26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਤੇ ਆਈ. ਐਸ. ਐਫ.ਸੀ.ਪੀ.ਆਰ. ਵਲੋਂ ਫਾਰਮੇਸੀ ਜਾਗਰੂਕਤਾ ਰੈਲੀ

ਮੋਗਾ, 25 ਸਤੰਬਰ (ਸੁਰਿੰਦਰਪਾਲ ਸਿੰਘ)-ਰਾਜ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈ. ਐਸ.

Ad Position 21
No active advertisement
ਅਜੀਤ ਡੈਸਕ 26-09-2026
ਮੋਗਾ, 25 ਸਤੰਬਰ (ਸੁਰਿੰਦਰਪਾਲ ਸਿੰਘ)-ਰਾਜ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਅਤੇ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਐਂਡ ਰਿਸਰਚ ਵਲੋਂ ਸਾਂਝੇ ਤੌਰ ‘ਤੇ ਫਾਰਮੇਸੀ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਰੈਲੀ ਦੇ ਨੋਡਲ ਕੋਆਰਡੀਨੇਟਰ ਡਾ. ਸੌਰਭ ਕੋਸੇ ਅਤੇ ਕੁਮਾਰੀ ਕਾਜਲ ਨੇ ਦੱਸਿਆ ਕਿ ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਅਤੇ ਆਈ. ਐਸ. ਐਫ. ਸੀ. ਪੀ. ਆਰ. ਦੇ ਪ੍ਰਿੰਸੀਪਲ ਡਾ. ਆਰ.ਕੇ. ਨਾਰੰਗ ਨੇ ਮੁੱਖ ਮਹਿਮਾਨ ਸੰਸਥਾ ਦੇ ਸਕੱਤਰ ਅਤੇ ਟੀ.ਐਲ.ਐਫ. ਸਕੂਲ ਦੇ ਚੇਅਰਮੈਨ ਇੰਜੀ. ਜਨੇਸ਼ ਗਰਗ ਦਾ ਸਵਾਗਤ ਕੀਤਾ। ਡਾ. ਜੀ.ਡੀ. ਗੁਪਤਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਫਾਰਮੇਸੀ ਕੌਂਸਲ ਆਫ਼ ਇੰਡੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਸ਼ਵ ਫਾਰਮਾਸਿਸਟ ਦਿਵਸ ਅਤੇ ਰਾਸ਼ਟਰੀ ਫਾਰਮੇਸੀ ਹਫ਼ਤਾ-2026 ਦੇ ਤਹਿਤ ਐਂਟੀਮਾਈਕ੍ਰੋਬੀਅਲ ਰੇਜਿਸਟੈਂਸ ਜਾਗਰੂਕਤਾ ਮਿਸ਼ਨ ਅਧੀਨ ਇਸ ਰੈਲੀ ਦਾ ਆਯੋਜਨ ਕੀਤਾ ਗਿਆ। ਰੈਲੀ ਦਾ ਥੀਮ ‘ਸਿਹਤਮੰਦ ਭਾਰਤ ਰੋਗਾਣੂ ਨਾਸ਼ਕ ਦਵਾਈਆਂ ਪ੍ਰਤੀ ਰੋਧਕ ਸਮਰੱਥਾ ਨਾਲ ਮੁਕਾਬਲਾ’ ਰੱਖਿਆ ਗਿਆ। ਮੁੱਖ ਮਹਿਮਾਨ ਇੰਜੀ. ਜਨੇਸ਼ ਗਰਗ ਅਤੇ ਹੋਰ ਮਹਿਮਾਨਾਂ ਨੇ ਹਰੀ ਝੰਡੀ ਦਿਖਾ ਕੇ ਰੈਲੀ ਨੂੰ ਰਵਾਨਾ ਕੀਤਾ। ਰੈਲੀ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ, ਘੱਲ ਕਲਾਂ ਤੋਂ ਸ਼ੁਰੂ ਹੋ ਕੇ ਘੱਲ ਕਲਾਂ ਰੋਡ, ਰੱਤੀਆਂ ਮਾਰਗ ਅਤੇ ਗਰੀਨ ਸਿਟੀ ਦੇ ਰਸਤੇ ਹੁੰਦੀ ਹੋਈ ਆਈ. ਐਸ. ਐਫ. ਸੀ. ਪੀ.ਆਰ. ਵਿਖੇ ਪਹੁੰਚੀ, ਜਿੱਥੇ ਰੈਲੀ ਦਾ ਸਵਾਗਤ ਕੀਤਾ ਗਿਆ। ਰੈਲੀ ਦੌਰਾਨ ਵਿਦਿਆਰਥੀਆਂ ਵਲੋਂ ਐਂਟੀਮਾਈਕ੍ਰੋਬੀਅ ਲ ਰੇਜਿਸਟੈਂਸ ਨਾਲ ਸਬੰਧਿਤ ਵੱਖ-ਵੱਖ ਜਾਗਰੂਕਤਾ ਨਾਅਰੇ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾ. ਆਰ.ਕੇ. ਨਾਰੰਗ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਐਂਟੀਮਾਈਕ੍ਰੋਬੀਅਲ ਰੇਜਿਸਟੈਂਸ ਪ੍ਰਤੀ ਸਮਾਜ ਨੂੰ ਜਾਗਰੂਕ ਕਰਨ ਲਈ ਹਰੇਕ ਫਾਰਮਾਸਿਸਟ ਨੂੰ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਣੀ ਚਾਹੀਦੀ ਹੈ। ਰੈਲੀ ਦੇ ਸ਼ਾਨਦਾਰ ਆਯੋਜਨ ਤੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀ. ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ, ਪ੍ਰਿੰਸੀਪਲ ਡਾ. ਆਰ.ਕੇ. ਨਾਰੰਗ ਨੇ ਡਿਪਾਰਟਮੈਂਟ ਆਫ਼ ਫਾਰਮ.ਡੀ. ਅਤੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਪਿੰਡ ਗਾਜੀਆਣਾ ਤੋਂ ਮੌਜੂਦਾ ਪੰਜ ਪੰਚਾਇਤ ਮੈਂਬਰ ਹੋਏ ‘ਆਪ’ ’ਚ ਸ਼ਾਮਿਲ ਅਗਲੀ ਖ਼ਬਰ ਪੰਜਾਬ ਦੀ ਖੇਤੀ ਨੂੰ ਬਚਾਉਣ ਲਈ ਫ਼ਸਲਾਂ ਦੀ ਪੱਕੀ ਖਰੀਦ ਅਤੇ ਪਾਣੀ ਦੀ ਸੰਭਾਲ ਨੂੰ ਪਹਿਲ ਦੇਵੇ ਸਰਕਾਰ-ਭੁਪਿੰਦਰ ਸਿੰਘ
Ad Position 24