ਦਰਬਾਰ ਸੰਪ੍ਰਦਾਇ ਲੋਪੋ ਵਲੋਂ ਪਿੰਡ ਭੱਠਲਾਂ ਵਿਖੇ ਦੋ ਰੋਜ਼ਾ ਧਾਰਮਿਕ ਦੀਵਾਨ ਸਜਾਏ
ਨਿਹਾਲ ਸਿੰਘ ਵਾਲਾ, 5 ਅਕਤੂਬਰ (ਸੁਖਦੇਵ ਸਿੰਘ ਖਾਲਸਾ)-ਦਰਬਾਰ ਸੰਪ੍ਰਦਾਇ ਲੋਪੋ ਦੇ ਮੁੱਖ ਸੇਵਾਦਾਰ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਭੱਠਲਾਂ (ਸੰਗਰੂਰ) ਵਿਖੇ ਦੋ ਰੋਜ਼ਾ ਧਾਰਮਿਕ ਦੀਵਾਨ ਸਜਾਏ ਗਏ| ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਸੰਪ੍ਰਦਾਇ ਲੋਪੋ ਦੇ ਹਜ਼ੂਰੀ ਕਵੀਸ਼ਰੀ ਜਥਿਆਂ ਨੇ ਸੁਆਮੀ ਸੰਤ ਦਰਬਾਰਾ ਸਿੰਘ ਲੋਪੋ ਵਾਲਿਆਂ ਦੇ ਰਚਿਤ ਕਾਵਿ ਸੰਗ੍ਰਹਿ ’ਚੋਂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ| ਉਪਰੰਤ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸ਼ਬਦ ਦੀ ਕਥਾ ਕਰਦਿਆਂ ਕਿਹਾ ਕਿ ਜਿਨ੍ਹਾਂ ਜੀਵਾਂ ਨੇ ਪਿਆਰ ’ ਚ ਭਿੱਜ ਕੇ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਕੀਤੀ ਉਹ ਜਗਿਆਸੂ ਕਦੇ ਵੀ ਤ੍ਰਿਸ਼ਨਾ ਦੀ ਅਤੇ ਵਿਸ਼ੇ ਵਿਕਾਰਾਂ ਦੀ ਅਗਨੀ ’ਚ ਨਹੀਂ ਸੜਦੇ| ਇਸ ਮੌਕੇ ਭਗੀਰਥ ਸਿੰਘ ਲੋਪੋ, ਗੁਰਜਿੰਦਰ ਸਿੰਘ ਗੋਲਡੀ, ਹੁਸ਼ਿਆਰ ਸਿੰਘ, ਜਸਵਿੰਦਰ ਸਿੰਘ ਪਾਇਲ, ਸੰਤ ਗੁਰਜੀਤ ਸਿੰਘ ਘੁਲਾਲ, ਮੈਨੇਜਰ ਸਵਰਨਜੀਤ ਸਿੰਘ ਧਰੋੜ, ਨਿਹਾਲ ਸਿੰਘ ਉੱਭੀ, ਜੱਸੀ ਗਿਦੜੀ, ਭੋਲਾ ਸਿੰਘ ਨੰਦਪੁਰ, ਹਰਬੰਸ ਸਿੰਘ ਦਾਦ, ਫੌਜੀ ਹਰਜਿੰਦਰ ਸਿੰਘ ਖੰਡੂਰ, ਬਲਵੀਰ ਸਿੰਘ ਖਾਨਪੁਰ, ਪਰਮਜੀਤ ਸਿੰਘ ਖਹਿਰਾ, ਹਰਬਿੰਦਰ ਸਿੰਘ ਖੰਨਾ, ਬੰਤ ਸਿੰਘ ਖਾਨਪੁਰ, ਕਵੀਸ਼ਰ ਟਹਿਲ ਸਿੰਘ ਦੋਲੋ, ਮਲਕੀਤ ਸਿੰਘ ਲੁਧਿਆਣਾ, ਮਨਜੀਤ ਸਿੰਘ ਲੁਧਿਆਣਾ, ਕਾਕਾ ਸਿੰਘ ਡੰਗੋਰੇ, ਸੈਕਟਰੀ ਬਲਵੀਰ ਸਿੰਘ ਭਨੋਹੜ, ਮਹਿੰਦਰ ਸਿੰਘ ਜਗਰਾਉਂ, ਸ਼ੇਰ ਸਿੰਘ ਸੰਗੋਵਾਲ, ਨਾਜ਼ਰ ਸਿੰਘ ਲੱਖਾ, ਨਛੱਤਰ ਸਿੰਘ ਢੁੱਡੀਕੇ, ਗਗਨਾ ਮਨਸੂਰਾਂ, ਪ੍ਰਿਤਪਾਲ ਸਿੰਘ ਚੂਹੜਚੱਕ, ਜਗਰੂਪ ਸਿੰਘ ਭੀਮ, ਜਗਜੀਤ ਸਿੰਘ ਸੁਧਾਰ, ਕ੍ਰਿਸ਼ਨ ਸਿੰਘ ਰਸੂਲਪੁਰ, ਦਰਸ਼ਨ ਸਿੰਘ ਬਾਰਨਹਾੜਾ, ਭੁਪਿੰਦਰ ਸਿੰਘ ਸੇਖੋਂ ਬਾਰਨਹਾੜਾ, ਪ੍ਰਗਟ ਸਿੰਘ ਦੋਲੋ, ਕੁਲਦੀਪ ਸਿੰਘ ਦੋਲੋ, ਰਣਜੀਤ ਸਿੰਘ ਦੋਲੋ, ਢਾਡੀ ਬਲਵੀਰ ਸਿੰਘ ਦੋਲੋ, ਠੇਕੇਦਾਰ ਅਜੀਤ ਸਿੰਘ, ਇੰਦਰਜੀਤ ਸਿੰਘ ਪੱਪੀ, ਸੰਤੋਖ ਸਿੰਘ ਅਕਾਲਗੜ੍ਹ, ਬੰਟੀ ਇਆਲੀ, ਮਨਿੰਦਰ ਸਿੰਘ ਬੱਬੂ ਢਿੱਲੋਂ, ਕੁਲਦੀਪ ਸਿੰਘ ਸੋਨੂੰ ਖੋਟੇ, ਮੈਂਬਰ ਸੁਦਾਗਰ ਸਿੰਘ ਰਸੂਲਪੁਰ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਨੇ ਪੁੱਜ ਕੇ ਲਾਹਾ ਪ੍ਰਾਪਤ ਕੀਤਾ|