24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਦਾਦਾ ਵਿਜੇ ਕੁਮਾਰ ਧੀਰ, ਪਿਤਾ ਸਚਿਨ ਧੀਰ ਪ੍ਰਧਾਨ ਨਗਰ ਪੰਚਾਇਤ, ਮਾਤਾ ਡਾ. ਮਾਲਤੀ ਧੀਰ ਦਾ ਚਮਕਾਇਆ ਨਾਂਅ

ਕੋਟ ਈਸੇ ਖਾਂ, 23 ਸਤੰਬਰ (ਗੁਰਮੀਤ ਸਿੰਘ ਖਾਲਸਾ)-ਯੂ. ਸੀ.

Ad Position 21
No active advertisement
ਅਜੀਤ ਡੈਸਕ 24-09-2026
ਕੋਟ ਈਸੇ ਖਾਂ, 23 ਸਤੰਬਰ (ਗੁਰਮੀਤ ਸਿੰਘ ਖਾਲਸਾ)-ਯੂ.ਸੀ. ਮਾਸ ਇੰਡੀਆ ਵਲੋਂ ਪਿਛਲੇ ਦਿਨੀਂ ਮੁੰਬਈ ਵਿਖੇ ਹੋਈ ਨੈਸ਼ਨਲ ਪ੍ਰਤੀਯੋਗਤਾ ’ਚ ਸਮਾਜ ਸੇਵੀ ਵਿਜੇ ਕੁਮਾਰ ਧੀਰ ਸਾਬਕਾ ਚੇਅਰਮੈਨ ਦੇ ਪੋਤਰੇ ਅਤੇ ਨਗਰ ਪੰਚਾਇਤ ਕੋਟ ਈਸੇ ਖਾਂ ਦੇ ਪ੍ਰਧਾਨ ਸਚਿਨ ਧੀਰ ਦੇ ਬੇਟੇ ਰਿਆਂਸ਼ ਧੀਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੋਡਿਊਲ ਪ੍ਰਤੀਯੋਗਤਾ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਨੈਸ਼ਨਲ ਪੱਧਰ ’ਤੇ ਨਾਂਅ ਚਮਕਾਇਆ। ਦਿਮਾਗ ਦੀ ਇਕਾਗਰਤਾ ਅਤੇ ਗਤੀ ਦੀ ਸਮਝ ਰੱਖਦੇ ਬੱਚਿਆਂ ਦੇ ਹੁਨਰ ਨੂੰ ਹੋਰ ਅੱਗੇ ਲਿਜਾਣ ਦੇ ਮਕਸਦ ਨਾਲ ਯੂਸੀ ਮਾਸ ਵਲੋਂ ਐਬਿਕਸ ਅਤੇ ਮੈਂਟਲ ਅਰਥਮੈਟਿਕ ਪ੍ਰਤੀਯੋਗਤਾ ਹੁੰਦੀ ਹੈ, ਜਿਸ ਵਿਚ ਦੇਸ਼ ਭਰ ਤੋਂ ਹਜ਼ਾਰਾਂ ਬੱਚੇ ਭਾਗ ਲੈਂਦੇ ਹਨ। ਮੁੰਬਈ ਵਿਖੇ ਨੈਸ਼ਨਲ ਪੱਧਰ ਦੀ ਇਸ ਪ੍ਰਤੀਯੋਗਤਾ ਵਿਚ ਰਿਆਂਸ਼ ਧੀਰ ਨੇ 200 ਸਵਾਲਾਂ ਨੂੰ ਮਹਿਜ਼ 8 ਮਿੰਟਾਂ ਵਿਚ ਪੂਰਾ ਕਰਕੇ ਸਹੀ ਜਵਾਬ ਦਿੱਤੇ। ਆਪਣੇ ਬੇਟੇ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਰਿਆਂਸ਼ ਦੇ ਪਿਤਾ ਸਚਿਨ ਧੀਰ ਅਤੇ ਮਾਤਾ ਡਾ. ਮਾਲਤੀ ਧੀਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਬੇਟੇ ਰਿਆਂਸ਼ ਨੇ ਅਜਿਹੀਆਂ ਪ੍ਰਤੀਯੋਗਤਾਵਾਂ ਵਿਚ ਜ਼ਿਲੇ੍ਹ ਅਤੇ ਪੰਜਾਬ ਪੱਧਰ ’ਤੇ ਵੀ ਚੰਗਾ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਦੱਸਿਆ ਕਿ ਨੈਸ਼ਨਲ ਪੱਧਰ ’ਤੇ ਹੋਏ ਇਨ੍ਹਾਂ ਮੁਕਾਬਲਿਆਂ ਵਿਚ ਚੰਗਾ ਪ੍ਰਦਰਸ਼ਨ ਕਰਨ ’ਤੇ ਉੱਥੇ ਵਿਸ਼ੇਸ਼ ਤੌਰ ’ਤੇ ਪੁੱਜੇ ਯੂਸੀ ਮਾਸ ਪ੍ਰਤੀਯੋਗਤਾਵਾਂ ਦੇ ਫਾਊਂਡਰ ਡਾ. ਦੀਨੋ ਵਾਂਗ ਮਲੇਸ਼ੀਆ ਅਤੇ ਪ੍ਰਬੰਧਕਾਂ ਵਲੋਂ ਰਿਆਂਸ਼ ਨੂੰ ਨਗਦ ਇਨਾਮ, ਸਾਈਕਲ ਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਆਪਣੇ ਪੋਤੇ ਦੀਆਂ ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਲਈ ਸਾਬਕਾ ਚੇਅਰਮੈਨ ਵਿਜੇ ਕੁਮਾਰ ਧੀਰ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਹੋਣਹਾਰ ਪੋਤੇ ਰਿਆਂਸ਼ ’ਤੇ ਬੇਹੱਦ ਫਖਰ ਹੈ। ਰਿਆਂਸ਼ ਧੀਰ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਲੈ ਕੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਤੋਂ ਇਲਾਵਾ ਇਲਾਕੇ ਦੀਆਂ ਨਾਮਵਰ ਸ਼ਖਸੀਅਤਾਂ ਨੇ ਧੀਰ ਪਰਿਵਾਰ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਅਤੇ ਆਈ.ਐਸ.ਐਫ.ਸੀ.ਪੀ.ਆਰ. ’ਚ ਫਾਰਮੇਸੀ ਹਫ਼ਤਾ-2026 ਤਹਿਤ ਕਰਵਾਈਆਂ ਗਈਆਂ ਵੱਖ-ਵੱਖ ਪ੍ਰ... ਅਗਲੀ ਖ਼ਬਰ ਪਿੰਡ ਢੋਲੇਵਾਲਾ ਤੋਂ ਬਟਾਲੀਅਨ 112 ਟੀ ਏ ਡੋਗਰਾ ਟੀਮ ਫਿਰੋਜ਼ਪੁਰ ਦਾ ਜਵਾਨ ਇੰਦਰਜੀਤ ਸਿੰਘ ਹੋਇਆ ਸ਼ਹੀਦ
Ad Position 24