ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਅਤੇ ਆਈ.ਐਸ.ਐਫ.ਸੀ.ਪੀ.ਆਰ.
’ਚ ਫਾਰਮੇਸੀ ਹਫ਼ਤਾ-2026 ਤਹਿਤ ਕਰਵਾਈਆਂ ਗਈਆਂ ਵੱਖ-ਵੱਖ ਪ੍ਰਤੀਯੋਗਤਾਵਾਂ
ਮੋਗਾ, 23 ਸਤੰਬਰ (ਸੁਰਿੰਦਰਪਾਲ ਸਿੰਘ)-ਸੂਬੇ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈ. ਐਸ.
ਮੋਗਾ, 23 ਸਤੰਬਰ (ਸੁਰਿੰਦਰਪਾਲ ਸਿੰਘ)-ਸੂਬੇ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਅਤੇ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਐਂਡ ਰਿਸਰਚ ਵਲੋਂ ਸਾਂਝੇ ਤੌਰ ‘ਤੇ ਰਾਸ਼ਟਰੀ ਫਾਰਮੇਸੀ ਹਫ਼ਤਾ-2026 ਮਨਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਵਿਦਿਆਰਥੀਆਂ ਲਈ ਵੱਖ-ਵੱਖ ਰਚਨਾਤਮਿਕ ਅਤੇ ਜਾਗਰੂਕਤਾ - ਅਧਾਰਿਤ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ। ਪੋਸਟਰ ਮੇਕਿੰਗ ਪ੍ਰਤੀਯੋਗਤਾ ਵਿਚ ਆਈ.ਐਸ.ਐਫ.ਸੀ.ਪੀ. ਵਿਖੇ ਪਹਿਲਾ ਸਥਾਨ ਪਲਕ ਅਤੇ ਕਨਿਸ਼ਕ, ਦੂਜਾ ਸਥਾਨ ਕੁਨਾਲ, ਸੁਪ੍ਰਯਾਂਸ਼ ਅਤੇ ਸਮਰ, ਜਦ ਕਿ ਤੀਜਾ ਸਥਾਨ ਸੌਰਭ, ਇਸ਼ਤਿਹਾਰ ਅਤੇ ਸੁੰਦਰਮ ਨੇ ਹਾਸਲ ਕੀਤਾ। ਆਈ.ਐਸ.ਐਫ.ਸੀ.ਪੀ.ਆਰ. ਵਿਖੇ ਪਹਿਲਾ ਸਥਾਨ ਬਲਰਾਮ, ਦੂਜਾ ਸੁਧੀਰ ਅਤੇ ਤੀਜਾ ਸਵਾਤੀ ਨੇ ਪ੍ਰਾਪਤ ਕੀਤਾ। ਰੀਲ ਮੇਕਿੰਗ ਪ੍ਰਤੀਯੋਗਤਾ ਵਿਚ ਆਈ.ਐਸ.ਐਫ.ਸੀ.ਪੀ. ਵਿਖੇ ਕਸਿਤਿਜਾ, ਅਬੇਲ, ਅਮਿਤ ਅਤੇ ਵਰਦਾਨ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦ ਕਿ ਭੂਮਿਕਾ, ਫੈਜ਼ਲ, ਮੋਮੀਨ ਅਤੇ ਇਨਿਆਤ ਦੀ ਟੀਮ ਦੂਜੇ ਸਥਾਨ ‘ਤੇ ਰਹੀ। ਆਈ.ਐਸ.ਐਫ.ਸੀ.ਪੀ.ਆਰ. ਵਿਖੇ ਪਹਿਲਾ ਸਥਾਨ ਕ੍ਰਿਸ਼ਨ ਕਾਂਤ, ਕਾਰਤਿਕ, ਅਦਿੱਤਿਆ ਅਤੇ ਸੁਖਜਿੰਦਰ ਦੀ ਟੀਮ ਨੇ, ਦੂਜਾ ਸਥਾਨ ਨੰਦਨੀ, ਯਸ਼ਨੀਤ ਅਤੇ ਸਮਰੱਥ ਦੀ ਟੀਮ ਨੇ, ਜਦ ਕਿ ਤੀਜਾ ਸਥਾਨ ਵਾਸੂ, ਸ਼ਿਵਾ, ਵੰਸ਼ਮ, ਯਾਸਮੀਨ ਅਤੇ ਸਨੇਹਾ ਦੀ ਟੀਮ ਨੇ ਹਾਸਲ ਕੀਤਾ। ਸਾਈਟੂਨ ਪ੍ਰਤੀਯੋਗਤਾ ਵਿਚ ਆਈ.