ਦੇਸ਼ ਭਰ ਤੋਂ ਇਲੈਕਟ੍ਰੋਹੋਮਿਓਪੈਥਿਕ ਡਾਕਟਰ ਚੰਬਾ ’ਚ ਹੋਣਗੇ ਇਕੱਠੇ
22 ਸਤੰਬਰ ਤੋਂ ਸ਼ੁਰੂ ਹੋਵੇਗਾ ਪੰਜ ਰੋਜ਼ਾ ਸਿਖਲਾਈ ਪ੍ਰੋਗਰਾਮ
ਮੋਗਾ, 20 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਵਿਸ਼ਵ ਪੱਧਰ ‘ਤੇ ਪ੍ਰਚਲਿਤ ਹਰਬਲ ਆਧਾਰਿਤ ਚਿਕਿਤਸਾ ਪ੍ਰਣਾਲੀ ਇਲੈਕਟ੍ਰੋਹੋਮਿਓਪੈਥੀ ਸਬੰਧੀ ਚੰਬਾ ਵਿਖੇ 22 ਤੋਂ 27 ਸਤੰਬਰ ਤੱਕ ਪੰਜ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿਚ ਦੇਸ਼ ਭਰ ਤੋਂ ਲਗਭਗ 150 ਤੋਂ ਵੱਧ -ਇਲੈਕਟ੍ਰੋਹੋਮਿਓਪੈਥਿਕ ਡਾਕਟਰਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
ਚ
ਚੇਅਰਮੈਨ ਇੰਜ: ਜਨੇਸ਼ ਗਰਗ ਅਤੇ ਡਾਇਰੈਕਟਰ ਡਾ. ਮੁਸਕਾਨ ਗਰਗ।
21-09-2026
ਮੋਗਾ, 20 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਵਿਸ਼ਵ ਪੱਧਰ ‘ਤੇ ਪ੍ਰਚਲਿਤ ਹਰਬਲ ਆਧਾਰਿਤ ਚਿਕਿਤਸਾ ਪ੍ਰਣਾਲੀ ਇਲੈਕਟ੍ਰੋਹੋਮਿਓਪੈਥੀ ਸਬੰਧੀ ਚੰਬਾ ਵਿਖੇ 22 ਤੋਂ 27 ਸਤੰਬਰ ਤੱਕ ਪੰਜ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿਚ ਦੇਸ਼ ਭਰ ਤੋਂ ਲਗਭਗ 150 ਤੋਂ ਵੱਧ -ਇਲੈਕਟ੍ਰੋਹੋਮਿਓਪੈਥਿਕ ਡਾਕਟਰਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਸ ਦੌਰਾਨ ਡਾਕਟਰਾਂ ਨੂੰ ਇਸ ਚਿਕਿਤਸਾ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ, ਬਾਰੀਕੀਆਂ ਅਤੇ ਵਿਹਾਰਕ ਪੱਖਾਂ ਸਬੰਧੀ ਸਿਖਲਾਈ ਦਿੱਤੀ ਜਾਵੇਗੀ। ਇਕ ਜਾਰੀ ਬਿਆਨ ਵਿਚ ਪੰਜਾਬ-ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਐਸੋਸੀਏਸ਼ਨ (ਈ.ਡੀ.ਐਮ.ਏ.) ਦੇ ਚੇਅਰਮੈਨ ਡਾ. ਜਗਤਾਰ ਸਿੰਘ ਸੇਖੋਂ ਨੇ ਦੱਸਿਆ ਕਿ ਪੰਜਾਬ ਵਿਚ ਪਿਛਲੇ ਤਿੰਨ ਦਹਾਕਿਆਂ ਤੋਂ ਇਲੈਕਟ੍ਰੋਹੋਮਿਓਪੈਥੀ ਦੇ ਖੇਤਰ ਵਿਚ ਲਗਾਤਾਰ ਵਿਕਾਸ ਅਤੇ ਖੋਜ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਰਬਿਸਨ ਇੰਡੀਆ ਇਲੈਕਟ੍ਰੋਹੋਮਿਓ ਫਾਰਮਾਂ ਰਾਹੀਂ ਭਾਰਤ ਵਿਚ ਲੋਕਾਂ ਤੱਕ ਗੁਣਵੱਤਾ ਵਾਲੀਆਂ ਦਵਾਈਆਂ ਪਹੁੰਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਕਾਰਜਸ਼ੀਲ ਸਿਹਤ ਕੇਂਦਰਾਂ ਰਾਹੀਂ ਇਸ ਚਿਕਿਤਸਾ ਪ੍ਰਣਾਲੀ ਨਾਲ ਸਬੰਧਿਤ ਸੇਵਾਵਾਂ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਡਾ. ਸੇਖੋਂ ਨੇ ਕਿਹਾ ਕਿ ਇਲੈਕਟ੍ਰੋਹੋਮਿਓਪੈਥੀ ਸਬੰਧੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਦਿਲਚਸਪੀ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਵਲੋਂ ਗਠਿਤ ਮਾਹਿਰ ਕਮੇਟੀ ਵਲੋਂ ਦੇਸ਼ ਭਰ ਵਿਚ ਦੌਰੇ ਕਰਕੇ ਇਸ ਪ੍ਰਣਾਲੀ ਸਬੰਧੀ ਜਾਂਚ ਅਤੇ ਅਧਿਐਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਅਤੇ ਰਬਿਸਨ ਫਾਊਂਡੇਸ਼ਨ ਦੇ ਸਾਂਝੇ ਤੱਤਵਾਧਾਨ ਹੇਠ ਹੋਣ ਵਾਲੇ ਇਸ ਸਿਖਲਾਈ ਪ੍ਰੋਗਰਾਮ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।