ਮਾਤਾ ਸੁਰਜੀਤ ਕੌਰ ਸਾਹੋਕੇ ਦੇ ਅਕਾਲ ਚਲਾਣੇ
’ਤੇ ਸਿੱਧੂ ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ
ਠੱਠੀ ਭਾਈ, 5 ਅਕਤੂਬਰ (ਜਗਰੂਪ ਸਿੰਘ ਮਠਾੜੂ)-ਪਿੰਡ ਸਾਹੋਕੇ ਵਾਸੀ ਨੰਬਰਦਾਰ ਰਣਧੀਰ ਸਿੰਘ ਸਿੱਧੂ ਅਤੇ ਧਰਮਪਾਲ ਸਿੰਘ ਸਿੱਧੂ ਕੈਨੇਡਾ ਦੀ ਮਾਤਾ ਸੁਰਜੀਤ ਕੌਰ, ਧਰਮ ਪਤਨੀ ਜ਼ੈਲਦਾਰ ਹਰਬਖ਼ਸ਼ ਸਿੰਘ ਸਿੱਧੂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ। ਖ਼ਬਰ ਮਿਲਦਿਆਂ ਹੀ ਸਿੱਧੂ ਪਰਿਵਾਰ, ਰਿਸ਼ਤੇਦਾਰਾਂ, ਸਨੇਹੀਆਂ ਅਤੇ ਇਲਾਕਾ ਨਿਵਾਸੀਆਂ ਵਿਚ ਸੋਗ ਦੀ ਲਹਿਰ ਫੈਲ ਗਈ।
ਠੱਠੀ ਭਾਈ, 5 ਅਕਤੂਬਰ (ਜਗਰੂਪ ਸਿੰਘ ਮਠਾੜੂ)-ਪਿੰਡ ਸਾਹੋਕੇ ਵਾਸੀ ਨੰਬਰਦਾਰ ਰਣਧੀਰ ਸਿੰਘ ਸਿੱਧੂ ਅਤੇ ਧਰਮਪਾਲ ਸਿੰਘ ਸਿੱਧੂ ਕੈਨੇਡਾ ਦੀ ਮਾਤਾ ਸੁਰਜੀਤ ਕੌਰ, ਧਰਮ ਪਤਨੀ ਜ਼ੈਲਦਾਰ ਹਰਬਖ਼ਸ਼ ਸਿੰਘ ਸਿੱਧੂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ। ਖ਼ਬਰ ਮਿਲਦਿਆਂ ਹੀ ਸਿੱਧੂ ਪਰਿਵਾਰ, ਰਿਸ਼ਤੇਦਾਰਾਂ, ਸਨੇਹੀਆਂ ਅਤੇ ਇਲਾਕਾ ਨਿਵਾਸੀਆਂ ਵਿਚ ਸੋਗ ਦੀ ਲਹਿਰ ਫੈਲ ਗਈ। ਮਾਤਾ ਸੁਰਜੀਤ ਕੌਰ ਦਾ ਅੰਤਿਮ ਸੰਸਕਾਰ ਪਿੰਡ ਸਾਹੋਕੇ ਦੇ ਸ਼ਮਸ਼ਾਨ ਘਾਟ ਵਿਖੇ ਧਾਰਮਿਕ ਰਹੁ-ਰੀਤਾਂ ਅਨੁਸਾਰ ਕੀਤਾ ਗਿਆ ਜਿੱਥੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ। ਇਸ ਦੁੱਖ ਦੀ ਘੜੀ ਵਿਚ ਕੁਲਦੀਪ ਸਿੰਘ ਬਰਾੜ ਕੈਨੇਡਾ, ਬੂਟਾ ਸਿੰਘ ਸਰਪੰਚ, ਅਮਰਜੀਤ ਸਿੰਘ ਕਵੀਸ਼ਰ, ਹਰਪ੍ਰੀਤ ਸਿੰਘ ਨੰਬਰਦਾਰ ਸਾਹੋਕੇ ਸਮੇਤ ਹੋਰ ਮੁਹਤਬਰ ਸ਼ਖ਼ਸੀਅਤਾਂ ਨੇ ਸਿੱਧੂ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਮਾਤਾ ਸੁਰਜੀਤ ਕੌਰ ਦਾ ਇਸ ਫਾਨੀ ਸੰਸਾਰ ਤੋਂ ਵਿਛੋੜਾ ਪਰਿਵਾਰ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ ਅਤੇ ਉਨ੍ਹਾਂ ਵਲੋਂ ਪਰਿਵਾਰ ਪ੍ਰਤੀ ਨਿਭਾਈਆਂ ਗਈਆਂ ਜ਼ਿੰਮੇਵਾਰੀਆਂ ਅਤੇ ਦਿੱਤੇ ਗਏ ਸੰਸਕਾਰ ਹਮੇਸ਼ਾ ਯਾਦ ਰਹਿਣਗੇ।