ਗੁਰੂ ਨਾਨਕ ਕਾਲਜ ਮੋਗਾ ਵਿਖੇ ‘ਅਨੁਵਾਦ: ਹੁਨਰ ਅਤੇ ਰਣਨੀਤੀਆਂ’ ਵਿਸ਼ੇ ’ਤੇ ਇਕ ਰੋਜ਼ਾ ਵਰਕਸ਼ਾਪ
ਮੋਗਾ, 27 ਸਤੰਬਰ (ਜਸਪਾਲ ਸਿੰਘ ਬੱਬੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪ੍ਰਬੰਧਕੀ ਦੇਖ-ਰੇਖ ਅਤੇ ਡਾਇਰੈਕਟੋਰੇਟ ਬਹਾਦਰਗੜ੍ਹ ਪਟਿਆਲਾ ਦੀ ਗਤੀਸ਼ੀਲ ਅਗਵਾਈ ਹੇਠ ਗੁਰੂ ਨਾਨਕ ਕਾਲਜ ਵਲੋਂ ‘ਅਨੁਵਾਦ: ਹੁਨਰ ਅਤੇ ਰਣਨੀਤੀਆਂ’ ਵਿਸ਼ੇ ’ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ| ਅੰਗਰੇਜ਼ੀ ਦੇ ਪੋਸਟ ਗ੍ਰੈਜੂਏਟ ਵਿਭਾਗ ਅਤੇ ਇੰਗਲਿਸ਼ ਲਿਟਰੇਰੀ ਸਰਕਲ ਵਲੋਂ ਇਹ ਪਹਿਲਕਦਮੀ ਕਰਦਿਆਂ ਕਰਵਾਈ ਗਈ ਇਸ ਵਰਕਸ਼ਾਪ ਵਿਚ ਮੁੱਖ ਬੁਲਾਰੇ ਵਜੋਂ ਐਮ. ਆਰ.
ਮੋਗਾ, 27 ਸਤੰਬਰ (ਜਸਪਾਲ ਸਿੰਘ ਬੱਬੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪ੍ਰਬੰਧਕੀ ਦੇਖ-ਰੇਖ ਅਤੇ ਡਾਇਰੈਕਟੋਰੇਟ ਬਹਾਦਰਗੜ੍ਹ ਪਟਿਆਲਾ ਦੀ ਗਤੀਸ਼ੀਲ ਅਗਵਾਈ ਹੇਠ ਗੁਰੂ ਨਾਨਕ ਕਾਲਜ ਵਲੋਂ ‘ਅਨੁਵਾਦ: ਹੁਨਰ ਅਤੇ ਰਣਨੀਤੀਆਂ’ ਵਿਸ਼ੇ ’ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ| ਅੰਗਰੇਜ਼ੀ ਦੇ ਪੋਸਟ ਗ੍ਰੈਜੂਏਟ ਵਿਭਾਗ ਅਤੇ ਇੰਗਲਿਸ਼ ਲਿਟਰੇਰੀ ਸਰਕਲ ਵਲੋਂ ਇਹ ਪਹਿਲਕਦਮੀ ਕਰਦਿਆਂ ਕਰਵਾਈ ਗਈ ਇਸ ਵਰਕਸ਼ਾਪ ਵਿਚ ਮੁੱਖ ਬੁਲਾਰੇ ਵਜੋਂ ਐਮ.ਆਰ. ਸਰਕਾਰੀ ਕਾਲਜ ਫਾਜ਼ਿਲਕਾ ਦੇ ਅਸਿਸਟੈਂਟ ਪ੍ਰੋਫੈਸਰ ਨਵਦੀਪ ਸਿੰਘ ਸ਼ਾਮਿਲ ਹੋਏ| ਜਿਨ੍ਹਾਂ ਦੀ ਸਹਿ-ਅਨੁਵਾਦਿਤ ਦਲਿਤ ਛੋਟੀਆਂ ਕਹਾਣੀਆਂ ਦੀ ਕਿਤਾਬ ‘ ਗੈਂਗਰੀਨਾ’ ਪੈਂਗੁਇਨ ਹੈਂਡਮ ਹਾਊਸ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ| ਅੰਗਰੇਜ਼ੀ ਦੇ ਪੀ.ਜੀ. ਵਿਭਾਗ ਦੇ ਇੰਚਾਰਜ ਡਾ. ਸੁਪ੍ਰੀਆ ਭੰਡਾਰੀ ਨੇ ਮੁੱਖ ਬੁਲਾਰੇ ਨਵਦੀਪ ਸਿੰਘ, ਪ੍ਰਿੰਸੀਪਲ ਡਾ. ਗੁਰਿੰਦਰਜੀਤ ਸਿੰਘ ਭੁੱਲਰ, ਕਾਮਰਸ ਵਿਭਾਗ ਦੇ ਮੁਖੀ ਬਾਲਾ ਖੰਨਾ ਅਤੇ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਡਾ. ਵਿਕਾਸ ਮੌਂਗੀਆ ਦਾ ਨਿੱਘਾ ਸਵਾਗਤ ਕਰਕੇ ਵਰਕਸ਼ਾਪ ਦੀ ਸ਼ੁਰੂਆਤ ਕੀਤੀ| ਪ੍ਰਿੰਸੀਪਲ ਡਾ. ਗੁਰਿੰਦਰਜੀਤ ਸਿੰਘ ਭੁੱਲਰ ਨੇ ਮੁੱਖ ਬੁਲਾਰੇ ਨੂੰ ਬੂਟਾ ਭੇਟ ਕਰਕੇ ਵਰਕਸ਼ਾਪ ਦੀ ਰਸਮੀ ਸ਼ੁਰੂਆਤ ਕੀਤੀ| ਉਨ੍ਹਾਂ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਨ ਅਤੇ ਉਨ੍ਹਾਂ ਲਈ ਕਰੀਅਰ ਦੇ ਨਵੇਂ ਰਾਹ ਖੋਲ੍ਹਣ ਲਈ ਅਜਿਹੀਆਂ ਵਰਕਸ਼ਾਪਾਂ ਦੀ ਲੋੜ ’ਤੇ ਜ਼ੋਰ ਦਿੱਤਾ| ਮੁੱਖ ਬੁਲਾਰੇ ਨੇ ਅਨੁਵਾਦ ਕੀਤੇ ਗਏ ਕਾਰਜਾਂ ਵਿਚੋਂ ਵਿਹਾਰਕ ਉਦਾਹਰਨਾਂ ਲੈਂਦੇ ਹੋਏ ਪੀ.ਪੀ.ਟੀ. ਰਾਹੀਂ ਆਪਣੇ ਵਿਚਾਰ ਪੇਸ਼ ਕੀਤੇ| ਉਨ੍ਹਾਂ ਨੇ ਨਾ ਸਿਰਫ਼ ਵੱਖ-ਵੱਖ ਸਾਹਿਤਕ ਰੂਪਾਂ ਬਾਰੇ ਗੱਲ ਕੀਤੀ ਸਗੋਂ ਅਨੁਵਾਦ ਵਿਚ ਬਰਾਬਰ ਦੇ ਸ਼ਬਦ ਲੱਭਣ ਦੀਆਂ ਚੁਨੌਤੀਆਂ ’ਤੇ ਵੀ ਚ ਾਨਣਾ ਪਾਇਆ| ਮੁੱਖ ਬੁਲਾਰੇ ਨੇ ਅਨੁਵਾਦ ਦੇ ਕੰਮਾਂ ਨੂੰ ਸਵੀਕਾਰ ਕਰਨ ਲਈ ਕੁਝ ਮਹੱਤਵਪੂਰਨ ਫੈਲੋਸ਼ਿਪਾਂ ਅਤੇ ਵੈੱਬਸਾਈਟਾਂ ਦੇ ਸੁਝਾਅ ਵੀ ਦਿੱਤੇ| ਪ੍ਰੋਫੈਸਰ ਪ੍ਰਭਦੀਪ ਕੌਰ ਅਤੇ ਪ੍ਰੋਫੈਸਰ ਰੀਤੂ ਸ਼ਰਮਾ ਨੇ ਵਰਕਸ਼ਾਪ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿਚ ਵਿਸ਼ੇਸ਼ ਭੂਮਿਕਾ ਨਿਭਾਈ| ਡਾ. ਸਿਮਰਜੀਤ ਕੌਰ ਨੇ ਵੀ ਵਰਕਸ਼ਾਪ ਵਿਚ ਸ਼ਿਰਕਤ ਕੀਤੇ| ਡਾ. ਸੁਪ੍ਰੀਆ ਭੰਡਾਰੀ ਨੇ ਸਾਰਿਆਂ ਦਾ ਧੰਨਵਾਦ ਕੀਤਾ|