ਭਾਈ ਬਚਨ ਸਿੰਘ ਕੁਸ਼ਤੀ ਅਖਾੜਾ ਫੂਲੇਵਾਲਾ ਦੀਆਂ ਪਹਿਲਵਾਨ ਲੜਕੀਆਂ ਨੇ ਮਾਰੀਆਂ ਮੱਲਾਂ
ਸਮਾਧ ਭਾਈ, 25 ਸਤੰਬਰ (ਜਗਰੂਪ ਸਿੰਘ ਸਰੋਆ)-ਫ਼ਾਜ਼ਿਲਕਾ ਵਿਖੇ ਹੋਈਆਂ ਪੰਜਾਬ ਸਕੂਲ ਸਟੇਟ ਚੈਂਪੀਅਨਸ਼ਿਪ ਵਿਚ ਭਾਈ ਬਚਨ ਸਿੰਘ ਕੁਸ਼ਤੀ ਅਖਾੜਾ ਫੂਲੇਵਾਲਾ ਦੀਆਂ ਪਹਿਲਵਾਨ ਲੜਕੀਆਂ ਨੇ ਮੱਲਾਂ ਮਾਰੀਆਂ। ਇਸ ਸਬੰਧੀ ਕੋਚ ਪਹਿਲਵਾਨ ਗੁਰਸੇਵਕ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਅਖਾੜੇ ਦੀ ਪਹਿਲਵਾਨ ਲੜਕੀ ਰਮਨਦੀਪ ਕੌਰ ਨੇ 40 ਕਿੱਲੋ ਭਾਰ ਵਰਗ ਵਿਚ ਗੋਲਡ ਮੈਡਲ, ਗੁੰਜਨ ਭਗਤ ਨੇ 46 ਕਿੱਲੋ ਭਾਰ ਵਰਗ ਵਿਚ ਬਰਾਊਨ ਮੈਡਲ ਅਤੇ ਗੁਰਰਹਿਮਤ ਕੌਰ ਨੇ 50 ਕਿੱਲੋ ਭਾਰ ਵਰਗ ਵਿਚ ਬਰਾਊਨ ਮੈਡਲ ਜਿੱਤ ਕੇ ਅਖਾੜੇ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।
ਸਮਾਧ ਭਾਈ, 25 ਸਤੰਬਰ (ਜਗਰੂਪ ਸਿੰਘ ਸਰੋਆ)-ਫ਼ਾਜ਼ਿਲਕਾ ਵਿਖੇ ਹੋਈਆਂ ਪੰਜਾਬ ਸਕੂਲ ਸਟੇਟ ਚੈਂਪੀਅਨਸ਼ਿਪ ਵਿਚ ਭਾਈ ਬਚਨ ਸਿੰਘ ਕੁਸ਼ਤੀ ਅਖਾੜਾ ਫੂਲੇਵਾਲਾ ਦੀਆਂ ਪਹਿਲਵਾਨ ਲੜਕੀਆਂ ਨੇ ਮੱਲਾਂ ਮਾਰੀਆਂ। ਇਸ ਸਬੰਧੀ ਕੋਚ ਪਹਿਲਵਾਨ ਗੁਰਸੇਵਕ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਅਖਾੜੇ ਦੀ ਪਹਿਲਵਾਨ ਲੜਕੀ ਰਮਨਦੀਪ ਕੌਰ ਨੇ 40 ਕਿੱਲੋ ਭਾਰ ਵਰਗ ਵਿਚ ਗੋਲਡ ਮੈਡਲ, ਗੁੰਜਨ ਭਗਤ ਨੇ 46 ਕਿੱਲੋ ਭਾਰ ਵਰਗ ਵਿਚ ਬਰਾਊਨ ਮੈਡਲ ਅਤੇ ਗੁਰਰਹਿਮਤ ਕੌਰ ਨੇ 50 ਕਿੱਲੋ ਭਾਰ ਵਰਗ ਵਿਚ ਬਰਾਊਨ ਮੈਡਲ ਜਿੱਤ ਕੇ ਅਖਾੜੇ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਸਰਪੰਚ ਨਿਰਭੈ ਸਿੰਘ, ਸੁਰਿੰਦਰ ਸਿੰਘ ਦੇਬੀ, ਗੁਰਪ੍ਰੀਤ ਸਿੰਘ ਮੈਂਬਰ, ਪ੍ਰਧਾਨ ਮਨਦੀਪ ਸਿੰਘ, ਜਗਤਾਰ ਸਿੰਘ ਤਾਰਾ, ਜਗਮੋਹਨ ਸਿੰਘ, ਗੁਰਜੇਪਾਲ ਸਿੰਘ, ਦਰਸ਼ਨ ਸਿੰਘ ਗਿੱਲ, ਗੁਰਸ਼ਰਨ ਸਿੰਘ, ਜੋਗਾ ਗਿੱਲ, ਗੁਰਬਿੰਦਰ ਸਿੰਘ, ਮਨਜੀਤ ਪੰਨੂੰ, ਮਨਪ੍ਰੀਤ ਸਿੰਘ ਲਾਡੀ, ਜਸਵੀਰ ਸਿੰਘ ਸੀਰਾ, ਸੁਖਪ੍ਰੀਤ ਸਿੰਘ, ਗਗਨਾ ਗਿੱਲ, ਗੁਰਜੀਤ ਸਰਪੰਚ, ਅਮਨਾ ਢਿੱਲੋਂ, ਪੰਮਾ ਡਾਕਟਰ, ਅਮਰੀਕ ਡਾਕਟਰ, ਗੁਰਦੇਵ ਸਿੰਘ ਨੰਬਰਦਾਰ, ਧਰਮਪਾਲ ਸਿੰਘ ਧੰਮਾ, ਗੁਰਮੀਤ ਮੈਂਬਰ, ਸੋਨਾ ਬਰਾੜ, ਸੁਖਜਿੰਦਰ ਕੋਕਾ, ਗੁਰਦਿੱਤ ਸਿੰਘ, ਰਵਿੰਦਰ ਸਿੰਘ, ਸਮੂਹ ਸਤਿਕਾਰ ਕਮੇਟੀ ਮੈਂਬਰਾਂ ਨੇ ਇਸ ਪ੍ਰਾਪਤੀ ‘ਤੇ ਕੋਚ ਪਹਿਲਵਾਨ ਗੁਰਸੇਵਕ ਸਿੰਘ ਅਤੇ ਖਿਡਾਰਨਾਂ ਨੂੰ ਮੁਬਾਰਕਾਬਾਦ ਦਿੱਤੀ।