ਐਸ.ਐਫ.ਸੀ.ਪੀ. ਵਿਖੇ ਨਵਨੀਤ ਅਤੇ ਹਰਮਨਜੋਤ ਨੇ ਪਹਿਲਾ, ਜਦ ਕਿ ਪਿਯੂਸ਼ ਅਤੇ ਮਾਨਸਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਆਈ.ਐਸ.ਐਫ.ਸੀ.ਪੀ.ਆਰ. ਵਿਖੇ ਵੰਦਨਾ ਅਤੇ ਮਨਿੰਦਰ ਕੌਰ ਨੇ ਪਹਿਲਾ ਅਤੇ ਜਪਕਿਰਨ ਨੇ ਦੂਜਾ ਸਥਾਨ ਹਾਸਲ ਕੀਤਾ। ਲੀਫਲੈਟ ਮੇਕਿੰਗ ਪ੍ਰਤੀਯੋਗਤਾ ਵਿਚ ਆਈ.ਐਸ.ਐਫ.ਸੀ.ਪੀ. ਵਿਖੇ ਅਕਾਸ਼ ਸ਼ਰਮਾ ਨੇ ਪਹਿਲਾ, ਸੁੰਦਰਮ ਨੇ ਦੂਜਾ ਅਤੇ ਸੌਰਭ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਆਈ.ਐਸ.ਐਫ.ਸੀ.ਪੀ.ਆਰ. ਵਿਖੇ ਦਿਵਿਆਂਸ਼ ਨੇ ਪਹਿਲਾ ਅਤੇ ਸਿਰਮਨਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਆਰ.ਕੇ. ਨਾਰੰਗ ਨੇ ਕਿਹਾ ਕਿ ਇਨ੍ਹਾਂ ਗਤੀਵਿਧੀਆਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਫਾਰਮੇਸੀ ਪ੍ਰਤੀ ਰੁਝਾਨ ਪੈਦਾ ਕਰਨ ਦੇ ਨਾਲ-ਨਾਲ ਸਮਾਜ ਦੇ ਹਰ ਵਰਗ ਨੂੰ ਐਂਟੀਬਾਇਓਟਿਕ ਰੋਧਕਤਾ ਸਬੰਧੀ ਜਾਗਰੂਕ ਕਰਨਾ ਅਤੇ ਐਂਟੀਬਾਇਓਟਿਕ ਦਵਾਈਆਂ ਦੀ ਗਲਤ ਵਰਤੋਂ ਨੂੰ ਰੋਕਣ ਲਈ ਜਾਗਰੂਕਤਾ ਪੈਦਾ ਕਰਨਾ ਹੈ। ਇਨ੍ਹਾਂ ਸਾਰੀਆਂ ਪ੍ਰਤੀਯੋਗਤਾਵਾਂ ਦੇ ਸਫਲ ਆਯੋਜਨ ਵਿਚ ਡਾ. ਆਯੂਸ਼੍ਰੀ ਬੰਗਾ, ਸਾਂਚੀ ਗੁਪਤਾ, ਡਾ. ਮਾਧਵ ਦਿਵੇਦੀ ਅਤੇ ਆਈ. ਐਸ. ਐਫ. ਸੀ.ਪੀ.ਆਰ. ਵਲੋਂ ਜਸਲੀਨ ਕੌਰ, ਨੰਦਨੀ, ਤਕਦੀਰ ਸਿੰਘ, ਅਮਨ ਅਤੇ ਯੁਕਤਾ ਨੇ ਅਹਿਮ ਭੂਮਿਕਾ ਨਿਭਾਈ। ਨੋਡਲ ਅਫ਼ਸਰ ਡਾ. ਸੌਰਭ ਕੋਸੇ ਅਤੇ ਕੁਮਾਰੀ ਕਾਜਲ ਨੇ ਸਾਰੇ ਕੋਆਰਡੀਨੇਟਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜ. ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ ਅਤੇ ਪ੍ਰਿੰਸੀਪਲ ਡਾ. ਆਰ.ਕੇ. ਨਾਰੰਗ ਨੇ ਪ੍ਰਤੀਯੋਗਤਾਵਾਂ ਵਿਚ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।