17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਰੇਲਵੇ ਵਿਭਾਗ ਦੀ ਟੀਮ ਨੇ ਘੱਲ ਕਲਾਂ ਵਿਖੇ ਬਣਨ ਵਾਲੇ ਅੰਡਰ ਬ੍ਰਿਜ ਵਾਲੀ ਜਗ੍ਹਾ ਦਾ ਲਿਆ ਜਾਇਜ਼ਾ ਅੰਡਰ ਬ੍ਰਿਜ ਦਾ ਕੰਮ ਇਕ ਹਫ਼ਤੇ ਵਿਚ ਸ਼ੁਰੂ ਹੋਵੇਗਾ-ਐਕਸੀਅਨ

ਬਾਘਾ ਪੁਰਾਣਾ, 17 ਸਤੰਬਰ (ਟਿੰਕੂ ਕਾਠਪਾਲ)-ਸਰਕਾਰੀ ਨਸ਼ਾ ਛੁਡਾਊ, ਮੁੜ ਵਸੇਬਾ ਅਤੇ ਓਓਏਟੀ ਕੇਂਦਰਾਂ ਵਿਚ ਸੇਵਾਵਾਂ ਨਿਭਾਅ ਰਹੇ ਆਊਟ ਸੋਰਸ ਮੁਲਾਜ਼ਮਾਂ ਦੀ ਜਥੇਬੰਦੀ ‘ਸਰਕਾਰੀ ਨਸ਼ਾ ਛੁਡਾਊ, ਮੁੜ ਵਸੇਬਾ ਅਤੇ ਓਓਏਟੀ ਆਊਟ ਸੋਰਸ ਮੁਲਾਜ਼ਮ ਐਸੋਸੀਏਸ਼ਨ ਪੰਜਾਬ ਵਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਨੂੰ ਸਪਸ਼ਟ ਚੇਤਾਵਨੀ ਦਿੱਤੀ ਗਈ ਹੈ। ਬਾਘਾ ਪੁਰਾਣਾ ਐਸੋਸੀਏਸ਼ਨ ਨਰਸਿੰਗ ਅਫ਼ਸਰ ਗੁਰਪ੍ਰੀਤ ਸਿੰਘ ਕਿਹਾ ਕਿ ਕਿ ਜੇਕਰ 21 ਸਤੰਬਰ ਤੱਕ ਮੰਗਾਂ ਸਬੰਧੀ ਠੋਸ ਫ਼ੈਸਲਾ ਲੈ ਕੇ ਨੋਟੀਫ਼ਿਕੇਸ਼ਨ ਜਾਰੀ ਨਾ ਕੀਤਾ ਗਿਆ ਤਾਂ ਸੂਬਾ ਪ੍ਰਧਾਨ ਪਾਰਸ ਮੱਕੜ ਦੀ ਅਗਵਾਈ ਵਿਚ 22 ਸਤੰਬਰ ਤੋਂ ਪੰਜਾਬ ਭਰ ਦੇ ਓਓਏਟੀ ਕੇਂਦਰ ਬੰਦ ਕਰਕੇ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ ਕੀਤੀ ਜਾਵੇਗੀ।

Ad Position 21
No active advertisement
ਅਜੀਤ ਡੈਸਕ 18-09-2026
ਬਾਘਾ ਪੁਰਾਣਾ, 17 ਸਤੰਬਰ (ਟਿੰਕੂ ਕਾਠਪਾਲ)-ਸਰਕਾਰੀ ਨਸ਼ਾ ਛੁਡਾਊ, ਮੁੜ ਵਸੇਬਾ ਅਤੇ ਓਓਏਟੀ ਕੇਂਦਰਾਂ ਵਿਚ ਸੇਵਾਵਾਂ ਨਿਭਾਅ ਰਹੇ ਆਊਟ ਸੋਰਸ ਮੁਲਾਜ਼ਮਾਂ ਦੀ ਜਥੇਬੰਦੀ ‘ਸਰਕਾਰੀ ਨਸ਼ਾ ਛੁਡਾਊ, ਮੁੜ ਵਸੇਬਾ ਅਤੇ ਓਓਏਟੀ ਆਊਟ ਸੋਰਸ ਮੁਲਾਜ਼ਮ ਐਸੋਸੀਏਸ਼ਨ ਪੰਜਾਬ ਵਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਨੂੰ ਸਪਸ਼ਟ ਚੇਤਾਵਨੀ ਦਿੱਤੀ ਗਈ ਹੈ। ਬਾਘਾ ਪੁਰਾਣਾ ਐਸੋਸੀਏਸ਼ਨ ਨਰਸਿੰਗ ਅਫ਼ਸਰ ਗੁਰਪ੍ਰੀਤ ਸਿੰਘ ਕਿਹਾ ਕਿ ਕਿ ਜੇਕਰ 21 ਸਤੰਬਰ ਤੱਕ ਮੰਗਾਂ ਸਬੰਧੀ ਠੋਸ ਫ਼ੈਸਲਾ ਲੈ ਕੇ ਨੋਟੀਫ਼ਿਕੇਸ਼ਨ ਜਾਰੀ ਨਾ ਕੀਤਾ ਗਿਆ ਤਾਂ ਸੂਬਾ ਪ੍ਰਧਾਨ ਪਾਰਸ ਮੱਕੜ ਦੀ ਅਗਵਾਈ ਵਿਚ 22 ਸਤੰਬਰ ਤੋਂ ਪੰਜਾਬ ਭਰ ਦੇ ਓਓਏਟੀ ਕੇਂਦਰ ਬੰਦ ਕਰਕੇ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ ਕੀਤੀ ਜਾਵੇਗੀ। ਓਓਏਟੀ, ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰਾਂ ਵਿਚ ਆਊਟ ਸੋਰਸ ਮੁਲਾਜ਼ਮ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਮੁਲਾਜ਼ਮਾਂ ਵਲੋਂ ਆਪਣੀਆਂ ਜਾਇਜ਼ ਮੰਗਾਂ ਸਬੰਧੀ ਸਰਕਾਰ ਅਤੇ ਸਿਹਤ ਵਿਭਾਗ ਦੇ ਧਿਆਨ ਵਿਚ ਲਗਾਤਾਰ ਮਾਮਲਾ ਲਿਆਂਦਾ ਜਾ ਰਿਹਾ ਹੈ, ਪਰ ਅਜੇ ਤੱਕ ਮੰਗਾਂ ਸਬੰਧੀ ਠੋਸ ਹੁਕਮ ਜਾਰੀ ਨਾ ਹੋਣ ਕਾਰਨ ਮੁਲਾਜ਼ਮਾਂ ਵਿਚ ਰੋਸ ਹੈ। ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਦੀ ਮੁੱਖ ਮੰਗ ਹੈ ਕਿ 5 ਨਵੰਬਰ 2018 ਤੋਂ 6 ਫ਼ੀਸਦੀ ਸਾਲਾਨਾ ਵਾਧਾ ਲਾਗੂ ਕਰਕੇ ਬਣਦੇ ਬਕਾਏ ਸਮੇਤ ਭੁਗਤਾਨ ਕੀਤਾ ਜਾਵੇ। ਇਸ ਤੋਂ ਇਲਾਵਾ ਆਊਟ ਸੋਰਸ ਮੁਲਾਜ਼ਮਾਂ ਲਈ 9 ਅਤੇ 12 ਫ਼ੀਸਦੀ ਵਿਸ਼ੇਸ਼ ਵਾਧੇ ਸਬੰਧੀ ਨੀਤੀ ਅਨੁਸਾਰ ਬਣਦਾ ਲਾਭ ਦਿੱਤਾ ਜਾਵੇ। ਪਾਰਸ ਮੱਕੜ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਊਟ ਸੋਰਸ ਮੁਲਾਜ਼ਮਾਂ ਨੂੰ ਠੇਕਾ ਆਧਾਰਿਤ ਦਰਜਾ ਦੇਣ ਸਬੰਧੀ ਪਾਸ ਕੀਤੇ ਬਿੱਲ ਅਨੁਸਾਰ ਯੋਗ ਮੁਲਾਜ਼ਮਾਂ ਨੂੰ ਠੇਕੇ ਅਧੀਨ ਲਿਆਂਦਾ ਜਾਵੇ। ਇਸ ਦੇ ਨਾਲ ਹੀ ਇਕੋ ਜਿਹਾ ਕੰਮ ਕਰਨ ਵਾਲੇ ਮੁਲਾਜ਼ਮਾਂ ਲਈ ਬਰਾਬਰ ਕੰਮ, ਬਰਾਬਰ ਤਨਖ਼ਾਹ ਦਾ ਸਿਧਾਂਤ ਲਾਗੂ ਕੀਤਾ ਜਾਵੇ ਅਤੇ ਕੇਂਦਰਾਂ ਵਿਚ ਕੰਮ ਕਰਦੇ ਮੁਲਾਜ਼ਮਾਂ ਨੂੰ ਬਣਦੇ ਤਨਖ਼ਾਹ ਅਤੇ ਸੇਵਾ ਲਾਭ ਦਿੱਤੇ ਜਾਣ। ਐਸੋਸੀਏਸ਼ਨ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਹੜਤਾਲ ਦੀ ਨੌਬਤ ਆਉਣ ਤੋਂ ਪਹਿਲਾਂ ਹੀ ਮੰਗਾਂ ਦਾ ਹੱਲ ਕੀਤਾ ਜਾਵੇ। ਜਥੇਬੰਦੀ ਨੇ ਸਪਸ਼ਟ ਕੀਤਾ ਕਿ ਸੰਘਰਸ਼ ਕਿਸੇ ਵਿਅਕਤੀ ਜਾਂ ਅਧਿਕਾਰੀ ਦੇ ਵਿਰੁੱਧ ਨਹੀਂ, ਸਗੋਂ ਮੁਲਾਜ਼ਮਾਂ ਦੇ ਜਾਇਜ਼ ਹੱਕਾਂ ਅਤੇ ਸੇਵਾ ਸੁਰੱਖਿਆ ਲਈ ਹੈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਗੁਰੂਸਰ ਵਿਖੇ ਅੱਖਾਂ ਦਾ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਬਰੇਟਾ ਦੇ ਕਾਰੀਗਰ ਦੇ ਬਣਾਏ ਬੇਲਚਿਆਂ ਨਾਲ ਵਿਸ਼ਵ ਆਗੂਆਂ ਨੇ ਲਗਾਏ ਯਾਦਗਾਰੀ ਬੂਟੇ ਮਿਸਤਰੀ ਗੁਰਨਾਮ ਸਿੰਘ ਨਾਲ ‘ਅਜੀਤ’ ਦ...
Ad Position 24