ਖਜਿਆਰ ਦੇ ਬੋਟੈਨੀਕਲ ਗਾਰਡਨ ’ਚ ਪਹੁੰਚੀ ਰਬਿਸਨ ਇੰਡੀਆ ਰਿਸਰਚ ਇੰਸਟੀਚਿਊਟ ਤੇ ਈ.ਡੀ.ਐਮ.ਏ. ਪੰਜਾਬ ਦੀ ਟੀਮ
ਔਸ਼ਧੀ ਪੌਦਿਆਂ, ਕੁਦਰਤੀ ਬਨਸਪਤੀ ਅਤੇ ਖੋਜ ਸੰਭਾਵਨਾਵਾਂ ਬਾਰੇ ਕੀਤਾ ਵਿਚਾਰ-ਵਟਾਂਦਰਾ
ਮੋਗਾ, 27 ਸਤੰਬਰ (ਸੁਰਿੰਦਰਪਾਲ ਸਿੰਘ)-ਰਬਿਸਨ ਇੰਡੀਆ ਇਲੈਕਟ੍ਰੋਹੋਮਿਓਪੈਥੀ ਰਿਸਰਚ ਇੰਸਟੀਚਿਊਟ ਅਤੇ ਪੰਜਾਬ ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਐਸੋਸੀਏਸ਼ਨ (ਈ. ਡੀ.
ਮੋਗਾ, 27 ਸਤੰਬਰ (ਸੁਰਿੰਦਰਪਾਲ ਸਿੰਘ)-ਰਬਿਸਨ ਇੰਡੀਆ ਇਲੈਕਟ੍ਰੋਹੋਮਿਓਪੈਥੀ ਰਿਸਰਚ ਇੰਸਟੀਚਿਊਟ ਅਤੇ ਪੰਜਾਬ ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਐਸੋਸੀਏਸ਼ਨ (ਈ.ਡੀ.ਐਮ.ਏ.) ਪੰਜਾਬ ਦੀ ਟੀਮ ਵਲੋਂ ਖੱਜਿਆਰ ਸਥਿਤ ਬੋਟੈਨੀਕਲ ਗਾਰਡਨ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਦੌਰੇ ਦੌਰਾਨ ਟੀਮ ਮੈਂਬਰਾਂ ਨੇ ਬੋਟੈਨੀਕਲ ਗਾਰਡਨ ਵਿਚ ਮੌਜੂਦ ਵੱਖ-ਵੱਖ ਕਿਸਮਾਂ ਦੀ ਬਨਸਪਤੀ ਅਤੇ ਔਸ਼ਧੀ ਪੌਦਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਪੌਦਿਆਂ ਦੀ ਪਹਿਚਾਣ, ਉਨ੍ਹਾਂ ਦੀ ਕੁਦਰਤੀ ਵਿਭਿੰਨਤਾ, ਸੰਭਾਲ ਅਤੇ ਅਧਿਐਨ ਨਾਲ ਸਬੰਧਿਤ ਵੱਖ-ਵੱਖ ਪਹਿਲੂਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਈ.ਡੀ.ਐਮ.ਏ. ਪੰਜਾਬ ਦੇ ਚੇਅਰਮੈਨ ਡਾ. ਜਗਤਾਰ ਸਿੰਘ ਸੇਖੋਂ ਨੇ ਕਿਹਾ ਕਿ ਕੁਦਰਤ ਵਿਚ ਮੌਜੂਦ ਬਨਸਪਤੀ ਅਤੇ ਔਸ਼ਧੀ ਪੌਦਿਆਂ ਦਾ ਵਿਗਿਆਨਕ ਢੰਗ ਨਾਲ ਅਧਿਐਨ ਖੋਜ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਪਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਸਰੋਤਾਂ ਦੀ ਸੰਭਾਲ ਦੇ ਨਾਲ-ਨਾਲ ਉਨ੍ਹਾਂ ਬਾਰੇ ਵਿਗਿਆਨਕ ਜਾਣਕਾਰੀ ਇਕੱਠੀ ਕਰਨਾ ਵੀ ਸਮੇਂ ਦੀ ਲੋੜ ਹੈ। ਟੀਮ ਵਲੋਂ ਖੱਜਿਆਰ ਦੀ ਕੁਦਰਤੀ ਸੁੰਦਰਤਾ, ਹਰੇ-ਭਰੇ ਵਾਤਾਵਰਣ ਅਤੇ ਬਨਸਪਤੀ ਦੀ ਵਿਭਿੰਨਤਾ ਦੀ ਵੀ ਸ਼ਲਾਘਾ ਕੀਤੀ ਗਈ। ਇਸ ਦੌਰੇ ਨੂੰ ਅਧਿਐਨ, ਖੋਜ ਅਤੇ ਕੁਦਰਤੀ ਔਸ਼ਧੀ ਪੌਦਿਆਂ ਬਾਰੇ ਗਿਆਨ ਸਾਂਝਾ ਕਰਨ ਵਾਲੀ ਇਕ ਮਹੱਤਵਪੂਰਨ ਗਤੀਵਿਧੀ ਦੱਸਿਆ ਗਿਆ। ਇਸ ਮੌਕੇ ਰਬਿਸਨ ਇੰਡੀਆ ਇਲੈਕਟ੍ਰੋਹੋਮਿਓਪੈਥੀ ਰਿਸਰਚ ਇੰਸਟੀਚਿਊਟ ਅਤੇ ਈ.ਡੀ . ਐਮ.ਏ. ਪੰਜਾਬ ਦੀ ਟੀਮ ਦੇ ਮੈਂਬਰ ਡਾ. ਜਗਤਾਰ ਸਿੰਘ ਸੇਖੋਂ ਚੇਅਰਮੈਨ, ਡਾ. ਕਮਲਜੀਤ ਕੌਰ ਸੇਖੋਂ, ਕੋਰ ਕਮੇਟੀ ਮੈਂਬਰ ਡਾ. ਜਗਜੀਤ ਸਿੰਘ ਗਿੱਲ, ਕੋਰ ਕਮੇਟੀ ਮੈਂਬਰ ਡਾ. ਜਗਮੋਹਣ ਸਿੰਘ ਧੂੜ ਕੋਟ, ਪ੍ਰਧਾਨ ਡਾ. ਸੰਤੋਖ ਸਿੰਘ, ਜਰਨਲ ਸਕੱਤਰ ਡਾ. ਪਰਮਿੰਦਰ ਪਾਠਕ ਅਤੇ ਪੂਰੇ ਭਾਰਤ ਤੋ 150 ਇਲੈਕਟ੍ਰੋਹੋਮਿਓਪੈਥਿਕ ਡਾਕਟਰ ਮੌਜੂਦ ਸਨ।