ਸੀ.ਪੀ.ਆਈ. (ਐਮ) ਨੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਫੂਕਿਆ
ਕੋਟ ਈਸੇ ਖਾਂ, 28 ਸਤੰਬਰ (ਗੁਰਮੀਤ ਸਿੰਘ ਖਾਲਸਾ)- ਸੀ. ਪੀ.
ਕੋਟ ਈਸੇ ਖਾਂ, 28 ਸਤੰਬਰ (ਗੁਰਮੀਤ ਸਿੰਘ ਖਾਲਸਾ)- ਸੀ.ਪੀ.ਆਈ. (ਐਮ) ਜ਼ਿਲ੍ਹਾ ਮੋਗਾ ਵਲੋਂ ਕੋਟ ਈਸੇ ਖਾਂ ਦੇ ਮੇਨ ਚੌਕ ਵਿਚ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕਿਆ ਗਿਆ। ਇਸ ਸਮੇਂ ਕਾਮਰੇਡ ਸੁਰਜੀਤ ਸਿੰਘ ਗਗੜਾ ਸੂਬਾ ਕਮੇਟੀ ਮੈਂਬਰ, ਕਾਮਰੇਡ ਸਚਿਨ ਵਡੇਰਾ ਜ਼ਿਲ੍ਹਾ ਸਕੱਤਰ ਤੇ ਕਾਮਰੇਡ ਰਾਮ ਕ੍ਰਿਸ਼ਨ ਧਰਮਕੋਟ ਜ਼ਿਲ੍ਹਾ ਸਕੱਤਰੇਤ ਮੈਂਬਰ ਸੀ.ਪੀ.ਆਈ. (ਐਮ) ਜ਼ਿਲ੍ਹਾ ਮੋਗਾ ਨੇ ਰੋਸ ਪ੍ਰਦਰਸ਼ਨ ਦੌਰਾਨ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਨੇ ਬਿਹਾਰ, ਪੱਛਮੀ ਬੰਗਾਲ ਵਿਚ ਹੋਈਆਂ ਚੋਣਾਂ ਦੌਰਾਨ ਪੂਰਨ ਤੌਰ ’ਤੇ ਭਾਜਪਾ ਦਾ ਪੱਖ ਪੂਰਿਆ। ਭਾਜਪਾ ਨੇ ਉੱਥੇ ਮਨਮਰਜ਼ੀ ਦੀਆਂ ਵੋਟਰ ਲਿਸਟਾਂ ਤਿਆਰ ਕਰਵਾਈਆਂ ਜਦੋਂ ਕਿ ਦੂਜੀਆਂ ਸਿਆਸੀ ਪਾਰਟੀਆਂ ਦੀਆਂ ਵੱਡੇ ਪੱਧਰ ’ਤੇ ਵੋਟਾਂ ਕੱਟ ਕੇ ਸਾਜ਼ਿਸ਼ ਰਚੀ ਗਈ ਜੋ ਜਨਤਾ ਨਾਲ ਸਿੱਧਾ ਧੋਖਾ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵਿਚ 3 ਚੋਣ ਕਮਿਸ਼ਨ ਹਨ ਅਤੇ ਦੂਸਰੇ ਦੋ ਚੋਣ ਕਮਿਸ਼ਨਰਾਂ ਨੇ ਐਸ.ਆਈ.ਆਰ. ਸਬੰਧੀ 14 ਵਾਰ ਵਿਰੋਧ ਦਰਜ ਕਰਵਾਇਆ ਪਰ ਉਨ੍ਹਾਂ ਦੇ ਇਤਰਾਜ਼ਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਗਿਆ। ਆਗੂਆਂ ਕਿਹਾ ਕਿ ਸਹੀ ਲੋਕਤੰਤਰ ਦੀ ਮਜ਼ਬੂਤੀ ਲਈ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਤੁਰੰਤ ਹਟਾਇਆ ਜਾਵੇ। ਇਸ ਮੌਕੇ ਆਗੂਆਂ ਵਲੋਂ ਜਥੇਬੰਦੀ ਦੇ ਮੁੱਖ ਦਫਤਰ ਵਿਖੇ ਸ਼ਹੀਦ ਭਗਤ ਸਿੰਘ ਦਾ 119ਵਾਂ ਜਨਮ ਦਿਨ ਮਨਾਇਆ ਤੇ ਹਾਜ਼ਰ ਸਾਥੀਆਂ ਨੇ ਸ਼ਹੀਦ ਭਗਤ ਸਿੰਘ ਦੇ ਪੂਰਨਿਆਂ ’ਤੇ ਚੱਲਣ ਦਾ ਸੰਕਲਪ ਲਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਕਾਮਰੇਡ ਸੁਖਦੇਵ ਸਿੰਘ ਘਲੋਟੀ, ਕਾਮਰੇਡ ਬਲਰਾਮ ਸਿੰਘ ਠਾਕੁਰ, ਕਾਮਰੇਡ ਜੱਗਾ ਸਿੰਘ ਬੱਡੂਵਾਲ, ਕਾਮਰੇਡ ਗੁਰਿੰਦਰ ਸਿੰਘ ਵੈਰੜ, ਕਾਮਰੇਡ ਸੁਰਜਨਪਾਲ ਸਿੰਘ ਕੋਟ, ਕਾਮਰੇਡ ਸੁਰਿੰਦਰਪਾਲ ਕੋਟ, ਕਾਮਰੇਡ ਗੁਰਦੇਵ ਸਿੰਘ ਬੱਡੂਵਾਲ, ਕਾਮਰੇਡ ਕੁਲਵਿੰਦਰ ਸਿੰਘ ਰੰਡਿਆਲਾ, ਕਾਮਰੇਡ ਹਰਭਜਨ ਸਿੰਘ ਮਹਿਲ, ਕਾਮਰੇਡ ਰੋਹਿਤ ਕਾਲੜਾ, ਹਰਜਿੰਦਰ ਸਿੰਘ ਕਾਦਰਵਾਲਾ, ਨਵਕਾਸ਼, ਨਵਕਾਸ ਖੇਤੀ ਸਟੋਰ ਵਾਲੇ ਆਦਿ ਹਾਜ਼ਰ ਸਨ।