27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਸਾਬਕਾ ਸਰਪੰਚ ਹਾਕਮ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ

ਨੱਥੂਵਾਲਾ ਗਰਬੀ, 27 ਸਤੰਬਰ (ਨਵਦੀਪ ਸਿੰਘ)-ਪਿੰਡ ਹਰੀਏਵਾਲਾ ਦੇ ਸਾਬਕਾ ਸਰਪੰਚ ਹਾਕਮ ਸਿੰਘ ਨਮਿਤ ਪਾਠ ਦੇ ਭੋਗ ਗੁਰਦੁਆਰਾ ਸਾਹਿਬ ਮਹਿਤਾਬਗੜ੍ਹ ਨੱਥੂਵਾਲਾ ਗਰਬੀ ਵਿਖੇ ਪਾਏ ਗਏ। ਇਸ ਸਮੇਂ ਭਾਈ ਸੋਹਣ ਸਿੰਘ ਮੋਗਾ ਵਾਲਿਆਂ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਉਪਰੰਤ ਸਾਬਕਾ ਸਰਪੰਚ ਅਮਰ ਸਿੰਘ ਫੂਲੇਵਾਲਾ, ਬੀ.

Ad Position 21
No active advertisement
ਹਾਕਮ ਸਿੰਘ ਸਾਬਕਾ ਸਰਪੰਚ ਨਮਿਤ ਸ਼ਰਧਾਂਜਲੀ ਸਮਾਗਮ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਵੱਖ ਵੱਖ ਆਗੂ| ਤਸਵੀਰਾਂ: ਨਵਦੀਪ ਸਿੰਘ 28-09-2026
ਨੱਥੂਵਾਲਾ ਗਰਬੀ, 27 ਸਤੰਬਰ (ਨਵਦੀਪ ਸਿੰਘ)-ਪਿੰਡ ਹਰੀਏਵਾਲਾ ਦੇ ਸਾਬਕਾ ਸਰਪੰਚ ਹਾਕਮ ਸਿੰਘ ਨਮਿਤ ਪਾਠ ਦੇ ਭੋਗ ਗੁਰਦੁਆਰਾ ਸਾਹਿਬ ਮਹਿਤਾਬਗੜ੍ਹ ਨੱਥੂਵਾਲਾ ਗਰਬੀ ਵਿਖੇ ਪਾਏ ਗਏ। ਇਸ ਸਮੇਂ ਭਾਈ ਸੋਹਣ ਸਿੰਘ ਮੋਗਾ ਵਾਲਿਆਂ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਉਪਰੰਤ ਸਾਬਕਾ ਸਰਪੰਚ ਅਮਰ ਸਿੰਘ ਫੂਲੇਵਾਲਾ, ਬੀ. ਕੇ. ਯੂ. ਖੋਸਾ ਦੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਉੱਗੋਕੇ, ਪੰਜਾਬ ਮੰਡੀ ਬੋਰਡ ਫਰੀਦਕੋਟ ਦੇ ਰਿਟਾਇਰਡ ਸੈਕਟਰੀ ਕਰਮ ਸਿੰਘ, ਐਡਵੋਕੇਟ ਧਰਮਪਾਲ ਸਿੰਘ ਨਿਹਾਲ ਸਿੰਘ ਵਾਲਾ, ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਸਪੁੱਤਰ ਕਮਲਜੀਤ ਸਿੰਘ ਬਰਾੜ, ਅੰਮ੍ਰਿਤਪਾਲ ਸਿੰਘ ਸੁਖਾਨੰਦ ਹਲਕਾ ਵਿਧਾਇਕ ਆਦਿ ਆਗੂਆਂ ਨੇ ਸਵ: ਹਾਕਮ ਸਿੰਘ ਸਾਬਕਾ ਸਰਪੰਚ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ। ਇਸ ਸਮੇਂ ਪਰਿਵਾਰ ਦੀ ਤਰਫੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸਵ. ਹਾਕਮ ਸਿੰਘ ਸਾਬਕਾ ਸਰਪੰਚ ਨਾਲ ਬਿਤਾਏ ਹੋਏ ਪਲ ਵੀ ਸਾਂਝੇ ਕੀਤੇ। ਸਟੇਜ ਦੀ ਕਾਰਵਾਈ ਰਾਜਵੰਤ ਸਿੰਘ ਮਾਹਲਾ ਨੇ ਚਲਾਈ। ਇਸ ਸਮੇਂ ਜ਼ੈਲਦਾਰ ਬਲਵਿੰਦਰ ਸਿੰਘ ਵਾਂਦਰ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮੋਗਾ, ਖਣਮੁਖ ਭਾਰਤੀ ਪੱਤੋ, ਬਲਤੇਜ ਸਿੰਘ ਲੰਗੇਆਣਾ ਸੀਨੀਅਰ ਆਗੂ, ਵਰਿੰਦਰ ਮਧੇਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਅੰਮ੍ਰਿਤਪਾਲ ਸਿੰਘ ਦੀਨਾਂ ਸਾਹਿਬ ਚੇਅਰਮੈਨ ਮਾਰਕੀਟ ਕਮੇਟੀ, ਅਨੂਪ੍ਰਤਾਪ ਸਿੰਘ ਬਰਾੜ ਸਪੁੱਤਰ ਮਨਤਾਰ ਸਿੰਘ ਬਰਾੜ ਸਾਬਕਾ ਸੰਸਦੀ ਸਕੱਤਰ, ਹਰਜੋਤ ਸਿੰਘ ਡੇਮਰੂ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਜਗਦੀਸ਼ ਸਿੰਘ ਚੋਟੀਆਂ ਠੋਬਾ, ਨਿਹਾਲ ਸਿੰਘ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ, ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਜ਼ੈਲਦਾਰ ਸਾਧੂ ਸਿੰਘ ਲੰਗੇਆਣਾ, ਸਾਬਕਾ ਸਰਪੰਚ ਹਰਦੀਪ ਸਿੰਘ ਨਾਥੇਵਾਲਾ, ਨਿਰਵੈਰ ਸਿੰਘ ਸਰਪੰਚ, ਪਰਮਿੰਦਰ ਸਿੰਘ ਸਰਪੰਚ, ਇੰਦਰਜੀਤ ਸਿੰਘ ਲੰਡੇ ਮੈਂਬਰ ਬਲਾਕ ਸੰਮਤੀ, ਸੁਖਮੰਦਰ ਸਿੰਘ ਭਲੂਰ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ, ਗੁਰਦਰਸ਼ਨ ਸਿੰਘ ਕਾਲੇਕੇ ਮੀਤ ਪ੍ਰਧਾਨ ਬੀ. ਕੇ. ਯੂ. ਖੋਸਾ, ਰਵਿੰਦਰ ਸਿੰਘ ਆਗੂ ਬੀ. ਕੇ. ਯੂ. ਖੋਸਾ, ਅਮਰਜੀਤ ਸਿੰਘ ਮਾਣੂੰਕੇ ਸਾਬਕਾ ਚੇਅਰਮੈਨ, ਜਸਵਿੰਦਰ ਕ q ਰ ਝੰਡੇਆਣਾ ਮੈਂਬਰ ਐਸ. ਜੀ. ਪੀ. ਸੀ., ਡਾ. ਜਸਵਿੰਦਰ ਸਿੰਘ ਭਲੂਰ, ਗੁਰਪ੍ਰੀਤ ਸਿੰਘ ਸਾਬਕਾ ਸੈਕਟਰੀ, ਡਾ. ਕਰਮ ਸਿੰਘ ਢਿਲਵਾਂ ਕਲਾਂ, ਗੁਰਚਰਨ ਸਿੰਘ ਝੰਡੇਆਣਾ, ਗੁਰਸੇਵਕ ਸਿੰਘ ਢਿਲਵਾਂ ਜ਼ਿਲ੍ਹਾ ਪ੍ਰਧਾਨ ਬੀ. ਸੀ. ਵਿੰਗ, ਸੀਨੀਅਰ ਕਾਂਗਰਸੀ ਆਗੂ ਜਗਸੀਰ ਸਿੰਘ ਨੱਥੂਵਾਲਾ, ਕੇਵਲ ਸਿੰਘ ਪ੍ਰਧਾਨ ਕਿਰਤੀ ਕਿਸਾਨੀ ਯੂਨੀਅਨ, ਦਰਸ਼ਨ ਸਿੰਘ ਜੇ. ਈ., ਅਮਰਜੀਤ ਸਿੰਘ ਇੰਸਪੈਕਟਰ ਪੰਜਾਬ ਪੁਲਿਸ, ਦਰਸ਼ਨ ਸਿੰਘ ਸਾਬਕਾ ਸਰਪੰਚ, ਜੱਸ ਮੰਗੇਵਾਲਾ, ਸੋਨੀ ਨਾਥੇਵਾਲਾ, ਜਗਦੇਵ ਸਿੰਘ ਨਿਗਾਹਾ, ਪਿੰਦਾ ਸਰਪੰਚ ਘੋਲੀਆ, ਗੀਟਣ ਸਿੰਘ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਸਰਪੰਚ ਬੱਗੇਆਣਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਬਲਦੇਵ ਸਿੰਘ ਸਾਬਕਾ ਸਰਪੰਚ ਖੁਖਰਾਣਾ, ਪਵਨ ਗੋਇਲ ਬੁੱਧ ਸਿੰਘ ਵਾਲਾ, ਚੈਰੀ ਭਾਟੀਆ, ਨੀਲਾ ਸਿੰਘ ਪ੍ਰਧਾਨ ਨੱਥੂਵਾਲਾ, ਸਤਨਾਮ ਸਿੰਘ ਮੈਨੇਜਰ ਸੁਸਾਇਟੀ, ਅੰਗਰੇਜ਼ ਸਿੰਘ ਸਰਪੰਚ ਸਮਾਲਸਰ, ਹਰਜਿੰਦਰ ਸਿੰਘ, ਹਰਿੰਦਰ ਸਿੰਘ ਸੰਧੂ, ਗੁਰਨਾਮ ਸਿੰਘ ਸਰਪੰਚ ਮਹੀਆਂਵਾਲਾ, ਗੁਰਪ੍ਰੀਤ ਸਿੰਘ ਢਿਲਵਾਂ ਕਲਾਂ, ਜਰਨੈਲ ਸਿੰਘ ਸਾਬਕਾ ਸਰਪੰਚ ਢਿਲਵਾਂ ਕਲਾਂ, ਕਰਮ ਸਿੰਘ ਢਿੱਲੋਂ ਸੈਕਟਰੀ ਮਾਰਕੀਟ ਕਮੇਟੀ ਤੇ ਸਮੂਹ ਸਟਾਫ, ਹਰਜਿੰਦਰ ਸਿੰਘ ਰੋਡੇ ਸ਼੍ਰੋਮਣੀ ਅਕਾਲੀ ਦਲ, ਗੁਰਮੇਜ ਸਿੰਘ ਸੰਧੂ ਚੌਕੀ ਇੰਚਾਰਜ ਬਰਗਾੜੀ, ਜਸਵਿੰਦਰ ਸਿੰਘ ਵੱਡਾ ਘਰ ‘ਆਪ’ ਆਗੂ, ਐਡਵੋਕੇਟ ਰੁਪਿੰਦਰ ਸਿੰਘ ਬਰਾੜ, ਬਲਕਰਨ ਸਿੰਘ ਮਾਣੂੰਕੇ, ਸੁਖਵਿੰਦਰ ਸਿੰਘ ਕੋਟ ਸੁਖੀਆ ਪ੍ਰਧਾਨ ਐਸ. ਸੀ. ਵਿੰਗ ਫਰੀਦਕੋਟ ਅਤੇ ਹਰਜੀਤ ਸਿੰਘ ਬਰਾੜ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ, ਧੂਰਕੋਟ ਕਲਾਂ ਵਿਖੇ ‘ਫਨ ਐਂਡ ਫਲੋਰਿਕ ਐਕਟੀਵਿਟੀ’ ਦਾ ਆਯੋਜਨ ਅਗਲੀ ਖ਼ਬਰ ਗੁਰੂ ਨਾਨਕ ਕਾਲਜ ਮੋਗਾ ਵਿਖੇ ‘ਅਨੁਵਾਦ: ਹੁਨਰ ਅਤੇ ਰਣਨੀਤੀਆਂ’ ਵਿਸ਼ੇ ’ਤੇ ਇਕ ਰੋਜ਼ਾ ਵਰਕਸ਼ਾਪ
Ad Position 24