17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਪਿੰਡ ਗੁਰੂਸਰ ਵਿਖੇ ਅੱਖਾਂ ਦਾ ਜਾਂਚ ਕੈਂਪ ਲਗਾਇਆ

ਗਿੱਦੜਬਾਹਾ, 17 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-ਸੀ. ਐੱਚ.

Ad Position 21
No active advertisement
ਅਜੀਤ ਡੈਸਕ 18-09-2026
ਗਿੱਦੜਬਾਹਾ, 17 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-ਸੀ.ਐੱਚ.ਸੀ. ਦੋਦਾ ਦੇ ਐੱਸ.ਐੱਮ.ਓ. ਡਾ. ਮਿਰਨਾਲ ਬਾਂਸਲ ਦੀ ਅਗਵਾਈ ਹੇਠ ਸਿਹਤ ਵਿਭਾਗ ਵਲੋਂ ਪਿੰਡ ਗੁਰੂਸਰ ਵਿਖੇ ਅੱਖਾਂ ਦੀ ਸਕਰੀਨਿੰਗ ਤੇ ਜਾਂਚ ਲਈ ਕੈਂਪ ਲਗਾਇਆ ਗਿਆ। ਕੈਂਪ ਦੌਰਾਨ 160 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ ਲੋੜਵੰਦ 150 ਮਰੀਜ਼ਾਂ ਨੂੰ ਮੁਫ਼ਤ ਐਨਕਾਂ ਵੰਡੀਆਂ ਗਈਆਂ, ਜਦਕਿ 15 ਮੋਤੀਆਬਿੰਦ ਦੇ ਮਰੀਜ਼ਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਮੁਫ਼ਤ ਇਲਾਜ ਲਈ ਰੈਫ਼ਰ ਕੀਤਾ ਗਿਆ। ਇਸ ਮੌਕੇ ਡਾ. ਮਿਰਨਾਲ ਬਾਂਸਲ ਨੇ ਕਿਹਾ ਕਿ ਉਮਰ ਵਧਣ ਨਾਲ ਅੱਖਾਂ ਦੀ ਰੌਸ਼ਨੀ ਘਟਣਾ ਆਮ ਗੱਲ ਹੈ, ਪਰ ਸਮੇਂ-ਸਮੇਂ ’ਤੇ ਅੱਖਾਂ ਦੀ ਜਾਂਚ ਕਰਵਾਉਣ ਨਾਲ ਨਜ਼ਰ ਦੀ ਕਮਜ਼ੋਰੀ, ਮੋਤੀਆਬਿੰਦ ਤੇ ਅੱਖਾਂ ਨਾਲ ਸੰਬੰਧਿਤ ਹੋਰ ਸਮੱਸਿਆਵਾਂ ਦੀ ਸਮੇਂ ਸਿਰ ਪਛਾਣ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅੱਖਾਂ ਸਰੀਰ ਦਾ ਬਹੁਤ ਮਹੱਤਵਪੂਰਨ ਅੰਗ ਹਨ ਅਤੇ ਸਹੀ ਸਮੇਂ ’ਤੇ ਜਾਂਚ ਕਰਵਾਉਣ ਨਾਲ ਅੰਨ੍ਹੇਪਣ ਤੋਂ ਵੀ ਬਚਿਆ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਅੱਖਾਂ ਦੀ ਸੰਭਾਲ ਕਰਨ ਅਤੇ ਨਿਯਮਿਤ ਜਾਂਚ ਜ਼ਰੂਰ ਕਰਵਾਉਣ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿਚ ਅੱਖਾਂ ਨਾਲ ਸੰਬੰਧਿਤ ਲੋੜੀਂਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਕੈਂਪ ਨੂੰ ਸਫ਼ਲ ਬਣਾਉਣ ਵਿਚ ਡਾ. ਏਕਤਾ ਆਈ ਸਰਜਨ, ਮੰਜੂ ਅਪਥਾਲਮਿਕ ਅਫ਼ਸਰ, ਸੁਖਵਿੰਦਰ ਸਿੰਘ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ, ਲਖਵੀਰ ਸਿੰਘ ਸਟੈਨੋ, ਜਸ਼ਨਪ੍ਰੀਤ ਕੌਰ ਸੀ.ਐੱਚ.ਓ., ਬਲਵੀਰ ਕੌਰ, ਸੁਖਵੀਰ ਕੌਰ ਮਲਟੀਪਰਪਜ਼ ਹੈਲਥ ਵਰਕਰ ਫੀਮੇਲ, ਗੁਰਮੀਤ ਸਿੰਘ ਮਲਟੀਪਰਪਜ਼ ਹੈਲਥ ਵਰਕਰ ਮੇਲ, ਜਸਪਾਲ ਕੌਰ, ਗੁਰਜੀਤ ਕੌਰ ਆਂਗਣਵਾੜੀ ਵਰਕਰ, ਸਰਪੰਚ ਤਰਸੇਮ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ ਗੁਰੂਸਰ ਤੇ ਸਮੂਹ ਆਸ਼ਾ ਵਰਕਰਾਂ ਨੇ ਅਹਿਮ ਯੋਗਦਾਨ ਪਾਇਆ।
Ad Position 22
No active advertisement
ਪਿਛਲੀ ਖ਼ਬਰ ਸੰਤ ਦਰਬਾਰਾ ਸਿੰਘ ਕਾਲਜ ਫ਼ਾਰ ਵਿਮਨ ਲੋਪੋ ਵਿਖੇ ਵਿਸ਼ਵ ਸ਼ਾਂਤੀ ਦਿਵਸ ਮਨਾਇਆ ਅਗਲੀ ਖ਼ਬਰ ਰੇਲਵੇ ਵਿਭਾਗ ਦੀ ਟੀਮ ਨੇ ਘੱਲ ਕਲਾਂ ਵਿਖੇ ਬਣਨ ਵਾਲੇ ਅੰਡਰ ਬ੍ਰਿਜ ਵਾਲੀ ਜਗ੍ਹਾ ਦਾ ਲਿਆ ਜਾਇਜ਼ਾ ਅੰਡਰ ਬ੍ਰਿਜ ਦਾ ਕੰਮ ਇ...
Ad Position 24