ਸ਼ਿਆਮ ਮੰਦਰ ’ਚ ਇੰਦਰਾ ਇਕਾਦਸ਼ੀ ਮੌਕੇ ਖਾਟੂ ਵਾਲੇ ਦੇ ਨਾਮ ’ਤੇ ਭਜਨ ਸੰਧਿਆ ਕਰਵਾਈ
ਮੋਗਾ, 8 ਅਕਤੂਬਰ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)- ਜਲੰਧਰ ਕਾਲੋਨੀ ਸਥਿਤ ਸ਼ਿਆਮ ਮੰਦਰ ਵਿਚ ਸੰਸਥਾਪਕ ਕਮਲ ਸ਼ਰਮਾ ਅਤੇ ਚੇਅਰਮੈਨ ਅਜੈ ਗਰਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇੰਦਰਾ ਇਕਾਦਸ਼ੀ ਦੇ ਪਾਵਨ ਮੌਕੇ ਸ਼ਿਆਮ ਸੇਵਾ ਸੁਸਾਇਟੀ ਵਲੋਂ ਇਕ ਸ਼ਾਮ ਖਾਟੂ ਵਾਲੇ ਜੀ ਦੇ ਨਾਮ ਵਿਸ਼ਾਲ ਭਜਨ ਸੰਧਿਆ ਕਰਵਾਈ ਗਈ। ਇਸ ਮੌਕੇ ਭਜਨ ਗਾਇਕਾਂ ਨੇ ਸ਼ਿਆਮ ਮਹਿਮਾ ਦਾ ਅਜਿਹਾ ਭਗਤੀ ਰਸ ਬਿਖੇਰਿਆ ਕਿ ਪੂਰਾ ਮੰਦਰ ਪਰਿਸਰ ਜੈਕਾਰਿਆਂ ਨਾਲ ਗੂੰਜ ਉੱਠਿਆ।
ਮ
ਮੋਗਾ ਦੇ ਸ਼ਿਆਮ ਮੰਦਰ ਵਿਚ ਇੰਦਰਾ ਇਕਾਦਸ਼ੀ ਮੌਕੇ ਸਜਿਆ ਹੋਇਆ ਸ਼ਿਆਮ ਬਾਬਾ ਦਾ ਦਰਬਾਰ। ਅਜੀਤ ਤਸਵੀਰ
09-10-2026
ਮੋਗਾ, 8 ਅਕਤੂਬਰ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)- ਜਲੰਧਰ ਕਾਲੋਨੀ ਸਥਿਤ ਸ਼ਿਆਮ ਮੰਦਰ ਵਿਚ ਸੰਸਥਾਪਕ ਕਮਲ ਸ਼ਰਮਾ ਅਤੇ ਚੇਅਰਮੈਨ ਅਜੈ ਗਰਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇੰਦਰਾ ਇਕਾਦਸ਼ੀ ਦੇ ਪਾਵਨ ਮੌਕੇ ਸ਼ਿਆਮ ਸੇਵਾ ਸੁਸਾਇਟੀ ਵਲੋਂ ਇਕ ਸ਼ਾਮ ਖਾਟੂ ਵਾਲੇ ਜੀ ਦੇ ਨਾਮ ਵਿਸ਼ਾਲ ਭਜਨ ਸੰਧਿਆ ਕਰਵਾਈ ਗਈ। ਇਸ ਮੌਕੇ ਭਜਨ ਗਾਇਕਾਂ ਨੇ ਸ਼ਿਆਮ ਮਹਿਮਾ ਦਾ ਅਜਿਹਾ ਭਗਤੀ ਰਸ ਬਿਖੇਰਿਆ ਕਿ ਪੂਰਾ ਮੰਦਰ ਪਰਿਸਰ ਜੈਕਾਰਿਆਂ ਨਾਲ ਗੂੰਜ ਉੱਠਿਆ। ਭਜਨ ਸੰਧਿਆ ਦੀ ਸ਼ੁਰੂਆਤ ‘ਤੇ ਸ਼ਿਆਮ ਸੇਵਾ ਸੁਸਾਇਟੀ ਦੇ ਮੈਂਬਰਾਂ ਵਲੋਂ ਬਾਬਾ ਜੀ ਦੇ ਦਰਬਾਰ ਵਿਚ ਜੋਤ ਪ੍ਰਜਵਲਿਤ ਕੀਤੀ ਗਈ। ਪਹਿਲਾਂ ਸੁਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ, ਚੇਅਰਮੈਨ ਅਜੈ ਗਰਗ , ਪ੍ਰਧਾਨ ਵਿਨੋਦ ਪੋਪਲੀ, ਸੀਨੀਅਰ ਉਪ ਪ੍ਰਧਾਨ ਅਤੇ ਕੌਂਸਲਰ ਭਾਰਤ ਭੂਸ਼ਨ ਗਰਗ, ਪ੍ਰਿੰਕਲ ਸ਼ਰਮਾ, ਕੈਸ਼ੀਅਰ ਰਾਮ ਪ੍ਰਕਾਸ਼ ਮੰਗਲਾ, ਵਿੱਤ ਸਕੱਤਰ ਚੰਦਰ ਮੋਹਨ ਸਹਿਗਲ, ਭੁਪੇਸ਼ ਸ਼ਰਮਾ, ਸੰਜੀਵ ਗਰਗ ਟੀਟੂ, ਰਾਜੇਸ਼ ਸਿੰਗਲਾ, ਸੁਦਾਮਾ ਪੁਰੀ, ਜਗਜੀਵ ਧੀਰ, ਯੋਗੇਸ਼ ਸ਼ਰਮਾ, ਵਿੱਕੀ ਮਿੱਤਲ, ਕਪਿਲ ਕਪੂਰ, ਸੁਮਿਤ ਗਰਗ, ਪਾਰੁਸ਼ ਗਰਗ, ਗਗਨ ਅਰੋੜਾ, ਅਮਨ ਅਰੋੜਾ, ਜਗਦੀਸ਼ ਬਤਰਾ, ਡਾ. ਰਾਮ ਗੋਪਾਲ, ਮਿਲਨ ਗਰਗ, ਰੌਸ਼ਨ ਕੁਮਾਰ, ਰਾਜੀਵ ਉੱਪਲ, ਨਰੇਸ਼ ਬਾਂਸਲ, ਕਪਿਲ ਖੰਨਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਿਆਮ ਪ੍ਰੇਮੀਆਂ ਨੇ ਆਪਣੇ ਪਰਿਵਾਰਾਂ ਸਮੇਤ ਪੂਜਣ ਕੀਤਾ। ਸਮਾਗਮ ਦੀ ਸਮਾਪਤੀ ਆਰਤੀ ਨਾਲ ਹੋਈ, ਉਪਰੰਤ ਸ਼ਰਧਾਲੂਆਂ ਨੂੰ ਲੰਗਰ ਦਾ ਪ੍ਰਸਾਦ ਵਰਤਾਇਆ ਗਿਆ। ਇਸ ਮੌਕੇ ਸੁਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ, ਸੀਨੀਅਰ ਉਪ ਪ੍ਰਧਾਨ ਭੂਸ਼ਨ ਗਰਗ, ਸੰਜੀਵ ਗਰਗ ਟੀਟੂ, ਪ੍ਰਧਾਨ ਵਿਨੋਦ ਪੋਪਲੀ ਅਤੇ ਕੈਸ਼ੀਅਰ ਰਾਮ ਪ੍ਰਕਾਸ਼ ਮੰਗਲਾ ਨੇ ਦੱਸਿਆ ਕਿ ਸ਼ਿਆਮ ਮੰਦਰ ਵਿਚ ਲੰਗਰ ਹਾਲ ਦੇ ਲੈਂਟਰ ਪਾਉਣ ਦਾ ਨਿਰਮਾਣ ਕਾਰਜ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਉਨ੍ਹਾਂ ਸ਼ਿਆਮ ਪ੍ਰੇਮੀਆਂ ਅਤੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਜੋ ਵੀ ਸੇਵਾ ਵਿਚ ਆਪਣਾ ਯੋਗਦਾਨ ਪਾਉਣਾ ਚਾਹੁੰਦਾ ਹੈ, ਉਹ ਕਿਸੇ ਵੀ ਸਮੇਂ ਮੰਦਰ ਵਿਖੇ ਕਮੇਟੀ ਦੇ ਮੈਂਬਰਾਂ ਨਾਲ ਸੰਪਰਕ ਕਰ ਸਕਦਾ ਹੈ।