13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਬਿਜਲੀ ਕੱਟਾਂ ਤੋਂ ਸਤਾਏ ਲੋਕਾਂ ਨੇ ਮੋਗਾ-ਕੋਟ ਈਸੇ ਖਾਂ ਮੁੱਖ ਮਾਰਗ ਬੰਦ ਕਰਕੇ ਦਿੱਤਾ ਧਰਨਾ

ਕੋਟ ਈਸੇ ਖਾਂ, 12 ਸਤੰਬਰ (ਗੁਰਮੀਤ ਸਿੰਘ ਖਾਲਸਾ)- ਬਿਜਲੀ ਦੇ ਕੱਟਾਂ ਤੋਂ ਸਤਾਏ ਪੇਂਡੂ ਖੇਤਰਾਂ ਨਾਲ ਸੰਬੰਧਿਤ ਲੋਕਾਂ ਵਲੋਂ ਪਿੰਡ ਜਨੇਰ ਨਜ਼ਦੀਕ 66 ਕੇ. ਵੀ.

Ad Position 21
repet_subhas-goyals [Copy P29]
ਅਜੀਤ ਡੈਸਕ 13-09-2026

ਕੋਟ ਈਸੇ ਖਾਂ, 12 ਸਤੰਬਰ (ਗੁਰਮੀਤ ਸਿੰਘ ਖਾਲਸਾ)- ਬਿਜਲੀ ਦੇ ਕੱਟਾਂ ਤੋਂ ਸਤਾਏ ਪੇਂਡੂ ਖੇਤਰਾਂ ਨਾਲ ਸੰਬੰਧਿਤ ਲੋਕਾਂ ਵਲੋਂ ਪਿੰਡ ਜਨੇਰ ਨਜ਼ਦੀਕ 66 ਕੇ.ਵੀ. ਬਿਜਲੀ ਗਰਿੱਡ ਜਨੇਰ ਦੀ ਸਾਹਮਣੇ ਮੋਗਾ-ਕੋਟ ਈਸੇ ਖਾਂ ਮੁੱਖ ਮਾਰਗ ਬੰਦ ਕਰਕੇ ਧਰਨਾ ਲਗਾ ਦਿੱਤਾ ਗਿਆ ਅਤੇ ਬਿਜਲੀ ਵਿਭਾਗ ਤੇ ਸਰਕਾਰ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ| ਮੁੱਖ ਮਾਰਗ ਬੰਦ ਹੋਣ ਕਾਰਨ ਸੜਕੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਤੇ ਕਈ ਜਰੂਰੀ ਕੰਮਾਂ ਲਈ ਜਾਣ ਵਾਲੇ ਰਾਹਗੀਰ ਵੀ ਡਾਹਢੇ ਪਰੇਸ਼ਾਨ ਦਿਖਾਈ ਦਿੱਤੇ। ਧਰਨੇ ਦਾ ਪਤਾ ਲੱਗਦਿਆਂ ਕੋਟ ਈਸੇ ਖਾਂ ਦੀ ਐਸ.ਐਚ.ਓ ਇੰਸਪੈਕਟਰ ਸੁਨੀਤਾ ਰਾਣੀ ਆਪਣੀ ਟੀਮ ਸਮੇਤ ਉੱਥੇ ਪੁੱਜੇ। ਇਸ ਧਰਨੇ ਵਿਚ ਪਿੰਡ ਔਗੜ, ਜਨੇਰ, ਰੱਜੀਵਾਲਾ, ਵਰੇ੍ਹ, ਲੁਹਾਰਾ ਆਦਿ ਪਿੰਡਾਂ ਦੇ ਲੋਕ ਮੌਜੂਦ ਸਨ। ਇਸ ਮੌਕੇ ਧਰਨਾਕਾਰੀਆਂ ਨੇ ਸਰਕਾਰ ਤੇ ਵਿਭਾਗ ਖਿਲਾਫ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਖੇਤਾਂ ਵਿਚ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇ ਦਾਅਵੇ ਕੀਤੇ ਜਾ ਰਹੇ ਹਨ ਜਦੋਂ ਕਿ ਘੰਟਾ, ਅੱਧਾ ਘੰਟਾ ਬਿਜਲੀ ਸਪਲਾਈ ਤੋਂ ਬਾਅਦ ਕੱਟ ਲਗਾਏ ਜਾ ਰਹੇ ਹਨ ਜਿਸ ਕਾਰਨ ਕਿਸਾਨਾਂ ਦੀਆਂ ਫਸਲਾਂ ਜਿੱਥੇ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ ਉੱਥੇ ਹੀ ਘਰਾਂ ਦੀ ਬਿਜਲੀ ਸਪਲਾਈ ਦਾ ਵੀ ਮੰਦਾ ਹਾਲ ਹੈ। ਉਨ੍ਹਾਂ ਕਿਹਾ ਕਿ ਉਹ ਬੁਰੀ ਤਰ੍ਹਾਂ ਅੱਕ ਕੇ ਅੱਜ ਗਰਿੱਡ ਦੇ ਸਾਹਮਣੇ ਪੁੱਜ ਕੇ ਮੁੱਖ ਮਾਰਗ ਬੰਦ ਕਰਨ ਲਈ ਮਜਬੂਰ ਹੋਏ ਹਨ ਤਾਂ ਜੋ ਉਨ੍ਹਾਂ ਦੀ ਆਵਾਜ਼ ਕਿਸੇ ਨਾ ਕਿਸੇ ਤਰ੍ਹਾਂ ਸਰਕਾਰ ਅਤੇ ਉਨ੍ਹਾਂ ਦੇ ਅਧਿਕਾਰੀਆਂ ਦੇ ਕੰਨਾਂ ਵਿਚ ਪਵੇ। ਧਰਨਾਕਾਰੀਆਂ ਨੂੰ ਭਰੋਸਾ ਦੇਣ ਲਈ ਕਰਨੈਲ ਸਿੰਘ ਐਸ.ਡੀ.ਓ. ਪਾਵਰ ਕਾਮ ਵੀ ਉੱਥੇ ਪੁੱਜੇ ਤੇ ਉਨ੍ਹਾਂ ਵਲੋਂ ਲੋਕਾਂ ਨਾਲ ਗੱਲਬਾਤ ਉਪਰੰਤ ਭਰੋਸਾ ਦਿੱਤਾ ਗਿਆ ਕਿ ਘੱਟੋ ਘੱਟ ਸਾਢੇ ਪੰਜ ਘੰਟੇ ਬਿਜਲੀ ਦੀ ਨਿਰਵਿਘਨ ਸਪਲਾਈ ਦਿੱਤੀ ਜਾਵੇਗੀ ਤੇ ਇਸ ਦਰਮਿਆਨ ਕੋਈ ਕੱਟ ਨਹੀਂ ਲਗਾਇਆ ਜਾਵੇਗਾ। ਧਰਨਾਕਾਰੀਆਂ ਵਲੋਂ ਅੱਠ ਘੰਟੇ ਨਿਰਵਿਘਨ ਸਪਲਾਈ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਅਜੇ ਬਿਜਲੀ ਸਪਲਾਈ ’ਚ ਕੁਝ ਕਾਰਨਾਂ ਕਰਕੇ ਥੋੜ੍ਹੀ ਘਾਟ ਹੈ ਪਰ ਫਿਰ ਵੀ ਘੱਟੋ ਘੱਟ ਸਾਢੇ ਪੰਜ ਘੰਟੇ ਨਿਰਵਿਘਨ ਬਿਜਲੀ ਸਪਲਾਈ ਹੁਣ ਦੇ ਦਿਨਾਂ ਵਿਚ ਜ਼ਰੂਰ ਦਿੱਤੀ ਜਾਵੇਗੀ ਤੇ ਜਿਵੇਂ ਹੀ ਬਿਜਲੀ ਸਪਲਾਈ ਵਧਦੀ ਹੈ ਤਾਂ ਸਮਾਂ ਵੀ ਵੱਧ ਜਾਵੇਗਾ। ਉਨ੍ਹਾਂ ਦੇ ਭਰੋਸਾ ਦੇਣ ਉਪਰੰਤ ਧਰਨਾਕਾਰੀਆਂ ਵਲੋਂ ਇਕ ਵਾਰ ਧਰਨਾ ਚੁੱਕ ਲਿਆ ਗਿਆ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ 5.30 ਘੰਟੇ ਵੀ ਸਪਲਾਈ ਨਾ ਦਿੱਤੀ ਗਈ ਤਾਂ ਉਹ ਮੁੜ ਧਰਨਾ ਲਾਉਣ ਲਈ ਮਜਬੂਰ ਹੋਣਗੇ।

Ad Position 22
No active advertisement
ਪਿਛਲੀ ਖ਼ਬਰ ਹਲਕਾ ਨਿਹਾਲ ਸਿੰਘ ਵਾਲਾ ਦੀਆਂ ਧੀਆਂ ਨੂੰ ਵਿਧਾਇਕ ਬਿਲਾਸਪੁਰ ਨੇ ਵੰਡੇ ਨਿਯੁਕਤੀ ਪੱਤਰ ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਕੌਂਸਲ ਮੋਗਾ ਦਾ ਵਫਦ ਐਸ.ਐਸ.ਪੀ. ਸਰਤਾਜ ਸਿੰਘ ਚਾਹਲ ਨੂੰ ਮਿਲਿਆ
Ad Position 24