05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਰੋਟਰੀ ਕਲੱਬ ਮੋਗਾ ਸਿਟੀ ਦੀ ਮੀਟਿੰਗ ਹੋਈ ਕਲੱਬ ਵਲੋਂ 25 ਨੂੰ ਸਿਲਵਰ ਜੁਬਲੀ ਸਮਾਗਮ ਹੋਵੇਗਾ- ਚੇਅਰਮੈਨ ਰੋਟੇਰੀਅਨ ਵਿਜੇ ਮੈਦਾਨ

ਮੋਗਾ, 4 ਅਕਤੂਬਰ (ਜਸਪਾਲ ਸਿੰਘ ਬੱਬੀ)-ਰੋਟਰੀ ਕਲੱਬ ਮੋਗਾ ਸਿਟੀ ਦੀ ਮੀਟਿੰਗ ਚੇਅਰਮੈਨ ਰੋਟੇਰੀਅਨ ਵਿਜੇ ਮੈਦਾਨ, ਪ੍ਰਧਾਨ ਰਜੀਵ ਬੇਦੀ, ਜਨਰਲ ਸਕੱਤਰ ਗੁਰਜੀਤ ਸਿੰਘ ਕੈਸ਼ੀਅਰ ਵਿਨੋਦ ਗਰਗ ਦੀ ਅਗਵਾਈ ਵਿਚ ਹੋਈ| ਮੀਟਿੰਗ ਦੀ ਕਾਰਵਾਈ ਜਨਰਲ ਸਕੱਤਰ ਗੁਰਜੀਤ ਸਿੰਘ ਨੇ ਚਲਾਈ| ਉਨ੍ਹਾਂ ਮੈਂਬਰਾਂ ਨਾਲ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਵਿਚਾਰ ਸਾਂਝੇ ਕੀਤੇ| ਚੇਅਰਮੈਨ ਰੋਟੇਰੀਅਨ ਵਿਜੇ ਮੈਦਾਨ ਨੇ ਦੱਸਿਆ ਕਿ ਰੋਟਰੀ ਕਲੱਬ ਮੋਗਾ ਸਿਟੀ ਪਿਛਲੇ 25 ਸਾਲਾਂ ਤੋਂ ਲਗਾਤਾਰ ਧਾਰਮਿਕ ਅਤੇ ਸਮਾਜਿਕ ਕੰਮਾਂ ਵਿਚ ਆਪਣਾ ਯੋਗਦਾਨ ਪਾ ਰਿਹਾ ਤੇ ਉਨ੍ਹਾਂ ਵਲੋਂ 25 ਸਾਲ ਪੂਰੇ ਹੋਣ ’ਤੇ ਸਿਲਵਰ ਜੁਬਲੀ ਸਮਾਗਮ 25 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ| ਜਿਸ ਵਿਚ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਸੰਸਥਾ ਦੇ ਸਾਬਕਾ ਰੋਟਰੀ ਗਵਰਨਰ, ਮੌਜੂਦਾ ਗਵਰਨਰ, ਕਲੱਬ ਦੇ ਸਾਬਕਾ ਪ੍ਰਧਾਨ, ਮੌਜੂਦਾ ਪ੍ਰਧਾਨ ਨੂੰ ਸਨਮਾਨਿਤ ਕੀਤਾ ਜਾਵੇਗਾ| ਇਸ ਮੌਕੇ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਵਿਜੇ ਮੈਦਾਨ, ਪ੍ਰਧਾਨ ਰਜੀਵ ਬੇਦੀ, ਜਨਰਲ ਸੈਕਟਰੀ ਗੁਰਜੀਤ ਸਿੰਘ ਤੇ ਕੈਸ਼ੀਅਰ ਵਿਨੋਦ ਗਰਗ ਨੇ ਕਿਹਾ ਕਿ ਕਲੱਬ ਵਲੋਂ 25ਵੇਂ ਸਾਲ ਨੂੰ ਯਾਦਗਾਰ ਬਣਾਉਣ ਲਈ ਪਿਛਲੇ ਦਿਨੀਂ 25 ਅਧਿਆਪਕਾਂ ਨੂੰ ਸਮੂਹਿਕ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਵੱਖ-ਵੱਖ ਤਰ੍ਹਾਂ ਦੇ ਪ੍ਰੋਜੈਕਟ ਕੀਤੇ ਗਏ| ਉਨ੍ਹਾਂ ਦੱਸਿਆ ਕਿ 25 ਅਕਤੂਬਰ ਨੂੰ ਸੰਸਥਾ ਵਲੋਂ ਸਿਲਵਰ ਜੁਬਲੀ ਸਮਾਗਮ ਕਰਵਾਇਆ ਜਾ ਰਿਹਾ ਹੈ| ਜਿਸ ਵਿਚ ਜਿੱਥੇ ਸਾਡੇ ਰੋਟਰੀ ਦੇ ਮੌਜੂਦਾ ਗਵਰਨਰ ਤੋਂ ਇਲਾਵਾ ਸਾਬਕਾ ਗਵਰਨਰ ਵੀ ਪਹੁੰਚ ਰਹੇ ਹਨ ਉੱਥੇ ਸੰਸਥਾ ਵਲੋਂ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਜੋ ਕਿ ਧਾਰਮਿਕ ਅਤੇ ਸਮਾਜਿਕ ਕੰਮਾਂ ਵਿਚ ਆਪਣਾ ਯੋਗਦਾਨ ਪਾ ਰਹੀਆਂ ਹਨ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ| ਇਸ ਮੌਕੇ ਨਰਿੰਦਰ ਕੁਮਾਰ, ਰਿਪਨ ਗੋਇਲ, ਰਜੇਸ਼ ਗੁਪਤਾ, ਯਸ਼ਪਾਲ ਅਗਰਵਾਲ, ਦਨੇਸ਼ ਜਿੰਦਰ, ਗੌਰਵ, ਪ੍ਰਦੀਪ, ਰਕੇਸ਼ ਗੋਇਲ, ਸਵਿੰਦਰ ਮਿੱਤਲ, ਨੀਰਜ ਅਗਰਵਾਲ, ਵਿਨੀਤ, ਸੰਜੀਵ ਅਰੋੜਾ, ਪ੍ਰੇਮ ਜਿੰਦਲ, ਵਿਨੋਦ ਗਰਗ ਸਮੇਤ ਕਲੱਬ ਦੇ ਮੈਂਬਰ ਹਾਜ਼ਰ ਸਨ|

Ad Position 21
No active advertisement
ਅਜੀਤ ਡੈਸਕ 05-10-2026

Ad Position 22
No active advertisement
ਪਿਛਲੀ ਖ਼ਬਰ ਹਾਸ ਵਿਅੰਗ ਦੇ ਬਾਦਸ਼ਾਹ ਕੇ.ਐਲ. ਗਰਗ ਨਮਿਤ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਬੱਧਨੀ ਖੁਰਦ ਸ਼ਹਿਰੀ ਫੀਡਰ ਚਾਲੂ ਹੋਣ ਨਾਲ ਇਲਾਕੇ ਦੀ ਬਿਜਲੀ ਸਪਲਾਈ ਹੋਵੇਗੀ ਹੋਰ ਸੁਚਾਰੂ-ਬਿਜਲੀ ਅਧਿਕਾਰੀ ਹਰਵਿੰਦਰ ਸਿੰ...
Ad Position 24