26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਅਵਾਰਡ ਹਾਸਲ ਕਰਨਾ ਉਨ੍ਹਾਂ ਲਈ ਵੱਡੀ ਪ੍ਰਾਪਤੀ ਤੇ ਸੰਸਥਾਵਾਂ ਲਈ ਮਾਣ ਵਾਲੀ ਗੱਲ-ਚੇਅਰਮੈਨ ਕਲੇਰ

ਬੱਧਨੀ ਕਲਾਂ, 26 ਸਤੰਬਰ (ਸੰਜੀਵ ਕੋਛੜ)-ਸੰਤ ਬਾਬਾ ਨਾਹਰ ਸਿੰਘ ਸਨ੍ਹੇਰਾਂ ਵਾਲੇ ਅਤੇ ਸੰਤ ਬਾਬਾ ਕਪੂਰ ਸਿੰਘ ਦੇ ਆਸ਼ੀਰਵਾਦ ਸਦਕਾ ‘ਬਾਬੇ ਕੇ ਗਰੁੱਪ ਆਫ ਇੰਸਟੀਚਿਊਟਸ ਦੇ ਚੇਅਰਮੈਨ ਇੰਦਰਪਾਲ ਸਿੰਘ ਕਲੇਰ ਨੂੰ ‘ਸੈਂਟਰ ਫਾਰ ਐਜੂਕੇਸ਼ਨ ਗਰੋਥ ਐਂਡ ਰਿਸਰਚ (ਸੀ. ਈ.

Ad Position 21
No active advertisement
ਅਜੀਤ ਡੈਸਕ 27-09-2026
ਬੱਧਨੀ ਕਲਾਂ, 26 ਸਤੰਬਰ (ਸੰਜੀਵ ਕੋਛੜ)-ਸੰਤ ਬਾਬਾ ਨਾਹਰ ਸਿੰਘ ਸਨ੍ਹੇਰਾਂ ਵਾਲੇ ਅਤੇ ਸੰਤ ਬਾਬਾ ਕਪੂਰ ਸਿੰਘ ਦੇ ਆਸ਼ੀਰਵਾਦ ਸਦਕਾ ‘ਬਾਬੇ ਕੇ ਗਰੁੱਪ ਆਫ ਇੰਸਟੀਚਿਊਟਸ ਦੇ ਚੇਅਰਮੈਨ ਇੰਦਰਪਾਲ ਸਿੰਘ ਕਲੇਰ ਨੂੰ ‘ਸੈਂਟਰ ਫਾਰ ਐਜੂਕੇਸ਼ਨ ਗਰੋਥ ਐਂਡ ਰਿਸਰਚ (ਸੀ. ਈ. ਜੀ. ਆਰ.) ਨਵੀਂ ਦਿੱਲੀ ਵਲੋਂ ‘ਆਈਕੌਨਿਕ ਲੀਡਰ ਆਫ ਦ ਈਅਰ 2026’ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ| ਇਹ ਅਵਾਰਡ ਉਨ੍ਹਾਂ ਦੀ ਸ਼ਾਨਦਾਰ ਅਗਵਾਈ, ਸਿੱਖਿਆ ਦੇ ਖੇਤਰ ਵਿਚ ਪਾਏ ਯੋਗਦਾਨ ਅਤੇ ਵਿੱਦਿਅਕ ਸੰਸਥਾਵਾਂ ਦੇ ਵਿਕਾਸ ਤੇ ਤਰੱਕੀ ਲਈ ਕੀਤੇ ਗਏ ਸਮਰਪਿਤ ਯਤਨਾਂ ਨੂੰ ਮਾਨਤਾ ਦਿੰਦਾ ਹੈ| ਇਹ ਸਨਮਾਨ ਚੇਅਰਮੈਨ ਇੰਦਰਪਾਲ ਸਿੰਘ ਕਲੇਰ ਨੂੰ ਸੀ. ਈ. ਜੀ. ਆਰ. ਦੇ ਰਾਸ਼ਟਰੀ ਪ੍ਰਧਾਨ ਅਤੇ ਸੰਸਕ੍ਰਿਤੀ ਯੂਨੀਵਰਸਿਟੀ ਮਥੁਰਾ ਦੇ ਚਾਂਸਲਰ ਡਾ. ਸਚਿਨ ਗੁਪਤਾ, ਏ. ਐਸ. ਐਮ. ਗਰੁੱਪ ਆਫ ਇੰਸਟੀਚਿਊਟਸ ਦੇ ਚੇਅਰਮੈਨ ਅਤੇ ਸੀ. ਈ. ਜੀ. ਆਰ. ਦੇ ਸੀਨੀਅਰ ਪ੍ਰਧਾਨ ਸੰਦੀਪ ਪਚਪਾਂਡੇ ਅਤੇ ਸੀ. ਈ. ਜੀ. ਆਰ. ਦੇ ਡਾਇਰੈਕਟਰ ਡਾ. ਰਵੀਸ਼ ਰੌਸ਼ਨ ਵਲੋਂ ਦਿੱਤਾ ਗਿਆ| ਅਵਾਰਡ ਪ੍ਰਾਪਤ ਕਰਨ ’ਤੇ ਇੰਦਰਪਾਲ ਸਿੰਘ ਕਲੇਰ ਨੇ ਸੰਤ ਬਾਬਾ ਨਾਹਰ ਸਿੰਘ ਸੁਨ੍ਹੇਰਾਂ ਵਾਲੇ, ਸੰਤ ਬਾਬਾ ਕਪੂਰ ਸਿੰਘ, ਪ੍ਰਬੰਧਕੀ ਕਮੇਟੀ, ਅਧਿਆਪਕਾਂ, ਸਟਾਫ ਮੈਂਬਰਾਂ, ਵਿਦਿਆਰਥੀਆਂ ਅਤੇ ਸ਼ੁੱਭਚਿੰਤਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਅਵਾਰਡ ਹਾਸਲ ਕਰਨਾ ਉਨ੍ਹਾਂ ਲਈ ਬਹੁਤ ਵੱਡੀ ਪ੍ਰਾਪਤੀ ਦੇ ਨਾਲ-ਨਾਲ ਬਾਬੇ ਕੇ ਸੰਸਥਾਵਾਂ ਲਈ ਮਾਣ ਵਾਲੀ ਗੱਲ ਹੈ| ਇਸ ਮਾਣਤਾ ਦਾ ਬਾਬੇ ਕੇ ਗਰੁੱਪ ਆਫ ਇੰਸਟੀਚਿਊਟਸ ਵਲੋਂ ਨਿੱਘਾ ਸਵਾਗਤ ਕਰਦਿਆਂ ਚੇਅਰਮੈਨ ਕਲੇਰ ਨੂੰ ਇਸ ਸ਼ਾਨਦਾਰ ਪ੍ਰਾਪਤੀ ’ਤੇ ਵਧਾਈ ਦਿੱਤੀ ਗਈ|
Ad Position 22
No active advertisement
ਪਿਛਲੀ ਖ਼ਬਰ ਵਰਕਰਾਂ ਦਾ ਇਕੱਠ ਨਾ ਹੋਣ ਕਰਕੇ ਭਾਜਪਾ ਵਲੋਂ ਬੱਧਨੀ ਕਲਾਂ ਵਿਖੇ ਰੱਖੀ ਗਈ ਰੈਲੀ ਮੌਕੇ ’ਤੇ ਹੋਈ ਰੱਦ ਅਗਲੀ ਖ਼ਬਰ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਲੈਸਟਰ ਦੀ ਪ੍ਰਬੰਧਕ ਕਮੇਟੀ ਲਈ ਵੋਟਾਂ ਅੱਜ
Ad Position 24