03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਗਲੋਬਲ ਵਿਜਡਮ ਕਾਨਵੈਂਟ ਸਕੂਲ ਵਿਖੇ ਫਸਟ ਏਡ ਸੰਬੰਧੀ ਵਿਸ਼ੇਸ਼ ਸੈਮੀਨਾਰ ਕਰਵਾਇਆ

ਧਰਮਕੋਟ, 2 ਅਕਤੂਬਰ (ਪਰਮਜੀਤ ਸਿੰਘ)-ਗਲੋਬਲ ਵਿਜਡਮ ਕਾਨਵੈਂਟ ਸਕੂਲ ਲੋਹਗੜ੍ਹ ਰੋਡ ਧਰਮਕੋਟ ਵਿਖੇ ਅਧਿਆਪਕਾਂ ਲਈ ਫਸਟ ਏਡ ਸਬੰਧੀ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੀ.

Ad Position 21
No active advertisement
ਅਜੀਤ ਡੈਸਕ 03-10-2026
ਧਰਮਕੋਟ, 2 ਅਕਤੂਬਰ (ਪਰਮਜੀਤ ਸਿੰਘ)-ਗਲੋਬਲ ਵਿਜਡਮ ਕਾਨਵੈਂਟ ਸਕੂਲ ਲੋਹਗੜ੍ਹ ਰੋਡ ਧਰਮਕੋਟ ਵਿਖੇ ਅਧਿਆਪਕਾਂ ਲਈ ਫਸਟ ਏਡ ਸਬੰਧੀ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੀ. ਟੀ. ਯੂਨੀਵਰਸਿਟੀ ਤੋਂ ਪਹੁੰਚੇ ਸਟਾਫ ਵਲੋਂ ਅਧਿਆਪਕਾਂ ਨੂੰ ਮੁੱਢਲੀ ਸਹਾਇਤਾ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਅਤੇ ਵਿਹਾਰਕ ਸਿਖਲਾਈ ਦਿੱਤੀ ਗਈ। ਸੈਮੀਨਾਰ ਦੌਰਾਨ ਅਧਿਆਪਕਾਂ ਨੂੰ ਬੱਚਿਆਂ ਨੂੰ ਐਮਰਜੈਂਸੀ ਸਥਿਤੀਆਂ ਵਿਚ ਸੁਰੱਖਿਅਤ ਢੰਗ ਨਾਲ ਸੰਭਾਲਣ, ਸੱਟ ਲੱਗਣ ਜਾਂ ਅਚਾਨਕ ਸਿਹਤ ਸਮੱਸਿਆ ਆਉਣ ਸਮੇਂ ਮੁੱਢਲੀ ਸਹਾਇਤਾ ਦੇਣ ਅਤੇ ਵਿਦਿਆਰਥੀਆਂ ਨੂੰ ਫਸਟ ਏਡ ਬਾਰੇ ਜਾਗਰੂਕ ਕਰਨ ਦੇ ਢੰਗ ਸਮਝਾਏ ਗਏ। ਸੈਮੀਨਾਰ ਦੇ ਅੰਤ ਵਿਚ ਭਾਗ ਲੈਣ ਵਾਲੇ ਅਧਿਆਪਕਾਂ ਨੂੰ ਸਰਟੀਫਿਕੇਟ ਵੀ ਦਿੱਤੀ ਗਏ। ਪ੍ਰਿੰਸੀਪਲ ਸਮੀਤਾ ਸਿੰਘ ਨੇ ਸੀ. ਟੀ. ਯੂਨੀਵਰਸਿਟੀ ਦੀ ਟੀਮ ਦਾ ਧੰਨਵਾਦ ਕੀਤਾ| ਇਸ ਮੌਕੇ ਐਮ.ਡੀ. ਬਲਜੀਤ ਕੌਰ ਭੁੱਲਰ ਤੇ ਚੇਅਰਮੈਨ ਡਾ. ਗੁਰਨਾਮ ਸਿੰਘ ਭੁੱਲਰ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕੀਤੀ|
Ad Position 22
No active advertisement
ਪਿਛਲੀ ਖ਼ਬਰ ਜੀ. ਐਜੂਕੇਸ਼ਨ ਧਰਮਕੋਟ ਨੇ ਲਗਵਾਇਆ ਯੂ. ਕੇ. ਦਾ ਵਿਜ਼ਟਰ ਵੀਜ਼ਾ ਅਗਲੀ ਖ਼ਬਰ ਨੇਪਾਲ ਸਥਿਤ ਮਾਂ ਭਗਵਤੀ ਦੇ ਸ਼ਕਤੀਪੀਠ ਤੋਂ ਪਾਵਨ ਜੋਤ ਲਿਆਉਣ ਲਈ ਜਥਾ ਰਵਾਨਾ
Ad Position 24