ਪੰਜਾਬ ਸਰਕਾਰ ਆਪਣੀਆਂ ਨਾਕਾਮੀਆਂ ਛਪਾਉਣ ਲਈ ਭਾਜਪਾ ਨੂੰ ਕਰ ਰਹੀ ਬਦਨਾਮ- ਲੰਗੇਆਣਾ, ਅਗਰਵਾਲ
ਨੱਥੂਵਾਲਾ ਗਰਬੀ, 11 ਅਕਤੂਬਰ (ਨਵਦੀਪ ਸਿੰਘ)-ਪੰਜਾਬ ਸਰਕਾਰ ਦੇ ਵੱਖ-ਵੱਖ ਦਫ਼ਤਰਾਂ ਵਿਚ ਪਿਛਲੇ ਦਿਨੀਂ ਈ. ਡੀ.
ਨੱਥੂਵਾਲਾ ਗਰਬੀ, 11 ਅਕਤੂਬਰ (ਨਵਦੀਪ ਸਿੰਘ)-ਪੰਜਾਬ ਸਰਕਾਰ ਦੇ ਵੱਖ-ਵੱਖ ਦਫ਼ਤਰਾਂ ਵਿਚ ਪਿਛਲੇ ਦਿਨੀਂ ਈ.ਡੀ. ਵਲੋਂ ਰੇਡ ਮਾਰੀ ਗਈ। ਇਸ ਰੇਡ ਨਾਲ ਪੰਜਾਬ ਵਿਚ ਬਣੀ ਆਮ ਆਦਮੀ ਪਾਰਟੀ ਦੇ ਕੀਤੇ ਘੁਟਾਲਿਆਂ ਦਾ ਚਿਹਰਾ ਪੰਜਾਬ ਦੇ ਲੋਕਾਂ ਸਾਹਮਣੇ ਨੰਗਾ ਹੋਇਆ ਤੇ ਪੰਜਾਬ ਸਰਕਾਰ ਇਸ ਰੇਡ ਨੂੰ ਬੀ.ਜੇ.ਪੀ. ਨਾਲ ਜੋੜ ਕੇ ਆਪਣੀਆਂ ਨਾਕਾਮੀਆਂ ਛਪਾਉਣ ਦੀ ਕੋਸ਼ਿਸ਼ ਕਰ ਰਹੀ। ਇਹ ਪ੍ਰਗਟਾਵਾ ਸੀਨੀਅਰ ਬੀ.ਜੇ.ਪੀ. ਆਗੂ ਸੁਖਨੰਦਨ ਅਗਰਵਾਲ ਬਾਘਾ ਪੁਰਾਣਾ ਤੇ ਸਤਵੰਤ ਸਿੰਘ ਲੰਗੇਆਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇਨ੍ਹਾਂ ਆਗੂਆਂ ਨੇ ਕਿਹਾ ਕਿ ਈ.ਡੀ. ਦੀ ਰੇਡ ਨਾਲ ਪੰਜਾਬ ਦੀ ਆਮ ਆਦਮੀ ਪਾਰਟੀ ਵਲੋਂ ਕੀਤੇ ਘੁਟਾਲੇ ਲੋਕਾਂ ਸਾਹਮਣੇ ਉਜਾਗਰ ਹੋ ਰਹੇ ਹਨ ਪਰ ਇਹ ਬੀ.ਜੇ.ਪੀ. ਨੂੰ ਬਦਨਾਮ ਕਰਨ ਵਿਚ ਲੱਗੇ ਹੋਏ ਹਨ। ਇਸ ਮੌਕੇ ਇਨ੍ਹਾਂ ਦੇ ਨਾਲ ਬੀ.ਜੇ.ਪੀ. ਆਗੂ ਅਤੇ ਵਰਕਰ ਹਾਜ਼ਰ ਸਨ।