08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਦਾ ਮੁੱਖ ਮੰਤਰੀ ਖੇਡ ਮੈਦਾਨ ਮਹਿਰੋਂ ਵਿਖੇ ਸ਼ਾਨਦਾਰ ਆਗਾਜ਼

ਮੋਗਾ, 8 ਅਕਤੂਬਰ (ਸੁਰਿੰਦਰਪਾਲ ਸਿੰਘ)- ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਦਾ ਸੈਂਟਰ ਰਾਮੂੰਵਾਲਾ ਨਵਾਂ ਵਲੋਂ ਮੇਜ਼ਬਾਨੀ ਕਰਦੇ ਹੋਏ ਮੁੱਖ ਮੰਤਰੀ ਖੇਡ ਮੈਦਾਨ ਮਹਿਰੋਂ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਮੰਜੂ ਭਾਰਦਵਾਜ ਦੀ ਰਹਿਨੁਮਾਈ ਹੇਠ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਲਾਕ ਮੋਗਾ-1, ਸ੍ਰੀਮਤੀ ਸੁਨੀਤਾ ਨਾਰੰਗ ਦੀ ਯੋਗ ਅਗਵਾਈ ਅਤੇ ਸੈਂਟਰ ਹੈੱਡ ਟੀਚਰ ਸ੍ਰੀਮਤੀ ਨਰਿੰਦਰ ਕੌਰ ਅਤੇ ਸਕੂਲ ਮੁਖੀ ਸ੍ਰੀਮਤੀ ਰਮਿੰਦਰ ਕੌਰ ਦੀ ਦੇਖਰੇਖ ਵਿਚ ਬਲਾਕ ਖੇਡਾਂ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ ਜਿਸ ਵਿਚ ਗਰਾਮ ਪੰਚਾਇਤ ਮਹਿਰੋਂ ਦੀ ਸਮੁੱਚੀ ਪੰਚਾਇਤ ਜਿਸ ਵਿਚ ਬਲਾਕ ਦੇ ਸਮੂਹ ਸੈਂਟਰ ਹੈੱਡ ਟੀਚਰ, ਹੈੱਡ ਟੀਚਰ ਅਤੇ ਬਲਾਕ ਮੋਗਾ-1 ਦੇ ਸਮੂਹ ਅਧਿਆਪਕਾਂ ਨੇ ਬੱਚਿਆਂ ਦੀਆਂ ਬੜੀ ਮਿਹਨਤ ਨਾਲ ਵੱਖ-ਵੱਖ ਖੇਡਾਂ ਵਿਚ ਸ਼ਮੂਲੀਅਤ ਕਰਵਾਈ। ਅੱਜ ਖੇਡਾਂ ਦੇ ਪਹਿਲੇ ਦਿਨ ਅਥਲੈਟਿਕਸ, ਕੁਸ਼ਤੀਆਂ, ਸਰਕਲ ਕਬੱਡੀ, ਕਰਾਟੇ, ਜਿਮਨਾਸਟਿਕ, ਸ਼ਤਰੰਜ ਅਤੇ ਯੋਗਾ ਦੇ ਮੁਕਾਬਲੇ ਕਰਵਾਏ ਗਏ।

Ad Position 21
No active advertisement
ਅਜੀਤ ਡੈਸਕ 09-10-2026
ਮੋਗਾ, 8 ਅਕਤੂਬਰ (ਸੁਰਿੰਦਰਪਾਲ ਸਿੰਘ)- ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਦਾ ਸੈਂਟਰ ਰਾਮੂੰਵਾਲਾ ਨਵਾਂ ਵਲੋਂ ਮੇਜ਼ਬਾਨੀ ਕਰਦੇ ਹੋਏ ਮੁੱਖ ਮੰਤਰੀ ਖੇਡ ਮੈਦਾਨ ਮਹਿਰੋਂ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਮੰਜੂ ਭਾਰਦਵਾਜ ਦੀ ਰਹਿਨੁਮਾਈ ਹੇਠ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਲਾਕ ਮੋਗਾ-1, ਸ੍ਰੀਮਤੀ ਸੁਨੀਤਾ ਨਾਰੰਗ ਦੀ ਯੋਗ ਅਗਵਾਈ ਅਤੇ ਸੈਂਟਰ ਹੈੱਡ ਟੀਚਰ ਸ੍ਰੀਮਤੀ ਨਰਿੰਦਰ ਕੌਰ ਅਤੇ ਸਕੂਲ ਮੁਖੀ ਸ੍ਰੀਮਤੀ ਰਮਿੰਦਰ ਕੌਰ ਦੀ ਦੇਖਰੇਖ ਵਿਚ ਬਲਾਕ ਖੇਡਾਂ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ ਜਿਸ ਵਿਚ ਗਰਾਮ ਪੰਚਾਇਤ ਮਹਿਰੋਂ ਦੀ ਸਮੁੱਚੀ ਪੰਚਾਇਤ ਜਿਸ ਵਿਚ ਬਲਾਕ ਦੇ ਸਮੂਹ ਸੈਂਟਰ ਹੈੱਡ ਟੀਚਰ, ਹੈੱਡ ਟੀਚਰ ਅਤੇ ਬਲਾਕ ਮੋਗਾ-1 ਦੇ ਸਮੂਹ ਅਧਿਆਪਕਾਂ ਨੇ ਬੱਚਿਆਂ ਦੀਆਂ ਬੜੀ ਮਿਹਨਤ ਨਾਲ ਵੱਖ-ਵੱਖ ਖੇਡਾਂ ਵਿਚ ਸ਼ਮੂਲੀਅਤ ਕਰਵਾਈ। ਅੱਜ ਖੇਡਾਂ ਦੇ ਪਹਿਲੇ ਦਿਨ ਅਥਲੈਟਿਕਸ, ਕੁਸ਼ਤੀਆਂ, ਸਰਕਲ ਕਬੱਡੀ, ਕਰਾਟੇ, ਜਿਮਨਾਸਟਿਕ, ਸ਼ਤਰੰਜ ਅਤੇ ਯੋਗਾ ਦੇ ਮੁਕਾਬਲੇ ਕਰਵਾਏ ਗਏ। ਸਰਕਲ ਕਬੱਡੀ ਵਿਚ ਸੈਂਟਰ ਰਾਮੂੰਵਾਲਾ ਨਵਾਂ ਨੇ ਪਹਿਲਾਂ ਅਤੇ ਸੈਂਟਰ ਅਜੀਤਵਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਕੁਸ਼ਤੀਆਂ ਵਿਚ 25 ਕਿੱਲੋ ਭਾਰ ਵਿਚ ਅਮਿਤ ਕੁਮਾਰ ਸੈਂਟਰ ਭੀਮ ਨਗਰ ਨੇ ਪਹਿਲਾਂ ਅਤੇ ਹੈਦਰ ਅਲੀ ਸੈਂਟਰ ਚੁਗਾਵਾਂ ਨੇ ਦੂਜਾ ਸਥਾਨ, 28 ਕਿੱਲੋ ਭਾਰ ਵਿਚ ਹਰਨੂਰ ਸਿੰਘ ਸੈਂਟਰ ਰਾਮੂੰਵਾਲਾ ਨਵਾਂ ਨੇ ਪਹਿਲਾਂ ਅਤੇ ਗਗਨਦੀਪ ਸਿੰਘ ਸੈਂਟਰ ਅਜੀਤਵਾਲ ਨੇ ਦੂਜਾ, 30 ਕਿੱਲੋ ਭਾਰ ਵਿਚ ਰਣਜੀਤ ਸਿੰਘ ਸੈਂਟਰ ਢੁੱਡੀਕੇ ਨੇ ਪਹਿਲਾਂ ਅਤੇ ਬਲਰਾਜ ਸਿੰਘ ਸੈਂਟਰ ਅਜੀਤਵਾਲ ਨੇ ਦੂਜਾ ਸਥਾਨ ਅਤੇ 32 ਕਿੱਲੋ ਭਾਰ ਵਿਚ ਫਤਿਹਜੋਤ ਸਿੰਘ ਸੈਂਟਰ ਡਾਲਾ ਨੇ ਪਹਿਲਾਂ ਅਤੇ ਰਣਵਿਜੈ ਸਿੰਘ ਸੈਂਟਰ ਰਾਮੂੰਵਾਲਾ ਨਵਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਐਥਲੈਟਿਕਸ ਵਿਚ 100 ਮੀਟਰ ਦੌੜ ਲੜਕੇ ਵਿਚ ਪਹਿਲਾਂ ਸਥਾਨ ਸੁਖਪ੍ਰੀਤ ਸਿੰਘ ਸੈਂਟਰ ਚੁਗਾਵਾਂ, ਦੂਜਾ ਸਥਾਨ ਅਭੀਜੀਤ ਸਿੰਘ ਸੈਂਟਰ ਬੁੱਧ ਸਿੰਘ ਵਾਲਾ, 100 ਮੀਟਰ ਲੜਕੀਆਂ ਐਲਿਸ ਸੈਂਟਰ ਅਜੀਤਵਾਲ ਨੇ ਪਹਿਲਾ ਅਤੇ ਸੁਮਨਪ੍ਰੀਤ ਕੌਰ ਸੈਂਟਰ ਢੁੱਡੀਕੇ ਨੇ ਦੂਜਾ ਸਥਾਨ, 200 ਮੀਟਰ ਲੜਕੇ ਵਿਚ ਅੰਸ਼ਦੀਪ ਸਿੰਘ ਸੈਂਟਰ ਡਾਲਾ ਨੇ ਪਹਿਲਾਂ ਅਤੇ ਰਿਤਿਕ ਸੈਂਟਰ ਡਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ, 200 ਮੀਟਰ ਦੌੜ ਲੜਕੀਆਂ ਐਲਿਸ ਸੈਂਟਰ ਅਜੀਤਵਾਲ ਨੇ ਪਹਿਲਾਂ ਅਤੇ ਸੁਖਪ੍ਰੀਤ ਕੌਰ ਸੈਂਟਰ ਡਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ, 400 ਮੀਟਰ ਲੜਕੇ ਸੁਖਪ੍ਰੀਤ ਸਿੰਘ ਸੈਂਟਰ ਚੁਗਾਵਾਂ ਨੇ ਪਹਿਲਾਂ ਅਤੇ ਹਰਕਰਨ ਸਿੰਘ ਸੈਂਟਰ ਚੁਗਾਵਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ, 400 ਮੀਟਰ ਲੜਕੀਆਂ ਵਿਚ ਆਸ਼ਾ ਸੈਂਟਰ ਤਲਵੰਡੀ ਭੰਗੇਰੀਆਂ ਨੇ ਪਹਿਲਾਂ ਅਤੇ ਖੁਸ਼ਪ੍ਰੀਤ ਕੌਰ ਸੈਂਟਰ ਢੁੱਡੀਕੇ ਨੇ ਦੂਜਾ ਸਥਾਨ ਪ੍ਰਾਪਤ ਕੀਤਾ, 600 ਮੀਟਰ ਲੜਕੇ ਇੰਦਰਜੀਤ ਸਿੰਘ ਸੈਂਟਰ ਢੁੱਡੀਕੇ ਪਹਿਲਾਂ, ਹਰਸਿਤ ਸੈਂਟਰ ਤਲਵੰਡੀ ਭੰਗੇਰੀਆ ਨੇ ਦੂਜਾ, 600 ਮੀਟਰ ਲੜਕੀਆਂ ਖੁਸ਼ਪ੍ਰੀਤ ਕੌਰ ਸੈਂਟਰ ਢੁੱਡੀਕੇ ਨੇ ਪਹਿਲਾਂ ਅਤੇ ਬਿਕਰਮਜੀਤ ਕੌਰ ਸੈਂਟਰ ਤਲਵੰਡੀ ਭੰਗੇਰੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਤਰ੍ਹਾਂ ਸਾਰੇ ਸੈਂਟਰਾਂ ਦੇ ਅਧਿਆਪਕਾਂ ਵਲੋਂ ਆਪਣੇ ਆਪਣੇ ਬੱਚਿਆਂ ਨੂੰ ਪੂਰੀ ਮਿਹਨਤ ਕਰਵਾਈ ਹੋਈ ਸੀ ਅਧਿਆਪਕਾਂ ਦਾ ਜੋਸ਼ ਵੇਖਣਾ ਵਾਲਾ ਸੀ। 08ਮੋਗਾ22 ਜੇਤੂ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। ਤਸਵੀਰ : ਹਰਜੀਤ ਸਿੰਘ
Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਦੇ ਫ਼ੈਸਲੇ ਨੇ ਬਾਘਾ ਪੁਰਾਣਾ ਨਗਰ ਕੌਂਸਲ ਚੋਣਾਂ ’ਚ ਹੋਈ ਧੱਕੇਸ਼ਾਹੀ ’ਤੇ ਲਾਈ ਮੋਹਰ- ਤੀਰਥ ਸਿੰਘ ਮਾਹਲਾ ਅਗਲੀ ਖ਼ਬਰ ਸੰਤ ਰਜਿੰਦਰ ਸਿੰਘ ਅੱਜ ਮੋਗਾ ਵਿਖੇ, ਸੰਗਤਾਂ ’ਚ ਭਾਰੀ ਉਤਸ਼ਾਹ
Ad Position 24