵੀ ਬੁਰਾ ਹਾਲ ਹੈ ਕਿਉਂਕਿ ਸ਼ਹਿਰੀ ਫੀਡਰ ਸਿਰਫ ਹੁਣ ਨਾ ਦੇ ਹੀ ਸ਼ਹਿਰੀ ਫੀਡਰ ਰਹਿ ਗਏ ਹਨ। ਇਸ ਮੌਕੇ ਐਸ.ਡੀ.ਓ. ਭਿੰਡਰ ਕਲਾਂ ਨੇ ਆ ਕੇ ਭਰੋਸਾ ਦਵਾਇਆ ਕਿ ਕੋਲੇ ਦੀ ਘਾਟ ਕਾਰਨ ਬਹੁਤ ਤੰਗੀ ਆ ਚੁੱਕੀ ਹੈ| ਉਨ੍ਹਾਂ ਨੇ ਭਰੋਸਾ ਦਵਾਇਆ ਕਿ ਦੋ ਦਿਨਾਂ ਤੱਕ ਅਸੀਂ ਸਾਰੀ ਸਪਲਾਈ ਦਾ ਹੱਲ ਕਰਕੇ ਦੇਵਾਂਗੇ ਇਸ ਤੋਂ ਬਾਅਦ ਧਰਨਾ ਚੱਕ ਦਿੱਤਾ ਗਿਆ ।ਇਸ ਮੌਕੇ ਭਾਕਿਯੂ ਏਕਤਾ ਆਜ਼ਾਦ ਦੇ ਜ਼ਿਲ੍ਹਾ ਆਗੂ ਬਲਜਿੰਦਰ ਸਿੰਘ ਸੰਧੂ, ਪੰਚ ਜਸਵਿੰਦਰ ਸਿੰਘ ਔਲਖ, ਅਵਤਾਰ ਸਿੰਘ ਧਰਮ ਸਿੰਘ ਵਾਲਾ, ਬਲਵੰਤ ਸਿੰਘ ਕਿਸ਼ਨਪੁਰਾ, ਨਿਰਮਲ ਸਿੰਘ ਸੰਘਾ, ਈਸ਼ਵਰ ਸਿੰਘ ਆੜ੍ਹਤੀਆ, ਡਾ. ਗੁਰਜਿੰਦਰ ਸਿੰਘ ਮੱਲ੍ਹੀ ਰੋਸ਼ਨਵਾਲਾ, ਮਨਪ੍ਰੀਤ ਸਿੰਘ ਮਣੀ, ਦਰਸ਼ਨ ਸਿੰਘ ਦਇਆ, ਮਹਿੰਦਰ ਸਿੰਘ ਦਾਇਆ, ਸੁਖਰਾਜ ਸਿੰਘ ਕੰਨੀਆਂ, ਜਗਸੀਰ ਸਿੰਘ ਕੰਨੀਆਂ, ਸੁਖਵਿੰਦਰ ਸਿੰਘ ਰੋਸ਼ਨ ਵਾਲਾ, ਮੋਹਰ ਸਿੰਘ ਰੋਸ਼ਨ ਵਾਲਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖੇਤਾਂ ਵਾਲੀ ਬਿਜਲੀ ਸਪਲਾਈ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਮੇਨ ਚੌਕ ਵਿਚ ਲਗਾਇਆ ਰੋਸ ਧਰਨਾ ਅਗਲੀ ਖ਼ਬਰ ਲੋਕ ਅਦਾਲਤ ਵਿਚ 15 ਕਰੋੜ ਤੋਂ ਵੱਧ ਦੇ ਅਵਾਰਡ ਪਾਸ-ਸੈਸ਼ਨ ਜੱਜ ਨੀਲਮ ਅਰੋੜਾ
Ad Position 24