17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਨਿਰਮਲ ਆਸ਼ਰਮ ਡੇਰਾ ਭੋਰੇ ਵਾਲਾ ’ਚ ਹੋਈ ਨਿਰਮਲ ਸਾਧੂ ਸੰਘ ਦੀ ਅਹਿਮ ਮੀਟਿੰਗ ਨਿਰਮਲ ਭੇਖ ਦੀ ਚੜ੍ਹਦੀ ਕਲਾ, ਪੁਰਾਤਨ ਮਰਯਾਦਾ ਦੀ ਬਹਾਲੀ ਅਤੇ ਧਾਰਮਿਕ ਗ੍ਰੰਥਾਂ ਦੀ ਸੰਭਾਲ ਸੰਬੰਧੀ ਹੋਈ ਵਿਚਾਰ-ਚਰਚਾ

ਠੱਠੀ ਭਾਈ, 16 ਸਤੰਬਰ (ਜਗਰੂਪ ਸਿੰਘ ਮਠਾੜੂ)-ਨਿਰਮਲ ਆਸ਼ਰਮ ਡੇਰਾ ਭੋਰੇ ਵਾਲਾ ਵਿਖੇ ਨਿਰਮਲ ਸਾਧੂ ਸੰਘ ਦੀ ਇਕ ਅਹਿਮ ਮੀਟਿੰਗ ਸੰਸਥਾ ਮੁਖੀ ਮਹੰਤ ਕਮਲਜੀਤ ਸਿੰਘ ਸ਼ਾਸਤਰੀ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਨਿਰਮਲ ਭੇਖ ਨਾਲ ਸਬੰਧਿਤ ਸਥਾਨਾਂ ਦੀ ਚੜ੍ਹਦੀ ਕਲਾ, ਨਿਰਮਲ ਭੇਖ ਦੇ ਉਥਾਨ, ਪੁਰਾਤਨ ਪ੍ਰੰਪਰਾਵਾਂ ਅਤੇ ਮਰਯਾਦਾ ਦੀ ਬਹਾਲੀ ਸਮੇਤ ਸਿੱਖ ਪੰਥ ਦੇ ਪ੍ਰਚਾਰ ਤੇ ਪ੍ਰਸਾਰ ਸਬੰਧੀ ਵਿਸਥਾਰ ਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 17-09-2026
ਠੱਠੀ ਭਾਈ, 16 ਸਤੰਬਰ (ਜਗਰੂਪ ਸਿੰਘ ਮਠਾੜੂ)-ਨਿਰਮਲ ਆਸ਼ਰਮ ਡੇਰਾ ਭੋਰੇ ਵਾਲਾ ਵਿਖੇ ਨਿਰਮਲ ਸਾਧੂ ਸੰਘ ਦੀ ਇਕ ਅਹਿਮ ਮੀਟਿੰਗ ਸੰਸਥਾ ਮੁਖੀ ਮਹੰਤ ਕਮਲਜੀਤ ਸਿੰਘ ਸ਼ਾਸਤਰੀ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਨਿਰਮਲ ਭੇਖ ਨਾਲ ਸਬੰਧਿਤ ਸਥਾਨਾਂ ਦੀ ਚੜ੍ਹਦੀ ਕਲਾ, ਨਿਰਮਲ ਭੇਖ ਦੇ ਉਥਾਨ, ਪੁਰਾਤਨ ਪ੍ਰੰਪਰਾਵਾਂ ਅਤੇ ਮਰਯਾਦਾ ਦੀ ਬਹਾਲੀ ਸਮੇਤ ਸਿੱਖ ਪੰਥ ਦੇ ਪ੍ਰਚਾਰ ਤੇ ਪ੍ਰਸਾਰ ਸਬੰਧੀ ਵਿਸਥਾਰ ਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਮਹਾਂਪੁਰਸ਼ਾਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਨਿਰਮਲ ਭੇਖ ਦੀਆਂ ਮਹਾਨ ਧਾਰਮਿਕ ਪ੍ਰੰਪਰਾਵਾਂ ਨੂੰ ਸੰਭਾਲਣਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਸਮੇਂ ਦੀ ਮੁੱਖ ਲੋੜ ਹੈ। ਭੇਖ ਅਤੇ ਸਮਾਜ ਵਿਚ ਆ ਰਹੀ ਗਿਰਾਵਟ ਨੂੰ ਦੂਰ ਕਰਨ ਦੇ ਨਾਲ-ਨਾਲ ਧਾਰਮਿਕ ਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਲਈ ਸਾਂਝੇ ਉਪਰਾਲੇ ਕਰਨ ‘ਤੇ ਜ਼ੋਰ ਦਿੱਤਾ ਗਿਆ। ਮੀਟਿੰਗ ਦੌਰਾਨ ਨਿਰਮਲ ਪੰਥ ਦੀ ਇਕੱਤਰਤਾ ਅਤੇ ਸਰਬ ਸਾਂਝੀਵਾਲਤਾ ਦੇ ਸੰਦੇਸ਼ ਦੀ ਪ੍ਰੋੜ੍ਹਤਾ ਕੀਤੀ ਗਈ। ਇਸ ਮੌਕੇ ਅਲੋਪ ਹੋ ਰਹੇ ਨਿਰਮਲੇ ਮਹਾਂਪੁਰਸ਼ਾਂ ਨਾਲ ਸਬੰਧਿਤ ਧਾਰਮਿਕ ਗ੍ਰੰਥਾਂ ਨੂੰ ਇਕੱਤਰ ਕਰਕੇ ਛਪਵਾਉਣ ਦੀ ਜ਼ਿੰਮੇਵਾਰੀ ਮਹੰਤ ਕਮਲਜੀਤ ਸਿੰਘ ਸ਼ਾਸਤਰੀ ਨੂੰ ਸੌਂਪੀ ਗਈ। ਇਸ ਤੋਂ ਇਲਾਵਾ ਸਮਾਜਿਕ ਸੇਵਾ, ਪਰਉਪਕਾਰ ਅਤੇ ਲੋੜਵੰਦਾਂ ਦੀ ਮਦਦ ਲਈ ਸੁਹਿਰਦਤਾ ਨਾਲ ਕੰਮ ਕਰਨ, ਬੱਚਿਆਂ ਦੀ ਪੜ੍ਹਾਈ ਲਈ ਸਹਾਇਤਾ ਕਰਨ ਅਤੇ ਸਿੱਖ ਪੰਥ ਦੀਆਂ ਮਹਾਨ ਸੰਪਰਦਾਵਾਂ ਦੀ ਚੜ੍ਹਦੀ ਕਲਾ ਲਈ ਅਰਦਾਸ-ਬੇਨਤੀ ਕਰਨ ਸਬੰਧੀ ਵੀ ਵਿਚਾਰ ਹੋਏ। ਮਹੰਤ ਜਗਤਾਰ ਸਿੰਘ ਸੈਕਟਰੀ ਨੇ ਗੁਰਬਾਣੀ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ, ਜਦ ਕਿ ਮਹੰਤ ਰੇਸ਼ਮ ਸਿੰਘ ਖੁਖਰਾਣਾ ਅਤੇ ਮਹੰਤ ਜਸਦੇਵ ਸਿੰਘ ਧਰਮਕੋਟ ਨੇ ਪੁਰਾਤਨ ਪ੍ਰੰਪਰਾਵਾਂ ਅਤੇ ਮਰਯਾਦਾ ਨੂੰ ਮੁੜ ਬਹਾਲ ਕਰਨ ਲਈ ਆਪਣੇ ਸੁਝਾਅ ਦਿੱਤੇ। ਮਹੰਤ ਸਤਨਾਮ ਸਿੰਘ ਦਿਆਲਪੁਰਾ ਮਿਰਜ਼ਾ ਨੇ ਮੀਟਿੰਗ ਵਿਚ ਸ਼ਾਮਲ ਸਮੂਹ ਮਹਾਂਪੁਰਸ਼ਾਂ ਦਾ ਧੰਨਵਾਦ ਕੀਤਾ। ਮੀਟਿੰਗ ਵਿਚ ਮਹੰਤ ਰੇਸ਼ਮ ਸਿੰਘ ਖੁਖਰਾਣਾ, ਮਹੰਤ ਜਗਤਾਰ ਸਿੰਘ ਸੈਕਟਰੀ, ਮਹੰਤ ਦਰਸ਼ਨ ਸਿੰਘ ਨੈਣੇਵਾਲ, ਮਹੰਤ ਸੁਰਜੀਤ ਸਿੰਘ ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ, ਮਹੰਤ ਕਸ਼ਮੀਰ ਸਿੰਘ ਸ੍ਰੀ ਮੁਕਤਸਰ ਸਾਹਿਬ, ਮਹੰਤ ਕਰਮ ਮੁਨੀ ਜੀ ਜੰਗੀਆਣਾ, ਮਹੰਤ ਦੀਪਕ ਸਿੰਘ ਦੌਧਰ, ਮਹੰਤ ਗੁਲਾਬ ਦਾਸ, ਮਹੰਤ ਕਰਮਜੀਤ ਸਿੰਘ, ਮਹੰਤ ਰਾਮ ਸ਼ਰਨ ਸ਼ਾਸਤਰੀ, ਮਹੰਤ ਪਿਆਰਾ ਸਿੰਘ ਹਸਨਪੁਰ, ਮਹੰਤ ਰਾਜੂ ਦਾਸ ਜੀ ਜੈਤੋ, ਮਹੰਤ ਰਵਿੰਦਰ ਸਿੰਘ ਜੰਡ ਸਾਹਿਬ, ਮਹੰਤ ਜਸਦੇਵ ਸਿੰਘ ਧਰਮਕੋਟ, ਮਹੰਤ ਸੁਖਜੀਤ ਸਿੰਘ ਸੰਧੂ ਖ਼ੁਰਦ, ਮਹੰਤ ਸੁਰਿੰਦਰ ਸਿੰਘ ਭੇਖਾ, ਮਹੰਤ ਸਤਨਾਮ ਸਿੰਘ ਡੇਰਾ ਭਾਈ ਮੱਲ ਸਿੰਘ ਮੋਗਾ, ਗਿਆਨੀ ਪਰਮਿੰਦਰ ਸਿੰਘ ਦਮਦਮੀ ਟਕਸਾਲ, ਗਿਆਨੀ ਰਾਜਵਿੰਦਰ ਸਿੰਘ, ਮਹੰਤ ਸਰਬਜੋਤ ਸਿੰਘ ਪਟਿਆਲਾ, ਮਹੰਤ ਪ੍ਰਭਜੋਤ ਸਿੰਘ ਮਹਿਰਾਜ, ਮਹੰਤ ਯਾਦਵਿੰਦਰ ਸਿੰਘ ਚੰਨਣਵਾਲ, ਮਹੰਤ ਵਸ਼ਿਸ਼ਟ ਮੁਨੀ ਹਰਿਦੁਆਰ, ਮਹੰਤ ਪਿਆਰਾ ਸਿੰਘ ਕੋਟ ਫ਼ੱਤਾ, ਮਹੰਤ ਚਰਨਜੀਤ ਸਿੰਘ ਬਦਨੀ ਕਲਾ, ਮਹੰਤ ਬਲਵਿੰਦਰ ਸਿੰਘ ਨੱਥੋ ਕੇ, ਗਿਆਨੀ ਮਨਪ੍ਰੀਤ ਸਿੰਘ ਦਿਆਲਗੜ੍ਹ, ਸੰਤ ਬਾਬਾ ਨਛੱਤਰ ਸਿੰਘ ਬਦਿਆਲਾ ਅਤੇ ਸੰਤ ਬਾਬਾ ਮੇਜਰ ਸਿੰਘ ਧੂਰਕੋਟ ਸਮੇਤ ਵੱਖ-ਵੱਖ ਸੰਪਰਦਾਵਾਂ ਅਤੇ ਜਥੇਬੰਦੀਆਂ ਨਾਲ ਸਬੰਧਿਤ ਕਾਫੀ ਮਹਾਂਪੁਰਸ਼ਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਅੰਤ ਵਿਚ ਸੰਸਥਾ ਮੁਖੀ ਮਹੰਤ ਕਮਲਜੀਤ ਸਿੰਘ ਸ਼ਾਸਤਰੀ ਵਲੋਂ ਮੀਟਿੰਗ ਵਿਚ ਪਹੁੰਚੇ ਸਮੂਹ ਮਹਾਂਪੁਰਸ਼ਾਂ ਦਾ ਧੰਨਵਾਦ ਕਰਦਿਆਂ ਨਿਰਮਲ ਭੇਖ ਦੀਆਂ ਧਾਰਮਿਕ ਪ੍ਰੰਪਰਾਵਾਂ, ਸੇਵਾ ਅਤੇ ਪਰਉਪਕਾਰ ਦੇ ਕਾਰਜਾਂ ਨੂੰ ਹੋਰ ਮਜ਼ਬੂਤ ਕਰਨ ਲਈ ਮਿਲਜੁਲ ਕੇ ਯਤਨ ਕਰਨ ਦੀ ਗੱਲ ਆਖੀ ਗਈ।
Ad Position 22
No active advertisement
ਪਿਛਲੀ ਖ਼ਬਰ ਹਲਕੇ ਦੇ 29 ਨਵੇਂ ਡਿਪੂ ਹੋਲਡਰਾਂ ਨੂੰ ਸੌਂਪੇ ਨਿਯੁਕਤੀ ਪੱਤਰ ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਨੇ ਬੈਠਕ ਉਪਰੰਤ ਐਸ.ਐਮ.ਓ. ਨੂੰ ਸੌਂਪਿਆ ਮੰਗ ਪੱਤਰ
Ad Position 24