04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਘਰ ਵਿਚ ਕੰਮ ਕਰਨ ਵਾਲੀ ਔਰਤ ਨੇ 8 ਤੋਲੇ ਸੋਨਾ ਅਤੇ ਪੰਜਾਹ ਹਜ਼ਾਰ ਰੁਪਏ ਕੀਤੇ ਚੋਰੀ ਪੁਲਿਸ ਨੇ ਗ੍ਰਿਫਤਾਰ ਕਰ ਕੇ ਲਿਆ 2 ਦਿਨ ਦਾ ਪੁਲਿਸ ਰਿਮਾਂਡ

ਮੋਗਾ, 4 ਅਕਤੂਬਰ (ਗੁਰਤੇਜ ਸਿੰਘ ਬੱਬੀ)-ਘਰ ਵਿਚ ਕੰਮ ਕਰਨ ਲਈ ਰੱਖੀ ਗਈ ਇਕ ਔਰਤ ਵਲੋਂ ਘਰ ਵਾਲਿਆਂ ਦੀ ਗੈਰ ਹਾਜ਼ਰੀ ਵਿਚ ਅੱਠ ਤੋਲੇ ਸੋਨਾ ਅਤੇ ਪੰਜਾਹ ਹਜ਼ਾਰ ਰੁਪਏ ਚੋਰੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਹਰਕਮਲ ਸਿੰਘ ਪੁੱਤਰ ਰਾਜਿੰਦਰਪਾਲ ਸਿੰਘ ਵਾਸੀ ਗਲੀ ਨੰਬਰ 8 ਸੂਰਜ ਨਗਰ ਉੱਤਰੀ ਨੇ ਥਾਣਾ ਸਿਟੀ ਮੋਗਾ ਨੂੰ ਲਿਖਤੀ ਬਿਆਨ ਦਰਜ ਕਰਵਾਏ ਹਨ ਕਿ ਉਨ੍ਹਾਂ ਨੇ ਆਪਣੇ ਘਰ ਵਿਚ ਇਕ ਔਰਤ ਮਮਤਾ ਪਤਨੀ ਗੋਰਾ ਵਾਸੀ ਗਲੀ ਨੰਬਰ ਇਕ ਟੀਚਰ ਕਾਲੋਨੀ ਮੋਗਾ ਨੂੰ 21 ਮਾਰਚ 2026 ਤੋਂ ਕੰਮ ਕਰਨ ਲਈ ਰੱਖਿਆ ਹੋਇਆ ਸੀ| ਇਸ ਦੇ ਨਾਲ ਹੀ ਘਰ ਵਿਚ ਜੁੜਵੇਂ ਬੱਚੇ ਹੋਣ ਕਾਰਨ ਉਨ੍ਹਾਂ ਵਲੋਂ ਬੱਚਿਆਂ ਦੀ ਦੇਖਭਾਲ ਲਈ ਇਕ ਕੇਅਰ ਟੇਕਰ ਸਿਮਰਨ ਕੌਰ ਪੁੱਤਰੀ ਅਸ਼ਵਨੀ ਕੁਮਾਰ ਵਾਸੀ ਅੰਮ੍ਰਿਤਸਰ ਨੂੰ ਵੀ ਰੱਖਿਆ ਹੋਇਆ ਸੀ ਤਾਂ 11 ਮਈ 2026 ਨੂੰ ਬਿਜਲੀ ਦਾ ਪਾਵਰ ਕੱਟ ਹੋਣ ਅਤੇ ਘਰ ਦਾ ਇਨਵਰਟਰ ਵੀ ਬੰਦ ਹੋਣ ਕਰਕੇ ਉਹ ਆਪਣੇ ਪਰਿਵਾਰ ਸਮੇਤ ਕੇਅਰ ਟੇਕਰ ਸਿਮਰਨ ਕੌਰ ਦੇ ਨਾਲ ਹੋਟਲ ਅਰਮਾਨ ਚਲੇ ਗਏ ਤਾਂ ਬਾਅਦ ਵਿਚ ਮਮਤਾ ਆਪਣੀ ਮਾਸੀ ਦੀ ਕੁੜੀ ਪ੍ਰੀਤ ਨਾਲ ਉਨ੍ਹਾਂ ਦੇ ਘਰ ਆਈ ਤੇ ਉਸ ਨੇ ਮੌਕੇ ਦਾ ਫਾਇਦਾ ਉਠਾ ਕੇ ਉਸ ਦੇ ਬੈੱਡ ਦੇ ਦਰਾਜ਼ ਵਿਚੋਂ ਅੱਠ ਤੋਲੇ ਸੋਨਾ ਤੇ ਪੰਜਾਹ ਹਜ਼ਾਰ ਦੀ ਨਕਦੀ ਚੋਰੀ ਕਰ ਲਈ ਅਤੇ ਉਸ ਤੋਂ ਬਾਅਦ ਉਹ ਇਕ ਦਿਨ ਕੰਮ ’ਤੇ ਆਈ ਤੇ ਮੁੜ ਕੰਮ ’ਤੇ ਆਉਣਾ ਬੰਦ ਕਰ ਦਿੱਤਾ| ਉਨ੍ਹਾਂ ਵਲੋਂ ਵਾਰ-ਵਾਰ ਫੋਨ ਕਰਨ ’ਤੇ ਉਹ ਦੁਬਾਰਾ ਜਦੋਂ ਕੰਮ ’ਤੇ ਆਈ ਤਾਂ ਘਰ ਵਿਚੋਂ ਗਾਇਬ ਹੋਈਆਂ ਚੀਜ਼ਾਂ ਬਾਰੇ ਪੁੱਛਣ ਤੇ ਉਸ ਨੇ ਕੋਈ ਸਪੱਸ਼ਟ ਜੁਆਬ ਨਹੀਂ ਦਿੱਤਾ | ਉਨ੍ਹਾਂ ਜਦੋਂ ਆਪਣਾ ਸਮਾਨ ਅਤੇ ਗਹਿਣੇ ਚੈੱਕ ਕੀਤੇ ਤਾਂ ਬੈੱਡ ਦੇ ਦਰਾਜ਼ ਵਿਚੋਂ ਅੱਠ ਤੋਲੇ ਸੋਨਾ ਤੇ ਪੰਜਾਹ ਹਜ਼ਾਰ ਰੁਪਏ ਗਾਇਬ ਸਨ।

Ad Position 21
No active advertisement
ਗੱਲਬਾਤ ਦੌਰਾਨ ਜ਼ਿਲ੍ਹਾ ਆਗੂ ਬਲਜਿੰਦਰ ਸਿੰਘ ਸੰਧੂ ਤੇ ਹੋਰ। ਤਸਵੀਰ : ਅਮੋਲਕ ਸਿੰਘ ਕਲਸੀ 05-10-2026
ਮੋਗਾ, 4 ਅਕਤੂਬਰ (ਗੁਰਤੇਜ ਸਿੰਘ ਬੱਬੀ)-ਘਰ ਵਿਚ ਕੰਮ ਕਰਨ ਲਈ ਰੱਖੀ ਗਈ ਇਕ ਔਰਤ ਵਲੋਂ ਘਰ ਵਾਲਿਆਂ ਦੀ ਗੈਰ ਹਾਜ਼ਰੀ ਵਿਚ ਅੱਠ ਤੋਲੇ ਸੋਨਾ ਅਤੇ ਪੰਜਾਹ ਹਜ਼ਾਰ ਰੁਪਏ ਚੋਰੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਹਰਕਮਲ ਸਿੰਘ ਪੁੱਤਰ ਰਾਜਿੰਦਰਪਾਲ ਸਿੰਘ ਵਾਸੀ ਗਲੀ ਨੰਬਰ 8 ਸੂਰਜ ਨਗਰ ਉੱਤਰੀ ਨੇ ਥਾਣਾ ਸਿਟੀ ਮੋਗਾ ਨੂੰ ਲਿਖਤੀ ਬਿਆਨ ਦਰਜ ਕਰਵਾਏ ਹਨ ਕਿ ਉਨ੍ਹਾਂ ਨੇ ਆਪਣੇ ਘਰ ਵਿਚ ਇਕ ਔਰਤ ਮਮਤਾ ਪਤਨੀ ਗੋਰਾ ਵਾਸੀ ਗਲੀ ਨੰਬਰ ਇਕ ਟੀਚਰ ਕਾਲੋਨੀ ਮੋਗਾ ਨੂੰ 21 ਮਾਰਚ 2026 ਤੋਂ ਕੰਮ ਕਰਨ ਲਈ ਰੱਖਿਆ ਹੋਇਆ ਸੀ| ਇਸ ਦੇ ਨਾਲ ਹੀ ਘਰ ਵਿਚ ਜੁੜਵੇਂ ਬੱਚੇ ਹੋਣ ਕਾਰਨ ਉਨ੍ਹਾਂ ਵਲੋਂ ਬੱਚਿਆਂ ਦੀ ਦੇਖਭਾਲ ਲਈ ਇਕ ਕੇਅਰ ਟੇਕਰ ਸਿਮਰਨ ਕੌਰ ਪੁੱਤਰੀ ਅਸ਼ਵਨੀ ਕੁਮਾਰ ਵਾਸੀ ਅੰਮ੍ਰਿਤਸਰ ਨੂੰ ਵੀ ਰੱਖਿਆ ਹੋਇਆ ਸੀ ਤਾਂ 11 ਮਈ 2026 ਨੂੰ ਬਿਜਲੀ ਦਾ ਪਾਵਰ ਕੱਟ ਹੋਣ ਅਤੇ ਘਰ ਦਾ ਇਨਵਰਟਰ ਵੀ ਬੰਦ ਹੋਣ ਕਰਕੇ ਉਹ ਆਪਣੇ ਪਰਿਵਾਰ ਸਮੇਤ ਕੇਅਰ ਟੇਕਰ ਸਿਮਰਨ ਕੌਰ ਦੇ ਨਾਲ ਹੋਟਲ ਅਰਮਾਨ ਚਲੇ ਗਏ ਤਾਂ ਬਾਅਦ ਵਿਚ ਮਮਤਾ ਆਪਣੀ ਮਾਸੀ ਦੀ ਕੁੜੀ ਪ੍ਰੀਤ ਨਾਲ ਉਨ੍ਹਾਂ ਦੇ ਘਰ ਆਈ ਤੇ ਉਸ ਨੇ ਮੌਕੇ ਦਾ ਫਾਇਦਾ ਉਠਾ ਕੇ ਉਸ ਦੇ ਬੈੱਡ ਦੇ ਦਰਾਜ਼ ਵਿਚੋਂ ਅੱਠ ਤੋਲੇ ਸੋਨਾ ਤੇ ਪੰਜਾਹ ਹਜ਼ਾਰ ਦੀ ਨਕਦੀ ਚੋਰੀ ਕਰ ਲਈ ਅਤੇ ਉਸ ਤੋਂ ਬਾਅਦ ਉਹ ਇਕ ਦਿਨ ਕੰਮ ’ਤੇ ਆਈ ਤੇ ਮੁੜ ਕੰਮ ’ਤੇ ਆਉਣਾ ਬੰਦ ਕਰ ਦਿੱਤਾ| ਉਨ੍ਹਾਂ ਵਲੋਂ ਵਾਰ-ਵਾਰ ਫੋਨ ਕਰਨ ’ਤੇ ਉਹ ਦੁਬਾਰਾ ਜਦੋਂ ਕੰਮ ’ਤੇ ਆਈ ਤਾਂ ਘਰ ਵਿਚੋਂ ਗਾਇਬ ਹੋਈਆਂ ਚੀਜ਼ਾਂ ਬਾਰੇ ਪੁੱਛਣ ਤੇ ਉਸ ਨੇ ਕੋਈ ਸਪੱਸ਼ਟ ਜੁਆਬ ਨਹੀਂ ਦਿੱਤਾ | ਉਨ੍ਹਾਂ ਜਦੋਂ ਆਪਣਾ ਸਮਾਨ ਅਤੇ ਗਹਿਣੇ ਚੈੱਕ ਕੀਤੇ ਤਾਂ ਬੈੱਡ ਦੇ ਦਰਾਜ਼ ਵਿਚੋਂ ਅੱਠ ਤੋਲੇ ਸੋਨਾ ਤੇ ਪੰਜਾਹ ਹਜ਼ਾਰ ਰੁਪਏ ਗਾਇਬ ਸਨ। ਪੁਲਿਸ ਨੇ ਮੁੱਢਲੀ ਤਫਤੀਸ਼ ਤੋਂ ਬਾਅਦ ਮਮਤਾ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਥਾਣਾ ਸਿਟੀ ਮੋਗਾ ਵਿਚ ਅੰਡਰ ਸੈਕਸ਼ਨ 331(3) 305 ਬੀ. ਐਨ. ਐਸ. ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਇਸ ਸਬੰਧੀ ਤਫਤੀਸ਼ ਕਰ ਰਹੇ ਸਬ ਇੰਸਪੈਕਟਰ ਨਛੱਤਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਮਮਤਾ ਨੂੰ ਮਾਣਯੋਗ ਅਦਾਲਤ ਪੇਸ਼ ਕਰਕੇ ਦੋ ਦਿਨਾਂ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਵਿਚ ਉਸ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਚੋਰੀ ਕੀਤਾ ਸੋਨਾ ਤੇ ਨਕਦੀ ਵੀ ਜਲਦ ਬਰਾਮਦ ਕਰ ਲਿਆ ਜਾਵੇਗਾ| ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਪੁੱਛਗਿੱਛ ਦੌਰਾਨ ਮਮਤਾ ਦੀ ਮਾਸੀ ਦੀ ਕੁੜੀ ਪ੍ਰੀਤ ਵੀ ਚੋਰੀ ਵਿਚ ਸ਼ਾਮਿਲ ਪਾਈ ਗਈ ਤਾਂ ਉਸ ਵਿਰੁੱਧ ਵੀ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ 6750 ਐਮ.ਐਲ. ਨਾਜਾਇਜ਼ ਸ਼ਰਾਬ ਸਮੇਤ ਦੋਸ਼ੀ ਗ੍ਰਿਫ਼ਤਾਰ ਅਗਲੀ ਖ਼ਬਰ ਸਾਬਕਾ ਸਰਪੰਚ ਲਾਲ ਸਿੰਘ ਤੇ ਪਿੰਡ ਵਾਸੀਆਂ ਨੇ ਟੁੱਟ ਚੁੱਕੀ ਸੜਕ ਨੂੰ ਬਣਾਉਣ ਦੀ ਕੀਤੀ ਮੰਗ
Ad Position 24