ਹਾਸ ਵਿਅੰਗ ਦੇ ਬਾਦਸ਼ਾਹ ਕੇ.ਐਲ. ਗਰਗ ਨਮਿਤ ਸ਼ਰਧਾਂਜਲੀ ਸਮਾਗਮ
ਮੋਗਾ, 4 ਅਕਤੂਬਰ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਹਾਸ ਵਿਅੰਗ ਦੇ ਬਾਦਸ਼ਾਹ ਕੇ. ਐਲ.
ਮੋਗਾ, 4 ਅਕਤੂਬਰ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਹਾਸ ਵਿਅੰਗ ਦੇ ਬਾਦਸ਼ਾਹ ਕੇ.ਐਲ. ਗਰਗ ਨਮਿਤ ਚੋਖਾ ਪੈਲੇਸ ਵਿਖੇ ਸ਼ਰਧਾਂਜਲੀ ਸਮਾਰੋਹ ਹੋਇਆ। ਇਸ ਮੌਕੇ ਵੱਡੀ ਗਿਣਤੀ ਵਿਚ ਵੱਖ-ਵੱਖ ਵਰਗਾਂ ਦੇ ਲੋਕ ਪੰਜਾਬ ਭਰ ਵਿਚੋਂ ਸ਼ਾਮਲ ਹੋਏ। ਇਸ ਮੌਕੇ ਪੰਡਤ ਕੁਨਾਲ ਗਰਗ ਨੇ ਕਥਾ ਰਾਹੀ ਜ਼ਿੰਦਗੀ ਤੇ ਮੌਤ ਸਬੰਧੀ ਚਾਨਣਾ ਪਾਇਆ। ਸਵ: ਸ੍ਰੀ ਕੇ.ਐਲ. ਗਰਗ ਦੇ ਸਾਥੀ ਰਹੇ ਗੁਰਚਰਨ ਸਿੰਘ ਚਾਹਲ ਨੇ ਮੰਚ ਦਾ ਸੰਚਾਲਨ ਕਰਦਿਆਂ ਉਨ੍ਹਾਂ ਦੀ ਜੀਵਨੀ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹਾਸ ਵਿਅੰਗ ਦੀ ਦੁਨੀਆਂ ਵਿਚ ਉਨ੍ਹਾਂ ਨੇ ਬਹੁਤ ਉੱਚਾ ਸਥਾਨ ਪ੍ਰਾਪਤ ਕਰਦਿਆਂ ਉਨ੍ਹਾਂ ਨੇ ਹਾਸ ਵਿਅੰਗ ਸਮੇਤ 90 ਦੇ ਕਰੀਬ ਕਿਤਾਬਾਂ ਲਿਖੀਆਂ। ਮੋਗਾ ਹੀ ਨਹੀ ਦੇਸ਼ ਵਿਦੇਸ਼ ਤੱਕ ਪੰਜਾਬੀ ਦੇ ਸਿਰਕੱਢ ਅਖ਼ਬਾਰ ‘ਅਜੀਤ’ ਰਾਹੀ ਹਾਸ ਵਿਅੰਗ ਦੀ ਖ਼ੁਸ਼ਬੂ ਬਿਖੇਰੀ। ਉਨ੍ਹਾਂ ਬਤੌਰ ਅਧਿਆਪਕ ਬਹੁਤ ਦਿਆਨਤਦਾਰੀ ਨਾਲ ਕੰਮ ਕੀਤਾ। ਉਨ੍ਹਾਂ ਮੋਗਾ ਵਿਖੇ ਪੰਜਾਬੀ ਹਾਸ ਵਿਅੰਗ ਅਕੈਡਮੀ ਪੰਜਾਬ ਸਥਾਪਿਤ ਕਰਵਾਈ। ਉਨ੍ਹਾਂ ਦੇ ਜਾਣ ਨਾਲ ਸਾਹਿਤ ਜਗਤ ਤੇ ਸਾਹਿਤਕ ਪ੍ਰੇਮੀਆਂ ਨੂੰ ਬਹੁਤ ਵੱਡਾ ਘਾਟਾ ਪਿਆ। ਉਨ੍ਹਾਂ ਦੀ ਕਾਮਯਾਬੀ ਦੇ ਪਿੱਛੇ ਉਨ੍ਹਾਂ ਦੀ ਧਰਮ ਪਤਨੀ ਜਨਕ ਰਾਣੀ ਗਰਗ ਦਾ ਬਹੁਤ ਵੱਡਾ ਯੋਗਦਾਨ ਹੈ। ਉਹ ਆਪਣੇ ਪਿੱਛੇ ਪਤਨੀ, ਪੁੱਤਰ ਗਗਨਦੀਪ ਗਰਗ ਤੇ ਨੂੰਹ ਅਨੂ ਗਰਗ (ਅਮਰੀਕਾ), ਪੁੱਤਰੀ ਕਨੂਕਾ ਅਗਰਵਾਲ ਤੇ ਜਵਾਈ ਸਤੀਸ਼ ਅਗਰਵਾਲ (ਅਮਰੀਕਾ), ਪੁੱਤਰੀ ਵਿਸ਼ਵ ਜੋਤੀ ਤੇ ਜਵਾਈ ਸੁਭਾਸ਼ ਬਾਂਸਲ, ਪੋਤਰੇ, ਦੋਹਤਰੇ ਤੇ ਦੋਹਤੀ ਛੱਡ ਗਏ ਹਨ। ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਵਿਜੇ ਸਾਥੀ, ਡਾ. ਸੁਰਜੀਤ ਬਰਾੜ, ਸਾਬਕਾ ਵਿਧਾਇਕ ਜ਼ਿਲ੍ਹਾ ਪ੍ਰਧਾਨ ਭਾਜਪਾ ਡਾ. ਹਰਜੋਤ ਕਮਲ, ਅਮਰਜੀਤ ਮੋਹੀ ਨਾਟਕਕਾਰ ਨੇ ਸ਼ਰਧਾ ਦੇ ਫ਼ੁੱਲ ਭੇਟ ਕਰਦਿਆਂ ਕਿਹਾ ਕਿ ਕੇ.ਐਲ. ਗਰਗ ਜਿਸਮਾਨੀ ਤੌਰ ਤੇ ਬੇਸ਼ੱਕ ਸਾਡੇ ਵਿਚ ਨਹੀ ਰਹੇ ਪਰ ਆਪਣੀਆਂ ਸਾਹਿਤਕ ਰਚਨਾਵਾਂ ਰਾਹੀ ਹਮੇਸ਼ਾ ਜਿੰਦਾ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਇਕ ਵਿਅਕਤੀ ਨਾ ਹੋ ਕੇ ਆਪਣੇ ਆਪ ‘ਚ ਇਕ ਸੰਸਥਾ ਸਨ ਜਿਨ੍ਹਾਂ ਨੇ ਗ਼ੁਰਬਤ ਤੋ ਉੱਪਰ ਉੱਠ ਕੇ ਜਿੱਥੇ ਆਪਣੇ ਪਰਿਵਾਰ ਨੂੰ ਬੁਲੰਦੀਆਂ ‘ਤੇ ਪਹੁੰਚਾਇਆ ਉੱਥੇ ਉਨ੍ਹਾਂ ਨੇ ਲੋੜਵੰਦ ਬੱਚਿਆਂ ਦੀ ਆਰਥਿਕ ਮਦਦ ਵੀ ਕੀਤੀ ਤੇ ਅੱਜ ਉਨ੍ਹਾਂ ਦੇ ਪੜ੍ਹਾਏ ਬੱਚੇ ਉਚ ਅਹੁਦਿਆਂ ‘ਤੇ ਬਿਰਾਜਮਾਨ ਹਨ। ਇਸ ਮੌਕੇ ਹੋਰਨਾਂ ਤੋ ਇਲਾਵਾ ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਕਾਂਗਰਸ ਦੇ ਹਲਕਾ ਇੰਚਾਰਜ ਮਾਲਵਿਕਾ ਸੂਦ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ, ਡਾ. ਅਜੀਤਵਾਲ ਜਟਾਣਾ ਜ਼ਿਲ੍ਹਾ ਭਾਸ਼ਾ ਅਫ਼ਸਰ, ਐਡ. ਰਣਵਿੰਦਰ ਸਿੰਘ ਰਾਣੂੰ ਗਿੱਲ ਉੱਘੇ ਸਮਾਜ ਸੇਵੀ, ਡਾ. ਅਸ਼ੋਕ ਸਿੰਗਲਾ ਸਿਵਲ ਸਰਜਨ, ਡਾ. ਪਵਨ ਥਾਪਰ, ਉੱਘੇ ਲੇਖਕ ਬਲਦੇਵ ਸਿੰਘ ਸੜਕ ਨਾਮਾ, ਡਾ. ਬਲਦੇਵ ਸਿੰਘ ਢਿੱਲੋਂ ਪ੍ਰਧਾਨ ਲਿਖਾਰੀ ਸਭਾ, ਉੱਘੇ ਲੇਖਕ ਸੁਰਿੰਦਰ ਘਣੀਆਂ, ਲੇਖਕ ਤੇ ਕਾਲਮ ਨਵੀਸ ਗੁਰਤੇਜ ਸਿੰਘ ਬੱਬੀ, ਦਵਿੰਦਰ ਸਿੰਘ ਗਿੱਲ, ਕਮਲਜੀਤ ਭੋਲਾ, ਹਰਮੀਤ ਵਿਦਿਆਰਥੀ, ਅਜੇ ਸੂਦ ਅਰੋੜਾ, ਕ੍ਰਿਸ਼ਨ ਕੁਮਾਰ ਸੂਦ ਸਾਬਕਾ ਕੌਂਸਲਰ, ਵਿਜੇ ਧੀਰ ਐਡਵੋਕੇਟ ਪ੍ਰਧਾਨ ਖੱਤਰੀ ਸਭਾ, ਜਤਿੰਦਰਪਾਲ ਸਿੰਘ ਖੰਨਾ ਪ੍ਰਧਾਨ ਐਗਰੋ, ਜਸਵੀਰ ਸਿੰਘ ਕਲਸੀ ਉੱਘੇ ਕਹਾਣੀਕਾਰ ਧਰਮਕੋਟ, ਚਰਨਜੀਤ ਸਮਾਲਸਰ, ਅਵਤਾਰ ਸਮਾਲਸਰ, ਗੁਰਮੀਤ ਰੱਖੜਾ, ਪ੍ਰੇਮ ਕੁਮਾਰ, ਡਾ. ਇੰਦਰਬੀਰ ਸਿੰਘ ਗਿੱਲ, ਪ੍ਰੋ. ਬਲਵਿੰਦਰ ਸਿੰਘ ਦੌਲਤਪੁਰਾ, ਸਾਬਕਾ ਪ੍ਰਿੰਸੀਪਲ ਰਾਕੇਸ਼ ਸਚਦੇਵਾ, ਮਨੋਜ ਅਰੋੜਾ ਸੂਬਾ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ, ਯੋਗੀ ਘਈ ਐਮ.ਡੀ. ਮੈਜਿਸਟਿਕ ਰਿਜ਼ਾਰਟ, ਸਾਬਕਾ ਪ੍ਰਿੰਸੀਪਲ ਅਵਤਾਰ ਸਿੰਘ ਕਰੀਰ, ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ., ਉੱਘੇ ਸਮਾਜ ਸੇਵੀ ਮਹਿੰਦਰਪਾਲ ਲੂੰਬਾ, ਐਡ. ਰਾਜਪਾਲ ਸ਼ਰਮਾ ਸਾਬਕਾ ਪ੍ਰਧਾਨ ਬਾਰ ਐਸੋ., ਸਾਬਕਾ ਪ੍ਰਿੰਸੀਪਲ ਦਰਸ਼ਨ ਸਿੰਘ, ਤੁਸ਼ਾਰ ਗੋਇਲ ਐਮ.ਡੀ. ਔਰਬਿਟ ਰਿਜ਼ਾਰਟ ਤੋ ਇਲਾਵਾ ਵੱਡੀ ਗਿਣਤੀ ਵਿਚ ਸਿੱਖਿਆ ਜਗਤ ਦੀਆਂ ਅਹਿਮ ਸ਼ਖ਼ਸੀਅਤਾਂ, ਲੇਖਕ, ਸਾਹਿਤਕਾਰ, ਬੁੱਧੀਜੀਵੀ, ਪੰਚ ਸਰਪੰਚ, ਸ਼ਹਿਰ ਦੇ ਕੌਂਸਲਰ, ਇਲਾਕੇ ਦੇ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।