ਪ੍ਰੋਜੈਕਟ ‘ਪ੍ਰਗਤੀ’ ਤਹਿਤ ਕਾਹਨ ਸਿੰਘ ਵਾਲਾ ਦੇ 5 ਪਰਿਵਾਰਾਂ ਨੂੰ ਬੱਕਰੀ ਪਾਲਣ ਲਈ 25 ਬੱਕਰੀਆਂ ਪ੍ਰਦਾਨ
ਮੋਗਾ, 4 ਅਕਤੂਬਰ (ਸੁਰਿੰਦਰਪਾਲ ਸਿੰਘ)-ਪੇਂਡੂ ਪਰਿਵਾਰਾਂ ਦੀ ਆਮਦਨ ਵਿਚ ਵਾਧਾ ਕਰਨ, ਟਿਕਾਊ ਜੀਵਿਕਾ ਦੇ ਮੌਕੇ ਪੈਦਾ ਕਰਨ ਅਤੇ ਪਰਿਵਾਰਾਂ ਨੂੰ ਆਰਥਿਕ ਤੌਰ ‘ਤੇ ਆਤਮ ਨਿਰਭਰ ਬਣਾਉਣ ਦੇ ਉਦੇਸ਼ ਨਾਲ ਨੈਬ ਕਿਸਾਨ ਫਾਈਨਾਂਸ ਲਿਮਟਿਡ ਅਤੇ ਨੈਬ ਫਾਊਂਡੇਸ਼ਨ ਦੇ ਸਹਿਯੋਗ ਨਾਲ ਸ਼ਰਨ ਫਾਊਂਡੇਸ਼ਨ ਵਲੋਂ ਚਲਾਏ ਜਾ ਰਹੇ ਪ੍ਰੋਜੈਕਟ ‘ਪ੍ਰਗਤੀ’ ਤਹਿਤ ਪਿੰਡ ਕਾਹਨ ਸਿੰਘ ਵਾਲਾ (ਮੋਗਾ) ਵਿਖੇ 5 ਚੁਣੇ ਹੋਏ ਪਰਿਵਾਰਾਂ ਨੂੰ ਬੱਕਰੀ ਪਾਲਣ ਲਈ ਕੁੱਲ 25 ਪਸ਼ੂ ਪ੍ਰਦਾਨ ਕੀਤੇ ਗਏ। ਇਸ ਪਹਿਲ ਤਹਿਤ ਹਰੇਕ ਪਰਿਵਾਰ ਨੂੰ 4 ਬੱਕਰੀਆਂ ਅਤੇ 1 ਬੱਕਰਾ, ਕੁੱਲ 5 ਪਸ਼ੂ ਪ੍ਰਦਾਨ ਕੀਤੇ ਗਏ।
ਪ
ਪ੍ਰੋਜੈਕਟ ‘ਪ੍ਰਗਤੀ’ ਤਹਿਤ ਲਾਭਪਾਤਰੀਆਂ ਨੂੰ ਬੱਕਰੀਆਂ ਤਕਸੀਮ ਕਰਨ ਸਮੇਂ। ਅਜੀਤ ਤਸਵੀਰ
05-10-2026
ਮੋਗਾ, 4 ਅਕਤੂਬਰ (ਸੁਰਿੰਦਰਪਾਲ ਸਿੰਘ)-ਪੇਂਡੂ ਪਰਿਵਾਰਾਂ ਦੀ ਆਮਦਨ ਵਿਚ ਵਾਧਾ ਕਰਨ, ਟਿਕਾਊ ਜੀਵਿਕਾ ਦੇ ਮੌਕੇ ਪੈਦਾ ਕਰਨ ਅਤੇ ਪਰਿਵਾਰਾਂ ਨੂੰ ਆਰਥਿਕ ਤੌਰ ‘ਤੇ ਆਤਮ ਨਿਰਭਰ ਬਣਾਉਣ ਦੇ ਉਦੇਸ਼ ਨਾਲ ਨੈਬ ਕਿਸਾਨ ਫਾਈਨਾਂਸ ਲਿਮਟਿਡ ਅਤੇ ਨੈਬ ਫਾਊਂਡੇਸ਼ਨ ਦੇ ਸਹਿਯੋਗ ਨਾਲ ਸ਼ਰਨ ਫਾਊਂਡੇਸ਼ਨ ਵਲੋਂ ਚਲਾਏ ਜਾ ਰਹੇ ਪ੍ਰੋਜੈਕਟ ‘ਪ੍ਰਗਤੀ’ ਤਹਿਤ ਪਿੰਡ ਕਾਹਨ ਸਿੰਘ ਵਾਲਾ (ਮੋਗਾ) ਵਿਖੇ 5 ਚੁਣੇ ਹੋਏ ਪਰਿਵਾਰਾਂ ਨੂੰ ਬੱਕਰੀ ਪਾਲਣ ਲਈ ਕੁੱਲ 25 ਪਸ਼ੂ ਪ੍ਰਦਾਨ ਕੀਤੇ ਗਏ। ਇਸ ਪਹਿਲ ਤਹਿਤ ਹਰੇਕ ਪਰਿਵਾਰ ਨੂੰ 4 ਬੱਕਰੀਆਂ ਅਤੇ 1 ਬੱਕਰਾ, ਕੁੱਲ 5 ਪਸ਼ੂ ਪ੍ਰਦਾਨ ਕੀਤੇ ਗਏ। ਇਸ ਤਰ੍ਹਾਂ ਪੰਜ ਪਰਿਵਾਰਾਂ ਨੂੰ ਕੁੱਲ 20 ਬੱਕਰੀਆਂ ਅਤੇ 5 ਬੱਕਰੇ ਦਿੱਤੇ ਗਏ। ਇਸ ਗਤੀਵਿਧੀ ਦਾ ਮੁੱਖ ਉਦੇਸ਼ ਲਾਭਪਾਤਰੀ ਪਰਿਵਾਰਾਂ ਨੂੰ ਬੱਕਰੀ ਪਾਲਣ ਨਾਲ ਜੋੜ ਕੇ ਉਨ੍ਹਾਂ ਲਈ ਇਕ ਟਿਕਾਊ ਅਤੇ ਵਾਧੂ ਆਮਦਨ ਦਾ ਸਰੋਤ ਤਿਆਰ ਕਰਨਾ ਹੈ। ਇਸ ਮੌਕੇ ਸ਼ਰਨ ਫਾਊਂਡੇਸ਼ਨ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪ੍ਰੋਜੈਕਟ ‘ਪ੍ਰਗਤੀ’ ਮੋਗਾ ਜ਼ਿਲ੍ਹੇ ਦੇ ਪਿੰਡ ਕਾਹਨ ਸਿੰਘ ਵਾਲਾ ਅਤੇ ਜੋਗੇਵਾਲਾ ਵਿਖੇ ਲਾਗੂ ਕੀਤਾ ਜਾ ਰਿਹਾ ਹੈ। ਪ੍ਰੋਜੈਕਟ ਦਾ ਉਦੇਸ਼ ਪੇਂਡੂ ਪਰਿਵਾਰਾਂ ਨੂੰ ਵੱਖ-ਵੱਖ ਜੀਵਿਕਾ ਗਤੀਵਿਧੀਆਂ ਨਾਲ ਜੋੜ ਕੇ ਉਨ੍ਹਾਂ ਦੀ ਆਮਦਨ ਵਿਚ ਵਾਧਾ ਕਰਨਾ ਅਤੇ ਪਿੰਡਾਂ ਵਿਚ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਵਿਚ ਛੋਟੇ ਪੱਧਰ ‘ਤੇ ਪਸ਼ੂ ਪਾਲਣ ਪਰਿਵਾਰਾਂ ਲਈ ਆਮਦਨ ਦਾ ਮਹੱਤਵਪੂਰਨ ਸਾਧਨ ਬਣ ਸਕਦਾ ਹੈ। ਬੱਕਰੀ ਪਾਲਣ ਰਾਹੀਂ ਪਰਿਵਾਰ ਬੱਕਰੀਆਂ ਦੀ ਗਿਣਤੀ ਵਿਚ ਵਾਧਾ ਕਰਕੇ ਭਵਿੱਖ ਵਿਚ ਬੱਕਰੀ ਦੇ ਬੱਚਿਆਂ ਅਤੇ ਦੁੱਧ ਦੀ ਵਿੱਕਰੀ ਆਦਿ ਰਾਹੀਂ ਆਮਦਨ ਪ੍ਰਾਪਤ ਕਰ ਸਕਦੇ ਹਨ। ਇਸ ਨਾਲ ਪਰਿਵਾਰਾਂ ਦੀ ਆਰਥਿਕ ਸਥਿਤੀ ਮਜ਼ਬੂਤ ਕਰਨ ਵਿਚ ਸਹਾਇਤਾ ਮਿਲ ਸਕਦੀ ਹੈ। ਪ੍ਰੋਜੈਕਟ ਤਹਿਤ ਲਾਭਪਾਤਰੀ ਪਰਿਵਾਰਾਂ ਨੂੰ ਬੱਕਰੀਆਂ ਦੀ ਸਹੀ ਦੇਖਭਾਲ, ਖ਼ੁਰਾਕ, ਪੋਸ਼ਣ, ਸਾਫ਼-ਸਫ਼ਾਈ, ਬਿਮਾਰੀਆਂ ਤੋਂ ਬਚਾਅ ਅਤੇ ਸਮੇਂ ਸਿਰ ਟੀਕਾਕਰਨ ਸਬੰਧੀ ਵੀ ਲੋੜੀਂਦੀ ਜਾਣਕਾਰੀ ਅਤੇ ਮਾਰਗ ਦਰਸ਼ਨ ਦਿੱਤਾ ਜਾਵੇਗਾ, ਤਾਂ ਜੋ ਪਰਿਵਾਰ ਇਸ ਗਤੀਵਿਧੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾ ਸਕਣ। ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪ੍ਰੋਜੈਕਟ ‘ਪ੍ਰਗਤੀ’ ਸਿਰਫ਼ ਬੱਕਰੀ ਪਾਲਣ ਤੱਕ ਸੀਮਤ ਨਹੀਂ ਹੈ। ਇਸ ਤਹਿਤ ਪੋਲਟਰੀ, ਪੋਸ਼ਣ ਬਾਗ਼ਾਂ, ਕੁਦਰਤੀ ਖੇਤੀ, ਬਾਗ਼ਬਾਨੀ, ਮਿੱਟੀ ਦੀ ਸਿਹਤ ਵਿਚ ਸੁਧਾਰ, ਪਾਣੀ ਦੀ ਸੰਭਾਲ ਅਤੇ ਵਾਤਾਵਰਣ ਪੱਖੀ ਗਤੀਵਿਧੀਆਂ ਰਾਹੀਂ ਪੇਂਡੂ ਪਰਿਵਾਰਾਂ ਨੂੰ ਆਰਥਿਕ ਅਤੇ ਸਮਾਜਿਕ ਤੌਰ ‘ਤੇ ਮਜ਼ਬੂਤ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਅਤੇ ਮੌਜੂਦਾ ਪੰਚਾਇਤ ਤੇਜਿੰਦਰ ਸਿੰਘ ਸੇਬੀ ਅਤੇ ਪੰਚਾਇਤ ਮੈਂਬਰ ਜਸਵਿੰਦਰ ਸਿੰਘ ਜੱਜ, ਪ੍ਰੋਜੈਕਟ ਪ੍ਰਗਟੀ ਦੇ ਫ਼ੀਲਡ ਅਫ਼ਸਰ ਜਗਦੀਪ ਸਿੰਘ ਮਹੇਸ਼ਰੀ, ਮਨਪ੍ਰੀਤ ਸਿੰਘ ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ।