08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਟੀ.ਐਲ.ਐਫ. ਸਕੂਲ ਦੀ ਤਨਵੀਰ ਕੌਰ ਨੇ ਰਾਜ ਪੱਧਰੀ ਐਥਲੈਟਿਕਸ ’ਚ ਰਚਿਆ ਸੁਨਹਿਰੀ ਇਤਿਹਾਸ

ਮੋਗਾ, 8 ਅਕਤੂਬਰ (ਸੁਰਿੰਦਰਪਾਲ ਸਿੰਘ)-ਸ਼ਹਿਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ (ਟੀ. ਐਲ.

Ad Position 21
No active advertisement
ਮੋਗਾ ਦੇ ਟੀ.ਐਲ.ਐਫ. ਸਕੂਲ ਦੀ ਐਥਲੀਟ ਤਨਵੀਰ ਕੌਰ ਆਪਣੇ ਜਿੱਤੇ ਤਗਮਿਆਂ ਨਾਲ। ਅਜੀਤ ਤਸਵੀਰ 09-10-2026
ਮੋਗਾ, 8 ਅਕਤੂਬਰ (ਸੁਰਿੰਦਰਪਾਲ ਸਿੰਘ)-ਸ਼ਹਿਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ (ਟੀ.ਐਲ.ਐਫ.) ਮੋਗਾ ਦੀ ਹੋਣਹਾਰ ਐਥਲੀਟ ਤਨਵੀਰ ਕੌਰ ਨੇ ਸ਼ਾਨਦਾਰ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਰਾਜ ਪੱਧਰ ‘ਤੇ ਆਪਣੀ ਪਛਾਣ ਬਣਾਈ ਹੈ। ਸਕੂਲ ਦੇ ਚੇਅਰਮੈਨ ਪ੍ਰਵੀਨ ਗਰਗ, ਚੇਅਰਮੈਨ ਇੰਜ: ਜਨੇਸ਼ ਗਰਗ ਤੇ ਡਾਇਰੈਕਟਰ ਡਾ. ਮੁਸਕਾਨ ਗਰਗ ਨੇ ਦੱਸਿਆ ਕਿ ਵਿਦਿਆਰਥਣ ਤਨਵੀਰ ਕੌਰ ਨੇ 100 ਮੀਟਰ ਦੌੜ ਵਿਚ ਸੋਨ ਤਗਮਾ ਅਤੇ 200 ਮੀਟਰ ਦੌੜ ਵਿਚ ਵੀ ਸੋਨ ਤਗਮਾ ਜਿੱਤ ਕੇ ਸਕੂਲ ਅਤੇ ਪਰਿਵਾਰ ਦਾ ਨਾਂਅ ਰੌਸ਼ਨ ਕੀਤਾ। ਇਸ ਤੋਂ ਇਲਾਵਾ ਉਸ ਨੇ ਰਿਲੇਅ ਵਿਚ ਚਾਂਦੀ ਦਾ ਤਗਮਾ ਹਾਸਲ ਕੀਤਾ। ਤਿੰਨ ਵੱਖ-ਵੱਖ ਮੁਕਾਬਲਿਆਂ ਵਿਚ ਤਿੰਨ ਤਗਮੇ ਜਿੱਤਣਾ ਤਨਵੀਰ ਕੌਰ ਦੀ ਸ਼ਾਨਦਾਰ ਖੇਡ ਸਮਰੱਥਾ ਦਾ ਸਬੂਤ ਹੈ। ਮੁਕਾਬਲੇ ਦੌਰਾਨ ਤਨਵੀਰ ਨੇ ਆਪਣੀ ਤੇਜ਼ ਰਫ਼ਤਾਰ, ਹੌਸਲੇ, ਆਤਮ-ਵਿਸ਼ਵਾਸ, ਅਨੁਸ਼ਾਸਨ ਤੇ ਦ੍ਰਿੜ੍ਹ ਇਰਾਦੇ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ। ਉਸ ਦੀ ਲਗਾਤਾਰ ਮਿਹਨਤ, ਨਿਯਮਤ ਅਭਿਆਸ ਤੇ ਖੇਡ ਪ੍ਰਤੀ ਸਮਰਪਣ ਸਦਕਾ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਾਜ ਪੱਧਰੀ ਮੁਕਾਬਲੇ ਲਈ ਵੀ ਚੋਣ ਹਾਸਲ ਕੀਤੀ ਹੈ। ਇਸ ਮੌਕੇ ਸਕੂਲ ਦੇ ਚੇਅਰਮੈਨ ਇੰਜ: ਜਨੇਸ਼ ਗਰਗ ਨੇ ਤਨਵੀਰ ਕੌਰ ਨੂੰ ਵਧਾਈ ਦਿੱਤੀ। ਡਾਇਰੈਕਟਰ ਡਾ. ਮੁਸਕਾਨ ਗਰਗ ਨੇ ਕਿਹਾ ਕਿ ਤਨਵੀਰ ਕੌਰ ਦੀ ਇਹ ਪ੍ਰਾਪਤੀ ਪੂਰੇ ਸਕੂਲ ਪਰਿਵਾਰ ਲਈ ਮਾਣ ਵਾਲੀ ਗੱਲ ਹੈ। ਸਕੂਲ ਪ੍ਰਬੰਧਕਾਂ ਨੇ ਤਨਵੀਰ ਕੌਰ, ਉਸ ਦੇ ਮਾਪਿਆਂ ਤੇ ਖੇਡ ਕੋਚਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਬੀ.ਐੱਡ ਫ਼ਰੰਟ ਵਲੋਂ ਸੰਗਰੂਰ ਰੈਲੀ ਵਿਚ ਹੋਵੇਗੀ ਵੱਡੀ ਸ਼ਮੂਲੀਅਤ-ਕਿਸ਼ਨਪੁਰਾ ਅਗਲੀ ਖ਼ਬਰ ਸਹਿਕਾਰੀ ਸਭਾ ਮਨਾਵਾਂ ਦੇ ਹੋਏ ਨਵੇਂ ਕਾਰਜਾਂ ਸਬੰਧੀ ਸ਼ੁਕਰਾਨੇ ਵਜੋਂ ਕਰਵਾਇਆ ਧਾਰਮਿਕ ਸਮਾਗਮ
Ad Position 24