26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਸਪਰਿੰਗ ਫੀਲਡ ਕਾਨਵੈਂਟ ਸਕੂਲ ਦੀ ਵਿਦਿਆਰਥਣ ਨੇ ਜਿੱਤਿਆ ਕਾਂਸੀ ਦਾ ਮੈਡਲ

ਬਾਘਾ ਪੁਰਾਣਾ, 25 ਸਤੰਬਰ (ਟਿੰਕੂ ਕਾਠਪਾਲ)-ਸਪਰਿੰਗ ਫੀਲਡ ਕਾਨਵੈਂਟ ਸਕੂਲ ਬਾਘਾ ਪੁਰਾਣਾ ਦੀ ਵਿਦਿਆਰਥਣ ਗੁਰਰਹਿਮਤ ਕੌਰ ਨੇ ਰੈਸਲਿੰਗ (ਕੁਸ਼ਤੀ) ਦੇ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਜਾਣਕਾਰੀ ਦਿੰਦਿਆਂ ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਗੁਰਰਹਿਮਤ ਕੌਰ ਨੇ ਪਹਿਲਾਂ ਜ਼ਿਲ੍ਹਾ ਪੱਧਰ ’ਤੇ ਪਹਿਲਾ ਸਥਾਨ ਹਾਸਲ ਕੀਤਾ ਸੀ।

Ad Position 21
No active advertisement
ਅਜੀਤ ਡੈਸਕ 26-09-2026
ਬਾਘਾ ਪੁਰਾਣਾ, 25 ਸਤੰਬਰ (ਟਿੰਕੂ ਕਾਠਪਾਲ)-ਸਪਰਿੰਗ ਫੀਲਡ ਕਾਨਵੈਂਟ ਸਕੂਲ ਬਾਘਾ ਪੁਰਾਣਾ ਦੀ ਵਿਦਿਆਰਥਣ ਗੁਰਰਹਿਮਤ ਕੌਰ ਨੇ ਰੈਸਲਿੰਗ (ਕੁਸ਼ਤੀ) ਦੇ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਜਾਣਕਾਰੀ ਦਿੰਦਿਆਂ ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਗੁਰਰਹਿਮਤ ਕੌਰ ਨੇ ਪਹਿਲਾਂ ਜ਼ਿਲ੍ਹਾ ਪੱਧਰ ’ਤੇ ਪਹਿਲਾ ਸਥਾਨ ਹਾਸਲ ਕੀਤਾ ਸੀ। ਇਸ ਤੋਂ ਬਾਅਦ ਉਸ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਧੂਕੇ (ਫਾਜ਼ਿਲਕਾ) ਵਿਖੇ ਕਰਵਾਈਆਂ ਗਈਆਂ 70ਵੀਂਆਂ ਪੰਜਾਬ ਸਕੂਲ ਖੇਡਾਂ ਵਿਚ ਮੋਗਾ ਜ਼ਿਲ੍ਹੇ ਦੀ ਪ੍ਰਤੀਨਿਧਤਾ ਕੀਤੀ ਤੇ 45 ਕਿੱਲੋ ਭਾਰ ਵਰਗ ਵਿਚ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਗੁਰਰਹਿਮਤ ਕੌਰ ਨੇ ਕਾਂਸੀ ਦਾ ਮੈਡਲ ਜਿੱਤ ਕੇ ਰਾਸ਼ਟਰੀ (ਨੈਸ਼ਨਲ) ਖੇਡਾਂ ਵਿਚ ਹਿੱਸਾ ਲੈਣ ਦਾ ਰਾਹ ਪੱਧਰਾ ਕਰ ਲਿਆ ਹੈ। ਸਕੂਲ ਦੇ ਚੇਅਰਮੈਨ ਨਰ ਸਿੰਘ ਬਰਾੜ ਨੇ ਦੱਸਿਆ ਕਿ ਸਕੂਲ ਵਿਚ ਸਿੱਖਿਆ ਦੇ ਨਾਲ-ਨਾਲ ਖੇਡਾਂ ਵੱਲ ਵੀ ਉਚੇਚਾ ਧਿਆਨ ਦਿੱਤਾ ਜਾਂਦਾ ਹੈ। ਉਨ੍ਹਾਂ ਇਸ ਪ੍ਰਾਪਤੀ ਦਾ ਸਿਹਰਾ ਸਕੂਲ ਦੇ ਡੀ.ਪੀ.ਈ. ਹਰਜਿੰਦਰ ਸਿੰਘ, ਡੀ.ਪੀ.ਈ. ਹਰਦੀਪ ਕੌਰ ਦੀ ਸਖਤ ਮਿਹਨਤ ਅਤੇ ਸਕੂਲ ਵਿਚ ਉਪਲਬਧ ਖੁੱਲ੍ਹੇ ਖੇਡ ਮੈਦਾਨਾਂ ਨੂੰ ਦਿੱਤਾ। ਗੁਰਰਹਿਮਤ ਕੌਰ ਦੀ ਇਸ ਸਫਲਤਾ ’ਤੇ ਚੇਅਰਮੈਨ ਨਰ ਸਿੰਘ ਬਰਾੜ, ਪ੍ਰਿੰਸੀਪਲ ਬਾਇਜੂ ਵਿਜੇ, ਕੋਆਰਡੀਨੇਟਰ ਮੈਡਮ ਅਨੂਪਮ ਸ਼ਰਮਾ ਅਤੇ ਸਮੂਹ ਸਟਾਫ ਨੇ ਖਿਡਾਰਨ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਵਧੀਕ ਡਿਪਟੀ ਕਮਿਸ਼ਨਰ ਵਲੋਂ ਕਿਸਾਨਾਂ ਨੂੰ ਪੱਕੇ ਝੋਨੇ ਦੀ ਹੀ ਕਟਾਈ ਕਰਾਉਣ ਦੀ ਅਪੀਲ ਅਗਲੀ ਖ਼ਬਰ ਸਿੱਖਾਂ ਦੀਆਂ ਸਿਰਮੌਰ ਧਾਰਮਿਕ ਸੰਸਥਾਵਾਂ ’ਤੇ ਨਰੈਣੂ ਮਹੰਤਾਂ ਦਾ ਕਬਜ਼ਾ ਹੋਇਆ-ਰੇਸ਼ਮ ਸਿੰਘ ਠੱਠੀ ਭਾਈ
Ad Position 24