ਮੋਗਾ ਆਰਟਸ ਕਲੱਬ ਵਲੋਂ ਸਮਾਜ ਸੇਵੀ ਹਰਸਿਮਰਤ ਸਿੰਘ ਲੰਢੇਕੇ ਤੇ ਮਨਜੀਤ ਸਿੰਘ ਮਿੰਦੀ ਸਨਮਾਨਿਤ
ਮੋਗਾ, 2 ਅਕਤੂਬਰ (ਗੁਰਤੇਜ ਸਿੰਘ ਬੱਬੀ)-ਮੋਗਾ ਆਰਟਸ ਕਲੱਬ ਜੋ ਕਿ ਹਰ ਸਾਲ ਰਾਮ ਲੀਲਾ ਦਾ ਆਯੋਜਨ ਕਰਦਾ ਆ ਰਿਹਾ ਹੈ ਅਤੇ ਹੁਣ ਵੀ ਉਨ੍ਹਾਂ ਵਲੋਂ ਸਥਾਨਕ ਸ਼ਹਿਰ ਦੀ ਪੁਰਾਣੀ ਦਾਣਾ ਮੰਡੀ ਵਿਚ ਹਨੂੰਮਾਨ ਦੀ ਮੂਰਤੀ ਕੋਲ ਰਾਮ ਲੀਲ੍ਹਾ ਲਗਾਈ ਜਾ ਰਹੀ ਹੈ ਅਤੇ ਬੀਤੀ ਦੇਰ ਸ਼ਾਮ ਕਲੱਬ ਵਲੋਂ ਸਮਾਜ ਸੇਵੀ ਹਰਸਿਮਰਤ ਸਿੰਘ ਲੰਢੇਕੇ ਅਤੇ ਗੁਰੂ ਨਾਨਕ ਮੋਦੀ ਖਾਨਾ ਦੇ ਮੁੱਖ ਸੇਵਾਦਾਰ ਮਨਜੀਤ ਸਿੰਘ ਮਿੰਦੀ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਪ੍ਰਧਾਨ ਅਜੇ ਸ਼ਰਮਾ ਨੇ ਕਿਹਾ ਕਿ ਹਰਸਿਮਰਤ ਸਿੰਘ ਲੰਢੇਕੇ ਉਨ੍ਹਾਂ ਦੇ ਮੁੱਖ ਮਹਿਮਾਨ ਸਨ ਅਤੇ ਸਮਾਜ ਸੇਵੀ ਮਨਜੀਤ ਸਿੰਘ ਮਿੰਦੀ ਜੋ ਕਿ ਗੁਰੂ ਨਾਨਕ ਮੋਦੀ ਖਾਨਾ ਸੰਸਥਾ ਰਾਹੀਂ ਪਿਛਲੇ ਬਾਈ ਸਾਲਾਂ ਤੋਂ ਹਰ ਮਹੀਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਉਂਦੇ ਆ ਰਹੇ ਹਨ ਇਸ ਲਈ ਉਹ ਸਨਮਾਨ ਦੇ ਹੱਕਦਾਰ ਹਨ ਅਤੇ ਉਨ੍ਹਾਂ ਵਲੋਂ ਸਨਮਾਨਿਤ ਕਰਨ ਤੇ ਸਮੁੱਚੀ ਮੋਗਾ ਆਰਟਸ ਕਲੱਬ ਮਾਣ ਮਹਿਸੂਸ ਕਰਦੀ ਹੈ।
ਮੋਗਾ, 2 ਅਕਤੂਬਰ (ਗੁਰਤੇਜ ਸਿੰਘ ਬੱਬੀ)-ਮੋਗਾ ਆਰਟਸ ਕਲੱਬ ਜੋ ਕਿ ਹਰ ਸਾਲ ਰਾਮ ਲੀਲਾ ਦਾ ਆਯੋਜਨ ਕਰਦਾ ਆ ਰਿਹਾ ਹੈ ਅਤੇ ਹੁਣ ਵੀ ਉਨ੍ਹਾਂ ਵਲੋਂ ਸਥਾਨਕ ਸ਼ਹਿਰ ਦੀ ਪੁਰਾਣੀ ਦਾਣਾ ਮੰਡੀ ਵਿਚ ਹਨੂੰਮਾਨ ਦੀ ਮੂਰਤੀ ਕੋਲ ਰਾਮ ਲੀਲ੍ਹਾ ਲਗਾਈ ਜਾ ਰਹੀ ਹੈ ਅਤੇ ਬੀਤੀ ਦੇਰ ਸ਼ਾਮ ਕਲੱਬ ਵਲੋਂ ਸਮਾਜ ਸੇਵੀ ਹਰਸਿਮਰਤ ਸਿੰਘ ਲੰਢੇਕੇ ਅਤੇ ਗੁਰੂ ਨਾਨਕ ਮੋਦੀ ਖਾਨਾ ਦੇ ਮੁੱਖ ਸੇਵਾਦਾਰ ਮਨਜੀਤ ਸਿੰਘ ਮਿੰਦੀ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਪ੍ਰਧਾਨ ਅਜੇ ਸ਼ਰਮਾ ਨੇ ਕਿਹਾ ਕਿ ਹਰਸਿਮਰਤ ਸਿੰਘ ਲੰਢੇਕੇ ਉਨ੍ਹਾਂ ਦੇ ਮੁੱਖ ਮਹਿਮਾਨ ਸਨ ਅਤੇ ਸਮਾਜ ਸੇਵੀ ਮਨਜੀਤ ਸਿੰਘ ਮਿੰਦੀ ਜੋ ਕਿ ਗੁਰੂ ਨਾਨਕ ਮੋਦੀ ਖਾਨਾ ਸੰਸਥਾ ਰਾਹੀਂ ਪਿਛਲੇ ਬਾਈ ਸਾਲਾਂ ਤੋਂ ਹਰ ਮਹੀਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਉਂਦੇ ਆ ਰਹੇ ਹਨ ਇਸ ਲਈ ਉਹ ਸਨਮਾਨ ਦੇ ਹੱਕਦਾਰ ਹਨ ਅਤੇ ਉਨ੍ਹਾਂ ਵਲੋਂ ਸਨਮਾਨਿਤ ਕਰਨ ਤੇ ਸਮੁੱਚੀ ਮੋਗਾ ਆਰਟਸ ਕਲੱਬ ਮਾਣ ਮਹਿਸੂਸ ਕਰਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੈਕਟਰੀ ਸੁਨੀਲ ਗਰਗ, ਕੈਸ਼ੀਅਰ ਕਸ਼ਿਸ਼ ਸਿੰਗਲਾ, ਤੇਜਵਾਨ ਜਿੰਦਲ ਚੇਅਰਪਰਸਨ, ਅਸਵ ਸਿੰਗਲਾ ਮੀਤ ਪ੍ਰਧਾਨ, ਅਜੇ ਕਥੂਰੀਆ ਡਾਇਰੈਕਟਰ, ਤਰਸੇਮ ਗਰਗ ਆਰਟ ਡਾਇਰੈਕਟਰ, ਹਿਤੇਸ਼ ਗੁਪਤਾ ਪ੍ਰੋਜੈਕਟ ਚੇਅਰਮੈਨ, ਦੇਵ ਪ੍ਰੀਆ ਤਿਆਗੀ ਐਗਜ਼ੀਕਿਊਟਿਵ ਮੈਂਬਰ, ਕਸ਼ਮੀਰੀ ਲਾਲ ਜਿੰਦਲ, ਓਮ ਪ੍ਰਕਾਸ਼ ਸ਼ਰਮਾ, ਸੋਨੂੰ ਖੁਰਾਣਾ ਤੇ ਬਾਬਾ ਸੁਖਦੇਵ ਸਿੰਘ ਟੈਣੀ ਆਦਿ ਹਾਜ਼ਰ ਸਨ।