09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਐਸ. ਡੀ. ਐਮ. ਵਲੋਂ ਦਾਣਾ ਮੰਡੀ ਕਿਸ਼ਨਪੁਰਾ ਕਲਾਂ ਦਾ ਦੌਰਾ

ਕਿਸ਼ਨਪੁਰਾ ਕਲਾਂ, 8 ਅਕਤੂਬਰ (ਅਮੋਲਕ ਸਿੰਘ ਕਲਸੀ)- ਅਨਾਜ ਮੰਡੀ ਕਿਸ਼ਨਪੁਰਾ ਕਲਾਂ ਵਿਖੇ ਝੋਨੇ ਦੀ ਖ਼ਰੀਦ ਸਬੰਧੀ ਜਾਇਜ਼ਾ ਲੈਣ ਲਈ ਪਹੁੰਚੇ ਗੁਰਵਿੰਦਰ ਸਿੰਘ ਜੌਹਲ ਐਸ. ਡੀ.

Ad Position 21
No active advertisement
ਪ੍ਰਨੀਤ ਕੌਰ ਪਿਤਾ-ਸੁਖਜੀਤ ਸਿੰਘ ਮਾਤਾ-ਕਿਰਨਦੀਪ ਕੌਰ ਪਿੰਡ-ਮਹਿਣਾ (ਮੋਗਾ)। 09-10-2026
ਕਿਸ਼ਨਪੁਰਾ ਕਲਾਂ, 8 ਅਕਤੂਬਰ (ਅਮੋਲਕ ਸਿੰਘ ਕਲਸੀ)- ਅਨਾਜ ਮੰਡੀ ਕਿਸ਼ਨਪੁਰਾ ਕਲਾਂ ਵਿਖੇ ਝੋਨੇ ਦੀ ਖ਼ਰੀਦ ਸਬੰਧੀ ਜਾਇਜ਼ਾ ਲੈਣ ਲਈ ਪਹੁੰਚੇ ਗੁਰਵਿੰਦਰ ਸਿੰਘ ਜੌਹਲ ਐਸ.ਡੀ.ਐਮ. ਧਰਮਕੋਟ ਵਲੋਂ ਮੰਡੀ ਵਿਚ ਪਈਆਂ ਝੋਨੇ ਦੀਆਂ ਢੇਰੀਆਂ ਦੇਖੀਆਂ ਅਤੇ ਕਿਸਾਨਾਂ ਤੇ ਆੜ੍ਹਤੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਤਾਰ ਸਿੰਘ ਸੰਧੂ ਕਮਾਲ ਕੇ ਉਚੇਚੇ ਤੌਰ ‘ਤੇ ਪਹੁੰਚੇ ਹੋਏ ਸਨ। ਸੰਦੀਪ ਕੁਮਾਰ ਸੀਪਾ ਪੁੱਤਰ ਮੋਤੀ ਲਾਲ ਆੜ੍ਹਤੀਆਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਝੋਨੇ ਦੀ ਰਸਮੀ ਖ਼ਰੀਦ ਸ਼ੁਰੂ ਹੋ ਚੁੱਕੀ ਹੈ। ਸੰਦੀਪ ਕੁਮਾਰ ਸੀਪਾ ਆੜ੍ਹਤੀਆਂ ਨੇ ਹਾਈਬ੍ਰੈਡ ਝੋਨੇ ਤੇ ਸ਼ੈਲਰਾਂ ਵਾਲਿਆਂ ਵਲੋਂ ਮੰਗੀ ਜਾ ਰਹੀ ਕਾਟ ਸਬੰਧੀ ਵੀ ਚਰਚਾ ਕੀਤੀ। ਐਸ.ਡੀ.ਐਮ. ਗੁਰਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਕਿਸਾਨ ਭਰਾਵਾਂ ਦੇ ਝੋਨੇ ਦਾ ਦਾਣਾ-ਦਾਣਾ ਖ਼ਰੀਦਿਆ ਜਾਵੇਗਾ ਅਤੇ ਕਿਸਾਨ ਵੀਰ ਵੀ ਸੁੱਕਾ ਝੋਨਾ ਲਿਆਉਣ। ਮਾਰਕੀਟ ਦੇ ਚੇਅਰਮੈਨ ਗੁਰਤਾਰ ਸਿੰਘ ਸੰਧੂ ਕਮਾਲ ਕੇ ਨੇ ਕਿਹਾ ਕਿ ਕਿਸਾਨ ਭਰਾਵਾਂ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਸੰਦੀਪ ਕੁਮਾਰ ਸੀਪਾ ਆੜ੍ਹਤੀਆਂ, ਸਰਪੰਚ ਪ੍ਰਿੰਸ ਚਾਵਲਾ, ਪ੍ਰਧਾਨ ਮੇਹਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਧਰਮਕੋਟ ’ਚ ‘ਆਪ’ ਦੇ ਫਾਉਂਡਰ ਮੈਂਬਰ ਇੰਦਰਜੀਤ ਗਿੱਲ ਦੀ ਮਜ਼ਬੂਤ ਦਾਅਵੇਦਾਰੀ ਨੇ ਵਧਾਈ ਸਿਆਸੀ ਹਲਚਲ
Ad Position 24