04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਸਾਬਕਾ ਸਰਪੰਚ ਲਾਲ ਸਿੰਘ ਤੇ ਪਿੰਡ ਵਾਸੀਆਂ ਨੇ ਟੁੱਟ ਚੁੱਕੀ ਸੜਕ ਨੂੰ ਬਣਾਉਣ ਦੀ ਕੀਤੀ ਮੰਗ

ਮੋਗਾ, 4 ਅਕਤੂਬਰ (ਗੁਰਤੇਜ ਸਿੰਘ ਬੱਬੀ)-ਮੋਗਾ ਹਲਕਾ ਅਧੀਨ ਆਉਂਦੀ ਮੋਗਾ ਤੋਂ ਜ਼ੀਰਾ ਰੋਡ ’ਤੇ ਪੈਂਦੇ ਪਿੰਡ ਖੋਸਾ ਪਾਂਡੋ ਵਿਚੋਂ ਲੰਘਦੀ ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ ਬਣੀ ਸੜਕ ਜੋ ਕਿ ਪਿੰਡ ਰੱਤੀਆਂ ਤੋਂ ਮੁੱਖ ਮੋਗਾ-ਫਿਰੋਜ਼ਪੁਰ ਹਾਈਵੇ ਨਾਲ ਜੋੜਦੀ ਅੱਗੇ ਘੱਲ ਕਲਾਂ ਬੁੱਕਣ ਵਾਲਾ ਅਤੇ ਪਿੰਡ ਸਿੰਘਾਂ ਵਾਲਾ ਵਿਖੇ ਮੋਗਾ ਤੋਂ ਬਠਿੰਡਾ ਤੇ ਹੋਰ ਵੱਡੇ ਮਾਰਗਾਂ ਨਾਲ ਜੋੜਦੀ ਹੈ ਪਰ ਇਹ ਸੜਕ ਏਨੀ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ ਕਿ ਸੜਕ ਵਿਚਕਾਰ ਖਿੱਲਰੇ ਵੱਟੇ, ਉੱਖਲੀਆਂ ਦੇ ਵੱਡੇ ਵੱਡੇ ਟੋਇਆਂ ਨਾਲ ਕਈ ਤਰ੍ਹਾਂ ਦੇ ਹਾਦਸੇ ਵਾਪਰ ਚੁੱਕੇ ਹਨ ਤੇ ਵਾਪਰ ਰਹੇ ਹਨ ਪਰ ਮੌਜੂਦਾ ਸਰਕਾਰ, ਸਬੰਧਿਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਅਤੇ ਹੁਣ ਪਿੰਡ ਘੱਲ ਕਲਾਂ ਦੇ ਸਾਬਕਾ ਸਰਪੰਚ ਤੇ ਆਗੂ ਲਾਲ ਸਿੰਘ ਘੱਲ ਕਲਾਂ ਅਤੇ ਪਿੰਡ ਵਾਸੀਆਂ ਨੇ ਇਕ ਵਾਰ ਫਿਰ ਗੁਹਾਰ ਲਗਾਈ ਹੈ ਕਿ ਇਸ ਸੜਕਾਂ ਦੀ ਮੁਰੰਮਤ ਕਰਵਾ ਕੇ ਲੋਕਾਂ ਨੂੰ ਪੈਦਾ ਹੋਣ ਵਾਲੀਆਂ ਮੁਸ਼ਕਲਾਂ ਤੋਂ ਨਿਜਾਤ ਦਿਵਾਈ ਜਾਵੇ। ਸਾਬਕਾ ਸਰਪੰਚ ਤੇ ਆਗੂ ਲਾਲ ਸਿੰਘ ਘੱਲ ਕਲਾਂ ਨੇ ਦੱਸਿਆ ਕਿ ਇਸ ਸੜਕ ਨੂੰ ਟੁੱਟਿਆਂ ਕਈ ਸਾਲ ਬੀਤ ਗਏ ਹਨ ਅਤੇ ਨਾ ਹੀ ਕਿਸੇ ਆਪ ਸਰਕਾਰ ਦੇ ਨੁਮਾਇੰਦੇ ਨੇ ਇਸ ਸੜਕ ਦੀ ਸਾਰ ਲਈ ਤੇ ਨਾ ਹੀ ਇਸ ਪਾਸੇ ਸਬੰਧਿਤ ਵਿਭਾਗ ਪੀ.

Ad Position 21
No active advertisement
ਅਜੀਤ ਡੈਸਕ 05-10-2026
ਮੋਗਾ, 4 ਅਕਤੂਬਰ (ਗੁਰਤੇਜ ਸਿੰਘ ਬੱਬੀ)-ਮੋਗਾ ਹਲਕਾ ਅਧੀਨ ਆਉਂਦੀ ਮੋਗਾ ਤੋਂ ਜ਼ੀਰਾ ਰੋਡ ’ਤੇ ਪੈਂਦੇ ਪਿੰਡ ਖੋਸਾ ਪਾਂਡੋ ਵਿਚੋਂ ਲੰਘਦੀ ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ ਬਣੀ ਸੜਕ ਜੋ ਕਿ ਪਿੰਡ ਰੱਤੀਆਂ ਤੋਂ ਮੁੱਖ ਮੋਗਾ-ਫਿਰੋਜ਼ਪੁਰ ਹਾਈਵੇ ਨਾਲ ਜੋੜਦੀ ਅੱਗੇ ਘੱਲ ਕਲਾਂ ਬੁੱਕਣ ਵਾਲਾ ਅਤੇ ਪਿੰਡ ਸਿੰਘਾਂ ਵਾਲਾ ਵਿਖੇ ਮੋਗਾ ਤੋਂ ਬਠਿੰਡਾ ਤੇ ਹੋਰ ਵੱਡੇ ਮਾਰਗਾਂ ਨਾਲ ਜੋੜਦੀ ਹੈ ਪਰ ਇਹ ਸੜਕ ਏਨੀ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ ਕਿ ਸੜਕ ਵਿਚਕਾਰ ਖਿੱਲਰੇ ਵੱਟੇ, ਉੱਖਲੀਆਂ ਦੇ ਵੱਡੇ ਵੱਡੇ ਟੋਇਆਂ ਨਾਲ ਕਈ ਤਰ੍ਹਾਂ ਦੇ ਹਾਦਸੇ ਵਾਪਰ ਚੁੱਕੇ ਹਨ ਤੇ ਵਾਪਰ ਰਹੇ ਹਨ ਪਰ ਮੌਜੂਦਾ ਸਰਕਾਰ, ਸਬੰਧਿਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਅਤੇ ਹੁਣ ਪਿੰਡ ਘੱਲ ਕਲਾਂ ਦੇ ਸਾਬਕਾ ਸਰਪੰਚ ਤੇ ਆਗੂ ਲਾਲ ਸਿੰਘ ਘੱਲ ਕਲਾਂ ਅਤੇ ਪਿੰਡ ਵਾਸੀਆਂ ਨੇ ਇਕ ਵਾਰ ਫਿਰ ਗੁਹਾਰ ਲਗਾਈ ਹੈ ਕਿ ਇਸ ਸੜਕਾਂ ਦੀ ਮੁਰੰਮਤ ਕਰਵਾ ਕੇ ਲੋਕਾਂ ਨੂੰ ਪੈਦਾ ਹੋਣ ਵਾਲੀਆਂ ਮੁਸ਼ਕਲਾਂ ਤੋਂ ਨਿਜਾਤ ਦਿਵਾਈ ਜਾਵੇ। ਸਾਬਕਾ ਸਰਪੰਚ ਤੇ ਆਗੂ ਲਾਲ ਸਿੰਘ ਘੱਲ ਕਲਾਂ ਨੇ ਦੱਸਿਆ ਕਿ ਇਸ ਸੜਕ ਨੂੰ ਟੁੱਟਿਆਂ ਕਈ ਸਾਲ ਬੀਤ ਗਏ ਹਨ ਅਤੇ ਨਾ ਹੀ ਕਿਸੇ ਆਪ ਸਰਕਾਰ ਦੇ ਨੁਮਾਇੰਦੇ ਨੇ ਇਸ ਸੜਕ ਦੀ ਸਾਰ ਲਈ ਤੇ ਨਾ ਹੀ ਇਸ ਪਾਸੇ ਸਬੰਧਿਤ ਵਿਭਾਗ ਪੀ. ਡਬਲਿਊ. ਡੀ. ਧਿਆਨ ਦੇ ਰਿਹਾ ਹੈ ਤੇ ਸੜਕ ਹੁਣ ਟੱੁਟ ਕੇ ਆਮ ਲੋਕਾਂ ਤੇ ਰਾਹਗੀਰਾਂ ਲਈ ਮੌਤ ਦਾ ਖੂਹ ਬਣ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਸਾਉਣੀ ਦੀ ਫਸਲ ਦੀ ਕਟਾਈ ਸ਼ੁਰੂ ਹੋ ਗਈ ਹੈ ਤੇ ਕਿਸਾਨ ਆਪਣੀ ਫਸਲ ਮੋਗਾ ਮੰਡੀ ਵਿਚ ਲੈ ਕੇ ਜਾਂਦਾ ਹੈ ਪਰ ਟੁੱਟ ਚੁੱਕੀ ਸੜਕ ਉਨ੍ਹਾਂ ਲਈ ਕਿਸੇ ਖਤਰੇ ਤੋਂ ਘੱਟ ਨਹੀਂ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗ ਕੋਲੋਂ ਮੰਗ ਕੀਤੀ ਕਿ ਇਸ ਸੜਕ ਦੀ ਮੁਰੰਮਤ ਜਲਦ ਤੋਂ ਜਲਦ ਕਰਵਾਈ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਰਾਜ ਸਿੰਘ ਜੱਗਾ ਸਾਬਕਾ ਸਰਪੰਚ, ਬਲਜੀਤ ਸਿੰਘ ਸਾਬਕਾ ਸਰਪੰਚ, ਪਵਨਦੀਪ ਸਿੰਘ ਅਕਾਲੀ ਆਗੂ, ਦਰਸ਼ਨ ਸਿੰਘ ਮੈਂਬਰ, ਭੋਲਾ ਸਿੰਘ ਮੈਂਬਰ, ਦਰਸ਼ਨ ਸਿੰਘ ਨੰਬਰਦਾਰ, ਬਲਜਿੰਦਰ ਸਿੰਘ ਯੂਥ ਆਗੂ, ਪਿਆਰਾ ਸਿੰਘ, ਕੁਲਦੀਪ ਸਿੰਘ, ਮੱਖਣ ਸਿੰਘ ਮੈਂਬਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਘਰ ਵਿਚ ਕੰਮ ਕਰਨ ਵਾਲੀ ਔਰਤ ਨੇ 8 ਤੋਲੇ ਸੋਨਾ ਅਤੇ ਪੰਜਾਹ ਹਜ਼ਾਰ ਰੁਪਏ ਕੀਤੇ ਚੋਰੀ ਪੁਲਿਸ ਨੇ ਗ੍ਰਿਫਤਾਰ ਕਰ ਕੇ ਲਿਆ 2... ਅਗਲੀ ਖ਼ਬਰ ਪੰਜਾਬੀ ਲਿਖਾਰੀ ਸਭਾ ਵੱਲੋਂ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ
Ad Position 24