03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਉੱਘੇ ਸਾਹਿਤਕਾਰ ਕੇ. ਐਲ. ਗਰਗ ਦੇ ਦਿਹਾਂਤ ’ਤੇ ਸੀ.ਪੀ.ਆਈ. ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

ਮੋਗਾ, 2 ਅਕਤੂਬਰ (ਸੁਰਿੰਦਰਪਾਲ ਸਿੰਘ)-ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਮੋਗਾ ਪੰਜਾਬੀ ਦੇ ਉੱਘੇ ਸਾਹਿਤਕਾਰ ਅਤੇ ਹਾਸ-ਵਿਅੰਗਕਾਰ ਕੇ. ਐਲ.

Ad Position 21
No active advertisement
ਉੱਘੇ ਸਾਹਿਤਕਾਰ ਕੇ. ਐਲ. ਗਰਗ ਦੀ ਫਾਈਲ ਫੋਟੋ 03-10-2026
ਮੋਗਾ, 2 ਅਕਤੂਬਰ (ਸੁਰਿੰਦਰਪਾਲ ਸਿੰਘ)-ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਮੋਗਾ ਪੰਜਾਬੀ ਦੇ ਉੱਘੇ ਸਾਹਿਤਕਾਰ ਅਤੇ ਹਾਸ-ਵਿਅੰਗਕਾਰ ਕੇ.ਐਲ. ਗਰਗ ਦੇ ਦਿਹਾਂਤ ‘ਤੇ ਡੂੰਘੇ ਦੁੱਖ ਅਤੇ ਸ਼ੋਕ ਦਾ ਪ੍ਰਗਟਾਵਾ ਕਰਦੀ ਹੈ। ਪ੍ਰੈੱਸ ਬਿਆਨ ਜਾਰੀ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕੁਲਦੀਪ ਭੋਲਾ ਨੇ ਕਿਹਾ ਕਿ ਕੇ.ਐਲ. ਗਰਗ ਨੇ ਆਪਣੀ ਲੰਮੀ ਸਾਹਿਤਕ ਸਾਧਨਾ ਰਾਹੀਂ ਪੰਜਾਬੀ ਸਾਹਿਤ, ਵਿਸ਼ੇਸ਼ ਕਰਕੇ ਹਾਸ-ਵਿਅੰਗ ਦੀ ਵਿਧਾ ਨੂੰ ਅਮੀਰ ਬਣਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਦਾ ਵਿਅੰਗ ਸਿਰਫ਼ ਹਸਾਉਣ ਤੱਕ ਸੀਮਤ ਨਹੀਂ ਸੀ, ਸਗੋਂ ਸਮਾਜਿਕ ਕੁਰੀਤੀਆਂ, ਪਖੰਡ, ਅਨਿਆਂ ਅਤੇ ਮਨੁੱਖੀ ਜੀਵਨ ਦੀਆਂ ਤਲਖ਼ ਹਕੀਕਤਾਂ ਨੂੰ ਸਹਿਜ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਸਾਹਮਣੇ ਲਿਆਉਂਦਾ ਸੀ। ਆਪਣੀਆਂ ਪੁਸਤਕਾਂ, ਲੇਖਾਂ ਅਤੇ ਅਖ਼ਬਾਰੀ ਕਾਲਮਾਂ ਰਾਹੀਂ ਉਨ੍ਹਾਂ ਨੇ ਪੰਜਾਬੀ ਪਾਠਕਾਂ ਨਾਲ ਲੰਮਾ ਤੇ ਜਿਊਂਦਾ ਰਿਸ਼ਤਾ ਬਣਾਈ ਰੱਖਿਆ। ਕੇ. ਐਲ. ਗਰਗ ਦਾ ਵਿਛੋੜਾ ਪੰਜਾਬੀ ਸਾਹਿਤਕ ਜਗਤ, ਵਿਸ਼ੇਸ਼ ਤੌਰ ‘ਤੇ ਮੋਗਾ ਦੇ ਸਾਹਿਤਕ ਅਤੇ ਸਭਿਆਚਾਰਕ ਖੇਤਰ ਲਈ ਵੱਡਾ ਘਾਟਾ ਹੈ। ਭਾਰਤੀ ਕਮਿਊਨਿਸਟ ਪਾਰਟੀ, ਜ਼ਿਲ੍ਹਾ ਮੋਗਾ, ਕੇ. ਐਲ. ਗਰਗ ਨੂੰ ਆਪਣੀ ਭਾਵ-ਭਿੰਨੀ ਸ਼ਰਧਾਂਜਲੀ ਭੇਟ ਕਰਦੀ ਹੈ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਸਨੇਹੀਆਂ, ਸਾਥੀ ਲੇਖਕਾਂ ਅਤੇ ਸਮੁੱਚੇ ਪੰਜਾਬੀ ਸਾਹਿਤਕ ਜਗਤ ਨਾਲ ਇਸ ਦੁੱਖ ਦੀ ਘੜੀ ਵਿਚ ਦਿਲੀ ਹਮਦਰਦੀ ਅਤੇ ਸੰਵੇਦਨਾ ਪ੍ਰਗਟ ਕਰਦੀ ਹੈ। ਇਸ ਮੌਕੇ ਜ਼ਿਲ੍ਹਾ ਪਾਰਟੀ ਵਲੋਂ ਕਾਮਰੇਡ ਜਗਜੀਤ ਸਿੰਘ ਨਿਹਾਲ ਸਿੰਘ ਵਾਲਾ, ਕਾਮਰੇਡ ਸ਼ੇਰ ਸਿੰਘ ਦੌਲਤਪੁਰਾ ,ਡਾਕਟਰ ਇੰਦਰਵੀਰ ਗਿੱਲ, ਕਾਮਰੇਡ ਗੁਰਦਿੱਤ ਸਿੰਘ ਦੀਨਾ, ਕਾਮਰੇਡ ਸਵਰਾਜ ਸਿੰਘ ਢੁੱਡੀਕੇ, ਕਾਮਰੇਡ ਗੁਰਮੀਤ ਸਿੰਘ ਵਾਂਦਰ ਅਤੇ ਇੰਜ. ਸਵਰਨ ਖੋਸਾ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਗਿਆਨ ਜੋਤੀ ਸਕੂਲ ਦੀਆਂ ਕ੍ਰਿਕਟ ਖਿਡਾਰਨਾਂ ਨੇ ਜ਼ਿਲ੍ਹਾ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਗਲੀ ਖ਼ਬਰ ਹਰ ਮਹੀਨੇ ਦੀ ਸ਼ੁਰੂਆਤ ’ਤੇ ਨਿਰੰਤਰ ਜਾਰੀ ਰਹੇਗੀ ਗਊ ਸੇਵਾ-ਪ੍ਰਵੀਨ ਜਿੰਦਲ
Ad Position 24